Skip to main content

ਕਿਸਾਨ ਮੰਗਾਂ ਪ੍ਰਤੀ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨਾਂ ਨੇ ਮੰਤਰੀਆਂ ਦੇ ਘਰ ਘੇਰੇ

ਕਿਸਾਨ ਮੰਗਾਂ ਪ੍ਰਤੀ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨਾਂ ਨੇ ਮੰਤਰੀਆਂ ਦੇ ਘਰ ਘੇਰੇ  ਲੈਂਡ ਪੂਲਿੰਗ ਪਾਲਸੀ ਰੱਦ ਕਰਨ, ਕਰਜ਼ਾ ਕਾਨੂੰਨ ਬਨਾਉਣ, ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਆਦਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ  ਪਾਣੀਆਂ ਦੇ ਵੰਡ ਦੇ ਮਸਲੇ ਭਾਈਚਾਰਕ ਸਦਭਾਵਨਾ ਅਤੇ ਬੇਸਿਨ ਤੇ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਮੰਗ  ਚੰਡੀਗੜ੍ਹ 12 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਭਗਵੰਤ ਮਾਨ ਸਰਕਾਰ ਦੀ ਕਿਸਾਨ ਮਜ਼ਦੂਰ ਮੰਗਾਂ ਸਬੰਧੀ ਧਾਰੀ ਮੁਜਰਮਾਨਾ ਚੁੱਪ ਖਿਲਾਫ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਪੰਚਾਇਤ ਤੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਘਰਾਂ ਦੇ ਮੁਕੰਮਲ ਘਿਰਾਓ ਕੀਤੇ ਗਏ। ਇਹਨਾਂ ਪ੍ਰਦਰਸ਼ਨਾਂ ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੰਤਰੀਆਂ ਦੇ ਘਰ ਘੇਰੀ ਬੈਠੇ ਇਕੱਠਾਂ ਚ ਔਰਤਾਂ ਦੀ ਭਰਵੀਂ ਹਾਜ਼ਰੀ ਤਿੱਖੇ ਤੇ ਵਿਸ਼ਾਲ ਕਿਸਾਨ ਰੋਹ ਦਾ ਸੰਕੇਤ ਹੋ ਨਿੱਬੜੀ । ਘਿਰਾਓ ਦੌਰਾਨ ਜੁੜੇ ਇਕੱਠਾਂ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ ਔਰਤ ਆਗੂ ਕਮਲ ਬਰਨਾਲਾ , ਕੁਲਦੀਪ ਕੁੱਸਾ,ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ...

ਬਿਜਲੀ ਮਹਿਕਮੇ ਤੋਂ ਸਤਾਏ ਪਿੰਡ ਕੁੰਭੜਾ ਦੇ ਲੋਕ ਮੰਗਲਵਾਰ ਨੂੰ ਉਤਰਨਗੇ ਸੜਕਾਂ ਤੇ

ਬਿਜਲੀ ਮਹਿਕਮੇ ਤੋਂ ਸਤਾਏ ਪਿੰਡ ਕੁੰਭੜਾ ਦੇ ਲੋਕ ਮੰਗਲਵਾਰ ਨੂੰ ਉਤਰਨਗੇ ਸੜਕਾਂ ਤੇ 

ਬਿਜਲੀ ਮਹਿਕਮੇ ਨੇ ਵਾਧੂ ਭੇਜੇ ਬਿੱਲ ਨਾ ਕੀਤੇ ਰੱਦ ਤਾਂ ਮੰਗਲਵਾਰ ਨੂੰ ਸ਼ਾਮੀ 4:00 ਵਜੇ ਗਰੇਸ਼ੀਅਨ ਚੌਂਕ 'ਚ ਫੂਕਿਆ ਜਾਵੇਗਾ ਪਾਵਰਕਾਮ ਮੰਤਰੀ ਦਾ ਪੁਤਲਾ

ਇੱਕ ਮਹੀਨਾ ਪਹਿਲੇ ਵੀ ਬਿਜਲੀ ਮਹਿਕਮੇ ਨੂੰ ਇਸ ਬਾਰੇ ਕੀਤਾ ਸੀ ਸੂਚਿਤ, ਪਰ ਅਧਿਕਾਰੀ ਨਾ ਹੋਏ ਟਸ ਤੋਂ ਮਸ : ਕੁੰਭੜਾ

ਐਸ.ਏ.ਐਸ.ਨਗਰ 12 ਸਤੰਬਰ ( ਰਣਜੀਤ ਧਾਲੀਵਾਲ ) : ਪਿਛਲੇ ਦਿਨੀ ਵੱਧ ਲੱਗਕੇ ਆਏ ਬਿਜਲੀ ਬਿਲਾਂ ਦਾ ਮਾਮਲਾ ਬਹੁਤ ਭਖਿਆ ਸੀ। ਜਿਸ ਦੇ ਬਾਰੇ ਪਿੰਡ ਕੁੰਭੜਾ ਤੋਂ ਪ੍ਰੈੱਸ ਰਾਹੀਂ ਕਾਫੀ ਰੌਲਾ ਪਾਇਆ ਗਿਆ ਤੇ ਇਸ ਬਾਰੇ ਪੂਰੇ ਪੰਜਾਬ ਵਿੱਚ ਇੱਕ ਹਵਾ ਬਣ ਗਈ ਸੀ ਤੇ ਅਖੀਰ ਸਰਕਾਰ ਨੂੰ ਇਸ ਉੱਤੇ ਨੋਟਿਸ ਲੈਣਾ ਪਿਆ ਸੀ ਤੇ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਬਾਰੇ ਜਲਦ ਫੈਸਲੇ ਲਏ ਜਾਣਗੇ। ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਲੋਕਾਂ ਨੂੰ ਬਿਲ ਦੁਬਾਰਾ ਲੱਗ ਕੇ ਆ ਰਹੇ ਹਨ ਤੇ ਨਾ ਕੋਈ ਮੀਟਰ ਰੀਡਿੰਗ ਲਈ ਜਾ ਰਹੀ ਹੈ ਨਾ ਬਿਲ ਭੇਜੇ ਜਾ ਰਹੇ ਹਨ। ਸਿਰਫ ਲੋਕਾਂ ਦੇ ਮੋਬਾਇਲਾਂ ਦੇ ਉੱਤੇ ਮੈਸੇਜ ਆ ਰਹੇ ਹਨ। ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਮਹਿਲਾਵਾਂ ਨੂੰ ਇੱਕ ਇੱਕ ਹਜਾਰ ਰੁਪਏ ਪਾਕੇ ਉਹਨਾਂ ਦੇ ਘਰਾਂ ਵਿੱਚ ਵੱਡੇ ਵੱਡੇ ਬਿਲ ਭੇਜਣਾ ਇਸ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ। 

ਉਪਰੋਕਤ ਬਿਆਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਕਹੇ ਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਚਾਰ ਦਿਨਾਂ ਦੇ ਅੰਦਰ ਅੰਦਰ ਇਹ ਬਿਲ ਮੁਆਫ ਨਾ ਹੋਏ ਤਾਂ ਆਉਣ ਵਾਲੇ ਮੰਗਲਵਾਰ (ਮਿਤੀ 15 ਸਤੰਬਰ 2026) ਨੂੰ ਸ਼ਾਮੀ ਚਾਰ ਵਜੇ ਗਰੇਸ਼ੀਅਨ ਚੌਂਕ ਵਿੱਚ ਸਮੂਹ ਪਿੰਡ ਵਾਸੀ ਇਕੱਠੇ ਹੋਕੇ ਪਾਵਰਕਾਮ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦਾ ਪੁਤਲਾ ਫੂਕਣਗੇ। ਉਹਨਾਂ ਕਿਹਾ ਇਸ ਬਾਰੇ ਇੱਕ ਲਿਖਤੀ ਦਰਖਾਸਤ ਮਹਿਕਮੇ ਨੂੰ ਵੀ ਦਿੱਤੀ ਜਾਵੇਗੀ। ਇਸ ਮੌਕੇ ਸ. ਕੁੰਭੜਾ ਨੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ, ਜਿਨਾਂ ਦੇ ਬਿਲ ਜਿਆਦਾ ਆਏ ਹਨ ਜਾਂ ਜੋ ਬਿਜਲੀ ਮਹਿਕਮੇ ਤੋਂ ਪੀੜਤ ਹਨ। ਆਪਣੇ ਬਿਲ ਜਾਂ ਦਸਤਾਵੇਜ਼ ਲੈ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਸਮੇਂ ਸਿਰ ਪਹੁੰਚਣ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ।
ਇਸ ਮੌਕੇ ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਵੀ ਸਰਕਾਰ ਨੂੰ ਬਿਲ ਮੁਆਫ ਕਰਨ ਦੀ ਅਪੀਲ ਕੀਤੀ। ਵੱਖ ਵੱਖ ਪਿੰਡ ਵਾਸੀਆਂ ਨੇ ਆਪਣੇ ਵੱਡੇ ਵੱਡੇ ਆਏ ਬਿਲ ਦੇ ਪ੍ਰੈਸ ਨੂੰ ਦਿਖਾਏ ਅਤੇ ਕਿਹਾ ਕਿ ਅਸੀਂ ਕਰੀਬ ਲੋਕ ਇੰਨੇ ਜਿਆਦਾ ਬਿਲ ਦੇਣ ਤੋਂ ਅਸਮਰੱਥ ਹਾਂ ਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਬਿਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਬਾਪੂ ਲਾਭ ਸਿੰਘ ਖਾਲਸਾ, ਮਨਜੀਤ ਸਿੰਘ ਮੇਵਾ, ਅਜਾਇਬ ਸਿੰਘ ਕੁੰਭੜਾ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਅਜਾਇਬ ਸਿੰਘ, ਪਰਮਜੀਤ ਕੌਰ, ਸੋਨੀਆ ਰਾਣੀ, ਪਿਆਰੀ, ਪਰਮਜੀਤ ਕੌਰ, ਕਰਮਜੀਤ ਕੌਰ, ਭੁਪਿੰਦਰ ਕੌਰ, ਕੁਲਦੀਪ ਕੌਰ, ਭਾਗ ਸਿੰਘ, ਨਾਇਬ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਹੋਏ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali