ਸ਼ਾਹੀ ਬਾਰਾਂ ਦਰੀ ਦੀ ਤੇ ਝੂਲ ਰਹੇ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਥ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਵੇਗਾ : ਮਨਜੀਤ ਸਿੰਘ ਭੋਮਾ
ਸ਼ਾਹੀ ਬਾਰਾਂ ਦਰੀ ਦੀ ਤੇ ਝੂਲ ਰਹੇ ਕੇਸਰੀ ਨਿਸ਼ਾਨ ਸਾਹਿਬ ਦੀ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੰਥ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਵੇਗਾ : ਮਨਜੀਤ ਸਿੰਘ ਭੋਮਾ
ਜੂਨ ਮਹੀਨੇ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ
ਦੀਨਾ ਨਗਰ 1 ਮਈ ( ਪੀ ਡੀ ਐਲ ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਵਾਰਨਿੰਗ ਦਿੱਤੀ ਹੈ ਕਿ ਜੇਕਰ ਪੰਥ ਵਿਰੋਧੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੀਨਾ ਨਗਰ ਸਥਿਤ ਸ਼ਾਹੀ ਬਾਰਾਂ ਦਰੀ ਟੀਸੀ ਤੇ ਜੋ ਕੇਸਰੀ ਨਿਸ਼ਾਨ ਸਾਹਿਬ 25 ਅਪ੍ਰੈਲ ਨੂੰ ਸੰਗਤ ਰੂਪੀ ਅਰਦਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੈਕਾਰਿਆਂ ਤੇ ਨਾਹਰਿਆਂ ਦੀ ਗੂੰਜ ਵਿੱਚ ਝੁਲਾਇਆ ਗਿਆ ਸੀ। ਉਸ ਬਾਰੇ ਸਾਡੇ ਕੋਲ ਘੁਸਰ ਮੁਸਰ ਦੀਆਂ ਜੋ ਰਿਪੋਰਟਾਂ ਪਹੁੰਚ ਰਹੀਆਂ ਹਨ ਕਿ ਸਥਾਨਕ ਭੂੰ ਮਾਫ਼ੀਆ , ਪੰਥ ਵਿਰੋਧੀ ਸ਼ਰਾਰਤੀ ਅਨਸਰ ਤੇ ਪਰਦੇ ਦੇ ਉਹਲੇ ਬੈਠੇ ਸਿਆਸਤਦਾਨ ਦਾ ਗਠਜੋੜ ਉਹ 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਹੀ ਬਾਰਾਂ ਦਰੀ ਦੀ ਟੀਸੀ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ ਉਹਨਾਂ ਦੀ ਉਸ ਦਿਨ ਤੋਂ ਹਿੱਕ ਤੇ ਕੰਡੇ ਵਾਂਗੂ ਰੜਕ ਰਿਹਾ ਹੈ ਤੇ ਉਹਨਾਂ ਦੇ ਕਬਜ਼ਾ ਕਰਨ ਦੇ ਮਨਸੂਬੇ ਫੇਲ੍ਹ ਕਰ ਰਿਹਾ ਹੈ ਦੂਸਰੇ ਪਾਸੇ ਹੁਣ ਪੰਥ ਜਾਗ ਉਠਿਆ ਹੈ ।
ਪਰ ਕੁੱਝ ਪੰਥ ਵਿਰੋਧੀ ਤਾਕਤਾਂ ਇਸ ਨਿਸ਼ਾਨ ਸਾਹਿਬ ਨੂੰ ਰਾਤ ਦੇ ਹਨੇਰੇ ਵਿੱਚ ਉਤਾਰਕੇ ਬੇਅਦਬੀ ਕਰਨਾ ਚਾਹੁੰਦੀਆਂ ਹਨ ਤੇ ਸ਼ਾਹੀ ਬਾਰਾਂ ਦਰੀ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨੀਆਂ ਚਾਹੁੰਦੀਆਂ ਹਨ । ਉਹਨਾਂ ਕਿਹਾ ਜੇਕਰ ਕਿਸੇ ਨੇ ਨਿਸ਼ਾਨ ਸਾਹਿਬ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇਸਦਾ ਖ਼ਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ ਤੇ ਪੰਥ ਦੇ ਰੋਹ ਤੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ । ਉਹਨਾਂ ਕਿਹਾ 25 ਅਪ੍ਰੈਲ ਨੂੰ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਾਹੀ ਬਾਰਾਂ ਦਰੀ ਦੀਨਾਂ ਨਗਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਮਹਾਰਾਜਾ ਰਣਜੀਤ ਸਿੰਘ ਨਾਲ਼ ਸੰਬੰਧਤ ਜਥੇਬੰਦੀਆਂ ਨੇ ਸਹਿਯੋਗ ਨਾਲ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਉਹ ਬਾਰੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਨਾਲ਼ ਸੰਬੰਧਤ ਜਥੇਬੰਦੀਆਂ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ਼ ਲਗਾਤਾਰ ਸਾਡਾ ਸਾਰਿਆਂ ਨਾਲ਼ ਸੰਪਰਕ ਚੱਲ ਰਿਹਾ ਹੈ । ਜੂਨ ਮਹੀਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਹਾਲਤ ਵਿੱਚ ਧੂਮ ਧਾਮ ਤੇ ਸ਼ਰਧਾ ਨਾਲ ਮਨਾਈ ਜਾਵੇਗੀ । ਉਹਨਾਂ ਨਾਲ਼ ਅੱਜ ਗੁਰਦੀਪ ਸਿੰਘ ਨਾਜੋਵਾਲ , ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ , ਸੁਖਜਿੰਦਰ ਸਿੰਘ ਮਜੀਠਾ , ਦਲਜੀਤ ਸਿੰਘ ਪਾਖਰਪੁਰਾ ਸੁਖਵਿੰਦਰ ਸਿੰਘ ਪਾਹੜਾ ਆਦਿ ਮੌਜੂਦ ਸਨ।

Comments
Post a Comment