Skip to main content

Warring seeks answers from BJP over smuggling of drugs into India

Warring seeks answers from BJP over smuggling of drugs into India Says, saffron party playing friendly match with its B-team in Punjab on drugs Asserts, buck stops at union Home Minister Amit Shah Chandigarh 17 September ( Ranjeet Singh Dhaliwal ) : Punjab Congress president Amarinder Singh Raja Warring today questioned the Bharatiya Janata Party government at the centre over the smuggling of huge quantity of drugs into India, particularly through Punjab borders, saying that the buck stops at the union Home Minister Amit Shah, who controls the Border Security Force. Reacting to the proposed ‘yatra’ of the BJP against drugs in Punjab, Warring said, it is indeed a fact that the Aam Aadmi Party government in Punjab has not only failed to curb the drugs, but has added to the problem. He said, the AAP has been a complete disaster in curbing the drugs. But, he added, the BJP government at the centre cannot escape the responsibility either. He pointed out, almost all the drugs are being smugg...

ਲੜਕੀਆਂ ਵੇਚਣ ਵਾਲੇ ਗਿਰੋਹ ਤੋਂ ਛੁੱਡ ਕੇ ਆਈ ਵਰਸ਼ਾ ਵੱਲੋਂ ਫੇਜ਼ ਅੱਠ ਪੁਲਿਸ ਦੇ ਵੱਡੇ ਖੁਲਾਸੇ

ਲੜਕੀਆਂ ਵੇਚਣ ਵਾਲੇ ਗਿਰੋਹ ਤੋਂ ਛੁੱਡ ਕੇ ਆਈ ਵਰਸ਼ਾ ਵੱਲੋਂ ਫੇਜ਼ ਅੱਠ ਪੁਲਿਸ ਦੇ ਵੱਡੇ ਖੁਲਾਸੇ

ਮਹਿਲਾ ਕਮਿਸ਼ਨਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ : ਬਲਵਿੰਦਰ ਕੁੰਭੜਾ

ਜੇਕਰ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਤੇ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਕਰਾਂਗੇ ਵੱਡਾ ਸੰਘਰਸ਼ : ਕੁੰਭੜਾ

ਐਸ.ਏ.ਐਸ.ਨਗਰ 31 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਮਿਤੀ 31 ਜੁਲਾਈ ਸ਼ੁੱਕਰਵਾਰ ਨੂੰ ਐਸ ਸੀ ਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨਾਂ ਤੋਂ ਲੜਕੀਆਂ ਵੇਚਣ ਵਾਲੇ ਮਾਮਲੇ ਵਿੱਚ ਪੁਲਿਸ ਵੱਲੋਂ ਵਰਸ਼ਾ ਨਾਮ ਦੀ ਲੜਕੀ ਨੂੰ ਰਾਜਸਥਾਨ ਤੋਂ ਰਿਕਵਰ ਕੀਤਾ ਗਿਆ। ਪੀੜਤ ਲੜਕੀ ਵਰਸ਼ਾ ਦਾ ਕਹਿਣਾ ਹੈ ਕਿ ਉਸਨੂੰ 28 ਜੁਲਾਈ ਨੂੰ ਰਾਜਸਥਾਨ ਤੋਂ ਮੋਹਾਲੀ ਲਿਆਇਆ ਗਿਆ ਸੀ ਤੇ ਇੱਕ ਰਾਤ ਥਾਣਾ ਫੇਜ਼ ਅੱਠ ਵਿੱਚ ਰੱਖਿਆ ਤੇ ਮਿਤੀ 29,30 ਨੂੰ ਕਿਤੇ ਪ੍ਰਾਈਵੇਟ ਜਗ੍ਹਾ ਤੇ ਰੱਖਿਆ ਗਿਆ ਸੀ। 

ਲੜਕੀ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਪੁਲਿਸ ਵੱਲੋਂ ਮੈਨੂੰ ਜੇਲ੍ਹ ਭੇਜਣ ਦੀ ਧਮਕੀਆਂ ਦੇ ਕੇ ਮੇਰੇ ਤੋਂ ਕੋਰਟ ਵਿੱਚ ਪੇਸ਼ ਕਰਕੇ ਗਲਤ ਬਿਆਨ ਕਰਵਾਏ ਗਏ ਤੇ ਮੈਨੂੰ ਬਚਾਉਣ ਵਾਲੀ ਮੇਰੀ ਸਹੇਲੀ ਅੰਜਲੀ ਦਾ ਜ਼ਬਰਦਸਤੀ ਪਰਚੇ ਵਿੱਚ ਨਾਮ ਸ਼ਾਮਲ ਕੀਤਾ। ਮੇਰੀ ਉਮਰ 16 ਸਾਲ ਦੀ ਹੈ ਪਰ ਕੋਰਟ ਵਿੱਚ ਪੁਲਿਸ ਵੱਲੋਂ ਬਿਨਾਂ ਪਰੂਫ ਤੋਂ ਮੇਰੀ ਉਮਰ 30 ਸਾਲ ਦੀ ਦੱਸ ਕੇ ਮੇਰੇ ਬਿਆਨ ਕਰਵਾਏ ਗਏ ਸੀ। ਜਿਸਤੋਂ ਬਾਅਦ ਪ੍ਰਧਾਨ ਕੁੰਭੜਾ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਗੱਲਬਾਤ ਕਰਕੇ ਮੈਨੂੰ ਥਾਣੇ ਵਿੱਚੋਂ ਦੋ ਦਿਨ ਬਾਅਦ ਘਰ ਲਿਆਇਆ ਗਿਆ। ਲੜਕੀ ਨੇ ਦੱਸਿਆ ਕਿ ਦੋਸ਼ੀ ਅਲਫਾ ਤੇ ਪੁਲਿਸ ਵੱਲੋਂ ਮੈਂਨੂੰ ਅਲਫਾ ਤੇ ਬਾਕੀ ਦੋਸ਼ੀਆਂ ਦਾ ਨਾਮ ਕਢਵਾਉਣ ਲਈ ਤੇ ਸਹੇਲੀ ਅੰਜਲੀ ਦਾ ਨਾਮ ਲੈਣ ਲਈ ਦਬਾਅ ਪਾਇਆ ਤੇ ਪੈਸਿਆਂ ਦੀ ਆਫਰ ਦਿੱਤੀ ਗਈ। 

ਇਸ ਮੌਕੇ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਮਾਨਯੋਗ ਮਹਿਲਾ ਕਮਿਸ਼ਨਰ ਪੰਜਾਬ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਨੋਟਿਸ ਬਾਅਦ ਅੱਜ ਇੱਕ ਮਾਂ ਨੂੰ ਆਪਣੀ ਧੀ ਮਿਲੀ। ਪਰ ਦੁੱਖ ਦੀ ਗੱਲ ਇਹ ਹੈ ਕਿ ਕਿਵੇਂ ਸਾਨੂੰ ਇੰਨੇ ਦਿਨਾਂ ਤੋਂ ਪੁਲਿਸ ਦੀ ਨਲਾਇਕੀ ਤੇ ਖੱਜਲ ਖੁਆਰੀ ਤੋਂ ਬਾਅਦ ਇਹ ਮਾਮਲਾ ਸਫਲ ਹੋਇਆ। ਉਨ੍ਹਾਂ ਕਿਹਾ ਇਸ ਵਿੱਚ ਮੀਡੀਆ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਨੇ ਗਰੀਬ ਮਾਂ ਦੀ ਆਵਾਜ ਨੂੰ ਚੁੱਕਿਆ। ਕੁੰਭੜਾ ਨੇ ਅੱਠ ਫੇਜ਼ ਦੀ ਪੁਲਿਸ ਤੇ ਦੋਸ਼ ਲਾਇਆ ਕਿ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਦਰਖ਼ਾਸਤ ਦੇ ਕੇ ਪਰਦਾਫਾਸ ਕਰਨ ਵਾਲੀ ਅੰਜਲੀ ਦੀ ਮਾਰ ਕੁਟਾਈ ਤੇ ਫੇਰ ਉਸੇ ਤੇ ਹੀ ਪਰਚਾ ਕੀਤਾ ਗਿਆ ਤੇ ਪੁਲਿਸ ਵੱਲੋਂ ਨਾਬਾਲਗ ਲੜਕੀ ਵਰਸ਼ਾ ਨੂੰ ਪੁਲਿਸ ਵੱਲੋਂ ਉਸਦੀ ਉਮਰ 23 ਲਿਖ ਕੇ ਕੋਰਟ ਵਿੱਚ ਬਿਆਨ ਕਰਵਾਏ ਗਏ ਫੇਰ ਦੋ ਦਿਨ ਥਾਣੇ ਤੇ ਕਿਸੇ ਪ੍ਰਾਈਵੇਟ ਥਾਂ ਤੇ ਰੱਖ ਕੇ ਪ੍ਰੈਸਰਾਈਜ ਗਿਆ। 

ਉਨ੍ਹਾਂ ਕਿਹਾ ਇੱਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਝੂਠੀ ਸਾਬਤ ਹੋਈ। ਕੁੰਭੜਾ ਨੇ ਮੁੱਖ ਮੰਤਰੀ ਪੰਜਾਬ ਤੇ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਉੱਚ ਅਧਿਕਾਰੀਆਂ ਜਾਂ ਵਿਜੀਲੈਂਸ ਵੱਲੋਂ ਕਰਵਾਈ ਜਾਵੇ ਤੇ ਜਿਨ੍ਹਾਂ ਪੁਲਿਸ ਮੁਲਾਜ਼ਮ ਨੇ ਕੁੜੀਆਂ ਨੂੰ ਡਰਾਇਆ ਧਮਕਾਇਆ ਤੇ ਨਬਾਲਗ ਲੜਕੀ ਨੂੰ ਬਾਲਗ ਦੱਸ ਕੇ ਮਾਨਯੋਗ ਕੋਰਟ ਤੇ ਮਹਿਲਾ ਕਮਿਸ਼ਨਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਗੁੰਮਰਾਹ ਕੀਤਾ। ਉਸ ਐਸ ਐਚ ਓ, ਹੋਲਦਾਰ ਸੁਰਿੰਦਰ ਸਿੰਘ ਤੇ ਲੇਡੀਜ਼ ਕਾਂਸਟੇਬਲ ਜਿਨ੍ਹਾਂ ਵੱਲੋਂ ਮਾਰ ਕੁੱਟ ਕੀਤੀ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਪੰਜਾਬ ਤੋਂ ਗੁੰਮ ਹੋਈਆਂ ਲੜਕੀਆਂ ਇਸ ਗਿਰੋਹ ਤੋਂ ਛੁਡਾਇਆ ਜਾਵੇ। 

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ