ਜ਼ੀਰਕਪੁਰ ਵਿੱਚ ਲਾਂਚ ਹੋਈ ਟਾਟਾ ਸਿਏਰਾ ਇਲੈਕਟ੍ਰਿਕ SUV, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੀਤਾ ਉਦਘਾਟਨ
ਐਮਕੇ ਭਾਟੀਆ ਰਹੇ ਗੈਸਟ ਆਫ਼ ਆਨਰ, 665 ਕਿਲੋਮੀਟਰ ਤੱਕ ਦੀ ਰੇਂਜ ਅਤੇ ਅਤਿਆਧੁਨਿਕ ਫੀਚਰਾਂ ਨਾਲ ਲੈਸ ਨਵੀਂ EV
ਜ਼ੀਰਕਪੁਰ 15 ਜੁਲਾਈ ( ਰਣਜੀਤ ਧਾਲੀਵਾਲ ) : ਵਿਜ਼ਨ ਟਾਟਾ, ਜ਼ੀਰਕਪੁਰ ਵਿਖੇ ਸ਼ੁੱਕਰਵਾਰ ਨੂੰ ਟਾਟਾ ਮੋਟਰਜ਼ ਦੀ ਬਹੁਪ੍ਰਤੀਖਿਆ ਟਾਟਾ ਸਿਏਰਾ ਇਲੈਕਟ੍ਰਿਕ SUV ਦਾ ਸ਼ਾਨਦਾਰ ਲਾਂਚ ਕੀਤਾ ਗਿਆ। ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਾਹਨ ਦਾ ਉਦਘਾਟਨ ਕੀਤਾ, ਜਦਕਿ ਆਪਣੇ ਕਰਮਚਾਰੀਆਂ ਨੂੰ ਕਾਰਾਂ ਤੋਹਫ਼ੇ ਵਜੋਂ ਦੇ ਕੇ ਚਰਚਾ ਵਿੱਚ ਰਹੇ ਮਿਟਸ ਗਰੁੱਪ ਦੇ ਚੇਅਰਮੈਨ ਐਮਕੇ ਭਾਟੀਆ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਟੋਮੋਬਾਈਲ ਪ੍ਰੇਮੀ, ਗਾਹਕ ਅਤੇ ਟਾਟਾ ਮੋਟਰਜ਼ ਦੇ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ ਨਵੀਂ ਇਲੈਕਟ੍ਰਿਕ SUV ਦੇ ਆਕਰਸ਼ਕ ਡਿਜ਼ਾਇਨ, ਆਧੁਨਿਕ ਤਕਨਾਲੋਜੀ ਅਤੇ ਪ੍ਰੀਮੀਅਮ ਫੀਚਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਵਿਜ਼ਨ ਟਾਟਾ ਦੇ ਜਨਰਲ ਮੈਨੇਜਰ ਮਨੀਸ਼ ਚੌਹਾਨ ਨੇ ਦੱਸਿਆ ਕਿ ਨਵੀਂ ਟਾਟਾ ਸਿਏਰਾ EV ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 18.79 ਲੱਖ ਰੁਪਏ ਰੱਖੀ ਗਈ ਹੈ। ਇਹ ਇਲੈਕਟ੍ਰਿਕ SUV ਟਾਟਾ ਕਰਵ EV ਅਤੇ ਟਾਟਾ ਹੈਰੀਅਰ EV ਦੇ ਦਰਮਿਆਨ ਪੋਜ਼ੀਸ਼ਨ ਕੀਤੀ ਗਈ ਹੈ ਅਤੇ ਆਕਰਸ਼ਕ ਡਿਜ਼ਾਇਨ, ਸ਼ਾਨਦਾਰ ਪਰਫਾਰਮੈਂਸ ਅਤੇ ਅਧੁਨਿਕ ਤਕਨਾਲੋਜੀ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਟਾਟਾ ਸਿਏਰਾ EV ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ’ਤੇ 665 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦੇਣ ਸਮਰੱਥ ਹੈ। ਇਸ ਵਿੱਚ ਆਲ-ਵ੍ਹੀਲ ਡਰਾਈਵ (AWD) ਦਾ ਵਿਕਲਪ, ਟ੍ਰਿਪਲ ਸਕ੍ਰੀਨ ਸੈਟਅਪ, ਲੇਵਲ-2 ADAS, 360 ਡਿਗਰੀ ਕੈਮਰਾ, ਪੈਨੋਰਾਮਿਕ ਸਨਰੂਫ਼ ਅਤੇ ਹੋਰ ਕਈ ਪ੍ਰੀਮੀਅਮ ਫੀਚਰ ਸ਼ਾਮਲ ਹਨ, ਜੋ ਇਸ ਨੂੰ ਇੱਕ ਫੀਚਰ-ਭਰਪੂਰ ਫੈਮਿਲੀ ਇਲੈਕਟ੍ਰਿਕ SUV ਬਣਾਉਂਦੇ ਹਨ।ਭਾਰਤੀ ਬਾਜ਼ਾਰ ਵਿੱਚ ਟਾਟਾ ਸਿਏਰਾ EV ਦਾ ਮੁਕਾਬਲਾ ਮਹਿੰਦਰਾ BE 6, ਹੁੰਡਈ ਕ੍ਰੇਟਾ ਇਲੈਕਟ੍ਰਿਕ, MG ZS EV, ਮਾਰੁਤੀ e-Vitara, ਟੋਯੋਟਾ eBella ਅਤੇ VinFast VF6 ਵਰਗੀਆਂ ਇਲੈਕਟ੍ਰਿਕ SUVਜ਼ ਨਾਲ ਹੋਵੇਗਾ। ਇਸ ਮੌਕੇ ਬੋਲਦੇ ਹੋਏ ਮਹਿਮਾਨਾਂ ਨੇ ਕਿਹਾ ਕਿ ਇਲੈਕਟ੍ਰਿਕ ਮੋਬਿਲਿਟੀ ਭਵਿੱਖ ਦੀ ਲੋੜ ਹੈ ਅਤੇ ਅਧੁਨਿਕ ਤਕਨਾਲੋਜੀ ਅਤੇ ਲੰਮੀ ਰੇਂਜ ਵਾਲੀਆਂ ਇਲੈਕਟ੍ਰਿਕ ਗੱਡੀਆਂ ਦੇਸ਼ ਵਿੱਚ ਹਰਿਤ ਅਤੇ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

Comments
Post a Comment