Skip to main content

Sunday with Warring and Warriors: Raja Warring to interact with Congress workers every Sunday, take direct feedback from the ground

Sunday with Warring and Warriors: Raja Warring to interact with Congress workers every Sunday, take direct feedback from the ground Punjab Congress strengthens direct connect with workers ahead of 2027; 18 districts covered in 9 days under Har Booth Congress Majboot Raja Warring thanks Congress workers for overwhelming participation; says weekly interaction will strengthen organisation and help shape 2027 strategy Chandigarh 9 August ( Ranjeet SIngh Dhaliwal ) : Punjab Congress President Amarinder Singh Raja Warring today expressed his gratitude to Congress workers and volunteers across the state for their enthusiastic participation in the party’s #HarBoothCongressMajboot campaign, under which 18 districts have been covered in just nine days. The campaign has now entered a new phase with “Sunday with Warring and Warriors”, under which Raja Warring will interact directly with Congress workers and volunteers every Sunday, listen to their experiences and take regular feedback from the gro...

ਆਪ ਸਰਕਾਰ ਪੰਜਾਬ ਦੇ ਰੋਜ਼ਗਾਰ ਤੇ ਭਰਤੀ ਸੰਕਟ ’ਤੇ ਵ੍ਹਾਈਟ ਪੇਪਰ ਜਾਰੀ ਕਰੇ : ਡਾ. ਦਲਜੀਤ ਸਿੰਘ ਚੀਮਾ

ਆਪ ਸਰਕਾਰ ਪੰਜਾਬ ਦੇ ਰੋਜ਼ਗਾਰ ਤੇ ਭਰਤੀ ਸੰਕਟ ’ਤੇ ਵ੍ਹਾਈਟ ਪੇਪਰ ਜਾਰੀ ਕਰੇ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ 9 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਰਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਰੋਜ਼ਗਾਰ ਤੇ ਸੇਵਾਵਾਂ ਨਾਲ ਸਬੰਧਤ ਗੰਭੀਰ ਸੰਕਟ ਚਲ ਰਿਹਾ ਹੈ ਅਤੇ ਨੌਕਰੀ ਕਰ ਰਹੇ ਮੁਲਾਜ਼ਮ ਤੇ ਬੇਰੋਜ਼ਗਾਰ ਨੌਜਵਾਨ ਦੋਵੇਂ ਅਣਸੁਝਲੇ ਮਸਲਿਆਂ ਨਾਲ ਜੂਝ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਜਿਹੜੇ ਸਰਕਾਰੀ ਸੇਵਾਵਾਂ ਵਿਚ ਹਨ, ਉਹ ਆਪਣੇ ਜਾਇਜ਼ ਹੱਕਾਂ ਵਾਸਤੇ ਲੜ ਰਹੇ ਹਨ ਜਦੋਂ ਕਿ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਨੌਜਵਾਨ ਨਿਰਪੱਖ, ਪਾਰਦਰਸ਼ੀ ਤੇ ਭਰੋਸੇਯੋਗ ਭਰਤੀ ਪ੍ਰਣਾਲੀ ਦੀ ਉਡੀਕ ਵਿਚ ਹਨ।

ਉਹਨਾਂ ਕਿਹਾ ਕਿ ਰੈਗੂਲਰ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਪੁਰਾਣੀ ਬੁਢਾਪਾ ਪੈਨਸ਼ਨ ਬਹਾਲੀ,  ਡੀ ਏ/ਡੀ ਆਰ ਦੇ ਬਕਾਇਆਂ ਦੀ ਅਦਾਇਗੀ ਤੇ ਹੋਰ ਵਾਜਬ ਸੇਵਾਵਾਂ ਦੇ ਹੱਕ ਮੰਗ ਰਹੇ ਹਨ। ਉਹਨਾਂਕਿਹਾ  ਕਿ ਸਰਕਾਰ ਇਹਨਾਂ ਮੁੱਦਿਆਂ ਨੂੰ ਵਾਰ-ਵਾਰ ਟਾਲ ਨਹੀਂ ਸਕਦੀ ਤੇ ਨਾ ਹੀ ਸਿਰਫ ਭਰੋਸਿਆਂ ਦੇ ਸਹਾਰੇ ਕੰਮ ਚਲ ਸਕਦਾ ਤੇ ਉਸਨੂੰ ਇਹਨਾਂ ਦੇ ਹੱਲ ਵਾਸਤੇ ਸਪਸ਼ਟ ਤੇ ਸਮਾਂ ਬੱਧ ਖਾਕਾ ਐਲਾਨਣਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਠੇਕੇ ’ਤੇ ਕੰਮ ਕਰਦੇ ਅਤੇ ਆਊਟ ਸੋਰਸ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਸਮੇਂ ਸਿਰ ਤਨਖਾਹਾਂ ਦੀ ਮੰਗ ਕਰ ਰਹੇ ਹਨ ਜਦੋਂ ਕਿ ਕੇਂਦਰੀ ਸਕੀਮਾਂ ਅਧੀਨ ਭਰਤੀ ਮੁਲਾਜ਼ਮ ਜਿਵੇਂ ਕਿ ਮਨਰੇਗਾ ਵਾਲੇ ਨੌਕਰੀ ਦੀ ਸੁਰੱਖਿਆ, ਤਨਖਾਹਾਂ ਤੇ ਸੇਵਾਵਾਂ ਦੇ ਨਿਯਮਾਂ ਨੂੰ ਲੈ ਕੇ ਚਿੰਤਤ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਮੁੱਦਿਆਂ ਨੂੰ ਇਕ ਵਿਆਪਕ ਨੀਤੀ ਰਾਹੀਂ ਹੱਲ ਕਰਨਾ ਚਾਹੀਦਾ ਹੈ ਨਾ ਕਿ ਹਰ ਸੰਘਰਸ਼ ਨਾਲ ਵੱਖੋ-ਵੱਖ ਨਿਬੜਨਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਦੀਆਂ ਚਿੰਤਾਵਾਂ ਵੀ ਇੰਨੀਆਂ ਹੀ ਗੰਭੀਰ ਹਨ। ਭਰਤੀ ਵਿਚ ਦੇਰੀ, ਯੋਗਤਾ ਸ਼ਰਤਾ ਤੇ ਉਮਰ ਹੱਦਾਂ ਵਿਚ ਤਬਦੀਲੀ, ਪ੍ਰੀਖਿਆ ਪੇਪਰ ਲੀਕ ਅਤੇ  ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਵਿਚ ਬੇਨਿਯਮੀਆਂ ਦੇ ਦੋਸ਼ਾਂ ਨੇ ਹਜ਼ਾਰਾਂ ਉਮੀਦਵਾਰਾਂ ਵਿਚ ਬੇਚੈਨੀ ਤੇ ਅਨਿਸ਼ਚਿਤਤਾ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਜੋ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਕਈ-ਕਈ ਸਾਲ ਲਗਾਉਂਦਾ ਹੈ, ਨੂੰ ਅਜਿਹੀ ਭਰਤੀ ਪ੍ਰਣਾਲੀ ਦਾ ਹੱਕ ਹੈ ਜੋ ਪੂਰਨ ਪਾਰਦਰਸ਼ੀ ਹੋਵੇ, ਭਰੋਸੇਯੋਗ ਹੋਵੇ ਤੇ ਬੇਨਿਯਮੀਆਂ ਤੋਂ ਮੁਕਤ ਹੋਵੇ। ਡਾ. ਚੀਮਾ ਨੇ ਮੰਗ ਕੀਤੀ ਕਿ ਆਪ ਸਰਕਾਰ ਪੰਜਾਬ ਦੇ ਰੋਜ਼ਗਾਰ ਤੇ ਭਰਤੀ ਹਾਲਾਤਾਂ ਬਾਰੇ ਵਿਆਪਕ ਵ੍ਹਾਈਟ ਪੇਪਰ ਜਾਰੀ ਕਰੇ। ਉਹਨਾਂ ਕਿਹਾ ਕਿ ਇਸ ਦਸਤਾਵੇਜ਼ ਵਿਚ ਡੀ ਏ/ਡੀ ਆਰ ਦੇ ਬਕਾਇਆਂ, ਓ ਪੀ ਐਸ ਦੀ ਸਥਿਤੀ, ਠੇਕੇ ਅਤੇ ਆਊਟਸੋਰਸ ’ਤੇ ਕੰਮ ਕਰਦੇ ਮੁਲਾਜ਼ਮਾਂ, ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਵਰਕਰਾਂ, ਖਾਲੀ ਆਸਾਮੀਆਂ, ਭਰਤੀ ਲਈ ਸਮਾਂ ਹੱਦ ਅਤੇ ਵੱਖ-ਵੱਖ ਭਰਤੀ ਤੇ ਪ੍ਰੀਖਿਆ ਬੇਨਿਯਮੀਆਂ ਦੀ ਜਾਂਚ ਦੀ ਸਥਿਤੀ ਦੇ ਵੇਰਵੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਹੈ, ਸਰਕਾਰੀ ਮੁਲਾਜ਼ਮਾਂ ਨੂੰ ਨਿਆਂ ਦੀ ਲੋੜ ਹੈ ਅਤੇ ਸਾਰੇ ਵਰਗਾਂ ਨੂੰ ਸਪਸ਼ਟ ਜਵਾਬ ਤੇ ਨਿਸ਼ਚਿਤ ਸਮੇ਼ ਵਿਚ ਕਾਰਵਾਈ ਚਾਹੀਦੀ ਹੈ ਨਾ ਕਿ ਫੋਕੇ ਭਰੋਸੇ।


Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

Leaders of the Employees and Pensioners Joint Front termed the facts and figures presented by the Finance Minister as illogical and false,

DPS Chandigarh Hosts Inter-DPS Quiz 2026 Zone I, Showcasing Young Minds from Across North India