Skip to main content

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)!

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)! The country may follow G-Pay, but in Punjab, AAP’s Gurpreet-Pay is the favoured app for securing clean-chits for heinous crimes : Sukhbir Badal Aam Aadmi Party is anti-Dalit. Why no action against miscreants who desecrated Baba Saheb’s statue in Hoshiarpur, the second such act in this month : SAD President Nihal Singh Wala/Chandigarh 16 September ( Ranjeet Singh Dhaliwal ) : Shiromani Akali Dal (SAD) president Sukhbir Singh Badal today said the county may follow G Pay, but in Punjab the Aam Aadmi Party’s ‘Gurpreet - Pay’ was the favourite app for securing clean chits in any case of crime, even as heinous as rape. The SAD president who addressed a massive rally here as part of the party’s ‘Punjab Bachao’ campaign at the Badhni grain market here said, ‘posters of this new kind of ‘G-Pay’ can be seen everywhere. It seems the chief minister’s residence has become a haven of criminals who are being ...

ਪੰਜਾਬ 'ਚ ਸਰਕਾਰੀ ਜਾਂ ਪ੍ਰਾਈਵੇਟ ਰੁਜ਼ਗਾਰ ਦੇਣ ਅਤੇ ਜ਼ਮੀਨ ਖ੍ਰੀਦਣ ਦੀ ਪਹਿਲ ਪੰਜਾਬ ਦੇ ਨਾਗਰਿਕਾਂ ਨੂੰ ਦਿੱਤੀ ਜਾਵੇ : ਦੀਦਾਰ ਸਿੰਘ ਸਹੋੜਾਂ

ਪੰਜਾਬ 'ਚ ਸਰਕਾਰੀ ਜਾਂ ਪ੍ਰਾਈਵੇਟ ਰੁਜ਼ਗਾਰ ਦੇਣ ਅਤੇ ਜ਼ਮੀਨ ਖ੍ਰੀਦਣ ਦੀ ਪਹਿਲ ਪੰਜਾਬ ਦੇ ਨਾਗਰਿਕਾਂ ਨੂੰ ਦਿੱਤੀ ਜਾਵੇ : ਦੀਦਾਰ ਸਿੰਘ ਸਹੋੜਾਂ

ਚੰਡੀਗੜ੍ਹ 12 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਅਤੇ ਕੰਪਨੀਆਂ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣ ਅਤੇ ਪੰਜਾਬ ਦੇ ਸਰੋਤਾਂ ਦਾ ਲਾਭ ਸਭ ਤੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਦੀਦਾਰ ਸਿੰਘ ਸਹੋੜਾ ਮੀਤ ਪ੍ਧਾਨ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਕਮੀ ਅਤੇ ਖੇਤੀਬਾੜੀ ਦੀ ਜ਼ਮੀਨ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੂਬੇ ਦੀ ਜ਼ਮੀਨ ਅਤੇ ਰੁਜ਼ਗਾਰ ਸੰਬੰਧੀ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਪੰਜਾਬ ਦੇ ਵਸਨੀਕਾਂ ਦੇ ਹਿੱਤਾ ਨੂੰ ਤਰਜੀਹ ਦੇਣ। ਹਾਲਾਂਕਿ ਅਜਿਹੀਆਂ ਕਿਸੇ ਵੀ ਨੀਤੀਆਂ ਨੂੰ ਲਾਗੂ ਕਰਨ ਲਈ ਭਾਰਤ ਦੇ ਸੰਵਿਧਾਨ ਅਤੇ ਮੌਜੂਦਾ ਕਾਨੂੰਨਾ ਦੇ ਅਨੁਸਾਰ ਹੀ ਫੈਸਲੇ ਲਏ ਜਾ ਸਕਦੇ ਹਨ। 

ਇਸ ਮਾਮਲੇ 'ਤੇ ਵੱਖ ਵੱਖ ਧਿਰਾਂ ਵੱਲੋਂ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਜਾ ਰਹੇ ਹਨ ਅਤੇ ਜਨਤਕ ਪੱਧਰ 'ਤੇ ਚਰਚਾ ਜਾਰੀ ਹੈ। ਉਹਨਾਂ ਕਿਹਾ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਲੋਕ ਜਮੀਨਾਂ ਨਹੀਂ ਖਰੀਦ ਸਕਦੇ ਉਸੇ ਤਰ੍ਹਾਂ ਪੰਜਾਬ ਵਿੱਚ ਕਿਸੇ ਵੀ ਬਾਹਰਲੇ ਸਟੇਟ ਦੇ ਵਿਅਕਤੀ ਨੂੰ ਜਮੀਨਾਂ ਵਗੈਰਾ ਖਰੀਦਣ ਦੀ ਇਜਾਜਤ ਨਹੀਂ ਹੋਣੀ ਚਾਹੀਦੀ ਹੈ ਅਤੇ ਨਾ ਹੀ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਵੋਟਰ ਕਾਰਡ ਜਾਂ ਆਧਾਰ ਕਾਰਡ ਵਗੈਰਾ ਨਹੀਂ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਯੂਪੀ ਅਤੇ ਬਿਹਾਰ ਦੇ ਮਜ਼ਦੂਰ ਜੋ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਉਂਦੇ ਹਨ ਅਤੇ ਇੱਥੇ ਆ ਕੇ ਕ੍ਰਾਈਮ ਕਰਦੇ ਹਨ। ਉਹਨਾਂ 'ਤੇ ਵਿਸ਼ੇਸ਼ ਤੌਰ 'ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਜਿੰਨਾ ਕ੍ਰਾਈਮ ਯੂਪੀ ਬਿਹਾਰ ਦੇ ਲੋਕ ਇੱਥੇ ਆ ਕੇ ਕਰਦੇ ਹਨ ਉਹ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਬਹੁਤ ਖਤਰਨਾਕ ਸਾਬਤ ਹੋ ਰਹੇ ਹਨ। 

ਉਹਨਾਂ ਕਿਹਾ ਕਿ ਯੂਪੀ-ਬਿਹਾਰ ਦੇ ਨਾਗਰਿਕ ਇੱਥੇ ਇੰਨਾ ਹੀ ਜਿਆਦਾ ਸਾਜਿਸ਼ ਤਹਿਤ ਵਸਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਪੀ ਬਿਹਾਰ ਦੇ ਮਜ਼ਦੂਰ ਗੜ ਬਣ ਜਾਵੇਗਾ ਅਤੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਜਾਵੇਗਾ ਕਿ ਮੁੜ ਕਾਬੂ ਕਰਨਾ ਬਹੁਤ ਔਖਾ ਹੋ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਰੋਜਾਨਾ ਹੀ ਕਿਤੇ ਨਾ ਕਿਤੇ ਬਿਹਾਰੀਆ ਵੱਲੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਬਹੁਤ ਹੀ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬੀ ਦਾ ਬਿਨ੍ਹਾਂ ਕਿਸੇ ਕਾਰਨ ਛੋਟੀ ਮੋਟੀ ਬਹਿਸ ਉੱਤੇ ਹੀ ਕਤਲ ਕਰ ਦਿੱਤਾ ਜਾਂਦਾ ਹੈ। ਖਾਸ ਕਰਕੇ ਮੋਹਾਲੀ ਸ਼ਹਿਰ 'ਚ ਜਾਂ ਸ਼ਹਿਰ ਦੇ ਨੇੜੇ ਤੇੜੇ ਕਲੋਨੀਆਂ ਵਿੱਚ ਰਹਿ ਰਹੇ ਯੂਪੀ-ਬਿਹਾਰ ਦੇ ਮਜ਼ਦੂਰਾਂ ਵੱਲੋਂ ਕਈ ਪੰਜਾਬੀ ਨੌਜਵਾਨਾਂ ਦੇ ਕਤਲ ਵੀ ਕੀਤੇ ਜਾ ਚੁੱਕੇ ਹਨ। 

ਇਸੇ ਤਰ੍ਹਾਂ ਲੁਧਿਆਣੇ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਕਾਫੀ ਵਾਪਰ ਚੁੱਕੀਆਂ ਹਨ ਜਿਨਾਂ ਵਿੱਚ ਯੂਪੀ ਬਿਹਾਰ ਦੇ ਮਜ਼ਦੂਰ ਸ਼ਰੇਆਮ ਕਿਰਪਾਨਾਂ, ਰਾੜਾ, ਚਾਕੂ ਅਤੇ ਹੋਰ ਜਾਨਲੇਵਾ ਹਥਿਆਰਹ ਲੈ ਕੇ ਘੁੰਮਦੇ ਵੇਖੇ ਗਏ ਹਨ। ਉਹਨਾਂ ਕਿਹਾ ਕਿ ਚੋਰੀਆਂ ਕਰਨ ਕਰਨ ਦੇ ਇਰਾਦੇ ਨਾਲ ਘਰਾਂ ਵਿੱਚ ਨੌਕਰ ਰੱਖੇ ਯੂਪੀ-ਬਿਹਾਰ ਦੇ ਨਾਗਰਿਕਾਂ ਵੱਲੋਂ ਘਰੇਲੂ ਔਰਤਾਂ ਅਤੇ ਮਰਦਾਂ ਦੇ ਵੀ ਕਤਲ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਪੰਜਾਬੀ ਲੋਕਾਂ ਦੀ ਮਾਰਕੁੱਟ ਕਰਨ ਲਈ ਇੱਕ ਦਮ ਸਾਰੇ ਯੂਪੀ-ਬਿਹਾਰ ਦੇ ਮਜ਼ਦੂਰ ਇਕੱਠੇ ਹੋ ਜਾਂਦੇ ਹਨ ਜਦੋਂ ਕਿ ਪੰਜਾਬੀ ਲੋਕ ਆਪਸ ਵਿੱਚ ਇਹਨਾਂ ਦਾ ਟਾਕਰਾ ਕਰਨ ਲਈ ਇਕੱਠੇ ਨਹੀਂ ਹੁੰਦੇ। ਇਸ ਕਰਕੇ ਸ਼ਰੇਆਮ ਹੀ ਇਹਨਾਂ ਲੋਕਾਂ ਵੱਲੋਂ ਪੰਜਾਬੀਆਂ 'ਤੇ ਹਮਲੇ ਹੋਣੇ ਆਮ ਹੋ ਚੁੱਕੇ ਹਨ। 

ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦੇਣਾ ਚਾਹੀਦਾ ਹੈ ਕਿ ਯੂਪੀ ਬਿਹਾਰ ਤੋਂ ਇਹ ਲੋਕ ਕੇਵਲ ਤੇ ਕੇਵਲ ਮਜ਼ਦੂਰੀ ਲਈ ਆ ਸਕਦੇ ਹਨ। ਪਰ ਇੱਥੇ ਪੱਕੇ ਤੌਰ 'ਤੇ ਇਹਨਾਂ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਨਹੀਂ ਬਣਾਏ ਜਾ ਸਕਦਾ। ਉਹਨਾਂ ਕਿਹਾ ਕਿ ਯੂਪੀ ਬਿਹਾਰ ਦੇ ਮਜ਼ਦੂਰਾਂ ਤੋਂ ਇਲਾਵਾ ਇੱਥੇ ਹਿਮਾਚਲ ਨੇਪਾਲ ਅਤੇ ਹੋਰ ਵੀ ਲੋਕ ਰਹਿੰਦੇ ਹਨ। ਪਰ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦਿੱਤਾ ਜਾ ਜਾਂਦਾ ਜਿਸ ਨਾਲ ਮਾਲੀ ਦਾ ਨੁਕਸਾਨ ਜਾਨੀ ਨੁਕਸਾਨ ਹੋਵੇ। ਉਹ ਕੇਵਲ ਆਪਣਾ ਕੰਮ ਕਰਦੇ ਹਨ ਅਤੇ ਆਪਣੇ ਬੱਚੇ ਪਾਲਦੇ ਹਨ ਕਰਾਈਮ ਵਗੈਰਾ ਨਹੀਂ ਕਰਦੇ। 

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਸ ਮਾਰਚ ਵੀ ਕੱਢੇ ਜਾਣਗੇ ਤਾਂ ਕਿ ਯੂਪੀ-ਬਿਹਾਰ ਤੋਂ ਆਏ ਲੋਕਾਂ ਵੱਲੋਂ ਕਿਸੇ ਕਿਸਮ ਦਾ ਕੋਈ ਕਰਾਇਮ ਵਰਗੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਅਤੇ ਪੰਜਾਬ ਸਰਕਾਰ ਇਹਨਾਂ ਉੱਤੇ ਕਾਬੂ ਪਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾ ਸਕੇ। ਕਿਉਂਕਿ ਕਈ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਯੂਪੀ ਬਿਹਾਰ ਅਤੇ ਪੰਜਾਬ ਦੇ ਲੋਕਾਂ ਵਿੱਚ ਸ਼ਰੇਆਮ ਡਾਗਾਂ ਅਤੇ ਹੋਰ ਹਥਿਆਰ ਚੱਲੇ ਹਨ ਅਤੇ ਜਾਨੀ-ਮਾਲੀ ਨੁਕਸਾਨ ਦੀ ਹੋਇਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਤੌਰ 'ਤੇ ਧਿਆਨ ਦੇ ਕੇ ਪੰਜਾਬ 'ਚ ਵੱਧ ਰਹੀਆਂ ਕਰਾਇਮ ਦੀਆਂ ਘਟਨਾਵਾਂ 'ਤੇ ਕਾਬੂ ਪਾਉਣਾ ਚਾਹੀਦਾ ਹੈ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ