ਜੇਨ ਜੀ ਕੋਈ ਸਮੱਸਿਆ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੀ ਨਵੀਂ ਤਾਕਤ: 150 ਤੋਂ ਵੱਧ ਜੇਨ ਜੀ ਰੌਕਸਟਾਰ ਸੈਲੀਬ੍ਰਿਟੀਆਂ ਨਾਲ ਕੰਮ ਕਰਨ ਤੋਂ ਬਾਅਦ ਬਦਲੀ ਸੋਚ
ਜੇਨ ਜੀ ਕੋਈ ਸਮੱਸਿਆ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੀ ਨਵੀਂ ਤਾਕਤ: 150 ਤੋਂ ਵੱਧ ਜੇਨ ਜੀ ਰੌਕਸਟਾਰ ਸੈਲੀਬ੍ਰਿਟੀਆਂ ਨਾਲ ਕੰਮ ਕਰਨ ਤੋਂ ਬਾਅਦ ਬਦਲੀ ਸੋਚ
ਚੰਡੀਗੜ੍ਹ 26 ਜੁਲਾਈ ( ਰਣਜੀਤ ਧਾਲੀਵਾਲ ) : 150 ਤੋਂ ਵੱਧ ਜੇਨ ਜੀ ਰੌਕਸਟਾਰ ਸੈਲੀਬ੍ਰਿਟੀਆਂ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਦੇ ਆਧਾਰ ’ਤੇ ਉਦਯਮੀ ਐਮ ਕੇ ਭਾਟੀਆ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜੇਨ ਜੀ ਕੀ ਹੈ। ਪਰ ਅੱਜ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਜੇਨ ਜੀ ਕੋਈ ਸਮੱਸਿਆ ਨਹੀਂ, ਸਗੋਂ ਭਾਰਤ ਦੇ ਉਜਲੇ ਭਵਿੱਖ ਦੀ ਸਭ ਤੋਂ ਵੱਡੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਸਿਰਫ਼ ਨੌਕਰੀ ਨਹੀਂ ਚਾਹੁੰਦਾ, ਸਗੋਂ ਜੀਵਨ ਦਾ ਮਕਸਦ, ਕਾਮਯਾਬੀ ਅਤੇ ਸਨਮਾਨ ਭਰੀ ਪਛਾਣ ਚਾਹੁੰਦਾ ਹੈ। ਉਹ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਚਾਹੁੰਦਾ ਹੈ, ਆਪਣੀ ਮਿਹਨਤ ਨਾਲ ਕਾਰ ਖਰੀਦਣ ਦਾ ਸੁਪਨਾ ਦੇਖਦਾ ਹੈ ਅਤੇ ਆਪਣੇ ਦਮ ’ਤੇ ਆਪਣੀ ਪਛਾਣ ਬਣਾਉਣਾ ਚਾਹੁੰਦਾ ਹੈ। ਅਜਿਹੇ ਨੌਜਵਾਨਾਂ ਨੂੰ ਸਿਰਫ਼ ਇੱਕ ਅਜਿਹਾ ਮਾਰਗਦਰਸ਼ਕ ਚਾਹੀਦਾ ਹੈ, ਜੋ ਉਨ੍ਹਾਂ ’ਤੇ ਭਰੋਸਾ ਕਰੇ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਪਛਾਣੇ।
ਆਪਣੀ ‘ਪੁਰਾ ਪੁਰਾ ਫ਼ਿਲਾਸਫ਼ੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਨਰੇਸ਼ਨ ਗੈਪ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਇਹ ਸਿਰਫ਼ ਜ਼ਿੰਦਗੀ ਦਾ ਇੱਕ ਕੁਦਰਤੀ ਚੱਕਰ ਹੈ। ਹਰ ਵੱਡਾ ਵਿਅਕਤੀ ਕਦੇ ਬੱਚਾ ਸੀ ਅਤੇ ਹਰ ਨੌਜਵਾਨ ਇੱਕ ਦਿਨ ਵੱਡਾ ਹੋਵੇਗਾ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ, “ਆਪਣਾ ਟਾਈਮ ਆ ਗਿਆ… ਅਤੇ ਮੇਰਾ ਹਰ ਨੌਜਵਾਨ ਨਾਲ ਵਾਅਦਾ ਹੈ— ਤੁਹਾਡਾ ਟਾਈਮ ਵੀ ਜ਼ਰੂਰ ਆਵੇਗਾ।”
ਉਨ੍ਹਾਂ 3T – ਪੁਰਾ ਪੁਰਾ ਫ਼ਿਲਾਸਫ਼ੀ ਦਾ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕਾਮਯਾਬੀ ਲਈ ਤਿੰਨ ਗੱਲਾਂ ’ਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ— ਰੱਬ ’ਤੇ ਵਿਸ਼ਵਾਸ, ਆਪਣੀ ਕਿਸਮਤ ’ਤੇ ਵਿਸ਼ਵਾਸ ਅਤੇ ਸਭ ਤੋਂ ਵੱਧ ਆਪਣੇ ਆਪ ’ਤੇ ਵਿਸ਼ਵਾਸ। ਉਨ੍ਹਾਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਨੌਜਵਾਨ ਹਨ। ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ, ਮੌਕੇ ਅਤੇ ਭਰੋਸਾ ਮਿਲੇ ਤਾਂ ਉਹ ਨਾ ਸਿਰਫ਼ ਆਪਣਾ ਭਵਿੱਖ ਬਦਲ ਸਕਦੇ ਹਨ, ਸਗੋਂ ਦੇਸ਼ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਨੌਜਵਾਨ ਹੀ ਭਾਰਤ ਦਾ ਵਰਤਮਾਨ ਵੀ ਹਨ ਅਤੇ ਭਵਿੱਖ ਵੀ।

Comments
Post a Comment