ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ
ਪਟਿਆਲਾ 22 ਸਤੰਬਰ ( ਪੀ ਡੀ ਐਲ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਮਾਨਯੋਗ ਹਾਈ ਕੋਰਟ ਕੇਸਾਂ ਦੇ ਫੈਸਲੇ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਵਣ ਮੰਡਲ ਅਫਸਰ ਜੰਗਲੀ ਜੀਵ ਅਤੇ ਖਜ਼ਾਨਾ ਅਫਸਰ ਦੇ ਦਫਤਰਾਂ ਅੱਗੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਸੀ ਇਸ ਸੰਘਰਸ਼ ਦੇ ਦਬਾਅ ਸਦਕਾ ਵਣ ਮੰਡਲ ਅਫਸਰ ਜੰਗਲੀ ਜੀਵ ਅਤੇ ਖਜ਼ਾਨਾ ਅਫਸਰ ਵੱਲੋਂ ਯੂਨੀਅਨ ਦੇ ਵਫਦ ਨਾਲ ਮੀਟਿੰਗ ਕਰਕੇ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਵਾਇਆ ਕਿ ਜਿਹੜੇ ਬਕਾਏ ਬਿਲ ਹਨ ਉਹਨਾ ਨੂੰ ਟੋਕਨ ਲੈਕੇ ਆਨਲਾਈਨ ਕਰ ਦਿੱਤੇ ਹਨ ਤੇ ਇਹਨਾਂ ਦੀ ਮਨਜ਼ੂਰੀ ਚੰਡੀਗੜ੍ਹ ਆਉਣ ਤੋਂ ਬਾਅਦ ਵਰਕਰਾਂ ਦੇ ਖਾਤਿਆਂ ਵਿੱਚ ਪੈ ਜਾਣਗੇ ਤਾਂ ਕਿਤੇ ਜਾ ਕੇ ਜੰਗਲਾਤ ਕਾਮੇ ਸ਼ਾਂਤ ਹੋਏ।
ਅੱਜ ਦੀ ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸੌਜਾ,ਦਰਸ਼ਨ ਬੇਲੂ ਮਾਜਰਾ, ਭੁਪਿੰਦਰ ਸਿੰਘ ਸਾਧੂਹੈੜੀ,ਜੋਗਾ ਸਿੰਘ ਵਜੀਦਪੁਰ ਤੇ ਅਮਰਜੀਤ ਸਿੰਘ ਲਾਛੜੂ ਆਦਿ ਆਗੂ ਸ਼ਾਮਿਲ ਹੋਏ ਤੇ ਅਖੀਰ ਵਿੱਚ ਵਣ ਅਤੇ ਜੰਗਲੀ ਜੀਵ ਦੇ ਕਾਮਿਆਂ ਨੇ ਆਪਣੀ ਮੀਟਿੰਗ ਕਰਕੇ ਫੈਸਲਾ ਕੀਤਾ ਕੀ ਸੂਬਾ ਕੁਮੇਟੀ ਵਲੋ ਕੱਚੇ ਕਾਮਿਆਂ ਨੂੰ ਪੱਕਿਆਂ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿੱਤ ਮੰਤਰੀ ਦੇ ਹਲਕਾ ਦਿੜਬਾ ਵਿਖੇ 26 ਸਤੰਬਰ 2026 ਨੂੰ ਪਟਿਆਲੇ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਉਸ ਸੰਘਰਸ਼ ਵਿੱਚ ਸ਼ਾਮਿਲ ਹੋਣਗੇ ਇਸ ਸੰਘਰਸ਼ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਸਮੁੱਚੇ ਕਾਮੇ ਉਸ ਰੈਲੀ ਵਿੱਚ ਸ਼ਾਮਿਲ ਹੋਣਗੇ। ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸੇਰ ਸਿੰਘ ਸਰਹਿੰਦ,ਦਵਿੰਦਰ ਸਿੰਘ ਚੌਧਰੀਮਾਜਰਾ,ਪਰਗਟ ਸਿੰਘ ਰਾਮਗੜ੍ਹ, ਸਬਦਿਲ ਕੂਕੀ,ਗੁਰਚਰਨ ਸਿੰਘ ਸਮਾਣਾ, ਹਾਕਮ ਖਾਨ,ਜਗਤਾਰ ਸੁਧੇਵਾਲ,ਬੁੱਧ ਸਿੰਘ ਹੱਲੋਤਾਲੀ,ਗੁਰਮੀਤ ਸਿੰਘ ਮੱਲੇਵਾਲ,ਪ੍ਰਦੀਪ ਕੁਮਾਰ ਪਟਿਆਲਾ, ਸਿੰਦਾ ਸਰਹਿੰਦ, ਸਮਸੇਰ ਅਸਮਾਨਪੁਰ,ਬਲਕਾਰ ਬਠੋਈ,ਰੂਪ ਸਿੰਘ,ਆਗੂ ਸ਼ਾਮਿਲ ਹੋਏ।

Comments
Post a Comment