Skip to main content

Warring condemns police brutality against *MGNREGA employees* in Khanna

Warring condemns police brutality against *MGNREGA employees* in Khanna Says, Mann has turned Punjab into police state Chandigarh 15 July ( Ranjeet Singh Dhaliwal ) : Punjab Congress president Amarinder Singh Raja Warring today condemned the brutal police barbarity against the MGNREGA employees in Khanna who were demanding the payment of their pending wages. “Bhagwant Mann has turned Punjab into a police state”, he remarked, while noting that instead of listening to the problems and demands of the needy, he has been using brute police force against them. Moreover, he pointed out, the workers were not only staging a peaceful sit-in dharna, but were also chanting ‘Satnam Wahe Guru’ and still the police resorted to such brutality. The PCC president asked what wrong had the MGNREGA employees done that they were showered with water cannons, teargas shells and lathis by the police. “Is this how a common man’s government deals with its people?” he asked, while demanding the suspension of the ...

ਮਨਰੇਗਾ ਮੁਲਾਜ਼ਮਾਂ ਤੇ ਕੀਤਾ ਲਾਠੀ ਚਾਰਜ ਅਤੀ ਨਿੰਦਣ ਯੋਗ* *ਲਾਠੀ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਨਹੀਂ ਦਵਾਇਆ ਜਾ ਸਕਦਾ

ਮਨਰੇਗਾ ਮੁਲਾਜ਼ਮਾਂ ਤੇ ਕੀਤਾ ਲਾਠੀ ਚਾਰਜ ਅਤੀ ਨਿੰਦਣ ਯੋਗ* *ਲਾਠੀ ਗੋਲੀ ਨਾਲ ਲੋਕ ਸੰਘਰਸ਼ਾਂ ਨੂੰ ਨਹੀਂ ਦਵਾਇਆ ਜਾ ਸਕਦਾ

ਪਟਿਆਲਾ/ਚੰਡੀਗੜ੍ਹ 15 ਜੁਲਾਈ ( ਰਣਜੀਤ ਧਾਲੀਵਾਲ ) : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਅਤੇ 6 ਤੋਂ 8 ਮਹੀਨਿਆਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਮਨਰੇਗਾ ਮੁਲਾਜ਼ਮਾਂ ਦਾ ਅੱਜ ਇੱਥੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਅੱਗੇ ਧਰਨਾ ਰੱਖਿਆ ਗਿਆ ਸੀ। ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਪਹਿਲਾਂ ਹੀ ਭੇਜਿਆ ਗਿਆ ਸੀ। ਮੀਡੀਆ ਰਾਹੀਂ ਅਤੇ ਸੀਨੀਅਰ ਪੁਲਿਸ ਕਪਤਾਨ ਮੈਡਮ ਦਰਪਨ ਆਹਲੂਵਾਲੀਆ ਨੂੰ ਮਿਲਕੇ ਮਨਰੇਗਾ ਕਰਮਚਾਰੀ ਮੁਲਾਜ਼ਮ ਯੂਨੀਅਨ ਵੱਲੋਂ ਪਹਿਲਾਂ ਹੀ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਅੱਜ ਜਦੋਂ ਮਨਰੇਗਾ ਮੁਲਾਜ਼ਮ ਮਿਉਂਸਪਲ ਪਾਰਕ ਇੱਕੱਠੇ ਹੋਏ ਤਾਂ ਇਕੱਠ ਬੇਹਿਸਾਬਾ ਹੋਣ ਕਾਰਨ ਪ੍ਰਬੰਧਾਂ ਦੀ ਘਾਟ ਪੈ ਗਈ। ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਹੱਲ ਇਸ ਮਸਲੇ ਦਾ ਕੀਤਾ ਜਾਵੇ। ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਿੱਚ ਨਾ ਪੁੱਜਾ ਤਾਂ ਯੂਨੀਅਨ ਵੱਲੋਂ 30 ਮਿੰਟ ਦਾ ਸਮਾਂ ਦੇ ਕੇ ਮਾਰਚ ਕਰਨ ਅਤੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ। 

ਜਦੋਂ ਧਰਨਾਕਾਰੀਆਂ ਮਾਰਚ ਕਰਦੇ ਹੋਏ ਪੰਚਾਇਤ ਮੰਤਰੀ ਦੀ ਰਿਹਾਇਸ਼ ਵੱਲ ਵਧੇ ਲੱਗੇ ਤਾਂ ਪ੍ਰਸ਼ਾਸਨ ਨੇ ਬੈਰੀਅਰ ਲਗਾ ਕੇ ਰੋਕ ਲਿਆ ਗਿਆ। ਮੁਲਾਜ਼ਮਾਂ ਨੇ ਉੱਥੋਂ ਹੀ ਧਰਨਾ ਸ਼ੁਰੂ ਕੀਤਾ। ਇੱਕ ਘੰਟਾ ਉਡੀਕ ਕਰਨ ਤੋਂ ਬਾਅਦ ਕੁੱਝ ਮੁਲਾਜ਼ਮ ਗਰਮੀਂ ਕਾਰਨ ਬੇਹੋਸ਼ ਹੋ ਗੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ। ਯੂਨੀਅਨ ਨੇ ਪ੍ਰਸ਼ਾਸਨ ਤੋਂ ਪੀਣ ਵਾਲੇ ਪਾਣੀ ਅਤੇ ਛਾਂ ਦੀ ਮੰਗ ਕੀਤੀ ਪ੍ਰੰਤੂ ਮੌਕੇ ਤੇ ਮੌਜੂਦ ਉਪ ਪੁਲਿਸ ਕਪਤਾਨ ਨੇ ਮਨ੍ਹਾ ਕਰ ਦਿੱਤਾ। ਇਸਤੇ ਯੂਨੀਅਨ ਨੇ ਮੰਗ ਕੀਤੀ ਕਿ ਸਾਨੂੰ ਕਲੋਨੀ ਵਿੱਚ ਬਣੇ ਪਾਰਕ ਵਿੱਚ ਬੈਠ ਜਾਣ ਦਿਉ ਕਿਉਂਕਿ ਸੜਕ ਤੇ ਬੈਠਣਾ ਸੰਭਵ ਨਹੀਂ ਸੀ। ਇਸ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਤਾਂ ਨਰੇਗਾ ਮੁਲਾਜ਼ਮ ਬੈਰੀਕੇਟ ਪਾਸੇ ਕਰਕੇ ਕਲੋਨੀ ਵਿੱਚ ਦਾਖ਼ਲ ਹੋਣ ਲੱਗੇ। ਇਸ ਤੇ ਖ਼ਤਰਨਾਕ ਢੰਗ ਨਾਲ ਲਾਠੀਚਾਰਜ ਹੋਇਆ। ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸ ਦੇ ਖ਼ਤਰਨਾਕ ਗੋਲ਼ੇ ਛੱਡੇ ਗਏ। ਜਿਸ ਵਿੱਚ ਇੱਕ ਮੁਲਾਜ਼ਮ ਸੁਦਾਗਰ ਸਿੰਘ ਫਤਿਹਗੜ੍ਹ ਸਾਹਿਬ ਦੀ ਲੱਤ ਦੋ ਥਾਂ ਤੋਂ ਟੁੱਟ ਗਈ। ਦਰਜ਼ਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਮੁਲਾਜ਼ਮਾਂ ਨੇ ਹੀ ਬੜੀ ਮੁਸ਼ਕਲ ਨਾਲ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਲੱਤ ਬੁਰੀ ਤਰ੍ਹਾਂ ਟੁੱਟਣ ਕਾਰਨ ਸੁਦਾਗਰ ਸਿੰਘ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਮੁਲਾਜ਼ਮ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। 

ਜਨਤਕ ਜਥੇਬੰਦੀਆਂ ਨੇ ਸਾਂਝੀ ਮੋਰਚੇ ਦੇ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਲਾਠੀ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਚੰਗੀ ਗੱਲ ਤਾਂ ਇਹ ਸੀ ਕਿ ਇਹਨਾ ਨਾਲ ਬਹਿ ਕੇ ਕੋਈ ਗੱਲ ਕੀਤੀ ਜਾਂਦੀ ਤੇ ਇਹਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਂਦਾ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਜਸਵਿੰਦਰ ਸਿੰਘ ਸੌਜਾ, ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਖੋਖਰ, ਸਵਰਨ ਸਿੰਘ ਬੰਗਾਂ, ਰਾਜਪਾਲ ਸਿੰਘ ਲਸੋਈ, ਧਰਮਪਾਲ ਸਿੰਘ ਲੌਟ ਪਰਲਾਦ ਸਿੰਘ ਨਿਆਲ ਧੰਨਾ ਸਿੰਘ ਦੋਣ ਕਲਾਂ, ਅਮਰਜੀਤ ਘਨੌਰ, ਮਲਕੀਤ ਸਿੰਘ ਨਿਆਲ ਕੁਲਦੀਪ ਘੱਗਾ, ਹਰਦੇਵ ਸਿੰਘ ਸਮਾਣਾ, ਨਾਥ ਸਿੰਘ ਬੁਜਰਕ, ਦਿਆਲ ਸਿੰਘ ਸਿੱਧੂ, ਸੁੱਚਾ ਸਿੰਘ ਕੌਲ, ਸਤਪਾਲ ਸਿੰਘ ਨੂਰਖੈੜੀਆਂ, ਸੁਖਪਾਲ ਸਿੰਘ ਕਾਦਰਾਬਾਦ ਤੇ ਸਰੇਸ਼ ਸਮਾਣਾ ਨੇ ਕਿਹਾ ਕਿ ਜਿੱਥੇ ਉਹ ਅੱਜ ਦੀ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਉਥੇ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਲਾਠੀ ਤੇ ਗੋਲੀ ਦਾ ਰਾਹ ਮੜੀਆਂ ਨੂੰ ਜਾਂਦਾ ਹੈ ਇਸ ਦੇ ਨਾਲ ਜਿੱਥੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਇੱਥੇ ਇਹ ਹੱਥ ਕੰਡੇ ਸਰਕਾਰ ਨੂੰ ਵੀ ਲੈ ਬੈਠਣਗੇ ਇਸ ਲਈ ਸਰਕਾਰ ਨੂੰ ਵੱਖ ਵੱਖ ਧਿਰਾਂ ਜੋ ਸੰਘਰਸ਼ ਦੇ ਮੈਦਾਨ ਵਿੱਚ ਹਨ ਆਪਣੀਆਂ ਫੋਕੀਆਂ ਡਰਾਮੇਬਾਜ਼ੀਆਂ ਛੱਡ ਕੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਲੋਕਾਂ ਦੇ ਮਸਲੇ ਚੁਟਕਲਿਆਂ ਨਾਲ ਨਹੀਂ ਸੀਰੀਅਸ ਹੋ ਕੇ ਹੱਲ ਹੁੰਦੇ ਹਨ ਹਨ। ਜਨਤਕ ਜਥੇਬੰਦੀ ਦੇ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿੱਥੇ ਉਹ ਪਹਿਲਾਂ ਵੀ ਇਹਨਾਂ ਮੁਲਾਜ਼ਮਾਂ ਦੀ ਡਟਵੀ ਹਿਮਾਇਤ ਕਰਦੇ ਰਹੇ ਹਨ ਅੱਗੇ ਵੀ ਇਹਨਾਂ ਦੀ ਮਦਦ ਕਰਾਂਗੇ। 

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

Request for re-hearing in Janta Darbar for implementation of HKRN policy for employment security of outsourcing employees.

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ