Skip to main content

Sunday with Warring and Warriors: Raja Warring to interact with Congress workers every Sunday, take direct feedback from the ground

Sunday with Warring and Warriors: Raja Warring to interact with Congress workers every Sunday, take direct feedback from the ground Punjab Congress strengthens direct connect with workers ahead of 2027; 18 districts covered in 9 days under Har Booth Congress Majboot Raja Warring thanks Congress workers for overwhelming participation; says weekly interaction will strengthen organisation and help shape 2027 strategy Chandigarh 9 August ( Ranjeet SIngh Dhaliwal ) : Punjab Congress President Amarinder Singh Raja Warring today expressed his gratitude to Congress workers and volunteers across the state for their enthusiastic participation in the party’s #HarBoothCongressMajboot campaign, under which 18 districts have been covered in just nine days. The campaign has now entered a new phase with “Sunday with Warring and Warriors”, under which Raja Warring will interact directly with Congress workers and volunteers every Sunday, listen to their experiences and take regular feedback from the gro...

ਕੁੜੀਆਂ ਵੇਚਣ ਵਾਲੇ ਰੈਕਟ ਦੇ ਸਬੰਧ 'ਚ ਮੋਹਾਲੀ ਫੇਸ ਅੱਠ ਦੇ ਥਾਣੇ ਦੀ ਪੁਲਿਸ ਦੀ ਨਲਾਇਕੀ ਆਈ ਸਾਹਮਣੇ

ਕੁੜੀਆਂ ਵੇਚਣ ਵਾਲੇ ਰੈਕਟ ਦੇ ਸਬੰਧ 'ਚ ਮੋਹਾਲੀ ਫੇਸ ਅੱਠ ਦੇ ਥਾਣੇ ਦੀ ਪੁਲਿਸ ਦੀ ਨਲਾਇਕੀ ਆਈ ਸਾਹਮਣੇ

20 ਅਗਸਤ ਨੂੰ ਐਸਐਸਪੀ ਮੋਹਾਲੀ ਦਾ ਕੀਤਾ ਜਾਵੇਗਾ ਘਿਰਾਓ : ਪ੍ਰਧਾਨ ਕੁੰਭੜਾ

ਵੱਖ ਵੱਖ ਥਾਣਿਆਂ ਤੋਂ ਕਰੀਬ 25 ਪੀੜਤ ਪਰਿਵਾਰ ਹੋਣਗੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ 

ਐਸ.ਏ.ਐਸ.ਨਗਰ 8 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ ਇੱਕ ਹੰਗਾਮੀ ਪ੍ਰੈਸ ਕਾਨਫਰਸ ਕੀਤੀ ਗਈ। ਜਿਸ ਵਿੱਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਚਰਚਾ 'ਚ ਰਹੇ ਕੁੜੀਆਂ ਵੇਚਣ ਵਾਲੇ ਰੈਕਟ ਦੇ ਮਾਮਲੇ ਵਿੱਚ ਮੋਹਾਲੀ ਫੇਸ ਅੱਠ ਦੇ ਥਾਣੇ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 92/2026 ਦਰਜ ਕੀਤਾ ਗਿਆ ਸੀ। ਪਰ ਦੋਸ਼ੀਆਂ ਨੂੰ ਨਾ ਮਾਤਰ ਧਰਾਵਾਂ ਲਗਾਕੇ ਪੁਲਿਸ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਲਟਾ ਸ਼ਿਕਾਇਤ ਕਰਤਾ ਅਤੇ ਉਸਦੇ ਪਰਿਵਾਰ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਪਿਛਲੇ ਹਫਤੇ ਮੋਰਚਾ ਆਗੂ ਪੀੜਿਤ ਪਰਿਵਾਰਾਂ ਨੂੰ ਲੈ ਕੇ ਮਹਿਲਾ ਕਮਿਸ਼ਨ ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਵੀ ਮਿਲੇ ਤੇ ਉਹਨਾਂ ਨੂੰ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪਰ ਉਹਨਾਂ ਦੋਨਾਂ ਕਮਿਸ਼ਨਾਂ ਵੱਲੋਂ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨਿਰੰਤਰ ਉਸੇ ਤਰ੍ਹਾਂ ਪੀੜਤ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਉਹਨਾਂ ਤੇ ਇਸ ਵਾਪਸ ਲੈਣ ਦਾ ਦਬਾਅ ਵੀ ਬਣਾ ਰਹੀ ਹੈ। 

ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਨਾਬਾਲਗ ਬੱਚੀ ਨੂੰ 24 ਘੰਟੇ ਨਾਜਾਇਜ਼ ਤੌਰ ਤੇ ਥਾਣੇ ਵਿੱਚ ਰੱਖਿਆ ਗਿਆ ਹੈ। ਜਦਕਿ ਇਸ ਦਾ ਪਰਿਵਾਰ ਉਸ ਨੂੰ ਲੈਣ ਲਈ ਥਾਣੇ ਵਿੱਚ ਮਿਨਤਾਂ ਤਰਲੇ ਕਰ ਰਿਹਾ ਸੀ। ਉਹਨਾਂ ਕਿਹਾ ਕਿ ਇੰਨੇ ਸੀਰੀਅਸ ਕੇਸ ਦੀ ਪੈਰਵਾਈ ਇੱਕ ਹੌਲਦਾਰ ਰੈਂਕ ਦਾ ਅਧਿਕਾਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਕਿਸੇ ਸੀਨੀਅਰ ਅਧਿਕਾਰੀ ਕੋਲੋਂ ਕਰਵਾਈ ਜਾਵੇ। ਇਸ ਮੌਕੇ ਪੀੜਿਤ ਨਾਬਾਲਗ ਬੱਚੀ ਵਰਸ਼ਾ ਉਰਫ ਅੰਜਲੀ ਨੇ ਪ੍ਰੈਸ ਨੂੰ ਦੱਸਿਆ ਕਿ ਜਦੋਂ ਉਸ ਨੂੰ ਰਾਜਸਥਾਨ ਵਿੱਚੋਂ ਬਰਾਮਦ ਕੀਤਾ ਗਿਆ ਹੈ ਤਾਂ ਰਸਤੇ ਵਿੱਚ ਇੱਕ ਮਹਿਲਾ ਅਧਿਕਾਰੀ ਰਮੇਸ਼ ਕੌਰ ਨੇ ਉਸ ਦੇ ਜੁੱਤੀਆਂ ਮਾਰੀਆਂ ਅਤੇ ਉਸ ਉੱਤੇ ਦਬਾਅ ਬਣਾਕੇ ਬਿਆਨ ਦਿਵਾਏ ਗਏ। ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ ਅਤੇ ਅਜੈਬ ਸਿੰਘ ਬਾਕਰਪੁਰ ਨੇ ਵੀ ਸੰਬੋਧਨ ਕੀਤਾ ਤੇ ਪੁਲਿਸ ਅਤੇ ਸਰਕਾਰ ਤੋਂ ਇਸ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਇਸ ਨੂੰ ਹੱਲ ਕਰਨ ਦੀ ਵੀ ਅਪੀਲ ਕੀਤੀ। 

ਇਸ ਮੌਕੇ ਮੋਰਚਾ ਆਗੂਆਂ ਨੇ ਸਮੂਹ ਇਨਸਾਫ ਪਸੰਦ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਮਿਤੀ 20 ਅਗਸਤ 2026 ਦਿਨ ਵੀਰਵਾਰ ਨੂੰ ਐਸਐਸਪੀ ਦਫਤਰ ਮੋਹਾਲੀ ਦੇ ਅੱਗੇ ਸਵੇਰੇ 11 ਵਜੇ ਪਹੁੰਚਕੇ ਇਸ ਨਾਬਾਲਗ ਪੀੜਤਾ ਨੂੰ ਇਨਸਾਫ ਦਿਵਾਇਆ ਜਾਵੇ। ਸਰਦਾਰ ਕੁੰਭੜਾ ਨੇ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਵਿੱਚ 20 ਤੋਂ 25 ਪੀੜਿਤ ਪਰਿਵਾਰ ਆਪਣੇ ਸਬੂਤਾਂ ਤੇ ਦਸਤਾਵੇਜਾਂ ਸਮੇਤ ਪਹੁੰਚ ਰਹੇ ਹਨ ਤੇ ਪ੍ਰੈਸ ਦੇ ਸਾਹਮਣੇ ਆਪਣੇ ਨਾਲ ਹੋਏ ਨਜਾਇਜ਼ ਧੱਕੇਸ਼ਾਹੀ ਬਿਆਨ ਕਰਨਗੇ। ਇਸ ਮੌਕੇ ਕਰਮ ਸਿੰਘ ਕੁਰੜੀ, ਬਰਜਿੰਦਰ ਸਿੰਘ ਨੰਬਰਦਾਰ, ਮਾਸਟਰ ਬਨਵਾਰੀ ਲਾਲ, ਸ਼ਰਨਜੀਤ ਸਿੰਘ ਰਾਜੂ, ਦਰਸ਼ਨ ਸਿੰਘ ਰਾਠੀ, ਗੁਰਵਿੰਦਰ ਸਿੰਘ, ਗੌਰਵ ਸੂਦ, ਰਕੇਸ਼ ਸਿੰਘ, ਸੁਖਦੇਵ ਸਿੰਘ ਮੋਹਾਲੀ, ਅਮਰੀਕ ਸਿੰਘ, ਮਨਦੀਪ ਸਿੰਘ, ਗੋਵਿੰਦਾ, ਲੱਕੀ ਕੁੰਭੜਾ, ਓਮ ਪ੍ਰਕਾਸ਼, ਮਨਦੀਪ ਮਨੀ, ਚੀਮਾ ਮੋਹਾਲੀ, ਪਰਮਜੀਤ ਕੌਰ, ਅੰਜੂ ਆਦਿ ਹਾਜ਼ਰ ਹੋਏ।

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

SBI Sewa Ambedkar Chandigarh Circle was held a important meeting in Sangrur.

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

Leaders of the Employees and Pensioners Joint Front termed the facts and figures presented by the Finance Minister as illogical and false,

DPS Chandigarh Hosts Inter-DPS Quiz 2026 Zone I, Showcasing Young Minds from Across North India