Skip to main content

Chitta, Crime, Corruption & Cash-for-Rangdari: Punjab’s 4C Crisis Is Bhagwant Mann Government’s Real Flagship

(Chitta, Crime, Corruption, Conflict & Cash-for-Rangdari) Chitta, Crime, Corruption & Cash-for-Rangdari: Punjab’s 4C Crisis Is Bhagwant Mann Government’s Real Flagship Tarun Chugh launches sharp attack on Bhagwant Mann Government during Nasha Mukt Punjab Abhiyan Chugh questions government over Sangrur incident involving youth who raised voice against drugs Bathinda/Chandigarh 21 September ( Ranjeet Singh Dhaliwal ) : BJP National Office In-Charge and MP Tarun Chugh, while participating in the BJP’s ongoing ‘Nasha Mukt Punjab Abhiyan’ in the presence of Union Agriculture and Farmers Welfare Minister Shivraj Singh Chouhan, launched a sharp attack on the Bhagwant Mann government over the growing concerns surrounding drugs, crime, corruption and extortion in Punjab. He said that while the government continues to publicise its flagship schemes, the real issues confronting Punjab today are Chitta, Crime, Corruption and Cash-for-Rangdari. Tarun Chugh said complaints about Chitta being...

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਆਨਲਾਈਨ ਹੜਤਾਲ ਸ਼ੁਰੂ, ਪਹਿਲਾ ਦਿਨ ਕਾਮਯਾਬ


 ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਆਨਲਾਈਨ ਹੜਤਾਲ ਸ਼ੁਰੂ, ਪਹਿਲਾ ਦਿਨ ਕਾਮਯਾਬ

ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅਣਮਿੱਥੇ ਸਮੇਂ ਦਿੱਤੇ ਹੜਤਾਲ ਦੇ ਸੱਦੇ ਉਤੇ ਅੱਜ ਪਹਿਲਾ ਦਿਨ ਕਾਮਯਾਬ ਰਿਹਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਪ੍ਰਧਾਨ ਹਰਜੀਤ ਕੌਰ, ਜਨਰਲ ਸਕੱਤਰ ਸੁਭਾਸ਼ ਰਾਣੀ, ਕੌਮੀ ਪ੍ਰਧਾਨ ਊਸ਼ਾ ਰਾਣੀ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮਨਦੀਪ ਕੁਮਾਰੀ ਨੇ ਕਿਹਾ ਕਿ ਯੂਨੀਅਨ ਵੱਲੋਂ ਆਨਲਾਈਨ ਦਿੱਤੇ ਹੜਤਾਲ ਦਾ ਸੱਦਾ ਅੱਜ ਕਾਮਯਾਬ ਰਿਹਾ। ਆਗੂਆਂ ਨੇ ਕਿਹਾ ਕਿ ਸੂਬੇ ਭਰ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੇਂਦਰਾਂ ਵਿੱਚ ਹਾਜ਼ਰ ਹੋਈਆਂ ਅਤੇ ਰਜਿਸਟਰਾਂ ਉਤੇ ਕੰਮ ਕੀਤਾ, ਪ੍ਰੰਤੂ ਆਨਲਾਈਨ ਕੰਮ ਦੀ ਪੂਰੀ ਤੌਰ ਉਤੇ ਹੜਤਾਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਕਰਦੀ। ਆਗੂਆਂ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਅਤੇ ਹੈਲਪਰ ਅੱਜ ਵੀ ਨਿਗੁਣੇ ਜਿਹੇ ਮਾਨਭਤੇ ਵਿੱਚ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਵੀ ਪੰਜ ਪੰਜ ਮਹੀਨੇ ਦਿੱਤਾ ਨਹੀਂ ਜਾਂਦਾ। ਆਂਗਣਵਾੜੀ ਕੇਂਦਰਾਂ ਦੇ ਕਿਰਾਏ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ ਟਰੈਕ ਰਾਹੀਂ ਕੇਂਦਰ ਸਰਕਾਰ ਵੱਲੋਂ ਟਰੈਕ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਹਰ ਲਾਭਪਾਤਰੀ ਨੂੰ ਉਸ ਦੀ ਈ.ਕੇ.ਵਾਈ ਸੀ ਕਰਦੇ ਹੋਏ ਫੇਸ਼ੀਅਲ ਰਿਕੋਗਨਾਈਜੇਸ਼ਨ ਸਿਸਟਮ ਨਾਲ ਵੀ ਜੋੜਨਾ ਹੈ । ਜਿਸ ਦੇ ਤਹਿਤ ਬਹੁਤ ਹੀ ਮਿਹਨਤ ਤੋਂ ਬਾਅਦ ਵੀ 60% ਲੋਕ ਹੀ ਜੁੜ ਪਾਏ ਹਨ ਤੇ 40 ਪ੍ਰਤੀਸ਼ਤ ਲੋਕ ਇਸ ਲਾਭ ਤੋਂ ਵਾਂਝੇ ਹੋਣ ਦਾ ਖਾਦਸਾ ਹੈ। ਜਦੋਂ ਕਿ ਭੁੱਖ ਮਰੀ ਦੀ ਕਦਾਤ ਵਿੱਚ ਭਾਰਤ 105 ਨੰਬਰ ਤੇ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਜੇਕਰ ਸਰਕਾਰ ਇਸ ਨੂੰ ਪਾਰਦਰਸ਼ਤਾ ਵਿੱਚ ਲੈ ਕੇ ਹੀ ਆਉਣਾ ਚਾਹੁੰਦੀ ਹੈ ਤਾਂ ਇਸ ਦੇ ਲਈ ਸੁਖਾਲੇ ਤਰੀਕੇ ਵੀ ਅਪਣਾਏ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਕੰਮ ਵਾਸਤੇ ਮੋਬਾਇਲ ਅਤੇ ਇੰਟਰਨੈਟ ਖਰਚ ਦਿੱਤੇ ਜਾਣੇ ਸਨ ਪਰ ਪੰਜਾਬ ਵਿਚ ਅਜੇ ਤੱਕ ਮੋਬਾਇਲ ਨਹੀਂ ਖਰੀਦੇ ਗਏ। ਪੰਜਾਬ ਦੀਆਂ ਆਂਗਣਵਾੜੀ ਵਰਕਰ ਆਪਣਾ ਨਿਜੀ ਮੋਬਾਈਲ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਦੀ ਸਕੀਮਾਂ ਨੂੰ ਚਲਾ ਰਹੀਆਂ ਹਨ। ਆਈ.ਸੀ.ਡੀ.ਐਸ ਸਕੀਮ 50 ਵਰੇ ਚੱਲਣ ਵਾਲੀ ਉਸਤਾਦ ਦੀ ਪਹਿਲੀ ਸਕੀਮ ਹੋਏਗੀ ਜਿਸਨੇ ਕਪੋਸ਼ਨ ਵਰਗੀ ਨਾਮਰਾਤ ਬਿਮਾਰੀ ਪੋਲੀਓ ਵਰਗੀ ਬਿਮਾਰੀ ਗਲ ਘੁੱਟੂ ਕਾਲੀ ਖਾਂਸੀ ਤਬਦੀਕ ਵਰਗੀਆਂ ਬਿਮਾਰੀਆਂ ਦੇਸ਼ ਵਿੱਚੋਂ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅੱਜ ਵੀ ਜੱਚਾ ਅਤੇ ਬੱਚਾ ਵੀ ਦੇਖਭਾਲ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਦੀਆਂ ਸਕੀਮਾਂ ਨੂੰ ਨੀਚੇ ਤੱਕ ਲੈ ਕੇ ਜਾਣ ਵਿੱਚ ਆਂਗਣਵਾੜੀ ਵਰਕਰ ਹੈਲਪਰ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਦੇ ਬਾਅਦ ਵੀ ਵਿਭਾਗ ਵੱਲੋਂ ਬਣਦੀ ਸ਼ਾਬਾਸ਼ੇ ਤਾਂ ਕੀ ਦਿੱਤੀ ਜਾਣੀ ਸੀ । ਐਫ ਆਰ ਐਸ ਨਾ ਕਰਨ ਬਦਲੇ ਕਾਰਨ ਦੱਸੋ ਨੋਟਿਸ, ਤਾੜਨਾ ਪੱਤਰ ਅਤੇ ਸੇਵਾਵਾਂ ਖਤਮ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜ ਮਹੀਨੇ ਤੋਂ ਕੇਂਦਰ ਸਰਕਾਰ ਦਾ ਮਾਨਭਤਾ ਵੀ ਨਹੀਂ ਮਿਲਿਆ । ਪੋਸ਼ਨ ਟਰੈਕ ਐਪ ਉੱਤੇ ਕੰਮ ਕਰਨ ਲਈ ਇਨਸੈਂਟਿਵ ਦਿੱਤਾ ਜਾਂਦਾ ਹੈ ਜੋ ਅਜੇ ਦਸੰਬਰ 2023 ਤੱਕ ਦਾ ਹੀ ਮਿਲਿਆ ਹੈ ਅਤੇ ਉਸ ਵਿੱਚ ਵੀ ਹੈਲਪਰਾਂ ਨੂੰ 80% ਇਨਸੈਂਟਿਵ ਮਿਲਿਆ ਹੀ ਨਹੀਂ। ਵਿਭਾਗੀ ਅਧਿਕਾਰੀਆਂ ਵੱਲੋਂ ਬਿਨਾਂ ਮੋਬਾਈਲ ਦਿੱਤੇ ਮਾਣਭੱਤਾ ਰੋਕਿਆ ਗਿਆ ਹੈ । ਕੁਝ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦੀ ਵੀ ਮਰਿਆਦਾ ਨਾ ਰੱਖਦੇ ਹੋਏ ਮੰਦੀ ਸ਼ਬਦਾਂਵਾਲੀ ਦਾ ਇਸਤੇਮਾਲ ਕੀਤਾ ਗਿਆ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਇੱਕ ਪਾਸੇ ਤਾਂ ਸਰਕਾਰ ਆਂਗਣਵਾੜੀ ਵਰਕਰ ਨੂੰ ਦੀਦੀ ਦਾ ਦਰਜਾ ਦਿੰਦੀ ਹੈ। ਦੂਜੇ ਪਾਸੇ ਬਲਾਕ ਦੇ ਉੱਚ ਅਧਿਕਾਰੀ ਉਨਾਂ ਦੇ ਮਾਨ ਸਨਮਾਨ ਦੀ ਮਰਿਆਦਾ ਵੀ ਨਹੀਂ ਰੱਖਦੇ। ਜਿਸ ਨੂੰ ਲੈ ਕੇ ਸਮੂਹ ਆਂਗਣਵਾੜੀ ਵਰਕਰ ਹੈਲਪਰਾ ਵਿੱਚ ਤਿੱਖਾ ਰੋਸ ਹੈ ਅਤੇ ਇਸ ਦੇ ਤਹਿਤ ਵਿਭਾਗ ਦੇ ਸਕੱਤਰ ਨੂੰ ਅੱਜ ਨੋਟਿਸ ਭੇਜਦੇ ਹੋਏ ਜਾਣੂ ਕਰਾਇਆ ਜਾਂਦਾ ਹੈ ਕਿ ਜੇਕਰ 28 ਸਤੰਬਰ ਤੱਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵੱਲੋਂ ਕਲਮ ਛੱਡਿਆ ਹੜਤਾਲ ਤੇ ਜਾਂਦੇ ਹੋਏ ਪੋਸ਼ਨ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਗਿਆ ਹੈ। ਅੱਜ ਤੋਂ ਮੋਬਾਇਲ ਨਾਲ ਸੰਬੰਧਿਤ ਸਾਰੇ ਹੀ ਕੰਮ ਪੂਰਨ ਬੰਦ ਕਰ ਦਿੱਤੇ ਗਏ ਹਨ। ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ।  ਯੂਨੀਅਨ ਆਗੂਆਂ ਨੇ ਹਿਕਾ ਕਿ ਆਨਲਾਈਨ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੰਗਾਂ ਨਹੀਂ ਮੰਨਦੀ ਯੂਨੀਅਨ ਆਗੂਆਂ ਨੇ ਵਰਕਰਾਂ ਨੂੰ ਕਿਹਾ ਕਿ ਇਸ ਹੜਤਾਲ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ। ਆਗੂਆਂ ਨੇ ਇਹ ਵੀ ਕਿਹਾ ਕਿ ਕਈ ਤਰ੍ਹਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਗੁੰਮਰਾਹ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਆਡੀਓ ਵੀ ਆ ਰਹੀਆਂ ਹਨ, ਉਨ੍ਹਾਂ ਤੋਂ ਸਾਵਧਾਨ ਰਿਹਾ ਜਾਵੇ।

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਚੰਡੀਗੜ੍ਹ ਮੋਰਚਾ ਚੌਥਾ ਦਿਨ ਭਾਰੀ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ