ਪੰਜਾਬ ਨੂੰ ਮਿਲਿਆ ਪੋਪੀਜ਼ ਬੇਬੀ ਕੇਅਰ ਦਾ ਪਹਿਲਾ ਐਕਸਕਲੂਸਿਵ ਸਟੋਰ, ਜੀਰਕਪੁਰ ਵਿੱਚ ਸ਼ੁਰੂਆਤ
112ਵੇਂ ਗਲੋਬਲ ਸਟੋਰ ਨਾਲ ਪੋਪੀਜ਼ ਨੇ ਉੱਤਰੀ ਭਾਰਤ ਵਿੱਚ ਵਧਾਏ ਕਦਮ, ਹੋਰ ਸ਼ਹਿਰਾਂ ਵਿੱਚ ਵੀ ਹੋਵੇਗਾ ਵਿਸਥਾਰ
ਚੰਡੀਗੜ੍ਹ 26 ਜੁਲਾਈ ( ਰਣਜੀਤ ਧਾਲੀਵਾਲ ) : ਦੇਸ਼ ਦੇ ਪ੍ਰਸਿੱਧ ਬੇਬੀ ਕੇਅਰ ਬ੍ਰਾਂਡ ਪੋਪੀਜ਼ ਬੇਬੀ ਕੇਅਰ ਨੇ ਪੰਜਾਬ ਵਿੱਚ ਆਪਣਾ ਪਹਿਲਾ ਐਕਸਕਲੂਸਿਵ ਸਟੋਰ ਜੀਰਕਪੁਰ ਵਿੱਚ ਖੋਲ੍ਹ ਦਿੱਤਾ ਹੈ। ਇਸ ਨਾਲ ਉੱਤਰੀ ਭਾਰਤ ਵਿੱਚ ਕੰਪਨੀ ਦੇ ਵਿਸਥਾਰ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੀਰਕਪੁਰ ਸਥਿਤ ਇਹ ਸਟੋਰ ਪੋਪੀਜ਼ ਦਾ ਦੁਨੀਆ ਭਰ ਵਿੱਚ 112ਵਾਂ ਸਟੋਰ ਹੈ, ਜਦਕਿ ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਖੁੱਲ੍ਹੇ ਸਟੋਰ ਤੋਂ ਬਾਅਦ ਇਹ ਖੇਤਰ ਵਿੱਚ ਕੰਪਨੀ ਦਾ ਅਗਲਾ ਵੱਡਾ ਕਦਮ ਹੈ।
ਐਨਐਚ-22, ਅੰਬਾਲਾ-ਚੰਡੀਗੜ੍ਹ ਐਕਸਪ੍ਰੈਸਵੇਅ 'ਤੇ ਸਥਿਤ ਪੂਜਾ ਪਲਾਜ਼ਿਓ ਵਿੱਚ ਬਣੇ ਨਵੇਂ ਸਟੋਰ ਦਾ ਉਦਘਾਟਨ ਟ੍ਰਿਨੇਤਰਾ ਇੰਟਰਨੈਸ਼ਨਲ ਦੇ ਭੁਵਨੇਸ਼ ਹਰਿਤਾਸ਼ ਨੇ ਕੀਤਾ। ਇਸ ਮੌਕੇ ਗਾਹਕਾਂ, ਸ਼ੁਭਚਿੰਤਕਾਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਨਵੇਂ ਸਟੋਰ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਚਾਰ ਸਾਲ ਤੱਕ ਦੇ ਬੱਚਿਆਂ ਲਈ ਪ੍ਰੀਮੀਅਮ ਕੱਪੜੇ, ਨਿਊਬੋਰਨ ਕਿੱਟਾਂ, ਡਾਇਪਰ, ਵਾਈਪਸ, ਫੀਡਿੰਗ ਐਕਸੈਸਰੀਜ਼, ਬਾਥ ਅਤੇ ਸਕਿਨ ਕੇਅਰ ਉਤਪਾਦ, ਆਰਗੈਨਿਕ ਬੇਬੀ ਕੇਅਰ ਰੇਂਜ ਅਤੇ ਬਾਂਸ ਤੋਂ ਬਣੇ ਵਾਤਾਵਰਣ-ਅਨੁਕੂਲ ਕੱਪੜਿਆਂ ਸਮੇਤ ਬੇਬੀ ਕੇਅਰ ਦੀ ਵਿਸ਼ਾਲ ਰੇਂਜ ਉਪਲਬਧ ਹੈ।
ਕੰਪਨੀ ਦੇ ਸੰਸਥਾਪਕ ਤੇ ਸੀਐੱਮਡੀ ਸ਼ਾਜੂ ਥਾਮਸ ਨੇ ਕਿਹਾ ਕਿ ਪੰਜਾਬ ਉੱਤਰੀ ਭਾਰਤ ਵਿੱਚ ਕੰਪਨੀ ਦੀ ਵਿਕਾਸ ਯੋਜਨਾ ਦਾ ਅਹਿਮ ਹਿੱਸਾ ਹੈ। ਚੰਡੀਗੜ੍ਹ ਵਿੱਚ ਮਿਲੇ ਭਰਪੂਰ ਸਹਿਯੋਗ ਤੋਂ ਬਾਅਦ ਜੀਰਕਪੁਰ ਵਿੱਚ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮਕਸਦ ਮਾਪਿਆਂ ਨੂੰ ਉੱਚ ਗੁਣਵੱਤਾ, ਸੁਰੱਖਿਅਤ ਅਤੇ ਵਾਜਬ ਕੀਮਤ ਵਾਲੇ ਬੇਬੀ ਕੇਅਰ ਉਤਪਾਦ ਉਪਲਬਧ ਕਰਵਾਉਣਾ ਹੈ। ਸਾਲ 2003 ਵਿੱਚ ਸਥਾਪਿਤ ਪੋਪੀਜ਼ ਦੇ ਉਤਪਾਦ ਗਾਹਕਾਂ ਤੱਕ ਪਹੁੰਚਣ ਤੋਂ ਪਹਿਲਾਂ 28 ਸਖ਼ਤ ਗੁਣਵੱਤਾ ਜਾਂਚਾਂ ਵਿੱਚੋਂ ਲੰਘਦੇ ਹਨ। ਕੰਪਨੀ ਨੇ ਉੱਤਰੀ ਭਾਰਤ ਵਿੱਚ ਆਪਣੇ ਵਿਸਥਾਰ ਤਹਿਤ ਜਲਦ ਹੀ ਕਰਨਾਲ ਅਤੇ ਯਮੁਨਾ ਨਗਰ ਵਿੱਚ ਵੀ ਨਵੇਂ ਸਟੋਰ ਖੋਲ੍ਹਣ ਦਾ ਐਲਾਨ ਕੀਤਾ ਹੈ।

Comments
Post a Comment