Skip to main content

I wish Bibi Paramjit Kaur Khalra contest from Dakha in my place : Manpreet Singh Ayali

I wish Bibi Paramjit Kaur Khalra contest from Dakha in my place : Manpreet Singh Ayali “The Sangat of Dakha Has Never let the Panth down and will fulfil this responsibility as well” Chandigarh 27 July ( Ranjeet Singh Dhaliwal ) : Senior Akali Dal “Waris Punjab De” leader and MLA from Mullanpur Dakha, Manpreet Singh Ayali, said that it is his earnest wish that Bibi Paramjit Kaur Khalra contest the forthcoming Punjab Assembly elections from the Dakha constituency, describing it as a matter of great pride and honour for the people of the area. He said that Bibi Khalra only need to file her nomination papers, the responsibility of securing her victory would be taken up by the Sangat of Dakha and party workers. He expressed confidence that party cadres and people of the constituency would leave no stone unturned in ensuring her success. Ayali stated that he joined the Akali Dal “Waris Punjab De,” without placing any conditions before its leadership. He emphasized that he neither sought a pa...

ਰਿਦਮੀਆ ਵਿੱਚ ਕਥਕ ਅਤੇ ਸ਼ਾਸਤਰੀ ਸੰਗੀਤ ਦੀ ਸੁਰਮਈ ਛਟਾ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਰਿਦਮੀਆ ਵਿੱਚ ਕਥਕ ਅਤੇ ਸ਼ਾਸਤਰੀ ਸੰਗੀਤ ਦੀ ਸੁਰਮਈ ਛਟਾ ਨੇ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਪਟਿਆਲਾ 7 ਜੂਨ ( ਪੀ ਡੀ ਐਲ ) : ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਕੰਮ ਕਰ ਰਹੇ ਨੌਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਆਯੋਜਿਤ ਦੋ ਰੋਜ਼ਾ ਸੱਭਿਆਚਾਰਕ ਉਤਸਵ ‘ਰਿਦਮੀਆ’ ਦਾ ਦੂਜਾ ਦਿਨ ਭਾਰਤੀ ਸ਼ਾਸਤਰੀ ਨ੍ਰਿਤ ਅਤੇ ਸੰਗੀਤ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਂ ਰਿਹਾ। ਕਾਲਿਦਾਸ ਆਡੀਟੋਰੀਅਮ ਵਿੱਚ ਹੋਏ ਇਸ ਸਮਾਗਮ ਦੌਰਾਨ ਪ੍ਰਸਿੱਧ ਕਥਕ ਨ੍ਰਿਤਾਂਗਨਾ ਡਾ. ਸਮੀਰਾ ਕੋਸਰ ਦੀ ‘ਕਥਕਾਂਜਲੀ’ ਅਤੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਸੁਭਾਸ਼ ਘੋਸ਼ ਦੀ ਸੁਰਮਈ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਕਾਰਜਕ੍ਰਮ ਦੀ ਸ਼ੁਰੂਆਤ ਡਾ. ਸਮੀਰਾ ਕੋਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ‘ਕਥਕਾਂਜਲੀ’ ਨਾਲ ਹੋਈ। ਇਹ ਪੇਸ਼ਕਾਰੀ ਕਥਕ ਨ੍ਰਿਤ ਦੀਆਂ ਵੱਖ-ਵੱਖ ਰੰਗਤਾਂ ਨੂੰ ਸਮਰਪਿਤ ਸੀ। ਗਣੇਸ਼ ਵੰਦਨਾ ਨਾਲ ਸ਼ੁਰੂ ਹੋਈ ਇਸ ਪੇਸ਼ਕਾਰੀ ਵਿੱਚ ਕ੍ਰਿਸ਼ਨ ਵੰਦਨਾ ‘ਬਲੀ ਬਲੀ ਮੋਹਿਨੀ ਮੂਰਤ ਕੇ ਬਲੀ’, ਭਗਵਾਨ ਸ਼ਿਵ ਦੇ ਵੀਰ ਰਸ ਨੂੰ ਦਰਸਾਉਂਦਾ ਸ਼ਿਵ ਤਾਂਡਵ, ਸ੍ਰੀ ਕ੍ਰਿਸ਼ਨ ਦੀ ਕਾਲੀਆ ਨਾਗ ਉੱਤੇ ਜਿੱਤ ਨੂੰ ਦਰਸਾਉਂਦਾ ‘ਕਾਲੀਆ ਦਮਨ’ ਅਤੇ ਮਾਤਾ ਦੁਰਗਾ ਦੀ ਅਰਾਧਨਾ ਉੱਤੇ ਆਧਾਰਿਤ ਭਾਵਪੂਰਣ ਨ੍ਰਿਤ ਸ਼ਾਮਲ ਸਨ।

ਇਸ ਤੋਂ ਇਲਾਵਾ ਭਗਵਾਨ ਵਿਸ਼ਨੂ ਦੇ ਨਰਸਿੰਘ ਅਵਤਾਰ, ਵਰਖਾ ਰੁੱਤ ਦੀ ਖੁਸ਼ਗਵਾਰ ਅਨੁਭੂਤੀ ਨੂੰ ਦਰਸਾਉਂਦੀ ਮਨਮੋਹਕ ਰਚਨਾ ਅਤੇ ਜੈਪੁਰ ਘਰਾਣੇ ਦੀ ਪਰੰਪਰਾਗਤ ਚਤੁਰੰਗ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਰਤੀ ਕਥਕ ਦੀ ਸਮ੍ਰਿੱਧ ਵਿਰਾਸਤ ਨਾਲ ਜਾਣੂ ਕਰਵਾਇਆ। ਨ੍ਰਿਤ ਦੀ ਭਾਵਪੂਰਣ ਅਭਿਵਿਅਕਤੀ, ਮਜ਼ਬੂਤ ਪਦ ਸੰਚਾਲਨ ਅਤੇ ਆਕਰਸ਼ਕ ਮੰਚੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਇਸ ਉਪਰੰਤ ਪੰਡਿਤ ਸੁਭਾਸ਼ ਘੋਸ਼ ਨੇ ਆਪਣੀ ਸ਼ਾਸਤਰੀ ਗਾਇਕੀ ਨਾਲ ਸਮਾਗਮ ਨੂੰ ਸੁਰਮਈ ਬਣਾ ਦਿੱਤਾ। ਉਨ੍ਹਾਂ ਨੇ ਸ਼ਾਮ ਦੇ ਮਾਹੌਲ ਅਨੁਸਾਰ ਰਾਗ ਨਾਲ ਸ਼ੁਰੂਆਤ ਕਰਦਿਆਂ ਰਾਗ ਮਲ੍ਹਾਰ ਅਤੇ ਰਾਗ ਦੇਸ਼ ਦੀਆਂ ਬੰਦਿਸ਼ਾਂ ਪੇਸ਼ ਕੀਤੀਆਂ। ਮਹਾਤਮਾ ਗਾਂਧੀ ਨਾਲ ਸੰਬੰਧਤ ਭਜਨਾਂ ਦੀ ਪੇਸ਼ਕਾਰੀ ਅਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਅਮਰ ਰਚਨਾ ‘ਏਕਲਾ ਚਲੋ ਰੇ’ ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਸਮਾਗਮ ਦਾ ਸਮਾਪਨ ਰਾਗ ਭੈਰਵੀ ਉੱਤੇ ਆਧਾਰਿਤ ਸੂਫ਼ੀਆਨਾ ਰਚਨਾ ‘ਸਦਾ ਸੁਹਾਗਣ’ ਨਾਲ ਹੋਇਆ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ।

ਦੋ ਰੋਜ਼ਾ ‘ਰਿਦਮੀਆ’ ਉਤਸਵ ਦੇ ਸਮਾਪਨ ਮੌਕੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਤਸਵ ਦੌਰਾਨ ਨ੍ਰਿਤ ਅਤੇ ਸੰਗੀਤ ਦੀਆਂ ਵਿਭਿੰਨ ਪੇਸ਼ਕਾਰੀਆਂ ਨੇ ਭਾਰਤੀ ਸੱਭਿਆਚਾਰਕ ਵਿਰਾਸਤ ਦੀਆਂ ਸਮ੍ਰਿੱਧ ਪਰੰਪਰਾਵਾਂ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ। ਸੈਂਟਰ ਡਾਇਰੈਕਟਰ ਫੁਰਕਾਨ ਖਾਨ ਨੇ ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਭਾਰਤੀ ਕਲਾ ਅਤੇ ਸਭਿਆਚਾਰ ਦੇ ਸੰਰੱਖਣ ਅਤੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ