ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥ ਅਤੇ ਪੰਜਾਬ ਦੇ ਹਿੱਤਾ ਨੂੰ ਮੁੱਖ ਰਖਦਿਆ ਹੀ ਕਰੇਗਾ ਗਠਜੋੜ : ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥ ਅਤੇ ਪੰਜਾਬ ਦੇ ਹਿੱਤਾ ਨੂੰ ਮੁੱਖ ਰਖਦਿਆ ਹੀ ਕਰੇਗਾ ਗਠਜੋੜ : ਗਿਆਨੀ ਹਰਪ੍ਰੀਤ ਸਿੰਘ
ਬਾਦਲ ਦੁਆਰਾ 1996 ਵਾਲੀ ਗ਼ਲਤੀ ਨੂੰ ਮੁੜ ਨਹੀਂ ਦੁਹਰਾਇਆ ਜਾਵੇਗਾ-
ਜਲਦ ਹੀ ਐਲਾਨੇ ਜਾਣਗੇ ਹਲਕਿਆ ਦੇ ਮੁੱਖ ਸੇਵਾਦਾਰ : ਗਿਆਨੀ ਹਰਪ੍ਰੀਤ ਸਿੰਘ
ਦੇਸ਼ ਦੇ ਪ੍ਰਧਾਨ ਮੰਤਰੀ ਵਲੋ ਭਾਈ ਹਵਾਰਾ ਦੀ ਪੈਰੋਲ ਨੂੰ ਲੈ ਕਿ ਵਖਾਈ ਸੁਹਰਦਿਤਾ : ਪ੍ਰੋ ਚੰਦੂਮਾਜਰਾ
ਚੰਡੀਗੜ੍ਹ 29 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਤੇ ਜਰੂਰੀ ਮੀਟਿੰਗ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਹੋਈ ਜਿਸ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜਿਲਾ ਪ੍ਰਧਾਨ, ਅਤੇ ਮੈਂਬਰ ਪੀ ਏ ਸੀ ਸ਼ਾਮਲ ਹੋਏ ਜਿਸ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ । ਮੀਟਿੰਗ ਤੋ ਬਾਅਦ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਲੀਡਰਸ਼ਿਪ ਸਮੇਤ ਜਿਸ ਵਿੱਚ ਪ੍ਰੋਫ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਛੋਟੇਪੁਰ ਡਾਕਟਰ ਰਤਨ ਸਿੰਘ ਅਜਨਾਲਾ ਗੋਬਿੰਦ ਸਿੰਘ ਲੌਂਗੋਵਾਲ ਸਰਵਣ ਸਿੰਘ ਫਿਲੌਰ ਭਾਈ ਮਨਜੀਤ ਸਿੰਘ ਗਗਨਜੀਤ ਸਿੰਘ ਬਰਨਾਲਾ ਬੀਬੀ ਪਰਮਜੀਤ ਕੌਰ ਗੁਲਸ਼ਨ ਸ਼ਾਮਲ ਸਨ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਪਾਰਟੀ ਵਲੋ ਪੰਥ ਅਤੇ ਪੰਜਾਬ ਦੇ ਹਿੱਤਾ ਨੂੰ ਮੁੱਖ ਰੱਖਦਿਆ ਹੀ ਦੁਜੀਆ ਪਾਰਟੀਆ ਨਾਲ ਗਠਜੋੜ ਕੀਤਾ ਜਾਵੇਗਾ । ਅਸੀ ਬਾਦਲ ਵਲੋ 1996 ਵਾਲੀ ਕੀਤੀ ਬਿਨਾ ਸ਼ਰਤ ਸਮਝੌਤੇ ਵਾਲੀ ਗਲਤੀ ਨੂੰ ਮੁੜ ਨਹੀਂ ਦੁਹਰਾਵਾਂਗੇ । ਪੁਨਰ ਸੁਰਜੀਤ ਦੇ ਦਰਵਾਜੇ ਹਮੇਸ਼ਾ ਹੀ ਪੰਥਕ ਏਕਤਾ ਲਈ ਖੁੱਲੇ ਹਨ ਬੇਸ਼ਰਤੇ ਕਿ ਏਕਤਾ ਪੰਥ ਅਤੇ ਪੰਜਾਬ ਦੇ ਮੁੱਦਿਆ ਅਧਾਰਿਤ ਹੋਵੇ ।
ਗਿਆਨੀ ਜੀ ਨੇ ਆਗੇ ਦਸਿਆ ਕਿ ਪਾਰਟੀ ਦੀ ਹੋਈ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਪੰਥਕ ਏਕਤਾ ਦੀ ਮੁਦਈ ਹੈ ਤੇ ਹਮੇਸ਼ਾ ਰਹੇਗੀ । ਪਾਰਟੀ ਚ ਇਹ ਫੈਸਲਾ ਕੀਤਾ ਗਿਆ ਕਿ ਇਕ ਦੋ ਦਿਨਾਂ ਚ ਹੀ ਪਾਰਟੀ ਵਲੋ ਹਲਕਿਆਂ ਦੇ ਮੁੱਖ ਸੇਵਾਦਾਰਾ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ।ਜਿਸ ਵਿੱਚ ਕਈ ਸਾਬਕਾ ਮੰਤਰੀ ਸਾਬਕਾ ਮੈਂਬਰ ਪਾਰਲੀਮੈਟ ਸਾਬਕਾ ਪ੍ਰਧਾਨ ਵਾਲੀ ਤਜਰਬੇਕਾਰ ਲੀਡਰਸ਼ਿਪ ਅਤੇ ਨਵੀਂ ਨੌਜਵਾਨ ਪੀੜ੍ਹੀ ਚੋਂ ਜੋ ਜੋਸ਼ ਅਤੇ ਹੋਸ਼ ਦਾ ਸੁਮੇਲ ਵੀ ਹੈ , ਦੇ ਨਾਂ ਹੋਣਗੇ । ਨੌਜਵਾਨ ਉੱਭਰ ਰਹੀ ਨਵੀਂ ਲੀਡਰਸ਼ਿਪ ਨੂੰ 2027 ਦੀਆ ਚੋਣਾਂ ਲੜ੍ਹਨ ਲਈ ਉਚੇਚਾ ਮੌਕਾ ਦਿੱਤਾ ਜਾਵੇਗਾ। ਸੀਨੀਅਰ ਆਗੂ ਪ੍ਰੋਫ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਨੂੰ ਦੱਸਿਆ ਕਿ ਉਹਨਾਂ ਵਲੋ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੋ ਭਾਈ ਹਵਾਰਾ ਦੀ ਪੈਰੋਲ ਨੂੰ ਲੈ ਕਿ ਚਿੱਠੀ ਲਿਖੀ ਗਈ ਸੀ ਦਾ ਦੋ ਦਿਨਾਂ ਚ ਹੀ ਵਾਪਸੀ ਜਵਾਬ ਦਿੱਤਾ ਗਿਆ ਹੈ । ਚੰਦੂਮਾਜਰਾ ਵਲੋ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਸੁਹਾਰਦਿਤਾ ਦਿਖਾਉਂਦਿਆ ਜਵਾਬ ਦਿੱਤਾ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੁਹਾਡੀ ਚਿੱਠੀ ਭੇਜ ਕੇ ਲਿਖਿਆ ਹੈ ਕਿ ਇਸ ਤੇ ਐਕਸ਼ਨ ਲਿਆ ਜਾਵੇ ।
ਉਹਨਾਂ ਆਗੇ ਦਸਿਆ ਕਿ ਜਲਦੀ ਹੀ ਭਾਈ ਹਵਾਰਾ ਦੀ ਪੈਰੋਲ ਨੂੰ ਲੈ ਸਾਡੀ ਪਾਰਟੀ ਦਾ ਡੈਪੂਟੇਸ਼ਨ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇਗਾ। ਅਜ ਦੀ ਮੀਟਿੰਗ ਦੀ ਕਾਰਵਾਈ ਪਾਰਟੀ ਦੇ ਦਫਤਰ ਸਕਤਰ ਜਗਜੀਤ ਸਿੰਘ ਕੋਹਲੀ ਵਲੋ ਪੰਜ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਸ਼ੁਰੂ ਕੀਤੀ। ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਅੱਜ ਦੀ ਮੀਟਿੰਗ ਦੇ ਏਜੰਡੇ ਬਾਰੇ ਚਾਨਣਾ ਪਾਇਆ।


Comments
Post a Comment