ਮਾਨਯੋਗ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਫਿਨਿਕਸ ਮਾੱਲ ਵੱਲੋਂ ਕੱਟੇ ਜਾ ਰਹੇ ਇਤਿਹਾਸਕ ਦਰੱਖਤ
ਐਸ ਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਚੀਫ ਜਸਟਿਸ ਨੂੰ ਕਾਰਵਾਈ ਕਰਨ ਦੀ ਅਪੀਲ
ਐਸ.ਏ.ਐਸ.ਨਗਰ 24 ਜੂਨ ( ਰਣਜੀਤ ਧਾਲੀਵਾਲ ) : ਅੱਜ ਐਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਹੈ ਕਿ ਫੇਜ਼ ਅੱਠ ਵਿੱਚ ਬਣ ਰਹੇ ਫਿਨਿਕਸ ਮਾਲ ਵਿੱਚ ਮਾਨਯੋਗ ਹਾਈਕੋਰਟ ਦੇ ਸਟੇਅ ਦੇ ਹੁਕਮਾਂ ਤੋਂ ਬਾਅਦ ਵੀ ਬੇਸਮੈਂਟ ਬਣਾਉਣ ਲਈ 20 ਤੋਂ 25 ਫੁੱਟ ਡੂੰਘੇ ਟੋਏ ਪੁੱਟੇ ਜਾ ਰਹੇ ਹਨ। ਜਿਸ ਕਰਕੇ ਲਗਭਗ 51 ਦਰੱਖਤ ਟੁੱਟ ਕੇ ਡਿੱਗਣ ਦੀ ਹਾਲਤ ਵਿੱਚ ਹਨ। ਕੂੰਬੜਾ ਨੇ ਕਿਹਾ ਕਿ ਮੋਹਾਲੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਦਰਖਤਾਂ ਦੀ ਹੋ ਰਹੀ ਧੜਾਧੜ ਕਟਾਈ ਸਰੇਆਮ ਦੱਸਦੀ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਪਿਛਲੇ ਡੇਢ ਸਾਲ ਤੋਂ ਦਰਖਤਾਂ ਦੀ ਕਟਾਈ ਹੋਣ ਕਰਕੇ ਕੁੰਭੜਾ ਵੱਲੋਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿਸਦੀ ਅਗਲੀ ਸੁਣਵਾਈ 19,7,2026 ਲੱਗੀ ਹੋਈ ਹੈ ਦਰੱਖਤ ਕੱਟਣ ਦੀ ਜਿਸਦੀਆਂ ਅਸੀਂ ਸਾਰੀਆਂ ਫੋਟੋਜ ਵੀਡੀਓ ਹਾਈ ਕੋਰਟ ਦੇ ਵਿੱਚ ਸਬੂਤ ਵਜੋਂ ਦਿੱਤੀਆਂ ਹੋਈਆਂ ਹਨ।
ਕੁੰਭੜਾ ਨੇ ਕਿਹਾ ਕਿ ਮੈਨੂੰ ਡੇਢ ਸਾਲਾਂ ਵਿੱਚ ਨਾ ਤਾਂ ਅੱਜ ਤੱਕ ਕੋਈ ਵਾਤਾਵਰਨ ਪ੍ਰੇਮੀ ਦਿਸਿਆ ਹੈ ਤੇ ਨਾ ਹੀ ਰੁੱਖ ਲਗਾਉਣ ਵਾਲੀ ਪੰਜਾਬ ਸਰਕਾਰ ਤੇ ਨਾ ਹੀ ਪੁੱਡਾ ਗਮਾਂਡਾ ਦੇ ਭ੍ਰਿਸ਼ਟ ਅਧਿਕਾਰੀ ਸੋ ਅੱਜ ਮਾਨਯੋਗ ਹਾਈਕੋਰਟ ਚੀਫ ਜਸਟਿਸ ਨੂੰ ਅਪੀਲ ਕੀਤੀ ਗਈ ਹੈ ਕਿ ਫਿਨਿਕਸ ਮਾੱਲ ਦੇ ਮਾਲਕਾਂ ਤੇ ਮੋਹਾਲੀ ਪ੍ਰਸ਼ਾਸਨ ਖ਼ਿਲਾਫ ਤੇ ਦਰੱਖਤ ਕੱਟਣ ਲਈ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖਿਲਾਫ ਮੁਕਦਮਾ ਦਰਜ ਕਰਕੇ ਜੇਲ ਵਿੱਚ ਭੇਜਿਆ ਜਾਵੇ। ਉਨ੍ਹਾਂ ਮੋਹਾਲੀ ਤੇ ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਗੁਰੂਦਵਾਰਾ ਅੰਬ ਸਾਹਿਬ ਦੇ ਇਤਿਹਾਸਿਕ ਅੰਬਾਂ ਨੂੰ ਬਚਾਉਣ ਲਈ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਕਰਮ ਸਿੰਘ ਕੁਰੜੀ, ਮਲਕੀਤ ਸਿੰਘ, ਓਮ ਪ੍ਰਕਾਸ਼, ਮਾਸਟਰ ਬਨਵਾਰੀ ਲਾਲ ਤੇ ਮਨਦੀਪ ਸਿੰਘ ਹਾਜ਼ਰ ਸਨ।

Comments
Post a Comment