ਫੀਲਡ ਮੁਲਾਜ਼ਮਾਂ ਨੇ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਮਾਨਸਾ ਦੇ ਖਿਲਾਫ ਕੀਤੀ ਰੋਸ ਰੈਲੀ
ਮਾਨਸਾ/ਚੰਡੀਗੜ੍ਹ 12 ਅਗਸਤ ( ਰਣਜੀਤ ਧਾਲੀਵਾਲ ) : ਪੀ.ਡਬਲਯੂ ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਆਨ ਵੱਲੋ ਅੱਜ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਮੰਡਲ ਦਫਤਰ ਮਾਨਸਾ ਵਿਖੇ ਰੋਸ਼ ਰੈਲੀ ਕੀਤੀ ਗਈ। ਰੈਲੀ ਦੋਰਾਨ ਕਾਰਜਕਾਰੀ ਇੰਜੀਨੀਅਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਵੱਲੋ ਜੱਥੇਬੰਦੀ ਨੂੰ ਮਿਤੀ 17-8-2026 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਲ੍ਹਾ ਪ੍ਰਧਾਨ ਜੱਗਾ ਸਿੰਘ ਅਲੀਸ਼ੇਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਬਕਾਏ ਦੇਣ ਅਤੇ ਪੇ ਕਮਿਸ਼ਨ ਦੇ ਬਕਾਇਆ ਦੀਆਂ ਕਿਸਤਾਂ ਅਪ੍ਰੈਲ ਤੋਂ ਡਿਊ ਚੱਲ ਰਹੀਆਂ ਹਨ ਪਰ ਮੰਡਲ ਦਫਤਰ ਵੱਲੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਜੇਕਰ ਮੀਟਿੰਗ ਦੌਰਾਨ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜੱਥੇਬੰਦੀ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਨੰਗਲ, ਅਮਰ ਸਿੰਘ, ਸੁਭਾਸ ਚੰਦ, ਜਗਦੇਵ ਸਿੰਘ, ਮਨਪ੍ਰੀਤ ਗੁਰਨਾਇਬ ਸਿੰਘ ਅਤੇ ਦੀਪ ਸਿੰਘ ਆਗੂ ਸਾਥੀਆਂ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਮੁੱਖ ਕਾਰਜਕਾਰੀ ਅਫਸਰ ਅਤੇ ਹੈਂਡ ਆਫਿਸ ਦੇ ਅਧਿਕਾਰੀਆਂ ਨੂੰ ਮੰਗਾਂ ਸਬੰਧੀ ਬਹੁਤ ਵਾਰੀ ਡੈਪੂਟੇਸ਼ਨਾਂ ਰਾਹੀਂ ਪੱਤਰ ਵਿਵਹਾਰ ਤੇ ਮੀਟਿੰਗ ਕਰਕੇ ਜਾਣੂ ਕਰਵਾਇਆ ਜਾ ਚੁੱਕਿਆ ਹੈ। ਪ੍ਰੰਤੂ ਅਜੇ ਤੱਕ ਕਿਸੇ ਵੀ ਮੰਗ ਦਾ ਹੈਡ ਆਫਿਸ ਵੱਲੋ ਸਾਰਥਿਕ ਹੱਲ ਲੱਭਣ ਦੀ ਕੋਸ਼ਿਸ ਨਹੀਂ ਕੀਤੀ ਗਈ।
ਸਾਥੀ ਆਗੂਆਂ ਨੇ ਮੰਗ ਕੀਤੀ ਕਿ ਲੰਮੇ ਸਮੇ ਤੋਂ ਕੰਮ ਕਰਦੇ ਆਊਟਸੋਰਸ ਤੇ ਕੱਚੇ ਕਰਮਾਰੀਆਂ ਨੂੰ ਪੱਕੇ ਕੀਤਾ ਜਾਵੇ। ਮਹਿਕਮੇ ਅੰਦਰ ਕੱਚੇ ਵਰਕਰਾ ਵੱਲੋ ਬੜੇ ਔਖੇ ਕੰਮ ਸੀਵਰ ਦੀ ਸਫਾਈ ਆਦਿ ਕਰਕੇ ਵੀ ਮੁਲਾਜਮਾਂ ਨੂੰ ਬਹੁਤ ਘੱਟ ਉਜਰਤ ਮਿਲਦੀ ਹੈ। ਇਸ ਲਈ ਘੱਟੋ ਘੱਟ 30,000/= ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਸੀਵਰੇਜ ਬੋਰਡ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਜਿਵੇ, ਕਿ ਲੀਵ ਇਨਕੈਸ਼ਮੈਟ, ਗੁਰੈਚਟੀ, ਸੀ.ਪੀ.ਐਫ. ਦੇ ਬਕਾਏ ਬੜੀ ਦੇਰੀ ਨਾਲ ਦਿੱਤੇ ਜਾਂਦੇ ਹਨ। ਸਮੇਂ ਸਿਰ ਇੱਕਠੇ ਬਕਾਏ ਦੇਣ ਦਾ ਪ੍ਰਬੰਧ ਕੀਤਾ ਜਾਵੇ। ਮਹਿਕਮੇ ਅੰਦਰ ਖਾਲੀ ਹੋ ਰਹੀਆਂ ਪੋਸਟਾਂ ਤੇ ਪੱਕੀ ਭਰਤੀ ਕੀਤੀ ਜਾਵੇ। ਬਹੁਤਿਆਂ ਸਟੇਸ਼ਨਾ ਤੇ ਜਿਵੇ ਕਿ ਭੂਚੋ ਮੰਡੀ ਮੋੜ ਮੰਡੀ, ਕੋਟ ਫੱਤਾ ਆਦਿ ਦੇ ਵਰਕਰਾਂ ਨੂੰ ਕਈ ਕਈ ਮਹਿਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ, ਸਮੇਂ ਸਿਰ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਇਲਾਵਾ ਮੀਟਿੰਗ ਵਿੱਚ ਸਾਥੀ ਕਿਰਨ ਪਾਲ, ਕੁਲਵੰਤ ਸਿੰਘ, ਬਲਰਾਜ ਬੁਢਲਾਡਾ, ਗੁਰਦੀਪ ਸਿੰਘ, ਗੁਰਜੰਟ ਸਿੰਘ, ਨੌਹਰ ਚੰਦ, ਮੰਗਾਂ ਸਿੰਘ, ਹਰਬੰਸ ਸਿੰਘ ਮੰਢਾਲੀ ਆਦਿ ਆਗੂਆਂ ਨੇ ਸਮੂਲੀਅਤ ਕੀਤੀ। ਅਖੀਰ ਵਿੱਚ ਸੁਬਾਈ ਆਗੂ ਸਿੰਦਰਪਾਲ ਸਿੰਘ ਮਾਨਸਾ ਨੇ ਦੱਸਿਆ ਕਿ ਜੇਕਰ ਸੀਵਰੇਜ ਬੋਰਡ ਅਧਿਕਾਰੀਆਂ ਵੱਲੋ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਸਟੇਟ ਕਮੇਟੀ ਦੇ ਲੲੈ ਗਏ ਫੈਸਲੇ ਮੁਤਾਬਿਕ ਮਿਤੀ 18.08.2026 ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੈਕਟਰ 27 ਏ ਮੱਧਿਆ ਮਾਰਗ ਮੁੱਖ ਦਫਤਰ ਚੰਡੀਗੜ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਜਿਲ੍ਹਾ ਮਾਨਸਾ ਵੱਲੋ ਵੱਡੀ ਗਿਣਤੀ ਵਿੱਚ ਸਾਥੀਆਂ ਦੀ ਸਮੂਲੀਅਤ ਕੀਤੀ ਜਾਵੇਗੀ।

Comments
Post a Comment