27 ਅਗਸਤ ਨੂੰ ਮੁਕੰਮਲ ਬੰਦ ਕਰਕੇ ਪਟਿਆਲੇ ਦੇ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਸਰਕਾਰ ਦਾ ਪਿੱਟ ਸਿਆਪਾ
ਪਟਿਆਲਾ 25 ਅਗਸਤ ( ਪੀ ਡੀ ਐਲ ) : ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਪੰਜਾਬ ਮੁਲਾਜਮ ਮੰਚ ਦੀ ਸਾਂਝੀ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ 27 ਅਗਸਤ ਦੇ ਬੰਦ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਹੋਈ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੇਡਰੇਸਨ 1406-22- ਬੀ ਚੰਡੀਗੜ੍ਹ, ਪੰਜਾਬ ਸਟੇਟ ਕਰਮਚਾਰੀ ਦਲ, ਮਨਿਸਟਰੀਅਲ ਸਰਵਿਸ ਯੂਨੀਅਨ,ਪੁਰਾਣੀ ਪੇਨਸਨ ਬਹਾਲੀ ਸੰਘਰਸ਼ ਕਮੇਟੀ,ਪਾਵਰਕਾਮ ਤੇ ਟਰਾਂਸਕੋ ਨਾਲ ਸੰਬੰਧਿਤ ਪੈਨਸ਼ਨ ਤੇ ਮੁਲਾਜ਼ਮ ਯੂਨੀਅਨਾਂ, ਜੁਆਇੰਟ ਐਕਸਨ ਕਮੇਟੀ ਰਜਿੰਦਰਾ ਹਸਪਤਾਲ ਪਟਿਆਲਾ, ਗੌਰਮਿੰਟ ਟੀਚਰ ਯੂਨੀਅਨ, ਡੈਮੋਕਰੇਟਿਕ ਟੀਚਰ ਫਰੰਟ, ਮਿੱਨੀ ਸੈਕਟਰੀਏਟ ਮਨਿਸਟਰੀਅਲ ਯੂਨੀਅਨ, ਭਵਨ ਤੇ ਮਾਰਗ, ਜਲ ਸਰੋਤ ਵਿਭਾਗ ਅਤੇ ਫੂਡ ਕਾਰਪੋਰੇਸ਼ਨ ਐਸੋਸੀਏਸ਼ਨ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਪਹੁੰਚੇ।
ਆਗੂਆਂ ਹਰੀ ਸਿੰਘ ਟੋਹੜਾ,ਦਰਸ਼ਨ ਬੇਲੂ ਮਾਜਰਾ, ਬਚਿੱਤਰ ਸਿੰਘ, ਗੁਰਪਾਲ ਸਿੰਘ ਜਵੰਦਾ, ਸੰਤ ਰਾਮ ਚੀਮਾ, ਭਿੰਦਰ ਸਿੰਘ ਚਾਹਿਲ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਮਨੋਜ ਘਈ, ਗੁਰਮੇਲ ਵਿਰਕ, ਸਵਰਨ ਬੰਗਾਂ ਗੁਰਦੀਪ ਸਿੰਘ ਵਾਲੀਆਂ, ਜਸਵਿੰਦਰ ਸੋਜਾਂ, ਪ੍ਰਮਜੀਤ ਸਿੰਘ, ਵਿਕਰਮ ਦੇਵ ਸਿੰਘ, ਜਸਵੀਰ ਖੋਖਰ, ਕ੍ਰਿਸ਼ਨ ਦੇਵ, ਰਾਮ ਚੰਦ, ਰਕੇਸ ਕਲਿਆਣ, ਪਰਗਟ ਸਿੰਘ ਰਾਮਗੜ੍ਹ, ਧਰਮਪਾਲ ਲੋਟ ਤੇ ਦੀਪਕ ਕੁਮਾਰ ਨੇ ਫੈਸਲਾ ਕੀਤਾ ਕਿ 27 ਅਗਸਤ ਦੇ ਬੰਦ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਕਾਫਲਿਆਂ ਦੇ ਰੂਪ ਵਿੱਚ ਮਿੱਨੀ ਸੈਕਟਰੀਏਟ ਪਟਿਆਲਾ ਅੱਗੇ ਇਕੱਤਰ ਹੋਣਗੇ ਜਿੱਥੇ 10 ਵਜੇ ਰੋਹ ਭਰਪੂਰ ਰੈਲੀ ਕਰਨ ਤੋਂ ਬਾਅਦ ਜਦੋਂ ਸਮੁੱਚੇ ਮੁਲਾਜ਼ਮ ਇਸ ਰੈਲੀ ਵਿੱਚ ਪਹੁੰਚ ਗਏ ਤਾਂ ਵਹੀਕਲ ਮਾਰਚ ਸਿਹਤ ਮੰਤਰੀ ਬਲਵੀਰ ਸਿੰਘ ਦੀ ਕੋਠੀ ਵੱਲ ਤੇ ਐਮ.ਐਲ.ਏ ਅਜੀਤ ਪਾਲ ਸਿੰਘ ਕੋਹਲੀ ਦੀ ਕੋਠੀ ਹੁੰਦਾ ਹੋਇਆ ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਪਹੁੰਚ ਕੇ ਵਿਸਾਲ ਰੈਲੀ ਕਰਕੇ ਇਸ ਸੰਘਰਸ਼ ਦਾ ਸੁਨੇਹਾ ਜਿੱਥੇ ਸਮੁੱਚੇ ਲੋਕਾਂ ਨੂੰ ਦੇਵੇਗਾ ਉਥੇ ਸਰਕਾਰ ਨੂੰ ਵੀ ਤਾੜਨਾ ਕਰੇਗਾ ਜੇਕਰ ਮੁਲਾਜ਼ਮ ਤੇ ਪੈਨਸ਼ਨਰ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾ ਇਸਦੇ ਸਿੱਟੇ 2027 ਦੀਆਂ ਚੋਣਾਂ ਵਿੱਚ ਭੁਗਤਣੇ ਪੈਣਗੇ ਸਰਕਾਰ ਨੂੰ ਲੋਕ ਰੋਹ ਦਾ ਟਾਕਰਾ ਕਰਨਾ ਔਖਾ ਹੋ ਜਾਵੇਗਾ।

Comments
Post a Comment