Skip to main content

Questions have been raised over our administration, yet our own committee will conduct the inquiry.

Questions have been raised over our administration, yet our own committee will conduct the inquiry. The Sangat has been asked to remain silent for fifteen days. Wah, Dhami Sahib, what authoritarianism!” : Giani Harpreet Singh Chandigarh 22 September ( Ranjeet Singh Dhaliwal ) : President of the Shiromani Akali Dal Punar-surjit, Giani Harpreet Singh, reacting to the statement issued by SGPC President Harjinder Singh Dhami regarding the alleged sexual exploitation case in Sri Anandpur Sahib, sarcastically said that Dhami Sahib appears to be saying: “Our Gurdwara Sahib administration is ours, the members accused are ours, and the woman stayed for six months in a sarai under our management. The Sangat is seeking answers from us, so our own committee will conduct the inquiry. No member from the opposition has been included in the committee. In other words, the accused are ours, the inquiry is ours, and the decision will also be ours. The Sangat has simply been advised to remain silent for f...

ਸਾਡੇ ਪ੍ਰਬੰਧ 'ਤੇ ਸਵਾਲ ਉਠੇ, ਪਰ ਜਾਂਚ ਵੀ ਸਾਡੀ ਕਮੇਟੀ ਹੀ ਕਰੇਗੀ, ਸੰਗਤ ਪੰਦਰਾਂ ਦਿਨ ਚੁੱਪ ਰਹੇ" ਵਾਹ ਧਾਮੀ ਸਾਬ ਤੁਹਾਡੀ ਤਾਨਾਸ਼ਾਹੀ! : ਗਿਆਨੀ ਹਰਪ੍ਰੀਤ ਸਿੰਘ

ਸਾਡੇ ਪ੍ਰਬੰਧ 'ਤੇ ਸਵਾਲ ਉਠੇ, ਪਰ ਜਾਂਚ ਵੀ ਸਾਡੀ ਕਮੇਟੀ ਹੀ ਕਰੇਗੀ, ਸੰਗਤ ਪੰਦਰਾਂ ਦਿਨ ਚੁੱਪ ਰਹੇ" ਵਾਹ ਧਾਮੀ ਸਾਬ ਤੁਹਾਡੀ ਤਾਨਾਸ਼ਾਹੀ! : ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ 22 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਾਪਰੇ ਜਿਣਸੀ ਸੋਸ਼ਣ ਮਾਮਲੇ 'ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਏ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆ ਤਨਜ਼ ਕੱਸਿਆ ਕਿ ਧਾਮੀ ਸਾਹਿਬ ਕਹਿ ਰਹੇ ਹਨ, "ਸਾਡਾ ਗੁਰਦੁਆਰਾ ਸਾਹਿਬ ਪ੍ਰਬੰਧ, ਸਾਡੇ ਮੈਂਬਰ ਤੇ ਦੋਸ਼ ਲੱਗੇ, ਸਾਡੇ ਪ੍ਰਬੰਧ ਅਧੀਨ ਸਰਾਂ ਚ ਬੀਬੀ ਛੇ ਮਹੀਨੇ ਰਹੀ, ਸਾਡੇ ਤੋਂ ਸੰਗਤ ਜੁਆਬ ਮੰਗ ਰਹੀ ਹੈ, ਇਸ ਲਈ ਸਾਡੀ ਕਮੇਟੀ ਹੀ ਜਾਂਚ ਕਰੇਗੀ। ਕਮੇਟੀ ਵਿੱਚ ਕੋਈ ਵਿਰੋਧੀ ਧਿਰ ਦਾ ਮੈਂਬਰ ਸ਼ਾਮਲ ਨਹੀ। ਮਤਲਬ ਕਿ ਮੁਲਜ਼ਮ ਵੀ ਸਾਡਾ, ਪੜਤਾਲ ਵੀ ਸਾਡੀ ਤੇ ਫੈਸਲਾ ਵੀ ਸਾਡਾ ਹੀ ਹੋਵੇਗਾ। ਬੱਸ ਸੰਗਤਾਂ ਨੂੰ ਪੰਦਰਾਂ ਦਿਨ ਚੁੱਪ ਰਹਿਣ ਦੀ ਨਸੀਹਤ ਕੀਤੀ ਗਈ ਹੈ। ਬਹੁਤ ਖੂਬ ਧਾਮੀ ਸਾਬ।" ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੀ ਆਈ ਪੀ ਸਰਾਂ ਵਿੱਚ ਕਮਰਾ ਲੈ ਕੇ ਰਹਿ ਰਹੀ ਬੀਬੀ ਨੂੰ ਗੱਡੀ, ਡਰਾਈਵਰ ਅਤੇ ਸੇਵਾਦਾਰ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਪਰ ਕਮੇਟੀ ਪ੍ਰਧਾਨ ਕਹਿ ਰਹੇ ਹਨ ਕਿ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਫਿਰ ਉਹ ਇਹ ਦੱਸਣ ਕਿ ਉਹਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧ ਵਿੱਚ ਏਨਾ ਸਮਰੱਥ ਅਧਿਕਾਰੀ ਹੋਰ ਕੌਣ ਹੈ ਜਿਸ ਨੇ ਬੀਬੀ ਨੂੰ ਉਹ ਸਾਰੀਆਂ ਸਹੂਲਤਾਂ ਦੇਣ ਦਾ ਫੈਸਲਾ ਲਿਆ। 

ਕੇਸਗੜ੍ਹ ਸਾਹਿਬ ਦਾ ਮੈਨੇਜਰ ਤਾਂ ਇਹ ਫੈਸਲਾ ਨਹੀਂ ਲੈ ਸਕਦਾ। ਅਕਾਲੀ ਦਲ ਬਾਦਲ ਦੇ ਜਿੰਮੇਵਾਰ ਆਗੂ ਸਬੂਤਾਂ ਨਾਲ ਕਹਿ ਰਹੇ ਹਨ ਕਿ ਬੀਬੀ ਦਾ ਚਾਲ-ਚਲਣ ਬਹੁਤ ਮਾੜਾ ਹੈ। ਫਿਰ ਉਸ ਬੀਬੀ ਨੂੰ ਮਹੀਨਿਆ ਤੱਕ ਸਰਾਂ ਵਿੱਚ ਰੱਖਣ ਦਾ ਫੈਸਲਾ ਜੇ ਪ੍ਰਧਾਨ ਸਾਹਿਬ ਦੀ ਜਾਣਕਾਰੀ ਵਿੱਚ ਨਹੀ ਸੀ ਤਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹ ਬੀਬੀ ਤਾਂ ਮਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਉਸਨੇ ਧਾਮੀ ਸਾਹਿਬ ਤੱਕ ਉਹਨਾਂ ਦੇ ਪੀ ਏ ਰਾਹੀਂ ਪਹੁੰਚ ਕੀਤੀ ਸੀ। ਹੁਣ ਵੀ ਅਕਾਲੀ ਦਲ ਬਾਦਲ ਦੀ ਇਕ ਮਹਿਲਾ ਆਗੂ ਉਸ ਬੀਬੀ ਨੂੰ ਮੀਡੀਆ 'ਤੇ ਲੈ ਕੇ ਆਈ। ਉਹਨਾਂ ਨੂੰ ਉਸ ਬੀਬੀ ਨਾਲ ਵੀਡੀਓ ਸ਼ੂਟ ਕਰ ਕੇ ਇਹ ਬਿਆਨ ਦਿਵਾਉਣ ਦੀ ਏਨੀ ਕਾਹਲੀ ਕਿਉਂ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਐਸ ਜੀ ਪੀ ਸੀ ਪ੍ਰਧਾਨ ਨੇ ਮੇਰੀ ਬਹੁਤ ਮਦਦ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਧਾਮੀ ਸਾਬ ਕਹਿ ਰਹੇ ਹਨ ਕਿ ਬੀਬੀ ਮੈਨੂੰ ਇਕ ਦੋ ਵਾਰ ਮਿਲੀ ਹੈ। ਫਿਰ ਉਹਨਾਂ ਨੇ ਬੀਬੀ ਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਉਹ ਆਪਣਾ ਘਰ ਬਾਹਰ ਛੱਡ ਕੇ ਵੀ ਆਈ ਪੀ ਸਰਾਂ ਵਿੱਚ ਕੀਹਦੇ ਹੁਕਮ ਨਾਲ ਬੈਠੀ ਹੈ ਅਤੇ ਸਹੂਲਤਾਂ ਮਾਣ ਰਹੀ ਹੈ? ਧਾਮੀ ਸਾਹਿਬ ਸੰਗਤਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਤਾਂ ਦੇਣਾ ਹੀ ਪਵੇਗਾ ਕਿ ਇਸ ਸਾਰੇ ਡਰਾਮੇ ਪਿੱਛੇ ਕੀ ਛੁਪਾਇਆ ਜਾ ਰਿਹਾ ਹੈ। ਕਿਉਂਕਿ ਇਸੇ ਤਰਾਂ ਦੇ ਬਦਕਾਰੀ ਦੇ ਮਾਮਲਿਆਂ ਬਾਦ ਹੀ ਸਾਡੇ ਪੁਰਖਿਆਂ ਨੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਸੀ। 

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਚੰਡੀਗੜ੍ਹ ਮੋਰਚਾ ਚੌਥਾ ਦਿਨ ਭਾਰੀ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ