Skip to main content

Questions have been raised over our administration, yet our own committee will conduct the inquiry.

Questions have been raised over our administration, yet our own committee will conduct the inquiry. The Sangat has been asked to remain silent for fifteen days. Wah, Dhami Sahib, what authoritarianism!” : Giani Harpreet Singh Chandigarh 22 September ( Ranjeet Singh Dhaliwal ) : President of the Shiromani Akali Dal Punar-surjit, Giani Harpreet Singh, reacting to the statement issued by SGPC President Harjinder Singh Dhami regarding the alleged sexual exploitation case in Sri Anandpur Sahib, sarcastically said that Dhami Sahib appears to be saying: “Our Gurdwara Sahib administration is ours, the members accused are ours, and the woman stayed for six months in a sarai under our management. The Sangat is seeking answers from us, so our own committee will conduct the inquiry. No member from the opposition has been included in the committee. In other words, the accused are ours, the inquiry is ours, and the decision will also be ours. The Sangat has simply been advised to remain silent for f...

ਲਾਮਿਸਾਲ ਸਫਲ ਰਿਹਾ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਪੰਜਵਾਂ ਕੌਮੀ ਮਹਾਸੰਮੇਲਨ

ਲਾਮਿਸਾਲ ਸਫਲ ਰਿਹਾ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਪੰਜਵਾਂ ਕੌਮੀ ਮਹਾਸੰਮੇਲਨ

ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਜਨਰਲ ਸਕੱਤਰ ਚੁਣੇ ਗਏ

ਜਲੰਧਰ 22 ਸਤੰਬਰ ( ਪੀ ਡੀ ਐਲ ) : ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਚੱਲ ਰਿਹਾ ‘ਕੁਲ ਹਿੰਦ ਕਿਸਾਨ ਮਹਾਸਭਾ’ ਦਾ ਪੰਜਵਾਂ ਕੌਮੀ ਮਹਾਸੰਮੇਲਨ ਪੂਰਨ ਸਫਲਤਾ ਨਾਲ ਸੰਪੰਨ ਹੋ ਗਿਆ ਹੈ। ਇਸ ਮਹਾਸੰਮੇਲਨ ਵਿਚ 20 ਪ੍ਰਾਂਤਾਂ ਦੇ 1 ਹਜ਼ਾਰ ਤੋਂ ਵਧੇਰੇ ਡੈਲੀਗੇਟ ਸ਼ਾਮਲ ਹੋਏ। ਮਹਾ ਸੰਮੇਲਨ ਨੇ ਸਰਵ ਸੰਮਤੀ ਨਾਲ 147 ਮੈਂਬਰੀ ਕੌਮੀ ਕੌਂਸਲ ਤੇ 57 ਮੈਂਬਰੀ ਕੌਮੀ ਕਾਰਜਕਾਰਨੀ ਦੀ ਚੋਣ ਕੀਤੀ ਹੈ। ਕੌਮੀ ਕੌਂਸਲ ਨੇ ਸੰਖੇਪ ਮੀਟਿੰਗ ਕਰਕੇ ਉੱਘੇ ਕਿਸਾਨ ਘੁਲਾਟੀਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੂੰ ਕ੍ਰਮਵਾਰ ਕੌਮੀ ਪ੍ਰਧਾਨ ਤੇ ਜਨਰਲ ਸਕੱਤਰ ਚਣਿਆ ਹੈ। ਇਸ ਤੋਂ ਇਲਾਵਾ 8 ਸੀਨੀਅਰ ਕਿਸਾਨ ਆਗੂ ਵਿਸ਼ੇਸ਼ ਇਨਵਾਈਟੀ ਨਿਯੁਕਤ ਕੀਤੇ ਗਏ ਹਨ।  

ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਖਤ ਬਿਮਾਰ ਹੋਣ ਕਾਰਨ ਕਾਨਫਰੰਸ ਵਿਚ ਪੂਰਾ ਸਮਾਂ ਹਾਜ਼ਰ ਨਹੀਂ ਰਹਿ ਸਕੇ। ਪਿਛਲੇ ਜਨਰਲ ਸਕੱਤਰ ਤੇ ਲੋਕ ਸਭਾ ਦੇ ਮੌਜੂਦਾ ਮੈਂਬਰ ਸਾਥੀ ਰਾਜਾ ਰਾਮ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਦੌਰਾਨ, ਭਾਰਤੀ ਹਾਕਮ ਵਰਗਾਂ ਦੇ ਅੱਜ ਤੱਕ ਦੇ ਸਭ ਤੋਂ ਵਫਾਦਾਰ ਚਾਕਰ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਾਮਰਾਜੀ ਲੋਟੂਆਂ, ਖਾਸ ਕਰਕੇ ਅਮਰੀਕਾ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੀਆਂ ਜਾ ਰਹੀਆਂ ‘‘ਕਰ ਮੁਕਤ ਵਪਾਰ ਸੰਧੀਆਂ’’ ਖਿਲਾਫ਼ ਆਰ-ਪਾਰ ਦਾ ਲੋਕ-ਯੁੱਧ ਵਿੱਢਣ ਦਾ ਸੱਦਾ ਦਿੱਤਾ ਹੈ। ਸਾਥੀ ਸਿੰਘ ਨੇ ਕਿਹਾ ਹੈ ਕਿ ‘‘ਉਕਤ ਸਮਝੌਤੇ ਰੁਜ਼ਗਾਰ ਦੇ ਸਭ ਤੋਂ ਵੱਡੇ ਸ੍ਰੋਤ ਭਾਰਤ ਦੀ ਖੇਤੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਦੀ ਹੋਂਦ ਮਿਟਾ ਦੇਣ ਦਾ ਸੰਦ ਹਨ।’’ ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ, ‘‘ਉਕਤ ਸੰਧੀਆਂ ਭਾਰਤ ਦੀ ਆਜ਼ਾਦ ਹੋਂਦ ਅਤੇ ਖੁਦ ਮੁਖਤਾਰੀ ਲਈ ਵੀ ਗੰਭੀਰ ਖਤਰਾ ਹਨ। ’’ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫੈਸਲਾਕੁੰਨ ਜਿੱਤਾਂ ਹਾਸਲ ਕਰਨ ਲਈ ਕਿਸਾਨ ਅੰਦੋਲਨ ਨੂੰ ਦੇਸ਼ ਦੇ ਬਾਕੀ ਮਿਹਨਤਕਸ਼ਾਂ, ਖਾਸ ਕਰਕੇ ਸਨਅਤੀ ਤੇ ਗੈਰ ਸੰਗਠਿਤ ਕਾਮਿਆਂ ਅਤੇ ਪਿੰਡਾਂ ’ਚ ਵਸਦੇ ਕਿਰਤੀਆਂ ਤੇ ਖੇਤ ਮਜ਼ਦੂਰਾਂ ਨਾਲ ਪੀਡੀ ਸਾਂਝ ਪਾਉਣੀ ਹੋਵੇਗੀ। ਇਸ ਮਕਸਦ ਲਈ ਹਰ ਰੰਗ ਦੇ ਫੁੱਟ ਪਾਉਆਂ, ਵਿਸ਼ੇਸ਼ ਤੌਰ ’ਤੇ ਆਰ.ਐਸ.ਐਸ. ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ, ਹਿੰਦੂਤਵੀ-ਮੰਨੂਵਾਦੀ ਟੋਲਿਆਂ ਦੀ ਤਬਾਹਕੁੰਨ ਵਿਚਾਰਧਾਰਾ ਖਿਲਾਫ ਘਰ-ਘਰ ਚੇਤਨਾ ਦੀ ਅਲਖ਼ ਜਗਾਉਣੀ ਹੋਵੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੀ ਵਿਸ਼ਾਲ ਬਹੁ ਗਿਣਤੀ ਵਸੋਂ ਨੂੰ ਕੰਗਾਲ ਕਰਕੇ ਮੁੱਠੀ ਭਰ ਧਨਾਢਾਂ ਦੇ ਹਿਤ ਪੂਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ ਯੁੱਧ ਪ੍ਰਚੰਡ ਕੀਤੇ ਬਗੈਰ ਕਿਸਾਨ ਲਹਿਰ ਆਪਣੇ ਮਿਥੇ ਟੀਚੇ ਕਦੀ ਵੀ ਹਾਸਲ ਨਹੀਂ ਕਰ ਸਕੇਗੀ। ਸਾਥੀ ਸਿੰਘ ਨੇ ਕਿਸਾਨ ਲਹਿਰ ਨੂੰ, ਲੋਕਾਂ ਦੀ ਹੋਂਦ ਨਾਲ ਜੁੜੇ ਸਿਆਸੀ ਸਵਾਲਾਂ ਤੋਂ ਬੇਮੁੱਖ ਕਰਨ ਵਾਲੇ ਅਖੌਤੀ ਕਿਸਾਨ ਸੰਗਠਨਾਂ ਨੂੰ ਵੀ ਕਰੜੇ ਹੱਥੀਂ ਲਿਆ।    

ਨਵੇਂ ਚੁਣੇ ਗਏ ਪ੍ਰਧਾਨ ਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੇ ਭਰੋਸਾ ਦਿਵਾਇਆ ਹੈ ਕਿ ਸੰਮੇਲਨ ਦੌਰਾਨ ਉੱਭਰ ਕੇ ਆਈ ਭਾਵਨਾ ਦੇ ਅਨੁਰੂਪ ਸੰਗਠਨ ਦੇ ਦੇਸ਼ ਭਰ ’ਚ ਪਸਾਰ ਅਤੇ ਮਜ਼ਬੂਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਠਨ ਦੀ ਬਿਹਤਰੀ ਲਈ ਇਸਤਰੀਆਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਜਾਵੇਗੀ। ਨਵੀਂ ਟੀਮ ਨੇ ਵਲੰਟੀਅਰਾਂ, ਪ੍ਰਬੰਧਕਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜ਼ੋਰਦਾਰ, ਆਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਪੰਜਵੀਂ ਕੌਮੀ ਕਾਨਫਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।    

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਚੰਡੀਗੜ੍ਹ ਮੋਰਚਾ ਚੌਥਾ ਦਿਨ ਭਾਰੀ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ