Skip to main content

Bureaucracy Puts Brakes on the Assurances of Chief Minister Bhagwant Mann and Finance Minister Harpal Cheema

Bureaucracy Puts Brakes on the Assurances of Chief Minister Bhagwant Mann and Finance Minister Harpal Cheema After 10 months of repeated assurances and nearly 20 meetings with the Finance Minister, employees are still facing a massive salary reduction of ₹31,000 per month — raising serious questions about the government’s commitment to its promises and the welfare of its employees. Despite the Central Government providing full funding for salaries, the State Government appears determined to continue the exploitation of employees For the last 10 months, the Finance Minister has repeatedly assured employees that their salaries would not be reduced, while the Education Secretary has outright refused to resolve the issue If employees’ issues are not resolved in the meeting with Finance Minister Harpal Cheema on June 23, a major agitation will be launched at the Chief Minister’s residence in Sangrur. S.A.S.Nagar 18 June ( Ranjeet Singh nDhaliwal ) : The repeated assurances given by Punjab C...

ਸਿੱਖਿਆ ਬੋਰਡ ਦਾ ਸਹਾਇਕ ਸੁਖਵਿੰਦਰ ਸਿੰਘ ਸੁੱਖਾ 6 ਮਹਿਨੇ ਤੋਂ ਲਾ ਪਾਤਾ, ਪੁਲਿਸ ਦੇ ਹਾਥੀ ਖਾਲੀ

ਸਿੱਖਿਆ ਬੋਰਡ ਦਾ ਸਹਾਇਕ ਸੁਖਵਿੰਦਰ ਸਿੰਘ ਸੁੱਖਾ 6 ਮਹਿਨੇ ਤੋਂ ਲਾ ਪਾਤਾ, ਪੁਲਿਸ ਦੇ ਹਾਥੀ ਖਾਲੀ

ਕਰਮਚਾਰੀ ਯੂਨੀਅਨ ਵੱਲੋਂ ਡੀਜੀਪੀ ਅੱਗੇ ਕਰਮਚਾਰੀ ਨੂੰ ਲੱਭਣ ਦੀ ਲਾਈ ਗੁਹਾਰ

ਐਸ.ਏ.ਐਸ.ਨਗਰ 30 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਸਕੂਲ ਬੋਰਡ ਵਿਚ ਕੰਮ ਕਰਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ ਪੁਤਰ ਸਰਦਾਰਾ ਸਿੰਘ ,ਜੋ 26 ਫਰਵਰੀ 2025 ਤੋਂ ਅਪਣੇ ਜੱਦੀ ਪਿੰਡ ਚੂੰਨੀ ਖੂਰਦ ਤੋ  ਲਾਪਤਾ ਹੈ। ਫਤਿਹਗੜ੍ਹ ਪੁਲਿਸ ਵੱਲੋਂ ਅਜ ਤੱਕ ਐਫ ਆਈ ਆਰ ਵੀ ਨਈ ਕੱਟੀ ਗਈ। ਡੀਡੀਆਰ ਲਿਖਕੇ ਹੈ ਸਮਾਂ ਲੰਘਾਇਆ ਜਾ ਰਿਹਾ ਹੈ। ਯੂਨੀਅਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਡੀ ਜੀ ਪੀ ਪੀ ਪੰਜਾਬ ਨੂੰ ਪੱਤਰ ਲਿਖਕੇ ਮੰਗ ਕੀਤੀ ਗਈ ਉਹ ਤੁਰੰਤ ਇਸ ਮਾਮਲੇ ਵਿੱਖ ਦਖਲ ਦੇਕੇ ਪੀੜਤ ਪਰੀਵਾਰ ਨੂੰ ਇਨਸਾਫ ਦਿਵਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਐਸ ਐਸ ਪੀ ਫਤਿਹਗੜ੍ ਗ੍ਹ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ। ਪਰ ਅਜ ਤੱਕ ਪੁਲਿਸ ਵੱਲੋਂ ਐਫ ਆਈ ਆਰ ਵੀ ਨਹੀ ਗਈ । ਪੜਤਾਲ ਦੇ ਨਾਮ ਤੇ ਢਿਲੀ ਮੱਠੀ ਕਾਰਵਾਈ ਕਰਕੇ ਹੀ ਬੱਤਾ ਸਾਰਿਆ ਜਾ ਰਿਹਾ ਹੈ। ਸੁਖਵਿੰਦਰ ਸਿੰਘ ਦੇ ਚਾਚਾ ਜਰਨੈਲ ਸਿੰਘ ਚੁੰਨੀ ਸਾਬਕਾ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸਿਖਿਆ ਬੋਰਡ ਦੇ ਪੇਪਰਾਂ ਦੌਰਾਨ ਇਕ ਅਧਿਕਾਰੀ ਵੱਲੋਂ ਦੁਰਵਿਹਾਰ ਕਾਰਨ ਮਾਨਸਿਕ ਤਣਾਓ ਵਿੱਚੋਂ ਲੰਘ ਰਿਹਾ ਸੀ। ਜਿਸ ਕਾਰਨ ਉਹ 26 ਫਰਵਰੀ ਸ਼ਾਮ ਨੂੰ ਸੁਖਵਿੰਦਰ ਸਿੰਘ ਆਪਣੇ ਪੜੋਸੀ ਦੇ ਨਾਲ ਪਿੰਡ ਦੇ ਠੇਕੇ ਤੇ ਗਿਆ ਸੀ, ਪਰ ਉਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਨਾਲ ਗਏ ਵਿਅਕਤੀ ਨੇ ਉਸਦੇ ਪੈਸੇ ਅਤੇ ਮੋਬਾਇਲ ਘਰ ਦੇ ਕੇ ਇਹ ਕਹਿ ਗਿਆ ਕਿ ਸੁਖਵਿੰਦਰ ਸੜਕ ਤੇ ਬਣੀ ਪੁਲੀ ਦੇ ਕੋਲ ਖੜੇ ਪਾਣੀ ਵਿੱਚ ਡਿੱਗ ਪਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਜਗ੍ਹਾ ਦੀ ਪੂਰੀ ਤਲਾਸ਼ ਕੀਤੀ ਪਰ ਉਥੇ ਸੁਖਵਿੰਦਰ ਸਿੰਘ ਨਹੀਂ ਸੀ। ਆਪਣੇ ਜੱਦੀ ਪਿੰਡ ਚੁੰਨੀ ਜਿਲਾ ਫਤਿਹਗੜ੍ਹ ਸਾਹਿਬ ਤੋਂ ਗੁੰਮ ਹਨ। ਉਹਨਾਂ ਬਾਰੇ ਫਤਿਹਗੜ੍ਹ ਸਾਹਿਬ ਪੁਲੀਸ ਅਜੇ ਤੱਕ ਕੇਸ ਦੀ ਤਹਿ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ 27 ਫਰਵਰੀ ਨੂੰ ਹੀ ਸੰਬੰਧਿਤ ਥਾਣੇ ਵਿੱਚ ਡੀਡੀਆਰ ਲਿਖਵਾ ਦਿੱਤੀ ਸੀ। ਪਰ ਅੱਜ ਤੱਕ ਸੁਖਵਿੰਦਰ ਸਿੰਘ ਲੱਭਣ ਵਿੱਚ ਫਤਿਹਗੜ੍ਹ ਸਾਹਿਬ ਪੁਲੀਸ ਕਾਮਯਾਬ ਨਹੀਂ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਬਾਰ-ਬਾਰ ਪੁਲੀਸ ਕੋਲ ਫਰਿਆਦ ਕਰਨ ਦੇ ਬਾਵਜੂਦ ਅੱਜ ਤੱਕ ਫਤਿਹਗੜ੍ਹ ਸਾਹਿਬ ਪੁਲੀਸ ਨੇ ਕੋਈ ਸੰਜੀਦਾ ਕਾਰਵਾਈ ਨਹੀਂ ਕੀਤੀ। ਚੁੱਨੀ ਨੇ ਕਿਹਾ ਕਿ ਉਨਾਂ ਨੇ ਸਾਰੀਆਂ ਸੰਭਾਵੀ ਥਾਵਾਂ, ਰਿਸਤੇਦਾਰ, ਨੇ ਨਹਿਰ ਨਾਲੇ, ਧਾਰਮਿਕ ਅਸਥਾਨ ਤੇ ਜਾਕੇ ਪੁਛਪੜਤਾਲ ਕੀਤੀ ਹੈ ਪਰ ਉਨ੍ਹਾਂ ਦੀ  ਕੋਈ ਉਘ ਸੁਘ ਨਹੀਂ ਮਿਲੀ। ਉਨ੍ਹਾਂ ਕਿਹਾ ਕਮਰਿਆਂ ਦੀ ਸੀਸੀਟੀਵੀ ਚੈਕ ਕੀਤੇ ਗਏ ਤਾਂ ਵੇਖਿਆ ਕਿ ਹਾਤੇ ਦਾ ਇਕ ਕਰਿੰਦਾ ਉਸ ਦੇ ਨਾਲ ਗਏ ਸਾਥੀ ਨੂੰ ਸਕੂਟਰ ਤੇ ਬਿਠਾਂਉਦਾ ਵਿਖਾਈ ਦਿੰਦਾ ਹੈ ਤੇ ਬਾਅਦ ਵਿੱਚ ਅਲੋਪ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਕੇਸ ਦੀ ਪੈਰਵਾਈ ਤੁਰੰਤ ਕਰਕੇ ਪਰੀਵਾਰ ਨੂੰ ਇਨਸਾਫ ਦਵਾਇਆ ਜਾਵੇ।

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

Demand for One-Time Regularization of Daily-Wage and Contract Employees with 10 Years of Service Gains Momentum

Haryana PWD Contractors Association Submits Memorandum to Chief Minister, Warns of Work Suspension from June 15

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

Children Spread the Light of Spiritual Awareness at Bal Samagam; New Generation Being Nurtured with Values Through Satguru’s Teachings

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

A grand award ceremony was organized in Chandigarh to honour the distinguished writers and litterateurs of the year 2024.

ਬਾਲ ਸਮਾਗਮ ਵਿੱਚ ਬੱਚਿਆਂ ਨੇ ਵਿਖੇਰੀ ਆਧਿਆਤਮਿਕ ਚੇਤਨਾ ਦੀ ਰੌਸ਼ਨੀ, ਸਤਿਗੁਰੂ ਦੀਆਂ ਸਿੱਖਿਆਵਾਂ ਨਾਲ ਸੰਸਕਾਰਵਾਨ ਬਣ ਰਹੀ ਨਵੀਂ ਪੀੜ੍ਹੀ