Skip to main content

Warring seeks answers from BJP over smuggling of drugs into India

Warring seeks answers from BJP over smuggling of drugs into India Says, saffron party playing friendly match with its B-team in Punjab on drugs Asserts, buck stops at union Home Minister Amit Shah Chandigarh 17 September ( Ranjeet Singh Dhaliwal ) : Punjab Congress president Amarinder Singh Raja Warring today questioned the Bharatiya Janata Party government at the centre over the smuggling of huge quantity of drugs into India, particularly through Punjab borders, saying that the buck stops at the union Home Minister Amit Shah, who controls the Border Security Force. Reacting to the proposed ‘yatra’ of the BJP against drugs in Punjab, Warring said, it is indeed a fact that the Aam Aadmi Party government in Punjab has not only failed to curb the drugs, but has added to the problem. He said, the AAP has been a complete disaster in curbing the drugs. But, he added, the BJP government at the centre cannot escape the responsibility either. He pointed out, almost all the drugs are being smugg...

ਖੇਲੋ ਇੰਡੀਆ ਯੋਜਨਾ (2026-31) ਦਾ ਪੁਨਰਗਠਨ

ਖੇਲੋ ਇੰਡੀਆ ਯੋਜਨਾ (2026-31) ਦਾ ਪੁਨਰਗਠਨ

ਬਜਟ ਖਰਚੇ ਵਿੱਚ 8 ਗੁਣਾ ਅਤੇ ਸਮਰਥਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਐਥਲੀਟਾਂ ਦੀ ਗਿਣਤੀ ਵਿੱਚ ਲਗਭਗ 10 ਗੁਣਾ ਦਾ ਇਤਿਹਾਸਕ ਵਾਧਾ

2036 ਓਲੰਪਿਕ ਦੇ ਵਿਜ਼ਨ ਅਤੇ 'ਖੇਲੋ ਭਾਰਤ ਨੀਤੀ 2025' ਦੇ ਅਨੁਕੂਲ ਯੋਜਨਾ ਦਾ ਪੁਨਰਗਠਨ

ਵਿਆਪਕ ਪ੍ਰਤਿਭਾ ਵਿਕਾਸ ਤਹਿਤ 30 ਪ੍ਰਾਥਮਿਕਤਾ ਵਾਲੀਆਂ ਖੇਡਾਂ ਵਿੱਚ 9,000 ਖੇਲੋ ਇੰਡੀਆ ਐਥਲੀਟਾਂ (KIA) ਅਤੇ 18,000 ਇਮਰਜਿੰਗ ਖੇਲੋ ਇੰਡੀਆ ਐਥਲੀਟਾਂ (E-KIA) ਨੂੰ ਤਿਆਰ ਕੀਤਾ ਜਾਵੇਗਾ

36441 ਕਰੋੜ ਰੁਪਏ ਦੇ ਕੁੱਲ ਬਜਟ ਨਾਲ ਜ਼ਮੀਨੀ ਪੱਧਰ ਤੋਂ ਲੈ ਕੇ ਐਲੀਟ ਪੱਧਰ ਤੱਕ ਸਪੋਰਟ ਈਕੋਸਿਸਟਮ ਨੂੰ ਉਤਸ਼ਾਹ ਮਿਲੇਗਾ

ਚੁਣੇ ਗਏ ਐਥਲੀਟਾਂ ਨੂੰ ਕੋਚਿੰਗ, ਰਿਹਾਇਸ਼-ਖੁਰਾਕ (ਡਾਈਟ), ਕਿੱਟ, ਯਾਤਰਾ, ਮੈਡੀਕਲ, ਸਿੱਖਿਆ ਅਤੇ ਮੁਕਾਬਲਿਆਂ ਦੇ ਹੋਰ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ

ਕੋਚਾਂ ਦੇ ਮਾਨਕੀਕਰਣ ਲਈ 'ਰਾਸ਼ਟਰੀ ਕੋਚ ਪ੍ਰਤਿਆਯਨ ਬੋਰਡ' (NCAB) ਅਤੇ ਏਆਈ-ਸੰਚਾਲਿਤ 'ਖੇਲ ਸੇਤੂ' ਡਿਜੀਟਲ ਪਲੈਟਫਾਰਮ ਦੀ ਹੋਵੇਗੀ ਸ਼ੁਰੂਆਤ

ਜ਼ੀਰਕਪੁਰ 17 ਸਤੰਬਰ ( ਰਣਜੀਤ ਧਾਲੀਵਾਲ ) : ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 'ਖੇਲੋ ਭਾਰਤ ਨੀਤੀ 2025' ਦੇ ਉਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਖੇਲੋ ਇੰਡੀਆ ਯੋਜਨਾ (2026–31) ਦੇ ਮਹੱਤਵਾਕਾਂਖੀ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਨਵੇਂ ਪੜਾਅ ਦਾ ਪ੍ਰਾਇਮਰੀ ਟੀਚਾ ਭਾਰਤ ਦੇ ਸਪੋਰਟ ਈਕੋਸਿਸਟਮ ਨੂੰ ਜ਼ਮੀਨੀ ਪੱਧਰ (ਗ੍ਰਾਸਰੂਟ) ਤੋਂ ਲੈ ਕੇ ਸਿਖਰਲੇ (ਐਲੀਟ) ਪੱਧਰ ਤੱਕ ਮਜ਼ਬੂਤ ਕਰਨਾ ਅਤੇ ਦੇਸ਼ ਦੇ 2036 ਓਲੰਪਿਕ ਰੋਡਮੈਪ ਨੂੰ ਠੋਸ ਅਧਾਰ ਪ੍ਰਦਾਨ ਕਰਨਾ ਹੈ। ਇਸ ਪੁਨਰਗਠਿਤ ਯੋਜਨਾ ਤਹਿਤ ਪਿਛਲੇ ਖਰਚੇ ਦੀ ਤੁਲਨਾ ਵਿੱਚ ਬਜਟ ਵਿੱਚ 8 ਗੁਣਾ ਅਤੇ ਸਮਰਥਿਤ ਐਥਲੀਟਾਂ ਦੀ ਗਿਣਤੀ ਵਿੱਚ ਲਗਭਗ 10 ਗੁਣਾ ਵਾਧੇ ਦਾ ਪ੍ਰਾਵਧਾਨ ਕੀਤਾ ਗਿਆ ਹੈ। ਯੋਜਨਾ ਦਾ ਕੁੱਲ ਅਨੁਮਾਨਿਤ ਬਜਟ 36441 ਕਰੋੜ ਰੁਪਏ ਤੈਅ ਕੀਤਾ ਗਿਆ ਹੈ।

ਇਸ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਭਾਰਤੀ ਖੇਡ ਅਥਾਰਿਟੀ, ਖੇਤਰੀ ਦਫ਼ਤਰ ਜ਼ੀਰਕਪੁਰ ਦੇ ਖੇਤਰੀ ਡਾਇਰੈਕਟਰ (ਇੰਚਾਰਜ) ਸ਼੍ਰੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਜੀ ਦੀ ਅਗਵਾਈ ਹੇਠ ਤਿਆਰ ਇਸ ਯੋਜਨਾ ਦਾ ਮੁੱਖ ਟੀਚਾ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਪਛਾਣ ਕਰਨਾ, ਐਥਲੀਟਾਂ ਨੂੰ ਆਧੁਨਿਕ ਖੇਡ ਵਿਗਿਆਨ, ਏਆਈ-ਅਧਾਰਿਤ ਐਨਾਲਿਟਿਕਸ, ਕੋਚਿੰਗ ਅਤੇ ਵਿਸ਼ਵ-ਪੱਧਰੀ ਪੋਸ਼ਣ ਉਪਲਬਧ ਕਰਵਾਉਣਾ ਹੈ। ਉੱਥੇ ਹੀ ਇਸ ਨੀਤੀ ਦੇ ਮਾਧਿਅਮ ਨਾਲ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਖੇਡਾਂ ਨੂੰ ਸਮੁੱਚੀ ਸਿੱਖਿਆ ਦਾ ਲਾਜ਼ਮੀ ਹਿੱਸਾ ਬਣਾਉਣਾ ਹੈ। ਖੇਲੋ ਇੰਡੀਆ 3.0 ਦੇ ਤਹਿਤ ਨੈਸ਼ਨਲ ਸਪੋਰਟਸ ਰਿਪੋਜ਼ਟਰੀ ਅਤੇ ਐਥਲੀਟ ਮੈਨੇਜਮੈਂਟ ਸਿਸਟਮ ਵਰਗੀਆਂ ਡਿਜੀਟਲ ਤਕਨੀਕਾਂ ਦੀ ਵਰਤੋਂ ਕਰਕੇ ਖਿਡਾਰੀਆਂ ਨੂੰ ਅਨੁਕੂਲ ਮੌਕੇ ਪ੍ਰਦਾਨ ਕਰਕੇ ਦੇਸ਼ ਨੂੰ ਖੇਡ ਮਹਾਸ਼ਕਤੀ ਬਣਾਉਣ ਦਾ ਸੰਕਲਪ ਹੈ।

ਯੋਜਨਾ ਦੇ ਪ੍ਰਮੁੱਖ ਮੁੱਖ ਬਿੰਦੂ

1. ਖੇਡ ਬੁਨਿਆਦੀ ਢਾਂਚੇ ਦਾ ਤਿੰਨ-ਪੱਧਰੀ ਢਾਂਚਾ (Sports Infrastructure)

ਬੁਨਿਆਦੀ ਢਾਂਚੇ ਦੇ ਵਿਕਾਸ ਅਧੀਨ ਮੈਡਲ ਰਣਨੀਤੀ ਲਈ ਖੇਡ ਬੁਨਿਆਦੀ ਢਾਂਚਾ, ਰਣਨੀਤਕ ਖੇਡ ਸੰਪਤੀਆਂ ਨੂੰ ਮਜ਼ਬੂਤ ਕਰਨਾ, ਅਤੇ ਖੇਡ ਬੁਨਿਆਦੀ ਢਾਂਚਾ ਵਿਕਾਸ ਲਈ ਰਾਜ ਕਾਰਜ ਯੋਜਨਾ ਨੂੰ ਸ਼ਾਮਲ ਕੀਤਾ ਜਾਵੇਗਾ।

2. ਮੈਡਲ ਰਣਨੀਤੀ ਲਈ ਬੁਨਿਆਦੀ ਢਾਂਚਾ (Infrastructure for Medal Strategy):

18 ਪ੍ਰਾਥਮਿਕਤਾ ਵਾਲੀਆਂ ਖੇਡਾਂ ਵਿੱਚ ਹਾਈ-ਪਰਫੌਰਮੈਂਸ ਟ੍ਰੇਨਿੰਗ ਸਹੂਲਤਾਂ ਵਿਕਸਿਤ ਕਰਨਾ। 30 ਓਲੰਪਿਕ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀਆਂ ਖੇਡ ਵੰਨਗੀਆਂ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਦੀ ਮੈਪਿੰਗ ਕੀਤੀ ਜਾਵੇਗੀ ਅਤੇ ਗੈਪ ਐਨਾਲਿਸਿਸ (ਕਮੀਆਂ ਦੇ ਵਿਸ਼ਲੇਸ਼ਣ) ਦੇ ਅਧਾਰ 'ਤੇ ਮੌਜੂਦਾ ਸਹੂਲਤਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਜ਼ਰੂਰਤ ਅਨੁਸਾਰ ਨਵੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। 30 ਪ੍ਰਾਥਮਿਕਤਾ ਵਾਲੀਆਂ ਖੇਡ ਵੰਨਗੀਆਂ ਵਿੱਚ 9,000 ਖੇਲੋ ਇੰਡੀਆ ਐਥਲੀਟਾਂ (KIA) ਅਤੇ 18,000 ਇਮਰਜਿੰਗ ਖੇਲੋ ਇੰਡੀਆ ਐਥਲੀਟਾਂ (E-KIA) ਨੂੰ ਤਿਆਰ ਕੀਤਾ ਜਾਵੇਗਾ।

3. ਰਾਜ ਕਾਰਜ ਯੋਜਨਾ (State Action Plan):

ਕੇਂਦਰ ਸਪਾਂਸਰ ਸਕੀਮ ਵਿੱਚ ਸਹਿਕਾਰੀ ਸੰਘਵਾਦ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੰਗ ਅਨੁਸਾਰ ਜ਼ਮੀਨੀ ਪੱਧਰ ਦੇ ਖੇਡ ਬੁਨਿਆਦੀ ਢਾਂਚੇ ਦਾ ਵਿਕਾਸ (ਸਧਾਰਨ ਰਾਜਾਂ ਲਈ 60:40 ਅਤੇ ਉੱਤਰ-ਪੂਰਬੀ/ਹਿਮਾਲਯੀ ਰਾਜਾਂ ਲਈ 90:10 ਦਾ ਵਿੱਤੀ ਅਨੁਪਾਤ) ਕੀਤਾ ਜਾਵੇਗਾ।

4 . ਖੇਡ ਮੁਕਾਬਲੇ ਅਤੇ ਲੀਗ ਪ੍ਰਣਾਲੀ (Competitions & Leagues)

ਖੇਲੋ ਇੰਡੀਆ ਯੂਥ, ਯੂਨੀਵਰਸਿਟੀ, ਪੈਰਾ, ਵਿੰਟਰ, ਬੀਚ, ਕਬਾਇਲੀ ਅਤੇ ਜਲ ਖੇਡ ਆਯੋਜਨਾਂ ਦੇ ਨਾਲ-ਨਾਲ 'ਅਸਮਿਤਾ' (ASMITA) ਮਹਿਲਾ ਲੀਗ ਵਰਗੇ ਪ੍ਰਮੁੱਖ ਆਯੋਜਨਾਂ ਤੋਂ ਇਲਾਵਾ ਸਕੂਲ, ਯੂਨੀਵਰਸਿਟੀ, ਖੇਤਰੀ, ਜ਼ੋਨਲ ਅਤੇ ਖੇਡ-ਵਿਸ਼ੇਸ਼ ਲੀਗਾਂ ਨੂੰ ਮਜ਼ਬੂਤ ਕਰੇਗਾ।

ਨਵੀਆਂ ਖੇਡ ਲੀਗਾਂ: ਅਕਾਦਮਿਕ ਕੈਲੰਡਰ ਦੇ ਅਨੁਸਾਰ ਸਕੂਲ ਅਤੇ ਯੂਨੀਵਰਸਿਟੀ ਲੀਗਾਂ ਅਤੇ ਖੇਡ-ਵਿਸ਼ੇਸ਼ ਖੇਤਰੀ ਲੀਗਾਂ ਦੀ ਸ਼ੁਰੂਆਤ ਹੋਵੇਗੀ।

ਥੀਮੈਟਿਕ ਅਤੇ ਸਮਾਵੇਸ਼ੀ ਖੇਡਾਂ: 'ਅਸਮਿਤਾ' (ASMITA) ਮਹਿਲਾ ਲੀਗ, ਬੀਚ ਗੇਮਸ, ਵਾਟਰ ਸਪੋਰਟਸ, ਕਬਾਇਲੀ ਖੇਡਾਂ, ਉੱਤਰ-ਪੂਰਬੀ ਖੇਡਾਂ, ਮਾਰਸ਼ਲ ਆਰਟਸ ਅਤੇ ਸਵਦੇਸ਼ੀ ਖੇਡਾਂ ਨੂੰ ਵੱਡੇ ਪੱਧਰ 'ਤੇ ਸ਼ਾਮਲ ਕੀਤਾ ਗਿਆ ਹੈ।

ਸ਼ਾਂਤੀ ਅਤੇ ਵਿਕਾਸ: ਸਰਹੱਦੀ ਅਤੇ ਉਗਰਵਾਦ ਪ੍ਰਭਾਵਿਤ ਖੇਤਰਾਂ ਦੇ ਨੌਜਵਾਨਾਂ ਨੂੰ ਖੇਡਾਂ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਵਿਸ਼ੇਸ਼ ਪ੍ਰੋਗਰਾਮ ਸੰਚਾਲਿਤ ਹੋਣਗੇ।

5. ਪ੍ਰਤਿਭਾ ਪਛਾਣ ਅਤੇ ਟ੍ਰੇਨਿੰਗ ਦਾ ਵਿਸਤਾਰ (Talent ID & KITF)

ਐਥਲੀਟ ਵਰਗੀਕਰਣ: ਇਸ ਦੇ ਤਹਿਤ ਐਥਲੀਟਾਂ ਨੂੰ ‘ਖੇਲੋ ਇੰਡੀਆ ਐਥਲੀਟ’(KIA) ਅਤੇ ‘ਇਮਰਜਿੰਗ ਖੇਲੋ ਇੰਡੀਆ ਐਥਲੀਟ’(E-KIA) ਦੇ ਰੂਪ ਵਿੱਚ ਵਰਗੀਕ੍ਰਿਤ ਕਰ ਕੇ ਸਮੁੱਚੇ ਵਿੱਤੀ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ।

ਨਵੇਂ ਟ੍ਰੇਨਿੰਗ ਸੈਂਟਰ: ਖੇਤਰੀ ਦਫ਼ਤਰਾਂ ਦੇ ਤਹਿਤ ਖੇਡ ਅਤੇ ਸਕੂਲੀ ਸਿੱਖਿਆ ਦੇ ਤਾਲਮੇਲ ਲਈ ਖੇਲੋ ਇੰਡੀਆ ਉਤਕ੍ਰਿਸ਼ਟ ਵਿਦਿਆਲਿਆ (KIUV) ਅਤੇ ਖੇਲੋ ਇੰਡੀਆ ਫੀਡਰ ਸਕੂਲ (KIFS) ਸਥਾਪਿਤ ਕੀਤੇ ਜਾਣਗੇ।

ਪਾਰਦਰਸ਼ੀ ਚੋਣ ਪ੍ਰਕਿਰਿਆ: ਪ੍ਰਤਿਭਾ ਖੋਜ ਲਈ ਜ਼ੋਨਲ ਕਮੇਟੀਆਂ (TIZC) ਅਤੇ ਰਾਸ਼ਟਰੀ ਪੱਧਰ ‘ਤੇ ਖੇਡ-ਵਿਸ਼ੇਸ਼ ਕਮੇਟੀਆਂ (TIDC) ਦੇ ਜ਼ਰੀਏ ਵਿਗਿਆਨਿਕ ਪ੍ਰੀਖਣ ਲਾਗੂ ਕੀਤੇ ਜਾਣਗੇ।

ਸਾਈ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਅਧੀਨ 2 ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (NCoE), 6 ਸਾਈ ਟ੍ਰੇਨਿੰਗ ਸੈਂਟਰ, 46 ਖੇਲੋ ਇੰਡੀਆ ਮਾਨਤਾ ਪ੍ਰਾਪਤ ਅਕਾਦਮੀਆਂ (KIAA), 6 ਖੇਲੋ ਇੰਡੀਆ ਸੈਂਟਰ ਆਫ਼ ਐਕਸੀਲੈਂਸ (KICoE) ਅਤੇ 152 ਤੋਂ ਵੱਧ ਖੇਲੋ ਇੰਡੀਆ ਸੈਂਟਰਾਂ (KIC) ਰਾਹੀਂ ਟ੍ਰੇਨਿੰਗ ਨੈੱਟਵਰਕ ਸੰਚਾਲਿਤ ਹੈ। ਖੇਲੋ ਇੰਡੀਆ 3.0 ਤੋਂ ਬਾਅਦ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਜਿਸ ਨਾਲ ਪ੍ਰਤਿਭਾਸ਼ਾਲੀ ਹੋਰ ਖਿਡਾਰੀਆਂ ਨੂੰ ਮੌਕੇ ਮਿਲਣਗੇ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭੂਗੋਲਿਕ ਸਥਿਤੀ ਖੇਡ ਵਿਕਾਸ ਵਿੱਚ ਰੁਕਾਵਟ ਨਾ ਬਣੇ।

6. ਕੋਚ ਅਤੇ ਸਹਾਇਕ ਸਟਾਫ਼ ਦਾ ਮਾਨਕੀਕਰਣ (NCAB ਦਾ ਗਠਨ)

ਇਹ ਯੋਜਨਾ ਅੰਤਰਰਾਸ਼ਟਰੀ ਅਨੁਭਵ (exposure), ਵਿਵਸਥਿਤ ਹੁਨਰ ਵਿਕਾਸ ਅਤੇ ਰਾਸ਼ਟਰੀ ਕੋਚ ਪ੍ਰਤਿਆਯਨ ਬੋਰਡ (NCAB) ਦੀ ਸਥਾਪਨਾ ਰਾਹੀਂ ਯੋਗ ਕੋਚਾਂ, ਖੇਡ ਵਿਗਿਆਨੀਆਂ ਅਤੇ ਸਹਾਇਕ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਦਾ ਯਤਨ ਕਰਦੀ ਹੈ। ਰਾਸ਼ਟਰੀ ਕੋਚ ਪ੍ਰਤਿਆਯਨ ਬੋਰਡ (National Coach Accreditation Board - NCAB) ਦਾ ਗਠਨ ਕੀਤਾ ਜਾ ਰਿਹਾ ਹੈ। ਭਾਰਤੀ ਖੇਡ ਅਥਾਰਿਟੀ (SAI) ਦੇ ਤਹਿਤ ਇਹ ਸਿਖਰਲੀ ਸੰਸਥਾ ਕੋਚਾਂ ਲਈ 4-ਪੱਧਰੀ (L1 ਤੋਂ L4) ਰਾਸ਼ਟਰੀ ਮਾਪਦੰਡ, ਡਿਜੀਟਲ ਕੋਚ ਰਜਿਸਟਰੀ ਅਤੇ ਸਰਟੀਫਿਕੇਸ਼ਨ ਪ੍ਰਣਾਲੀ ਤੈਅ ਕਰੇਗੀ।

7. ਖੇਲੋ ਇੰਡੀਆ

ਐੱਸਟੀਸੀ, ਖੇਲੋ ਇੰਡੀਆ ਕੇਂਦਰ, ਕੇਆਈਏਏ ਅਤੇ ਉੱਚ-ਪੱਧਰੀ ਸਹੂਲਤਾਂ ਸਮੇਤ ਵਿਆਪਕ ਟ੍ਰੇਨਿੰਗ ਨੈੱਟਵਰਕ ਦਾ ਵਿਸਥਾਰ ਕੀਤਾ ਜਾਵੇਗਾ, ਜਿਸ ਨਾਲ ਖੇਤਰ ਦਾ ਨੌਜਵਾਨ ਖਿਡਾਰੀ ਬੁਨਿਆਦੀ ਟ੍ਰੇਨਿੰਗ ਲਈ ਤੁਰੰਤ ਬਾਹਰ ਜਾਣ ਲਈ ਮਜ਼ਬੂਰ ਨਾ ਹੋਵੇ। ਸਾਈ ਖੇਤਰੀ ਦਫ਼ਤਰ ਨੇ ਇਤਿਹਾਸਕ ਤੌਰ 'ਤੇ ਕਈ ਓਲੰਪਿਕ ਅਤੇ ਰਵਾਇਤੀ ਖੇਡਾਂ ਵਿੱਚ ਅਸਾਧਾਰਨ ਖਿਡਾਰੀ ਦਿੱਤੇ ਹਨ। ਸੰਸ਼ੋਧਿਤ ਖੇਲੋ ਇੰਡੀਆ ਯੋਜਨਾ ਮੌਜੂਦਾ ਪ੍ਰਤਿਭਾ ਕਲੱਸਟਰਾਂ ਨੂੰ ਮਜ਼ਬੂਤ ਕਰਨ ਅਤੇ ਨਵੇਂ ਕਲੱਸਟਰਾਂ ਦੀ ਪਛਾਣ ਕਰਨ 'ਤੇ ਵਿਸ਼ੇਸ਼ ਜ਼ੋਰ ਦੇਵੇਗੀ, ਤਾਂ ਜੋ ਖੇਤਰ ਦੀ ਖੇਡ ਸਮਰੱਥਾ ਨੂੰ ਵਿਵਸਥਿਤ ਰੂਪ ਵਿੱਚ ਤਰਾਸ਼ਿਆ ਜਾ ਸਕੇ, ਨਾ ਕਿ ਸਿਰਫ਼ ਇਸ ਗੱਲ 'ਤੇ ਨਿਰਭਰ ਰਿਹਾ ਜਾਵੇ ਕਿ ਖਿਡਾਰੀ ਵਿਅਕਤੀਗਤ ਪੱਧਰ 'ਤੇ ਬਾਹਰ ਜਾ ਕੇ ਮੌਕੇ ਲੱਭਣ।

8. ਫਿੱਟ ਇੰਡੀਆ ਮੂਵਮੈਂਟ (Fit India Movement)

ਜਨ-ਅੰਦੋਲਨ ਤਹਿਤ "ਫਿੱਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼" ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਭਵਿੱਖ ਵਿੱਚ ਇਸ ਨੂੰ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ। ਨਮੋ ਫਿੱਟ ਇੰਡੀਆ ਕਲੱਬਜ਼, ਸੰਡੇਜ਼ ਔਨ ਸਾਈਕਲ, ਫ੍ਰੀਡਮ ਰਨ ਅਤੇ 'ਨਸ਼ਾ ਮੁਕਤ ਭਾਰਤ ਅਭਿਆਨ' (NMBA) ਨਾਲ ਤਾਲਮੇਲ ਕਰਕੇ ਰਾਸ਼ਟਰੀ ਫਿੱਟਨੈੱਸ ਕੈਲੰਡਰ ਲਾਗੂ ਕੀਤਾ ਜਾਵੇਗਾ।

ਵਿਸਥਾਰਿਤ ਫਿੱਟ ਇੰਡੀਆ ਮੂਵਮੈਂਟ ਭਾਈਚਾਰਕ ਫਿੱਟਨੈੱਸ ਹੱਬ, ਜਨ-ਭਾਗੀਦਾਰੀ, ਯੋਗਾ ਅਤੇ ਰਵਾਇਤੀ/ਸਵਦੇਸੀ ਖੇਡਾਂ ਨੂੰ ਉਤਸ਼ਾਹਿਤ ਕਰੇਗਾ, ਨਾਲ ਹੀ ਮਹਿਲਾਵਾਂ ਅਤੇ ਦਿਵਯਾਂਗਜਨਾਂ ਦੀ ਭਾਗੀਦਾਰੀ ਵਧਾਏਗਾ ਅਤੇ ਸੰਸਥਾਵਾਂ ਤੇ ਭਾਈਚਾਰਕ ਸੰਗਠਨਾਂ ਨਾਲ ਭਾਈਵਾਲੀ ਨੂੰ ਮਜ਼ਬੂਤ ਕਰੇਗਾ।

9 . ਸਪੋਰਟਸ ਟੈਕਨਾਲੋਜੀ: 'ਖੇਲ ਸੇਤੂ' ਡਿਜੀਟਲ ਪਲੈਟਫਾਰਮ (Khel Setu)

ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (NeGD) ਦੇ ਸਹਿਯੋਗ ਨਾਲ ਏਆਈ-ਸੰਚਾਲਿਤ ਏਕੀਕ੍ਰਿਤ 'ਖੇਲ ਸੇਤੂ' ਪਲੈਟਫਾਰਮ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਯੂਨੀਫਾਈਡ ਐਥਲੀਟ ਆਈਡੀ, ਟੈਲੇਂਟ ਸਕਾਊਟਿੰਗ ਮੈਟ੍ਰਿਕਸ, ਗੇਮਸ ਮੈਨੇਜਮੈਂਟ ਅਤੇ ਗ੍ਰੀਵੈਂਸ ਰਿਡ੍ਰੈਸਲ ਦੀ ਸੁਵਿਧਾ ਹੋਵੇਗੀ, ਜੋ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (DPDP) ਐਕਟ 2023 ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।

ਇਸ ਯੋਜਨਾ ਦਾ ਉਦੇਸ਼ 10 ਖੇਲੋ ਇੰਡੀਆ ਉੱਤਮ ਵਿਦਿਆਲਿਆਂ, 500 ਫੀਡਰ ਸਕੂਲਾਂ ਅਤੇ 2,500 ਖੇਲੋ ਇੰਡੀਆ ਕੇਂਦਰਾਂ ਰਾਹੀਂ ਇੱਕ ਮਾਨਕੀਕ੍ਰਿਤ, ਵਿਗਿਆਨਕ ਅਤੇ ਤਕਨਾਲੋਜੀ-ਸਮਰੱਥ ਪ੍ਰਤਿਭਾ ਪਛਾਣ ਪ੍ਰਣਾਲੀ ਸਥਾਪਿਤ ਕਰਨਾ ਹੈ।

ਇੱਕ ਨਵਾਂ ਤਕਨਾਲੋਜੀ ਕੰਪੋਨੈਂਟ ਐਥਲੀਟ ਦੀ ਪੂਰੀ ਯਾਤਰਾ ਦੀ ਸ਼ੁਰੂ ਤੋਂ ਅੰਤ ਤੱਕ ਡਿਜੀਟਲ ਟ੍ਰੈਕਿੰਗ ਯਕੀਨੀ ਬਣਾਏਗਾ, ਜਿਸ ਵਿੱਚ ਏਆਈ/ਵੀਡੀਓ-ਅਧਾਰਿਤ ਪ੍ਰਤਿਭਾ ਖੋਜ, ਆਈਓਟੀ ਵੀਅਰੇਬਲਜ਼, ਖੇਡ ਵਿਗਿਆਨ, ਏਆਈ ਪ੍ਰਦਰਸ਼ਨ ਵਿਸ਼ਲੇਸ਼ਣ, ਮੁਕਾਬਲਾ ਪ੍ਰਬੰਧਨ, ਖੇਡ ਸਿੱਖਿਆ, ਕਰੀਅਰ ਤੋਂ ਬਾਅਦ ਦਾ ਬਦਲਾਅ (post-career transition) ਅਤੇ ਉਮਰ ਭਰ ਸਿਹਤ ਪ੍ਰਬੰਧਨ ਸ਼ਾਮਲ ਹਨ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ