Skip to main content

Balbir Singh Sidhu Slams Punjab Government Over Power Crisis and Failure to Supply Canal Water to Tail-End Areas

Balbir Singh Sidhu Slams Punjab Government Over Power Crisis and Failure to Supply Canal Water to Tail-End Areas Punjab Government Must Immediately Resolve the Problems of Farmers and the General Public : Balbir Singh Sidhu S.A.S.Nagar 30 June ( Ranjeet Singh Dhaliwal ) : Former Punjab Health Minister and senior Congress leader Balbir Singh Sidhu launched a sharp attack on the Aam Aadmi Party (AAP) government over the severe power and irrigation crisis in the state, alleging that its false claims and administrative failures have pushed farmers and ordinary citizens into extreme hardship. He said that during the crucial paddy transplantation season, farmers are receiving neither adequate canal water nor sufficient electricity, putting thousands of acres of crops at risk of drying up. Sidhu stated that Chief Minister Bhagwant Mann has repeatedly claimed that canal water has been ensured up to the tail-end areas of the irrigation network. However, the ground reality is entirely different....

ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ — 17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ

ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ — 17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ

ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇੱਕ ਸੰਤੁਲਿਤ ਜੀਵਨ ਜੀਓ

ਚੰਡੀਗੜ੍ਹ/ਪੰਚਕੂਲਾ/ਮੋਹਾਲੀ 30 ਅਪ੍ਰੈਲ ( ਰਣਜੀਤ ਧਾਲੀਵਾਲ ) : ਮਨੁੱਖਤਾ, ਇਕਤਾ ਅਤੇ ਆਧਿਆਤਮਿਕ ਆਦਰਸ਼ਾਂ ਦੇ ਪਵਿੱਤਰ ਸੰਦੇਸ਼ ਨੂੰ ਸਾਕਾਰ ਕਰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਦਿੱਲੀ ਦੇ ਬੁਰਾੜੀ ਰੋਡ ਸਥਿਤ ਗ੍ਰਾਊਂਡ ਨੰ. 8 ਵਿੱਚ ਬਹੁਤ ਹੀ ਗੰਭੀਰ ਅਤੇ ਆਧਿਆਤਮਿਕ ਮਾਹੌਲ ਵਿੱਚ ਸਾਦਾ ਸਾਂਝਾ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਦਿਵ੍ਯ ਅਵਸਰ ਪਰਮ ਸਤਿਕਾਰਯੋਗ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਕਿਰਪਾਮਈ ਹਾਜ਼ਰੀ ਅਤੇ ਆਸ਼ੀਰਵਾਦ ਨਾਲ ਰੌਸ਼ਨ ਹੋਇਆ। ਇਸ ਪਵਿੱਤਰ ਆਯੋਜਨ ਵਿੱਚ 17 ਨਵੇਂ ਜੋੜਿਆਂ ਨੇ ਇੱਕੋ ਸਥਾਨ ‘ਤੇ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਸਾਰੇ ਦੰਪਤੀਆਂ ਨੇ ਸਤਗੁਰੂ ਦੇ ਆਸ਼ੀਰਵਾਦ ਨਾਲ ਪਿਆਰ ਅਤੇ ਸਮਰਪਣ ਭਾਵ ਨਾਲ ਗ੍ਰਿਹਸਥ ਜੀਵਨ ਦੀ ਨਵੀਂ ਯਾਤਰਾ ਆਰੰਭ ਕੀਤੀ। ਇਹ ਸਮਾਰੋਹ ਸਾਦਗੀ, ਸਮਾਨਤਾ, ਸਾਂਝ ਅਤੇ ਆਧਿਆਤਮਿਕ ਮੁੱਲਾਂ ਦਾ ਪ੍ਰੇਰਣਾਦਾਇਕ ਉਦਾਹਰਨ ਬਣਿਆ।

 ਭਗਤੀ ਰਸ ਨਾਲ ਭਰਪੂਰ ਮਾਹੌਲ ਵਿੱਚ ਜੈਮਾਲਾ, ਸਾਂਝਾ ਹਾਰ ਅਤੇ ਨਿਰੰਕਾਰੀ ਲਾਵਾਂ ਦੇ ਮਿੱਠੇ ਗਾਇਨ ਨਾਲ ਵਿਆਹ ਸੰਪੰਨ ਹੋਇਆ। ਇਸ ਮੌਕੇ ‘ਤੇ ਇੰਗਲੈਂਡ, ਦਿੱਲੀ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਸ਼ਾਮਲ ਹੋਏ ਜੋੜੇ ਵਿਆਹਿਕ ਬੰਧਨ ਵਿੱਚ ਬੱਝੇ। ਇਸ ਅਵਸਰ ‘ਤੇ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਦੰਪਤੀਆਂ ਨੂੰ ਆਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਅੱਜ ਦਾ ਇਹ ਸੁੰਦਰ ਅਵਸਰ ਕੇਵਲ 17 ਜੋੜਿਆਂ ਦਾ ਵਿਆਹ ਨਹੀਂ, ਸਗੋਂ ਪਰਿਵਾਰਾਂ ਦੇ ਸੱਚੇ ਮਿਲਾਪ ਦਾ ਪ੍ਰਤੀਕ ਹੈ। ਇਹ ਉਹ ਆਤਮਾਵਾਂ ਹਨ ਜੋ ਪਹਿਲਾਂ ਹੀ ਨਿਰੰਕਾਰ ਨਾਲ ਜੁੜ ਕੇ ਇੱਕ ਹੋ ਚੁੱਕੀਆਂ ਹਨ ਅਤੇ ਅੱਜ ਇਸ ਪਵਿੱਤਰ ਬੰਧਨ ਵਿੱਚ ਬੱਝ ਕੇ ਇੱਕ ਪਰਿਵਾਰ ਦਾ ਰੂਪ ਧਾਰ ਰਹੀਆਂ ਹਨ। ਇਹ ਪਿਆਰ ਅਤੇ ਇਕਤਾ ਦਾ ਰੂਪ ਹੈ, ਜੋ ਜੀਵਨ ਦੇ ਹਰ ਪਲ ਵਿੱਚ ਬਣਿਆ ਰਹੇ ਤਾਂ ਹੀ ਸੱਚੇ ਅਰਥਾਂ ਵਿੱਚ ਜੀਵਨਸਾਥੀ ਇਕ-ਦੂਜੇ ਨੂੰ ਪਿਆਰ ਦੇ ਸਕਣਗੇ। 
ਵਿਆਹ ਦਾ ਅਰਥ ਸਿਰਫ਼ ਇਕੱਠੇ ਰਹਿਣਾ ਨਹੀਂ, ਸਗੋਂ ਜ਼ਿੰਮੇਵਾਰੀਆਂ ਨੂੰ ਮਿਲਜੁਲ ਕੇ ਨਿਭਾਉਣਾ ਹੈ। ਜਿਵੇਂ ਇਹ ਸਾਂਝਾ ਹਾਰ ਹੈ, ਠੀਕ ਉਸੇ ਤਰ੍ਹਾਂ ਇਹ ਰਿਸ਼ਤਾ ਵੀ ਸਾਂਝੇਦਾਰੀ ਦਾ ਪ੍ਰਤੀਕ ਹੈ, ਜਿੱਥੇ ਬਿਨਾ ਕਿਸੇ ਭੇਦਭਾਵ ਦੇ ਦੋਵੇਂ ਇੱਕ ਇਕਾਈ ਬਣ ਕੇ ਕੰਧੇ ਨਾਲ ਕੰਧਾ ਮਿਲਾ ਕੇ ਜੀਵਨ ਦੇ ਹਰ ਕਰਤੱਬ ਨੂੰ ਨਿਭਾਉਣ। ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਆਪਣੀ ਭੂਮਿਕਾ ਨੂੰ ਸਮਝਣ। ਜੇ ਕਿਸੇ ਇੱਕ ਜੀਵਨਸਾਥੀ ਦਾ ਰੁਝਾਨ ਸੇਵਾ, ਸਤਸੰਗ ਅਤੇ ਸਿਮਰਨ ਵੱਲ ਘੱਟ ਹੋਣ ਲੱਗੇ, ਤਾਂ ਦੂਜੇ ਦਾ ਕਰਤੱਬ ਹੈ ਕਿ ਉਹ ਉਸਨੂੰ ਪ੍ਰੇਰਿਤ ਕਰੇ। ਜਦੋਂ ਦੋਵੇਂ ਮਿਲ ਕੇ ਆਧਿਆਤਮਿਕ ਅਤੇ ਸਮਾਜਿਕ ਜੀਵਨ ਵਿੱਚ ਸੰਤੁਲਨ ਬਣਾਉਂਦੇ ਹਨ, ਤਦ ਹੀ ਇਹ ਮਿਲਾਪ ਪੂਰਨਤਾ ਨੂੰ ਪ੍ਰਾਪਤ ਕਰਦਾ ਹੈ।
ਅੰਤ ਵਿੱਚ ਸਤਗੁਰੂ ਮਾਤਾ ਜੀ ਨੇ ਸਾਰੇ ਨਵੇਂ ਜੋੜਿਆਂ ਲਈ ਅਰਦਾਸ ਕਰਦਿਆਂ ਕਿਹਾ ਕਿ ਦਾਤਾਰ ਸਭ ਨੂੰ ਖੁਸ਼ੀਆਂ ਬਖ਼ਸ਼ੇ ਅਤੇ ਹਰ ਵਿਅਕਤੀ ਆਪਣੇ ਕਰਤੱਬਾਂ ਨੂੰ ਉਤਨੀ ਹੀ ਪ੍ਰਾਥਮਿਕਤਾ ਦੇਵੇ ਜਿੰਨੀ ਉਹ ਆਪਣੇ ਅਧਿਕਾਰਾਂ ਨੂੰ ਦਿੰਦਾ ਹੈ। ਇਹੀ ਸੋਚ ਇੱਕ ਮਜ਼ਬੂਤ, ਪਿਆਰ ਭਰੇ ਅਤੇ ਸੰਤੁਲਿਤ ਜੀਵਨ ਦੀ ਨੀਂਹ ਬਣਦੀ ਹੈ। ਨਿਸ਼ਚਿਤ ਤੌਰ ‘ਤੇ ਇਹ ਆਯੋਜਨ ਹਰ ਪਰਿਵਾਰ ਅਤੇ ਹਾਜ਼ਰ ਸੰਗਤ ਲਈ ਇੱਕ ਆਧਿਆਤਮਿਕ ਅਨੁਭਵ ਰਿਹਾ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਸਾਦਗੀ ਅਤੇ ਸਮਰਪਣ ਹੀ ਸੁਖੀ ਅਤੇ ਸਫਲ ਜੀਵਨ ਦੀ ਅਸਲ ਬੁਨਿਆਦ ਹਨ।

Comments

Most Popular

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

Request for re-hearing in Janta Darbar for implementation of HKRN policy for employment security of outsourcing employees.

Haryana PWD Contractors Association Submits Memorandum to Chief Minister, Warns of Work Suspension from June 15

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

ਉਦਭਵ ਨੇ 84 ਦੌੜਾਂ ਬਣਾਈਆਂ, ਜੀਐਨਪੀਐਸ ਰੈੱਡ ਨੇ ਸਨ ਕ੍ਰਿਕਟ ਅਕੈਡਮੀ ਨੂੰ 43 ਦੌੜਾਂ ਨਾਲ ਹਰਾਇਆ

ਵਿਸ਼ਾਲ ਬਾਲ ਸਮਾਗਮ ਵਿੱਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ

Panjab University Pensioners Express Anger Over Pending Arrears of Revised Pay Scales and LTC Payments

Peaceful Protest on 18 June Over Pending Demands of NHM Employees

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਾਂਝੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਕੀਤੀ ਹਗਾਮੀ ਵਰਚੂਆਲ ਮੀਟਿੰਗ