Skip to main content

Five Panthic Organizations, Including Shiromani Akali Dal (Punr-Surjeet), to Submit Joint Memorandum to the Union Home Minister : Gurpartap Singh Wadala

Five Panthic Organizations, Including Shiromani Akali Dal (Punr-Surjeet), to Submit Joint Memorandum to the Union Home Minister : Gurpartap Singh Wadala Memorandum Demands Formation of a Truth Commission, Uncut Release of Punjab 95, and Arrest of Convicted DSP in Jaswant Singh Khalra Murder Case Amritsar 11 July ( PDL ) : Shiromani Akali Dal (Punr-Surjeet) General Secretary Gurpartap Singh Wadala, in a written press statement, announced that on Tuesday, July 14, five Panthic organizations will jointly submit memorandums across Punjab to the Union Home Minister through the respective Deputy Commissioners. The memorandum will seek action on the following three key issues: 1. Release of Punjab 95: The film based on the life and struggle of Shaheed Jaswant Singh Khalra should be released in cinemas under its original title, Punjab 95, without any censorship cuts. 2. Action in the Khalra Murder Case: DSP Jaspal Singh, a convicted accused in the murder case of Jaswant Singh Khalra, has repor...

ਚਿਤਕਾਰਾ ਯੂਨੀਵਰਸਿਟੀ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ, ਡਰੋਨ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਮਿਲੇਗਾ ਉਤਸ਼ਾਹ

ਚਿਤਕਾਰਾ ਯੂਨੀਵਰਸਿਟੀ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ, ਡਰੋਨ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਮਿਲੇਗਾ ਉਤਸ਼ਾਹ

ਪੰਜਾਬ/ਚੰਡੀਗੜ੍ਹ 11 ਜੁਲਾਈ ( ਰਣਜੀਤ ਧਾਲੀਵਾਲ ) : ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਪੰਜਾਬ ਕੈਂਪਸ ਵਿਖੇ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ (ਏ.ਆਈ.ਸੀ.-ਸੀ.ਆਈ.ਐੱਫ.) ਅਤੇ ਏ.ਆਈ.ਸੀ.-ਪ੍ਰਾਈਡ ਲੈਬਜ਼ ਦਾ ਉਦਘਾਟਨ ਕੀਤਾ। ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏ.ਆਈ.ਐੱਮ.) ਅਤੇ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜ ਸਾਲਾਂ ਦੌਰਾਨ ਕਰੀਬ 20 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਇਹ ਕੇਂਦਰ ਡਰੋਨ ਤਕਨਾਲੋਜੀ, ਐਗਰੀਟੈਕ ਅਤੇ ਨਵਿਆਉਣਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇਗਾ। ਇਸ ਮੌਕੇ ਅਟਲ ਇਨੋਵੇਸ਼ਨ ਮਿਸ਼ਨ ਦੀ ਏ.ਟੀ.ਐੱਲ. ਸਾਰਥੀ ਪੰਜਾਬ ਪਹਿਲ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦੇਸ਼ ਸੂਬੇ ਭਰ ਦੀਆਂ ਅਟਲ ਟਿੰਕਰਿੰਗ ਲੈਬਜ਼ ਨੂੰ ਮਜ਼ਬੂਤ ਕਰਨਾ ਅਤੇ ਸਕੂਲ ਪੱਧਰ ਤੋਂ ਸਟਾਰਟਅੱਪ ਤੱਕ ਨਵੀਨਤਾ ਦੀ ਲੜੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ।

ਸਮਾਗਮ ਦੇ ਮੁੱਖ ਮਹਿਮਾਨ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਢਾਕਾ (ਆਈ.ਏ.ਐਸ.) ਸਨ। ਇਸ ਮੌਕੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਪ੍ਰੋਗਰਾਮ ਲੀਡ ਪ੍ਰਤੀਕ ਦੇਸ਼ਮੁਖ, ਦੀਪਾਕਸ਼ੀ ਜਿੰਦਲ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ, ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾ ਸਮੇਤ ਉਦਯੋਗ, ਸਿੱਖਿਆ, ਸਰਕਾਰ ਅਤੇ ਨਿਵੇਸ਼ ਖੇਤਰ ਨਾਲ ਜੁੜੇ ਪ੍ਰਮੁੱਖ ਨੁਮਾਇੰਦੇ ਹਾਜ਼ਰ ਸਨ। ਇਹ ਇਨਕਿਊਬੇਸ਼ਨ ਸੈਂਟਰ ਸਟਾਰਟਅੱਪਸ ਨੂੰ ਮੈਂਟਰਸ਼ਿਪ, ਫੰਡਿੰਗ, ਉਤਪਾਦ ਜਾਂਚ, ਉਦਯੋਗ ਨਾਲ ਸਾਂਝੇਦਾਰੀ, ਬੌਧਿਕ ਸੰਪਦਾ ਸੁਰੱਖਿਆ ਅਤੇ ਨਿਯਮਕ ਮਾਰਗਦਰਸ਼ਨ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਏਗਾ, ਤਾਂ ਜੋ ਨਵੀਨ ਵਿਚਾਰਾਂ ਨੂੰ ਸਫ਼ਲ ਕਾਰੋਬਾਰੀ ਉਦਮਾਂ ਵਿੱਚ ਬਦਲਿਆ ਜਾ ਸਕੇ।

ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਕਿਹਾ ਕਿ ਨਵੀਨਤਾ ਉਦੋਂ ਹੀ ਸਾਰਥਕ ਹੁੰਦੀ ਹੈ, ਜਦੋਂ ਖੋਜ ਪ੍ਰਯੋਗਸ਼ਾਲਾਵਾਂ ਤੋਂ ਨਿਕਲ ਕੇ ਸਮਾਜ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ ਦਾ ਉਦੇਸ਼ ਅਜਿਹੇ ਉਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਤਕਨਾਲੋਜੀ ਰਾਹੀਂ ਮਹੱਤਵਪੂਰਨ ਚੁਣੌਤੀਆਂ ਦੇ ਹੱਲ ਵਿਕਸਿਤ ਕਰਕੇ ਸਮਾਜ 'ਤੇ ਲੰਬੇ ਸਮੇਂ ਤੱਕ ਸਕਾਰਾਤਮਕ ਪ੍ਰਭਾਵ ਛੱਡ ਸਕਣ। ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਢਾਕਾ ਨੇ ਕਿਹਾ ਕਿ ਮਜ਼ਬੂਤ ਨਵੀਨਤਾ ਈਕੋਸਿਸਟਮ ਆਪਸੀ ਸਹਿਯੋਗ ਨਾਲ ਹੀ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ਨੂੰ ਨਵੀਂ ਰਫ਼ਤਾਰ ਦੇਵੇਗਾ ਅਤੇ ਤਕਨਾਲੋਜੀ ਆਧਾਰਿਤ ਉਦਮਤਾ ਲਈ ਨਵੇਂ ਮੌਕੇ ਪੈਦਾ ਕਰੇਗਾ। ਮਾਗਮ ਦੌਰਾਨ ਮਹਿਮਾਨਾਂ ਨੇ ਅਤਿ-ਆਧੁਨਿਕ ਏ.ਆਈ.ਸੀ.-ਪ੍ਰਾਈਡ ਲੈਬਜ਼ ਦਾ ਦੌਰਾ ਕੀਤਾ ਅਤੇ ਸਟਾਰਟਅੱਪਸ ਵੱਲੋਂ ਵਿਕਸਿਤ ਨਵੀਆਂ ਤਕਨਾਲੋਜੀਆਂ ਦਾ ਜਾਇਜ਼ਾ ਲਿਆ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ ਖੋਜ, ਉਦਯੋਗ ਅਤੇ ਉਦਮਤਾ ਨੂੰ ਇੱਕ ਮੰਚ 'ਤੇ ਲਿਆ ਕੇ ਵਿਸ਼ਵ ਪੱਧਰੀ ਸਟਾਰਟਅੱਪਸ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਸਮਾਗਮ ਦੌਰਾਨ ਪੰਜਾਬ ਦੇ ਉਤਕ੍ਰਿਸ਼ਟ ਏ.ਟੀ.ਐੱਲ. ਸਾਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਦੀਪਕ ਬਾਗਲਾ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਗਿਆ। ਚਿਤਕਾਰਾ ਯੂਨੀਵਰਸਿਟੀ ਨੇ ਕਿਹਾ ਕਿ ਇਹ ਪਹਿਲ ਅਕਾਦਮਿਕ ਸੰਸਥਾਵਾਂ, ਉਦਯੋਗ, ਸਰਕਾਰ ਅਤੇ ਨਿਵੇਸ਼ਕਾਂ ਨੂੰ ਇੱਕ ਮੰਚ 'ਤੇ ਲਿਆ ਕੇ ਭਾਰਤ ਤੋਂ ਵਿਸ਼ਵ ਪੱਧਰੀ ਤਕਨਾਲੋਜੀ ਆਧਾਰਿਤ ਉਦਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਸਾਬਤ ਹੋਵੇਗੀ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

Request for re-hearing in Janta Darbar for implementation of HKRN policy for employment security of outsourcing employees.

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ

Fake Colonel Sexually Exploited Martyr Soldier’s Widow, Later Extorted ₹1.75 Crore Through Blackmail