Skip to main content

Warring bids farewell to CM Mann; says good riddance

Warring bids farewell to CM Mann; says good riddance Predicts this to be his last Vidhan Sabha session Asserts, AAP likely to implode in coming days Says, Mann proved to be worse every Chief Minister Tells CM, history will never forgive him Chandigarh 10 August ( Ranjeet Singh Dhaliwal ) : Punjab Congress president Amarinder Singh Raja Warring today bid his farewell to the Chief Minister Bhagwant Singh Mann, predicting this to be his last Vidhan Sabha session. He said, the Aam Aadmi Party was likely to implode very soon with the government losing its majority as many MLAs are just waiting for the opportune moment which is not very far. “At no cost Mann is going to complete his tenure”, Warring claimed, saying even if the Punjab Vidhan Sabha elections are held on schedule in February 2027, Mann will not be the Chief Minister till then. The PCC president disclosed that most of the AAP MLAs are completely alienated and disillusioned with their own government. For four and a half years the...

ਸੀਪੀਆਈ (ਐਮ) ਹਮਾਇਤੀ ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਖੁੱਦ ਨੂੰ ਗ੍ਰਿਫਤਾਰੀ ਲਈ ਕੀਤਾ ਪੇਸ਼

ਸੀਪੀਆਈ (ਐਮ) ਹਮਾਇਤੀ ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਖੁੱਦ ਨੂੰ ਗ੍ਰਿਫਤਾਰੀ ਲਈ ਕੀਤਾ ਪੇਸ਼

ਐਸ.ਏ.ਐਸ.ਨਗਰ 10 ਅਗਸਤ ( ਰਣਜੀਤ ਧਾਲੀਵਾਲ ) : ਸੀਪੀਆਈ (ਐਮ) ਹਮਾਇਤੀ ਜਮਾਤੀ ਜਥੇਬੰਦੀਆਂ,ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਮਜ਼ਦੂਰ ਸਭਾ ਅਤੇ ਸੀਟੂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਖੁੱਦ ਨੂੰ ਡਿਪਟੀ ਕਮਿਸ਼ਨਰ ਦਫਤਰ ਮੁਹਰੇ ਧਰਨਾ ਦੇ ਕੇ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਇਸ ਐਕਸ਼ਨ ਵਿੱਚ ਆਂਗਨਵਾੜੀ ਯੂਨੀਅਨ ਨਾਲ ਸਬੰਧਤ ਬੀਬੀਆਂ ਦੀ ਵੱਡੀ ਗਿਣਤੀ ਸ਼ਮੂਲੀਅਤ ਰਹੀ , ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਕਹਿੰਦਿਆਂ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਨ ਤੋਂ ਨਾਂਹ ਕਰ ਦਿੱਤੀ ਕਿ ਗ੍ਰਿਫਾਤਰੀ ਸਬੰਧੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਦੇ ਵਰਕਰ ਪ੍ਰਸਿੱਧ ਕਾਮਰੇਡ ਰਹੇ ਡਾ. ਸ਼ੇਰ ਸਿੰਘ ਦੀ ਰਿਹਾਇਸ਼ ਉੱਤੇ ਇਕੱਤਰ ਹੋਏ ਅਤੇ ਇਸ ਉਪਰੰਤ ਉਹ ਪੂਰੇ ਅਨੁਸ਼ਾਸਨ ਵਿੱਚ ਰਹਿੰਦਿਆਂ ਡੀਸੀ ਦਫਤਰ ਦੇ ਗੇਟ ਨੰਬਰ 1 ਮੁਹਰੇ ਪੁੱਜੇ। ਧਰਨੇ ਦੌਰਾਨ ਬੁਲਾਰਿਆਂ ਨੇ ਭਾਰਤ- ਅਮਰੀਕਾ ਮੁਕਤ ਵਪਾਰ ਸਮਝੌਤਾ , ਜੀ ਰਾਮ ਜੀ ਕਾਨੂੰਨ ਰੱਦ ਕਰਨ, ਬਿਜਲੀ-  ਬੀਜ ਬਿਲ ਰੱਦ ਕਰਨ ਅਤੇ ਮੁਲਾਜ਼ਮਾਂ ਦਾ ਡੀਏ ਅਤੇ ਆਂਗਨਵਾੜੀ ਯੂਨੀਅਨ ਦੀਆਂ ਮੰਗਾਂ ਨੂੰ ਜੋਰ-ਸੋਰ ਨਾਲ ਉਭਾਰਿਆ। 

ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਨੂੰ ਗੈਰ ਜ਼ਰੂਰੀ ਮਸਲਿਆਂ ਵਿੱਚ ਉਲਝਾ ਰਹੀ ਹੈ । ਲੋਕਾਂ ਦੀਆਂ ਲੰਮੇ ਸਮੇਂ ਦੀਆਂ ਮੰਗਾਂ ਨੂੰ ਅਣਡਿੱਠ ਕਰਦਿਆਂ ਉਨ੍ਹਾਂ ਨੂੰ ਛੋਟੇ ਹਿੱਤਾਂ ਬਦਲੇ ਲੁੱਟਿਆ ਜਾ ਰਿਹਾ ਹੈ । ਅੱਜ ਦੇ ਇਸ ਧਰਨੇ ਨੂੰ ਕਿਸਾਨ ਆਗੂ ਕਾਮਰੇਡ ਬਲਬੀਰ ਸਿੰਘ ਮੁਸਾਫਿਰ, ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਕਾਮਰੇਡ ਚੰਦਰਪਾਲ ਲਾਲੜੂ, ਕਾਮਰੇਡ ਪਰਮਜੀਤ ਸਿੰਘ ਖਿਜ਼ਰਾਬਾਦ, ਕਾਮਰੇਡ ਦਿਨੇਸ਼, ਕਮਲਜੀਤ ਸਿੰਘ, ਚਰਨਜੀਤ ਸਿੰਘ ਸਿੱਧੂ, ਨਗਿੰਦਰ ਕੁਮਾਰ, ਹਰਕੇਸ਼ ਰਾਣਾ ਤੇ ਸੀਪੀਆਈ ਆਗੂ ਜਸਪਾਲ ਦੱਪਰ ਦੇ ਨਾਲ-ਨਾਲ ਆਂਗਨਵਾੜੀ ਯੂਨੀਅਨ ਤੋਂ ਗੁਰਦੀਪ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ ,ਭਿੰਦਰ ਕੌਰ ਤੋਂ ਇਲਾਵਾ ਜਨਵਰਧੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਆਸ਼ਾ ਰਾਣਾ ਆਦਿ ਨੇ ਸੰਬੋਧਨ ਕੀਤਾ।

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

Leaders of the Employees and Pensioners Joint Front termed the facts and figures presented by the Finance Minister as illogical and false,

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

DPS Chandigarh Hosts Inter-DPS Quiz 2026 Zone I, Showcasing Young Minds from Across North India

ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ