Skip to main content

Sukhbir Badal: Door-to-Door ‘Chittar’ (sandals) Await AAP Leaders Across Punjab

Sukhbir Badal: Door-to-Door ‘Chittar’ (sandals) Await AAP Leaders Across Punjab SAD President Cautions Govt Employees: Kejriwal & Mann are both thugs, don’t believe them till you get your entire DA Announces creation of a New Jalalabad, medical and veterinary college & an end to road tax on ‘gareeb da gadda’ (motorcycle) once SAD forms the govt   Jalalabad/Chandigarh 18 September ( Ranjeet Singh Dhaliwal ) : Shiromani Akali Dal (SAD) president Sukhbir Singh Badal today hit out at the Aam Aadmi Party who announced their door-to-door campaign earlier today. Speaking at the ‘Punjab Bachao’ rally in Jalalabad, Sukhbir Badal said, “Door-to-door Chittar (sandals) await all the leaders of AAP. Let them start going to villages and see what happens to them when the police is not there to protect them! People of Punjab who are demanding accountability on drugs and the total collapse of law and order will show them stars!’ He further appealed to Punjabis to unite to rid Punjab of...

ਬਲਾਚੌਰ ਹਲਕੇ ਵਿੱਚ ਬੇਕਾਬੂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਸੱਤਾਰੂੜ੍ਹ ਪਾਰਟੀ ਦੀ ਮਿਲੀਭੁਗਤ – ਲੋਕਾਂ ਦੇ ਹੱਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ

ਬਲਾਚੌਰ ਹਲਕੇ ਵਿੱਚ ਬੇਕਾਬੂ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਸੱਤਾਰੂੜ੍ਹ ਪਾਰਟੀ ਦੀ ਮਿਲੀਭੁਗਤ – ਲੋਕਾਂ ਦੇ ਹੱਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ

ਬਲਾਚੌਰ 28 ਜੂਨ ( ਪੀ ਡੀ ਐਲ ) : ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ, ਭਾਰਤੀ ਜਨਤਾ ਪਾਰਟੀ (ਭਾਜਪਾ), ਐਸ.ਬੀ.ਐਸ. ਨਗਰ ਨੇ ਕਿਹਾ ਕਿ ਬਲਾਚੌਰ ਵਿਧਾਨ ਸਭਾ ਹਲਕੇ ਵਿੱਚ ਗੈਰਕਾਨੂੰਨੀ ਖਣਨ ਲੰਮੇ ਸਮੇਂ ਤੋਂ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਸਿਰਫ਼ ਤਰੱਕੀ ਰੋਕਣ ਵਾਲਾ ਮੁੱਦਾ ਨਹੀਂ, ਸਗੋਂ ਇਹ ਗੰਭੀਰ ਨੈਤਿਕ, ਆਰਥਿਕ ਤੇ ਵਾਤਾਵਰਣਕ ਹਾਨੀ ਦੇ ਸਵਾਲ ਵੀ ਖੜੇ ਕਰਦਾ ਹੈ। ਹੁਣ ਇਹ ਸਿਧ ਹੋ ਗਿਆ ਹੈ ਕਿ ਇਹ ਸਾਰੀ ਗਤੀਵਿਧੀ ਸਿੱਧਾ-ਸਿੱਧਾ ਸਰਕਾਰੀ ਸੰਰੱਖਣ ਹੇਠ ਹੋ ਰਹੀ ਹੈ। ਆਮ ਲੋਕਾਂ ਦੀਆਂ ਜ਼ਮੀਨਾਂ, ਰਸਤੇ, ਪਾਣੀ ਦੇ ਸਰੋਤ ਅਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ – ਤੇ ਇਹ ਸਭ ਕੁਝ ਉਨ੍ਹਾਂ ਲੋਕਾਂ ਦੇ ਇਸ਼ਾਰੇ ਤੇ ਹੋ ਰਿਹਾ ਹੈ ਜੋ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਸਨ ਲੋਕਾਂ ਦੀ ਭਲਾਈ ਲਈ, ਪਰ ਅਫ਼ਸੋਸ, ਅੱਜ ਉਹੀ ਲੋਕ ਲੋਕਾਂ ਦੇ ਹੱਕ ਖਾ ਰਹੇ ਹਨ। 27 ਜੂਨ 2025 ਨੂੰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਗੰਭੀਰ F.I.R ਦਰਜ ਕੀਤੀਆਂ ਹਨ: FIR ਨੰ: 91 ਦੇ ਅਧੀਨ, ਪਿੰਡ ਉਧਨਵਾਲ ਦੇ ਨਿਵਾਸੀ ਬੂਟਾ ਰਾਮ ਪੁੱਤਰ ਤਰਸੇਮ ਲਾਲ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ, ਜੋ ਕਿ ਮੌਜੂਦਾ ਵਿਧਾਇਕ ਬਲਾਚੌਰ ਦਾ ਨੇੜਲਾ ਅਤੇ ਵਿਸ਼ਵਾਸਪਾਤਰ ਸਾਥੀ ਹੈ। ਉਕਤ ਵਿਅਕਤੀ ਉੱਤੇ ਮਾਈਨਜ਼ ਐਂਡ ਮਿਨਰਲਜ਼ ਐਕਟ 1957 ਦੀ ਧਾਰਾ 21(1) ਅਤੇ 4(1) ਅਧੀਨ ਕਾਰਵਾਈ ਕੀਤੀ ਗਈ ਹੈ। FIR ਨੰ: 96 ਦੇ ਅਧੀਨ, ਰਵਿੰਦਰ ਭਾਟੀਆ ਉਰਫ਼ ਡੇਵੀ ਪਿੰਡ ਆਦੋਆਣਾ, ਜੋ ਕਿ ਮੌਜੂਦਾ MLA ਸੰਤੋਸ਼ ਕਟਾਰੀਆ ਦਾ ਨੇੜਲਾ ਰਿਸ਼ਤੇਦਾਰ ਹੈ, ਅਤੇ ਰਿੰਕੂ ਕਸਾਨਾ ਉਰਫ਼ ਬੂਟਾ, ਉਨ੍ਹਾਂ ਖ਼ਿਲਾਫ਼ ਵੀ ਉਹੀ ਕਾਨੂੰਨੀ ਧਾਰਾਵਾਂ ਹੇਠ ਕੇਸ ਦਰਜ ਹੋਇਆ ਹੈ। ਇਹ ਸਾਰੀ ਘਟਨਾ ਇਹ ਦਰਸਾਉਂਦੀ ਹੈ ਕਿ ਬਲਾਚੌਰ ਹਲਕੇ ਵਿੱਚ ਮਾਈਨਿੰਗ ਦੀ ਕਮਾਨ ਸਿੱਧਾ ਸੱਤਾਰੂੜ੍ਹ ਪਾਰਟੀ ਅਤੇ ਉਨ੍ਹਾਂ ਦੇ ਨਜਦੀਕੀਆਂ ਦੇ ਹੱਥ ਹੈ। ਇਹ ਕੋਈ ਇਕ-ਅਧ ਮਾਮਲਾ ਨਹੀਂ, ਇਹ ਇਕ ਸੰਘਠਿਤ ਮਾਫੀਆ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਕਿ ਨਕਲੀ ਵਿਕਾਸ ਦੀ ਢੀਠ ਕਹਾਣੀ ਦੇ ਪਿੱਛੇ ਲੋਕਾਂ ਦੀ ਜ਼ਮੀਨ, ਜੰਗਲ ਅਤੇ ਪਾਣੀ ਨੂੰ ਨਿਲਾਮ ਕਰ ਰਿਹਾ ਹੈ। ਸਾਡੀ ਯਾਦਦਾਸ਼ਤ ਵਿਚ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਵੀ ਇਨ੍ਹਾਂ ਹੀ ਤਰੀਕਿਆਂ ਨਾਲ “ਮੁੰਡਾ ਟੈਕਸ” ਵਸੂਲਿਆ ਜਾਂਦਾ ਸੀ, ਅਤੇ ਹੁਣ ਮੌਜੂਦਾ ਸਰਕਾਰ ਵੀ ਓਸੇ ਰਸਤੇ ‘ਤੇ ਚੱਲ ਪਈ ਹੈ। ਨਾਂ ਹੀ ਨੈਤਿਕਤਾ ਬਚੀ ਹੈ, ਨਾਂ ਹੀ ਕਾਨੂੰਨ ਦਾ ਡਰ। ਭਾਜਪਾ ਇਸ ਗੰਭੀਰ ਮਾਮਲੇ ਦੀ ਘੋਰ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਨ੍ਹਾਂ ਗੈਰਕਾਨੂੰਨੀ ਕਾਰਵਾਈਆਂ ਉੱਤੇ ਸਖ਼ਤੀ ਕੀਤੀ ਜਾਵੇ। ਸਾਨੂੰ ਪੂਰਾ ਭਰੋਸਾ ਹੈ ਕਿ ਬਲਾਚੌਰ ਹਲਕੇ ਦੇ ਲੋਕ, ਜੋ ਕਿ ਸਮਝਦਾਰ, ਨੈਤਿਕ ਅਤੇ ਸੰਵੇਦਨਸ਼ੀਲ ਹਨ, ਇਸ ਹਕੀਕਤ ਨੂੰ ਜਾਣਦੇ ਹਨ। ਉਹ ਜਾਣਦੇ ਹਨ ਕਿ ਕੌਣ ਹਲਕੇ ਦੇ ਹਿਤੈਸ਼ੀ ਹਨ ਤੇ ਕੌਣ ਆਪਣਾ ਭਲਾ ਸੋਚਦੇ ਹੋਏ ਲੋਕਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਸੀਂ ਭਰੋਸਾ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਬਲਾਚੌਰ ਦੀ ਅਵਾਮ ਸੱਚ ਦੇ ਪਾਸੇ ਖੜੀ ਹੋ ਕੇ ਉਹਨਾਂ ਲੋਕਾਂ ਨੂੰ ਉਨ੍ਹਾਂ ਦੀ ਥਾਂ ਦਿਖਾਏਗੀ ਜੋ ਸਿਰਫ਼ ਅਹੁਦੇ ਲਈ ਆਏ ਤੇ ਧੰਧੇਬਾਜੀ ਨੂੰ ਰਾਜਨੀਤੀ ਦਾ ਹਿੱਸਾ ਬਣਾਇਆ। ਇਸ ਮੌਕੇ ਤੇ ਭਾਜਪਾ ਇਮਾਨਦਾਰੀ ਅਤੇ ਕਾਨੂੰਨੀ ਪਰਕਿਰਿਆ ਪ੍ਰਤੀ ਆਪਣੀ ਨਿਸ਼ਠਾ ਦਾ ਇਜ਼ਹਾਰ ਕਰਦੀ ਹੈ। ਅਸੀਂ ਪੁਲਿਸ ਵਿਭਾਗ, ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਇਸ ਗੱਲ ਲਈ ਖਾਸ ਤੌਰ 'ਤੇ ਸਰਾਹਣਾ ਕਰਦੇ ਹਾਂ ਕਿ ਉਨ੍ਹਾਂ ਨੇ ਸਰਕਾਰੀ ਦਬਾਅ ਜਾਂ ਸਿਆਸੀ ਰੁਝਾਨ ਤੋਂ ਉਪਰ ਉੱਠ ਕੇ, ਸੱਤਾਰੂੜ੍ਹ ਪਾਰਟੀ ਦੇ ਨੇੜਲਿਆਂ ਖ਼ਿਲਾਫ਼ ਵੀ ਗੰਭੀਰ ਕੇਸ ਦਰਜ ਕਰਨ ਦੀ ਹਿੰਮਤ ਦਿਖਾਈ। ਇਹ ਇਕ ਚੰਗੀ ਸ਼ੁਰੂਆਤ ਹੈ, ਜੋ ਦਰਸਾਉਂਦੀ ਹੈ ਕਿ ਹੁਣ ਵੀ ਸਿਸਟਮ ਦੇ ਅੰਦਰ ਇਮਾਨਦਾਰ ਅਫ਼ਸਰ ਮੌਜੂਦ ਹਨ, ਜੋ ਕਾਨੂੰਨ ਨੂੰ ਹੀ ਸਰਵੋਚ ਮੰਨਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕਾਰਵਾਈ ਇਕ ਮਿਸਾਲ ਬਣੇਗੀ ਅਤੇ ਅੱਗੇ ਵੀ ਇੰਨੇ ਹੀ ਨਿਰਪੱਖ ਅਤੇ ਨਿਡਰ ਤਰੀਕੇ ਨਾਲ ਕੰਮ ਹੋਏਗਾ। ਭਾਰਤੀ ਜਨਤਾ ਪਾਰਟੀ ਸਦੀਵ ਲੋਕਤੰਤਰ, ਕਾਨੂੰਨ ਅਤੇ ਨੈਤਿਕ ਮੂਲਾਂ ਦੀ ਪੱਖਦਾਰ ਰਹੀ ਹੈ ਅਤੇ ਹਮੇਸ਼ਾ ਰਹੇਗੀ। ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਰਹਾਂਗੇ, ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪਵੇ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ