Skip to main content

Warring hits back at Kejriwal, Mann over Rahul Gandhi remarks

Warring hits back at Kejriwal, Mann over Rahul Gandhi remarks Says, AAP exposed beyond redemption ‘AAP has felt the pain as Rahul Gandhi hit the nail on its head’ Chandigarh 9 September ( Ranjeet Singh Dhaliwal ) : Punjab Congress president Amarinder Singh Raja Warring on Wednesday launched a sharp attack on AAP leaders Arvind Kejriwal and Bhagwant Mann over their remarks on Congress leader Rahul Gandhi, saying the reaction from the AAP leadership showed that Gandhi had “hit the nail on its head” by exposing the Punjab government’s claims on the drug menace. Warring said it was “good that the AAP has felt the pain”, asserting that the party’s response itself demonstrated how uncomfortable its leadership had become over questions concerning the availability of drugs in Punjab. “The AAP has mastered the shameless art of self-praise. No wonder it shamelessly claims to have eradicated drugs in Punjab, when these are available like salt,” Warring said. The Punjab Congress chief alleged that...

ਹਰਸਿਮਰਤ ਕੌਰ ਬਾਦਲ ਵੱਲੋਂ ਕੌਮੀ ਮਹਿਲਾ ਕਮਿਸ਼ਨ ਨੂੰ ਮੁੱਖ ਮੰਤਰੀ ਦੀ ਪਤਨੀ ਵੱਲੋਂ ਜ਼ਬਰ ਜਨਾਹ ਦੇ ਮੁਲਜ਼ਮ ਦਾ ਬਚਾਅ ਕਰਨ ਬਦਲੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ

ਹਰਸਿਮਰਤ ਕੌਰ ਬਾਦਲ ਵੱਲੋਂ ਕੌਮੀ ਮਹਿਲਾ ਕਮਿਸ਼ਨ ਨੂੰ ਮੁੱਖ ਮੰਤਰੀ ਦੀ ਪਤਨੀ ਵੱਲੋਂ ਜ਼ਬਰ ਜਨਾਹ ਦੇ ਮੁਲਜ਼ਮ ਦਾ ਬਚਾਅ ਕਰਨ ਬਦਲੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਐਫ ਆਈ ਆਰ ਦਰਜ ਕਰਨ ਲਈ ਪੰਜਾਬ ਸਰਕਾਰ ਨੂੰ ਹਦਾਇਤ ਦੇਣ ਦੀ ਅਪੀਲ

ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਸੀ ਬੀ ਆਈ ਕੇਸ ਦਰਜ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰਨ ਦੀ ਕੀਤੀ ਅਪੀਲ

ਉਹਨਾਂ ਪੁਲਿਸ ਅਫਸਰਾਂ ਦੀ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ ਜਿਹਨਾਂ ਨੇ ਦੋ ਜ਼ਬਰ ਜਨਾਹ ਕੇਸਾਂ ਨੂੰ ਰੱਦ ਕਰਨ ਲਈ ਰਿਪੋਰਟਾਂ ਦਾਇਰ ਕੀਤੀਆਂ

ਚੰਡੀਗੜ੍ਹ 8 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ ਵਿਖੇ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਜ਼ਬਰ ਜਨਾਹ ਦੇ ਦੋ ਕੇਸਾਂ ਵਿਚ ਮੁਲਜ਼ਮਾਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਵੱਲੋਂ 5 ਕਰੋੜ ਰੁਪਏ ਰਿਸ਼ਵਤ ਲੈਣ ਲਈ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਪੰਜਾਬ ਸਰਕਾਰ ਨੂੰ ਹਦਾਇਤ ਦੇਣ। ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਅੱਜ ਸ਼ਾਮ ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਾਹਤਕਰ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਇਹ ਐਫ ਆਈ ਆਰ ਮੁੱਖ ਮੰਤਰੀ ਦੀ ਪਤਨੀ ਤੇ ਉਹਨਾਂ ਦੇ ਸਾਥੀਆਂ ਖਿਲਾਫ ਕੌਮੀ ਮਹਿਲਾ ਕਮਿਸ਼ਨ ਐਕਟ 1990 ਦੀ ਧਾਰਾ 10 ਦੇ ਤਹਿਤ ਨੋਟਿਸ ਲੈਂਦਿਆਂ ਦਰਜ ਹੋਣੀ ਚਾਹੀਦੀ ਹੈ। ਉਹਨਾਂ ਨੇ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰੇ ਕਿ ਇਕ ਸੀ ਬੀ ਆਈ ਜਾਂਚ ਸ਼ੁਰੂ ਕਰ ਕੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦਰਜ ਹੋਏ ਦੋ ਜ਼ਬਰ ਜਨਾਹ ਦੇ ਕੇਸਾਂ ਨੂੰ ਮੁੱਖ ਮੰਤਰੀ ਦੇ ਪਰਿਵਾਰ ਦੇ ਜ਼ੋਰ ਦੇਣ ’ਤੇ ਰਫਾ ਦਫਾ ਕਰਨ ਦੇ ਮਾਮਲੇ ਦੀ ਵੀ ਜਾਂਚ ਹੋਵੇ।

ਹਰਸਿਮਰਤ ਕੌਰ ਬਾਦਲ ਨੇ ਕਮਿਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦੋ ਮਹਿਲਾਵਾਂ ਵੱਲੋਂ ਦਰਜ ਕਰਵਾਏ ਜ਼ਬਰ ਜਨਾਹ ਦੇ ਮਾਮਲਿਆਂ ਵਿਚ ਜਾਂਚ ਨੂੰ ਤਰਕਸੰਗਤ ਨਤੀਜੇ ਤੱਕ ਲਿਜਾਣ ਦੀ ਥਾਂ ’ਤੇ ਇਹਨਾਂ ਨੂੰ ਖੁਰਦ ਬੁਰਦ ਕਰ ਦਿੱਤਾ। ਉਹਨਾਂ ਕਿਹਾ ਕਿ ਇਕਪਾਸੜ ਤੌਰ ’ਤੇ ਕੇਸ ਰੱਦ ਕਰਨ ਦੀਆਂ ਰਿਪੋਰਟਾਂ ਦਾਇਰ ਕਰਨ ਅਤੇ ਮੁਲਜ਼ਮ ਮੀਡੀਆ ਇਨਫਲੂਐਂਸਰ ਗੁਰੀ ਚਹਿਲ ਨੂੰ ਗ੍ਰਿਫਤਾਰੀ ਦੇ ਦੋ ਮਹੀਨਿਆਂ ਵਿਚ ਹੀ ਰਿਹਾਅ ਕਰਵਾਉਣ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ। ਬਾਦਲ ਨੇ ਰਾਹਤਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕ ਜਾਂਚ ਕਮੇਟੀ ਗਠਿਤ ਕਰਨ ਜੋ ਪੰਜਾਬ ਜਾ ਕੇ ਦੋਵੇਂ ਸ਼ਿਕਾਇਤਕਰਤਾ ਮਹਿਲਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਇਕ ਸੁਰੱਖਿਆ ਤੇ ਵਿਸ਼ਵਾਸਭਰੇ ਮਾਹੌਲ ਵਿਚ ਬਿਆਨ ਦਰਜ ਕਰੇ। ਉਹਨਾਂ ਕਿਹਾ ਕਿ ਇਕ ਵਾਰ ਇਹ ਪ੍ਰਕਿਰਿਆ ਮੁਕੰਮਲ ਹੋਣ ’ਤੇ ਡੀ ਜੀ ਪੀ, ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ, ਐਸ ਐਸ ਪੀ ਐਸ ਏ ਐਸ ਨਗਰ ਅਤੇ ਸਪੈਸ਼ਲ ਡੀ ਜੀ ਪੀ ਜਿਹਨਾਂ ਨੂੰ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਜਾਂਚ ਸੌਂਪੀ ਸੀ ਨੂੰ ਧਾਰਾ 10 (4) ਦੇ ਤਹਿਤ ਮੁਲਜ਼ਮ ਦੀ ਹਿਰਾਸਤ ਤੇ ਜੇਲ੍ਹ ਤਬਦੀਲੀ ਦਾ ਸਾਰਾ ਰਿਕਾਰਡ ਲੈ ਕੇ ਤਲਬ ਕੀਤਾ ਜਾਵੇ। ਉਹਨਾਂ ਨੇ ਆਡੀਓ ਰਿਕਾਰਡਿੰਗਾਂ, ਤਸਵੀਰਾਂ, ਸੀ ਸੀ ਟੀ ਵੀ ਫੁਟੇਜ ਅਤੇ ਸਬੰਧਤ ਵਿਅਕਤੀਆਂ ਦੇ ਕਾਲ ਰਿਕਾਰਡ ਦੇ ਵੇਰਵੇ ਸਮੇਤ ਸਾਰੇ ਇਲੈਕਟ੍ਰਾਨਿਕ ਸਬੂਤ ਸਾਂਭ ਕੇ ਰੱਖਣ ਤੇ ਉਹਨਾਂ ਦੀ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਗਵਾਹਾਂ ਨੂੰ ਗਵਾਹ ਸੁਰੱਖਿਆ ਸਕੀਮ ਤਹਿਤ ਰੱਖਿਆ ਜਾਵੇ ਅਤੇ ਮੁਲਜ਼ਮਾਂ ਦੇ ਖਿਲਾਫ ਐਲ ਓ ਸੀ ਜਾਰੀ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਵਾਪਸ ਲਿਆ ਕੇ ਉਹਨਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਵਾਇਆ ਜਾਵੇ।

ਕੌਮੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੀ ਧੀ ਹੋਣ ਦੇ ਨਾਅਤੇ ਉਹ ਉਸ ਵੇਲੇ ਚੁੱਪ ਨਹੀਂ ਰਹਿ ਸਕਦੇ ਜਦੋਂ ਸਾਡੀਆਂ ਧੀਆਂ ਦੀ ਸੁਰੱਖਿਆ ਨਾਲ ਮੁੱਖ ਮੰਤਰੀ ਦੇ ਘਰੋਂ ਸੌਦੇਬਾਜ਼ੀ ਕੀਤੀ ਜਾ ਰਹੀ ਹੋਵੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਮਹਿਲਾ ਕਮਿਸ਼ਨ ਕੋਲ ਉਦੋਂ ਪਹੁੰਚ ਕੀਤੀ ਹੈ ਜਦੋਂ ਪੀੜਤਾਂ ਦੀ ਪੱਤ ਦੀ ਰਾਖੀ ਲਈ ਬਣੇ ਹਰ ਦਫਤਰ ਦੇ ਬੂਹੇ ਨਿਆਂ ਹਾਸਲ ਕਰਨ ਵਾਸਤੇ ਬੰਦ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਦਸਤਾਵੇਜ਼ ਸੌਂਪੇ ਹਨ ਜਿਸ ਵਿਚ ਅਮਰਦੀਪ ਗਰੇਵਾਲ ਜੋ ਕਿ ਮੁੱਖ ਮੰਤਰੀ ਦੀ ਪਤਨੀ ਦਾ ਰਿਸ਼ਤੇਦਾਰ ਹੈ, ਦੇ ਕੰਮ ਕਰਨ ਦੇ ਤਰੀਕੇ ਦਾ ਪਤਾ ਚਲਦਾ ਹੈ ਕਿ ਕਿਵੇਂ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਬਚਾਇਆ ਗਿਆ। ਉਹਨਾਂ ਕਿਹਾ ਕਿ ਅਮਰਦੀਪ ਗਰੇਵਾਲ ਨੇ ਵਿਚੋਲੇ ਸਿਮਰਜੀਤ ਹੁੰਦਲ ਨੂੰ ਸਪਸ਼ਟ ਕਿਹਾ ਹੈ ਕਿ ਇਕ ਵਾਰ ’ਮਾਣ ਤਾਣ’ ਕਰ ਦਿੱਤਾ ਗਿਆ ਅਤੇ ਪੇਸ਼ਗੀ ਦੇ ਦਿੱਤੀ ਗਈ ਤਾਂ ਕੰਮ ਹੋ ਜਾਵੇਗਾ। ਉਹਨਾਂ ਦੱਸਿਆ ਕਿ ਗਰੇਵਾਲ ਨੇ ਵਿਚੋਲੇ ਨੂੰ ਮੁੱਖ ਮੰਤਰੀ ਦੀ ਪਤਨੀ ਨਾਲ 20 ਮਈ ਨੂੰ ਮਿਲਾਉਣ ਦਾ ਇਕਰਾਰ ਕੀਤਾ ਤੇ ਉਸਨੂੰ ਉਸਦੇ ਚੰਡੀਗੜ੍ਹ ਰੈਸਟੋਰੈਂਟ ਵਿਚ ਕੀਤੀ ਜਾ ਰਹੀ ਸੌਦੇਬਾਜ਼ੀ ਵੇਲੇ ਦੀ ਤਸਵੀਰ ਵੀ ਭੇਜੀ ਤਾਂ ਜੋ ਪੁਖ਼ਤਾ ਸਬੂਤ ਦਿੱਤੇ ਜਾ ਸਕਣ। ਉਹਨਾਂ ਕਿਹਾ ਕਿ ਰੈਸਟੋਰੈਂਟ ਦੀ ਸੀ ਸੀ ਟੀ ਵੀ ਫੁਟੇਜ ਤੋਂ ਇਸ ਮੀਟਿੰਗ ਦਾ ਸਮਾਂ ਤੇ ਤਾਰੀਕ ਦਾ ਪਤਾ ਲਾਇਆ ਜਾ ਸਕਦਾ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗਰੇਵਾਲ ਨੇ ਇਹ ਵੀ ਆਖਿਆ ਸੀ ਕਿ ਇਕ ਵਾਰ ਰਿਸ਼ਵਤ ਦਾ ਪੈਸਾ ਮਿਲ ਗਿਆ ਤਾਂ ਫੋਨ ਉਹਨਾਂ ਅਫਸਰਾਂ ਨੂੰ ਚਲੇ ਜਾਣਗੇ ਜਿਹਨਾਂ ਦੇ ਨਾਮ ਉਸਨੇ ਦੱਸੇ ਹਨ ਤੇ ਫਿਰ ਮੁਲਜ਼ਮ ਨੂੰ ਉਸਦੀ ਮਰਜ਼ੀ ਦੀ ਜੇਲ੍ਹ ਵਿਚ ਭੇਜ ਦਿੱਤਾ ਜਾਵੇਗਾ ਅਤੇ ਹਸਪਤਾਲ ਵੀ ਰੈਫਰ ਕਰ ਦਿੱਤਾ ਜਾਵੇਗਾ ਜਿੋਥ ਉਹ ਆਪਣੀ ਲੋੜ ਮੁਤਾਬਕ ਨਸ਼ੇ ਵੀ ਲੈ ਸਕਦਾ ਹੈ ਤੇ ਉਸਦੇ ਖਿਲਾਫ ਸਾਰੇ ਦੋਸ਼ ਵੀ ਖਾਰਜ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਸਾਰੇ ਖਰੜੇ ਮੁਤਾਬਕ ਹੀ ਕੰਮ ਹੋਇਆ ਜਿਸ ਤੋਂ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਗੁਰੀ ਚਹਿਲ ਦੇ ਖਿਲਾਫ ਜ਼ਬਰ ਜਨਾਹ ਦੇ ਦੋ ਕੇਸ ਰੱਦ ਕਰਵਾਉਣ ਲਈ ਰਿਸ਼ਵਤ ਦੀ ਸੌਦੇਬਾਜ਼ੀ ਪੱਕੀ ਕਰ ਲਈ ਸੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁਲਜ਼ਮ ਨੂੰ ਦੋ ਮਹੀਨਿਆਂ ਵਿਚ ਹੀ ਜੇਲ੍ਹ ਵਿਚੋਂ ਕੱਢ ਦਿੱਤਾ ਗਿਆ ਤੇ ਉਹ ਦੇਸ਼ ਵਿਚੋਂ ਭੱਜ ਗਿਆ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ