Skip to main content

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)!

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)! The country may follow G-Pay, but in Punjab, AAP’s Gurpreet-Pay is the favoured app for securing clean-chits for heinous crimes : Sukhbir Badal Aam Aadmi Party is anti-Dalit. Why no action against miscreants who desecrated Baba Saheb’s statue in Hoshiarpur, the second such act in this month : SAD President Nihal Singh Wala/Chandigarh 16 September ( Ranjeet Singh Dhaliwal ) : Shiromani Akali Dal (SAD) president Sukhbir Singh Badal today said the county may follow G Pay, but in Punjab the Aam Aadmi Party’s ‘Gurpreet - Pay’ was the favourite app for securing clean chits in any case of crime, even as heinous as rape. The SAD president who addressed a massive rally here as part of the party’s ‘Punjab Bachao’ campaign at the Badhni grain market here said, ‘posters of this new kind of ‘G-Pay’ can be seen everywhere. It seems the chief minister’s residence has become a haven of criminals who are being ...

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਸੰਗਰੂਰ/ਚੰਡੀਗੜ੍ਹ 21 ਜੂਨ ( ਰਣਜੀਤ ਧਾਲੀਵਾਲ ) : (ਸੀਟੂ) ਦੀ ਜਨਰਲ ਸਕੱਤਰ ਕੂਲ ਹਿੰਦ ਆਂਗਨਵਾੜੀ ਵਰਕਰ ਹੈਲਪਰ ਫੈਡਰੇਸ਼ਨ ੳਸਾ ਰਾਣੀ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਲਗਾਤਾਰ ਛੁੱਟੀਆਂ ਦੇ ਦਿਨਾਂ ਵਿੱਚ ਵੀ "ਮਾਵਾਂ-ਧੀਆਂ ਸਤਿਕਾਰ ਯੋਜਨਾ" ਦੇ ਫਾਰਮ ਭਰਨ ਅਤੇ ਹੋਰ ਆਨਲਾਈਨ ਕੰਮਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਵੱਲੋਂ ਨਾ ਤਾਂ ਉਨ੍ਹਾਂ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਏ ਗਏ ਹਨ ਅਤੇ ਨਾ ਹੀ ਇੰਟਰਨੈੱਟ ਰੀਚਾਰਜ ਦਾ ਪੂਰਾ ਖਰਚਾ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਵਰ ਹੀ ਡਾਊਨ ਰਹਿੰਦਾ ਹੈ ਅਤੇ ਪੋਰਟਲ ਕੰਮ ਨਹੀਂ ਕਰਦਾ ਤਾਂ ਇਸ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਕੀ ਗਲਤੀ ਹੈ? ਵਿਭਾਗ ਆਪਣੀਆਂ ਤਕਨੀਕੀ ਨਾਕਾਮੀਆਂ ਦਾ ਦੋਸ਼ ਮੁਲਾਜ਼ਮਾਂ ਦੇ ਸਿਰ ਮੜ੍ਹਨਾ ਬੰਦ ਕਰੇ। ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਪਹਿਲਾਂ ਸਖੀ ਵੱਲੋਂ ਭਰੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਹੀ ਆਂਗਨਵਾੜੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਆਨਲਾਈਨ ਕੀਤਾ ਜਾਂਦਾ ਹੈ। ਜੇਕਰ ਸਰਵਰ ਹੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਫਿਰ ਆਂਗਨਵਾੜੀ ਮੁਲਾਜ਼ਮਾਂ ਨੂੰ ਧਮਕਾਉਣਾ ਅਤੇ ਤੰਗ-ਪਰੇਸ਼ਾਨ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਉਸਾ ਰਾਣੀ ਨੇ ਕਿਹਾ ਕਿ ਆਂਗਨਵਾੜੀ ਹੈਲਪਰਾਂ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਸਮੇਤ ਹੋਰ ਸਰਕਾਰੀ ਕੰਮਾਂ ਲਈ ਹੈਲਪਰਾਂ ਤੋਂ ਵੀ ਆਂਗਨਵਾੜੀ ਵਰਕਰਾਂ ਦੇ ਬਰਾਬਰ ਸਮਾਂ ਲਿਆ ਜਾਂਦਾ ਹੈ, ਉਨ੍ਹਾਂ ਨੂੰ ਘੰਟਿਆਂ ਬਿਠਾ ਕੇ ਕੰਮ ਕਰਵਾਇਆ ਜਾਂਦਾ ਹੈ ਅਤੇ ਛੁੱਟੀਆਂ ਦੇ ਦਿਨਾਂ ਵਿੱਚ ਵੀ ਡਿਊਟੀਆਂ ਲਈ ਮਜਬੂਰ ਕੀਤਾ ਜਾਂਦਾ ਹੈ। ਪਰ ਫਾਰਮ ਭਰਨ ਦੇ ਬਦਲੇ ਦਿੱਤਾ ਜਾਣ ਵਾਲਾ 25 ਰੁਪਏ ਪ੍ਰਤੀ ਫਾਰਮ ਭੱਤਾ ਹੈਲਪਰਾਂ ਨੂੰ ਨਹੀਂ ਦਿੱਤਾ ਜਾਂਦਾ। ਜਦੋਂ ਹੈਲਪਰ ਵੀ ਇਸ ਕੰਮ ਵਿੱਚ ਬਰਾਬਰ ਦੀ ਭੂਮਿਕਾ ਨਿਭਾ ਰਹੀਆਂ ਹਨ ਤਾਂ ਉਨ੍ਹਾਂ ਨੂੰ ਇਸ ਭੱਤੇ ਤੋਂ ਵਾਂਝਾ ਰੱਖਣਾ ਸਰਾਸਰ ਅਨਿਆਏ ਅਤੇ ਸ਼ੋਸ਼ਣ ਹੈ। ਆਂਗਨਵਾੜੀ ਮੁਲਾਜ਼ਮ ਪੰਜਾਬ (ਸੀਟੂ) ਮੰਗ ਕਰਦੀ ਹੈ ਕਿ ਫਾਰਮ ਭਰਨ ਲਈ ਦਿੱਤਾ ਜਾਣ ਵਾਲਾ 25 ਰੁਪਏ ਪ੍ਰਤੀ ਫਾਰਮ ਭੱਤਾ ਹੈਲਪਰਾਂ ਨੂੰ ਵੀ ਦਿੱਤਾ ਜਾਵੇ ਅਤੇ ਉਨ੍ਹਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਤੁਰੰਤ ਖਤਮ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਾਲਾਂ ਤੋਂ ਆਂਗਨਵਾੜੀ ਮੁਲਾਜ਼ਮਾਂ ਨੂੰ ਨਵੀਆਂ-ਨਵੀਆਂ ਸਕੀਮਾਂ ਦਾ ਬੋਝ ਲਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਨਾ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾ ਰਿਹਾ ਹੈ, ਨਾ ਘੱਟੋ-ਘੱਟ ਉਜਰਤ, ਨਾ ਪੈਨਸ਼ਨ ਅਤੇ ਨਾ ਹੀ ਹੋਰ ਬੁਨਿਆਦੀ ਸਹੂਲਤਾਂ। ਉਲਟਾ ਹਰ ਪ੍ਰਸ਼ਾਸਨਿਕ ਅਤੇ ਤਕਨੀਕੀ ਨਾਕਾਮੀ ਲਈ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਟੂ ਆਗੂ ਨੇ ਕਿਹਾ ਕਿ ਸਰਕਾਰ ਆਂਗਨਵਾੜੀ ਮੁਲਾਜ਼ਮਾਂ ਨਾਲ ਧੋਖਾ ਕਰਨਾ ਬੰਦ ਕਰੇ। ਇੱਕ ਪਾਸੇ ਮੁਲਾਜ਼ਮਾਂ ਤੋਂ ਦਿਨ-ਰਾਤ ਕੰਮ ਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਹ ਨੀਤੀ ਮੁਲਾਜ਼ਮ ਵਿਰੋਧੀ ਹੈ ਅਤੇ ਇਸ ਨਾਲ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਸਾ ਰਾਣੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਛੁੱਟੀਆਂ ਵਿੱਚ ਜਬਰੀ ਡਿਊਟੀਆਂ ਲਗਾਉਣੀਆਂ, ਸਰਵਰ ਦੀਆਂ ਖਾਮੀਆਂ ਦਾ ਦੋਸ਼ ਮੁਲਾਜ਼ਮਾਂ 'ਤੇ ਮੜ੍ਹਨਾ, ਹੈਲਪਰਾਂ ਨਾਲ ਵਿਤਕਰਾ ਕਰਨਾ ਅਤੇ ਉਨ੍ਹਾਂ ਨੂੰ ਬਣਦੇ ਭੱਤਿਆਂ ਤੋਂ ਵਾਂਝਾ ਰੱਖਣਾ ਬੰਦ ਨਾ ਕੀਤਾ ਗਿਆ ਤਾਂ ਆਂਗਨਵਾੜੀ ਮੁਲਾਜ਼ਮ ਪੰਜਾਬ (ਸੀਟੂ) ਸੂਬਾ ਪੱਧਰ 'ਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਹੋਵੇਗੀ। "ਸਰਕਾਰ ਆਂਗਨਵਾੜੀ ਹੈਲਪਰਾਂ ਨੂੰ ਸਸਤੀ ਮਜ਼ਦੂਰੀ ਸਮਝਣਾ ਬੰਦ ਕਰੇ। ਬਰਾਬਰ ਕੰਮ ਲੈ ਕੇ ਭੱਤਿਆਂ ਤੋਂ ਵਾਂਝਾ ਰੱਖਣਾ ਸ਼ੋਸ਼ਣ ਹੈ ਅਤੇ ਇਹ ਸ਼ੋਸ਼ਣ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

Comments

Post a Comment

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ