Skip to main content

Warring condemns police brutality against *MGNREGA employees* in Khanna

Warring condemns police brutality against *MGNREGA employees* in Khanna Says, Mann has turned Punjab into police state Chandigarh 15 July ( Ranjeet Singh Dhaliwal ) : Punjab Congress president Amarinder Singh Raja Warring today condemned the brutal police barbarity against the MGNREGA employees in Khanna who were demanding the payment of their pending wages. “Bhagwant Mann has turned Punjab into a police state”, he remarked, while noting that instead of listening to the problems and demands of the needy, he has been using brute police force against them. Moreover, he pointed out, the workers were not only staging a peaceful sit-in dharna, but were also chanting ‘Satnam Wahe Guru’ and still the police resorted to such brutality. The PCC president asked what wrong had the MGNREGA employees done that they were showered with water cannons, teargas shells and lathis by the police. “Is this how a common man’s government deals with its people?” he asked, while demanding the suspension of the ...

17 ਜੁਲਾਈ ਨੂੰ ਕਾਲਾ ਦਿਵਸ ਜਿਲਾ/ ਤਹਿਸੀਲ ਕੇਂਦਰਾਂ ਤੇ ਪ੍ਰਦਰਸ਼ਨ ਅਤੇ 07 ਅਗਸਤ ਨੂੰ ਸੈਕਟਰ 39 , ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂ ਰੈਲੀ : ਸਾਂਝਾ ਫਰੰਟ, ਸਾਂਝਾ ਮੰਚ

17 ਜੁਲਾਈ ਨੂੰ ਕਾਲਾ ਦਿਵਸ ਜਿਲਾ/ ਤਹਿਸੀਲ ਕੇਂਦਰਾਂ ਤੇ ਪ੍ਰਦਰਸ਼ਨ ਅਤੇ 07 ਅਗਸਤ ਨੂੰ ਸੈਕਟਰ 39 , ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂ ਰੈਲੀ : ਸਾਂਝਾ ਫਰੰਟ, ਸਾਂਝਾ ਮੰਚ

ਲੁਧਿਆਣਾ/ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਸਾਥੀ ਭਜਨ ਸਿੰਘ ਗਿੱਲ ਅਤੇ ਸਾਥੀ ਗੁਰਨਾਮ ਸਿੰਘ ਬਿਰਕ ਦੀ ਸਾਂਝੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸਤੀਸ਼ ਰਾਣਾ ਅਤੇ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿਤੀ 20 ਜੂਨ 2026 ਨੂੰ ਪੈਨਸ਼ਨਰ ਭਵਨ, ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ 24 ਜੂਨ ਨੂੰ ਖਜ਼ਾਨਾ ਦਫਤਰਾਂ ਅੱਗੇ ਕੀਤੇ ਰੋਸ ਪ੍ਰਦਰਸ਼ਨ ਅਤੇ 01 ਤੋਂ 11 ਜੁਲਾਈ ਤੱਕ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਜਬਰਦਸਤ ਘਿਰਾਓ ਕਰਕੇ ਦਿੱਤੇ ਚੇਤਾਵਨੀ ਪੱਤਰਾਂ ਦੇ ਐਕਸ਼ਨਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ । 

ਆਗੂਆਂ ਆਖਿਆ ਕਿ 17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਕਰਕੇ 17 ਜੁਲਾਈ 2026 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰਾਜ ਪੱਧਰੀ ਮਹਾਂਰੈਲੀ ਨੂੰ ਮੁਲਤਵੀ ਕਰਕੇ ਹੁਣ 07 ਅਗਸਤ 2026 ਨੂੰ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਆਖਿਆ ਕਿ ਹੁਣ 17 ਜੁਲਾਈ ਨੂੰ ਕਾਲੇ ਦਿਵਸ ਦੇ ਤੌਰ ਤੇ ਪੂਰੇ ਪੰਜਾਬ ਅੰਦਰ ਮਨਾਇਆ ਜਾਵੇਗਾ, ਕਿਉਂਕਿ 17 ਜੁਲਾਈ 2020 ਨੂੰ ਪੰਜਾਬ ਸਰਕਾਰ ਵਲੋਂ ਇਕ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ 17 ਜੁਲਾਈ 2020 ਤੋਂ ਭਾਰਤੀ ਹੋਣ ਵਾਲੇ ਮੁਲਾਜ਼ਮਾ ਤੇ ਜਬਰੀ ਕੇਂਦਰੀ ਤਨਖਾਹ ਸਕੇਲ ਥੋਪੇ ਗਏ ਹਨ। ਇਸ ਲਈ ਹੁਣ 17 ਜੁਲਾਈ ਨੂੰ ਸਮੁੱਚੇ ਪੰਜਾਬ ਅੰਦਰ ਇਸ ਪੱਤਰ ਦੀਆਂ ਕਾਪੀਆਂ ਫੂਕ ਕੇ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਆਗੂਆਂ ਅੱਗੇ ਆਖਿਆ ਕਿ ਇਹ 07 ਅਗਸਤ ਦੀ ਮਹਾਂਰੈਲੀ ਰੈਲੀ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ ਇਨਸੈਂਟਿਵ (ਆਸ਼ਾ, ਮਿਡ ਡੇ ਮੀਲ, ਆਗਣਵਾੜੀ) ਮੁਲਾਜ਼ਮਾ ਤੇ ਘੱਟੋ ਘੱਟ ਤਨਖਾਹ ਸਕੇਲ ਲਾਗੂ ਕਰਾਉਣ, ਪ੍ਰੋਵੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਕੀਤੀ ਜਾ ਰਹੀ ਹੈ।

ਅੱਜ ਦੀ ਮੀਟਿੰਗ ਦੌਰਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ 07 ਅਗਸਤ ਦੀ ਮਹਾਂਰੈਲੀ ਤੱਕ ਕੋਈ ਸਬਕ ਨਾ ਸਿੱਖਿਆ ਤਾਂ ਇਸੇ ਮਹਾਂਰੈਲੀ ਦੌਰਾਨ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਇੱਕ ਮਤੇ ਰਾਹੀਂ 08 ਜੁਲਾਈ ਤੋਂ ਸਫਾਈ ਸੇਵਕ ਕਰਮਚਾਰੀਆਂ ਦੀ ਚਲ ਰਹੀ ਹੜਤਾਲ, 21-22 ਜੁਲਾਈ ਨੂੰ ਬਿਜਲੀ ਮੁਲਾਜ਼ਮਾਂ ਦੀ ਹੋ ਰਹੀ ਦੋ ਦਿਨਾਂ ਹੜਤਾਲ, 29 ਜੁਲਾਈ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਅਤੇ 23 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ ਮੁੱਖ ਮੰਤਰੀ ਦੇ ਪਿੰਡ ਸਤੋਜ ਵਿਖੇ ਕੀਤੀ ਜਾ ਰਹੀ ਰੈਲੀ ਦਾ ਪੂਰਨ ਸਮਰਥਨ ਕੀਤਾ ਅਤੇ ਆਗੂ ਸਾਥੀਆਂ ਨੂੰ ਇਹਨਾਂ ਐਕਸ਼ਨਾਂ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਲਈ ਅਪੀਲ ਕੀਤੀ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਰਮਨਜੀਤ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ ਸੈਣੀ, ਖੁਸ਼ਵਿੰਦਰ ਸਿੰਘ ਕਪਲਾ ਰਕੇਸ਼ ਸ਼ਰਮਾ, ਰਜਿੰਦਰ ਪਾਲ ਸਿੰਘ ਪੰਨੂ ,ਮਨਜੀਤ ਸਿੰਘ ਸੈਣੀ, ਧਰਮਜੀਤ ਸਿੰਘ ਢਿੱਲੋ, ਸੁਰਿੰਦਰ ਕੁਮਾਰ ਪੁਆਰੀ, ਅਮਿਤ ਕਟੋਚ, ਦਿਗਵਿਜੇ ਪਾਲ ਸ਼ਰਮਾ, ਧਰਮਜੀਤ ਸਿੰਘ ਸਿੱਧੂ , ਰਾਧੇ ਸ਼ਾਮ, ਹਰਨੇਕ ਸਿੰਘ , ਜਸਵੀਰ ਤਲਵਾੜਾ, ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਰਾਮ ਕੁੱਸਾ, ਗੁਰਚਰਨ ਸਿੰਘ ਹੀਰਾ, ਸੋਮ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਭੁੱਲਰ, ਸਾਹਿਲ ਸ਼ਰਮਾ, ਕੁਲਵਿੰਦਰ ਸਿੰਘ ਢਿੱਲੋ, ਪ੍ਰਗਟ ਸਿੰਘ, ਕਰਮਜੀਤ ਸਿੰਘ ਬੀਹਲਾ, ਨਿਰਮਲ ਸਿੰਘ ਲਲਤੋਂ, ਬੋਬਿੰਦਰ ਸਿੰਘ, ਗੁਰਪ੍ਰੀਤ ਸਿੰਘ ਖਟੜਾ , ਅਮਰਜੀਤ ਕੌਰ ਰਣਸਿੰਘ ਵਾਲਾ , ਜਗਜੀਤ ਪਨੇਸਰ, ਹਰਪਾਲ ਸਿੰਘ, ਕੁਲਵੀਰ ਸਿੰਘ ਬੈਨੀਪਾਲ ਆਦਿ ਆਗੂ ਸ਼ਾਮਲ ਸਨ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

Request for re-hearing in Janta Darbar for implementation of HKRN policy for employment security of outsourcing employees.

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ