Skip to main content

AAP’s last-minute optics cannot hide ground reality : Raja Warring

AAP’s last-minute optics cannot hide ground reality : Raja Warring “Real workers ignored, millionaires rewarded — now party scrambling to save face” “Rajya Sabha exits just the beginning, more cracks to emerge soon” Chandigarh 29 April ( Ranjeet Singh Dhaliwal ) : Punjab Congress President Amarinder Singh Raja Warring today slammed the Aam Aadmi Party over its recent organisational exercise, calling it a desperate attempt to revive sinking morale within the party cadre.Warring said that the so-called large-scale meeting of observers in Jalandhar is nothing but a damage-control exercise, coming at a time when the party is facing serious internal turmoil and loss of credibility. He said, “*AAP is trying to create an artificial show of strength, but the reality on the ground is very different*. People of Punjab have already seen through their false promises and governance failures. No amount of staged meetings can change that.” Taking a direct swipe, Warring added that the party is now tr...

ਪੰਜਾਬ ਚ ਬਿਜਲੀ ਬੋਰਡ ਪ੍ਰਸ਼ਾਸਨ ਸਮਾਂ ਰਹਿੰਦੇ ਕਰੇ ਢਿੱਲੀਆਂ ਤਾਰਾਂ ਢਿੱਲੇ ਜੰਪਰਾ ਓਵਰਲੋਡ ਟਰਾਂਸਫਾਰਮਰਾਂ ਦੀ ਮੁਰੰਮਤ : ਲੱਖੋਵਾਲ

ਪੰਜਾਬ ਚ ਬਿਜਲੀ ਬੋਰਡ ਪ੍ਰਸ਼ਾਸਨ ਸਮਾਂ ਰਹਿੰਦੇ ਕਰੇ ਢਿੱਲੀਆਂ ਤਾਰਾਂ ਢਿੱਲੇ ਜੰਪਰਾ ਓਵਰਲੋਡ ਟਰਾਂਸਫਾਰਮਰਾਂ ਦੀ ਮੁਰੰਮਤ : ਲੱਖੋਵਾਲ 

ਸਮੇਂ ਸਿਰ ਨਹਿਰਾਂ ਦੀ ਸਫਾਈ ਕਰਾ ਕੇ ਨਹਿਰੀ ਪਾਣੀ ਛੱਡਿਆ ਜਾਵੇ : ਆਗੂ 

ਚੰਡੀਗੜ੍ਹ 29 ਅਪ੍ਰੈਲ ( ਰਣਜੀਤ ਧਾਲੀਵਾਲ ) : ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਕਣਕ ਦੀ ਫਸਲ ਦੀ ਵਾਢੀ ਤਕਰੀਬਨ ਤਕਰੀਬਨ ਖਤਮ ਹੋ ਗਈ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੰਗ ਕਰਦੇ ਹਾਂ ਕਿ ਪੰਜਾਬ ਬਿਜਲੀ ਬੋਰਡ ਪ੍ਰਸ਼ਾਸਨ ਖੇਤਾਂ ਵਾਲੀ ਬਿਜਲੀ ਸਪਲਾਈ ਵਾਲੀਆਂ ਢਿੱਲੀਆਂ ਤਾਰਾਂ, ਢਿੱਲੇ ਜੈਂਪਰਾ, ਨੂੰ ਸਮਾਂ ਰਹਿੰਦੇ ਰਿਪੇਅਰ ਕਰੇ ਅਤੇ ਜੋ ਵੀ ਖੇਤਾਂ ਵਾਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਉਸ ਸਪਲਾਈ 8 ਘੰਟੇ ਨਿਰਵਿਗਨ ਯਕੀਨੀ ਬਣਾਈ ਜਾਵੇ ਪ੍ਰਧਾਨ ਨੇ ਕਿਹਾ ਹੈ ਕਿ ਜਿਹੜੇ ਵੀ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮਰ ਓਵਰਲੋਡ ਹਨ ਉਹਨਾਂ ਨੂੰ ਅੰਡਰਲੋਡ ਕੀਤਾ ਜਾਵੇ ਤਾਂ ਜੋ ਝੋਨੇ ਦੇ ਸੀਜਨ ਦੌਰਾਨ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਬਿਜਲੀ ਸਪਲਾਈ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਕਿਉਂਕਿ ਇਸ ਸਮੇਂ ਝੋਨੇ ਦੀ ਪਨੀਰੀ, ਮੱਕੀ,ਤੇ ਮੂੰਗੀ ਦੀ ਫਸਲ ਦੀ ਕਿਸਾਨਾਂ ਨੇ ਬਿਜਾਈ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਬਿਜਲੀ ਸਪਲਾਈ ਤੇ ਢੁਕਮੇ ਕਦਮ ਚੁੱਕੇ।

      ਨਾਲ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਕਿਸਾਨਾਂ ਨੇ ਆਪਣੇ ਝੋਨੇ ਫਸਲ ਦੀ ਲਵਾਈ ਲਈ ਪਨੀਰੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤਾਂ ਸਰਕਾਰ ਉਸ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਵੱਡੀਆਂ, ਛੋਟੀਆਂ ਨਹਿਰਾਂ, ਸੂਇਆਂ, ਕੱਸੀਆਂ ਦੀ ਸਫਾਈ ਕਰਾ ਕੇ ਨਹਿਰਾਂ ਵਿੱਚ ਸਮਾਂ ਰਹਿੰਦੇ ਪੂਰੇ ਪਾਣੀ ਦੀ ਸਪਲਾਈ ਛੱਡੇ ਤਾਂ ਜੋ ਕਿਸਾਨ ਨੂੰ ਧਰਤੀ ਹੇਠਲਾ ਪਾਣੀ ਘੱਟ ਵਰਤਣਾ ਪਵੇ ਇਸ ਦੇ ਨਾਲ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਸਰਕਾਰ ਪਿਛਲੇ ਸਾਲਾਂ ਤੋਂ ਕਹਿੰਦੀ ਵੀ ਆ ਰਹੀ ਹੈ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਦਾ ਕਰ ਦਿੱਤਾ ਹੈ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਜਿੱਥੇ ਪਾਣੀ ਪਹੁੰਚਿਆ ਹੈ ਉਥੇ ਸੁਚੱਜੇ ਢੰਗ ਨਾਲ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਰਹਿੰਦੇ ਇਲਾਕਿਆਂ ਵਿੱਚ ਵੀ ਜਲਦ ਤੋਂ ਜਲਦ ਪੱਕੇ ਖਾਲੇ ਬਣਾ ਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਇਸ ਨਾਲ ਕਿਸਾਨ ਨੂੰ ਵੀ ਸੌਖਾ ਹੋਵੇਗਾ ਤੇ ਪੰਜਾਬ ਸਰਕਾਰ ਨੂੰ ਵੀ ਬਿਜਲੀ ਸਪਲਾਈ ਦੇਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। 

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

9 ਅਪ੍ਰੈਲ ਨੂੰ ਆਂਗਣਵਾੜੀ ਅਤੇ ਕਰੈਸ਼ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਲਈ ਤਿਆਰੀਆਂ ਜ਼ੋਰਾਂ 'ਤੇ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ