ਪਟਿਆਲਾ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਮਹਾਂ ਹੜਤਾਲ ਤੇ ਜੋਰਦਾਰ ਰੋਸ ਪ੍ਰਦਰਸ਼ਨ ਸਿਹਤ ਮੰਤਰੀ ਦੀ ਕੋਠੀ ਅੱਗੇ ਲਾਏ ਬੈਰੀਕੇਡ ਤੋੜੇ, ਸੜਕਾਂ ਹੋਈਆਂ ਜਾਮ
ਪਟਿਆਲਾ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਮਹਾਂ ਹੜਤਾਲ ਤੇ ਜੋਰਦਾਰ ਰੋਸ ਪ੍ਰਦਰਸ਼ਨ ਸਿਹਤ ਮੰਤਰੀ ਦੀ ਕੋਠੀ ਅੱਗੇ ਲਾਏ ਬੈਰੀਕੇਡ ਤੋੜੇ, ਸੜਕਾਂ ਹੋਈਆਂ ਜਾਮ
ਪਟਿਆਲਾ 27 ਅਗਸਤ ( ਪੀ ਡੀ ਐਲ ) : ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਮੰਚ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਪਟਿਆਲਾ ਦੇ ਸਮੁੱਚੇ ਸਰਕਾਰੀ ਅਰਧ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ, ਬੋਰਡਾਂ ਦੇ ਪੱਕੇ ਤੇ ਕੱਚੇ ਮੁਲਾਜਮਾਂ, ਮਾਣਭੱਤਾ ਵਰਕਰਾਂ ਅਤੇ ਫੀਲਡ ਮੁਲਾਜਮਾਂ ਵੱਲੋਂ ਸਮੂਹਿਕ ਛੁੱਟੀ ਲੈਕੇ ਆਪੋ ਆਪਣੇ ਦਫਤਰਾਂ ਅੱਗੇ ਇਕੱਠੇ ਹੋਣ ਤੋਂ ਬਾਅਦ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਸਾਂਝੀ ਰੈਲੀ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਪੈਨਸ਼ਨਰ ਵੀ ਵੱਡੀ ਗਿਣਤੀ ਕਾਫਲਿਆ ਦੇ ਰੂਪ ਵਿੱਚ ਝੰਡੇ ਬੈਨਰ ਲੈ ਕੇ ਜੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਂਝੀ ਰੈਲੀ ਵਿੱਚ ਪੁੱਜੇ। ਇਸ ਰੈਲੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਸਟੇਟ ਕਰਮਚਾਰੀ ਦਲ, ਮਨਿਸਟੀਰੀਅਲ ਯੂਨੀਅਨ, ਪੈਨਸ਼ਨਰਜ ਐਸੋਸੀਏਸ਼ਨ ਪੰਜਾਬ, ਬਿਜਲੀ ਬੋਰਡ, ਜੇਲ੍ਹ ਵਿਭਾਗ, ਪੰਜਾਬ ਪੁਲੀਸ ਆਦਿ, ਡਾਕਟਰ ਐਸੋਸੀਏਸ਼ਨ, ਨਰਸਿੰਗ ਸਟਾਫ਼,ਮਿਡ ਡੇ ਮੀਲ, ਆਂਗਣਵਾੜੀ, ਕਲਾਸ ਫ਼ੋਰ ਯੂਨੀਅਨ, ਡਿਪਲੋਮਾ ਇੰਜਨੀਅਰ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਅਤੇ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਫਰੀਡਮ ਫਾਈਟ੍ਰ 196 ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਥਬੰਦੀਆਂ ਸ਼ਾਮਿਲ ਹੋਈਆਂ।
ਅੱਜ ਹੋਈ ਰੋਸ ਰੈਲੀ ਨੂੰ ਹਰੀ ਸਿੰਘ ਟੌਹੜਾ, ਦਰਸ਼ਨ ਬੇਲੁਮਾਜਰਾ, ਬਚਿੱਤਰ ਸਿੰਘ, ਭਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਗੁਰਮੇਲ ਸਿੰਘ ਵਿਰਕ, ਸੰਤ ਸਿੰਘ ਚੀਮਾ,ਗੁਰਦੀਪ ਸਿੰਘ ਵਾਲੀਆ, ਰਾਜ ਕੌਰ, ਸੁਖਵਿੰਦਰ ਸਿੰਘ ਸੈਣੀ, ਡਾ. ਹਰੀਸ਼ ਮਲਹੋਤਰਾ, ਕਰਮਜੀਤ ਸਿੰਘ ਭਗੜਾਣਾ, ਸਵਰਨ ਸਿੰਘ ਬੰਗਾ, ਜਗਮੇਲ ਸਿੰਘ ਅਤੇ ਖੁਸ਼ਮਿੰਦਰ ਕਪਲਾ ਆਦਿ ਨੇ ਸੰਬੋਧਨ ਕਰਦਿਆਂ ਸਮੁੱਚੇ ਮੁਲਾਜਮਾਂ ਤੇ ਪੈਨਸ਼ਨਰਾਂ ਦਾ ਅੱਜ ਦੀ ਸਫਲ ਹੜਤਾਲ ਤੇ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕੰਧ ਤੇ ਲਿਖਿਆ ਪੜ੍ਹ ਲਵੇ ਨਹੀਂ ਤਾਂ 2027 ਦੇ ਵਿੱਚ ਲੋਕ ਇਸ ਸਰਕਾਰ ਨੂੰ ਦਿਨ ਚ ਤਾਰੇ ਵਿਖਾ ਦੇਣਗੇ। ਸਮੁੱਚੇ ਬੁਲਾਰਿਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜਣ ਦੀ ਬਜਾਏ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰੇ। ਰੋਸ ਰੈਲੀ ਤੋਂ ਬਾਅਦ ਉਲੀਕੇ ਪ੍ਰੋਗਰਾਮ ਅਨੁਸਾਰ ਸਮੁੱਚੇ ਮੁਲਾਜਮਾਂ ਤੇ ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਝੰਡੇ ਬੈਨਰਾਂ ਤੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਰੋਸ ਮਾਰਚ ਕੀਤਾ ।
ਸਥਿਤੀ ਉਸ ਸਮੇਂ ਤਨਾਅ ਪੂਰਨ ਬਣ ਗਈ ਜਦੋਂ ਪੁਲਿਸ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਵੱਲ ਜਾਣ ਤੋਂ ਰੋਕਣ ਲਈ ਪੁਲੀਸ ਨੇ ਬੈਰੀਕੇਡ ਲਾ ਦਿੱਤੇ ਇਸ ਤੋਂ ਗੁੱਸੇ ਵਿੱਚ ਆਏ ਮੁਲਾਜਮਾ ਪੈਨਸ਼ਨਰਾਂ ਵਲੋਂ ਬੈਰੀਕੇਟ ਪੁੱਟ ਕੇ ਮੰਤਰੀ ਦੀ ਕੋਠੀ ਅੱਗੇ ਜਾ ਕੇ ਜੋਰਦਾਰ ਨਾਹਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਮੁਲਾਜਮ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਦੀ ਕੋਠੀ ਪਹੁੰਚੇ ਤਾਂ ਐਮ.ਐਲ.ਏ. ਕੋਹਲੀ ਵਲੋਂ ਮੁਜਾਹਰਾ ਕਾਰੀਆਂ ਨਾਲ ਗੱਲਬਾਤ ਕੀਤੀ ਤੇ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੋਂ ਮੁਲਾਜਮਾਂ ਤੇ ਪੈਨਸ਼ਨਰਾਂ ਦੀਆ ਮੰਗਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਬਾਅਦ ਮੁਲਾਜਮਾਂ ਪੈਨਸ਼ਨਰਜ਼ ਵਲੋਂ ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਪਹੁੰਚ ਕੇ ਰੋਸ ਰੈਲੀ ਕੀਤੀ ਜਿਸ ਨੂੰ ਜਸਵੀਰ ਸਿੰਘ ਖੋਖਰ, ਅਮਰ ਬਹਾਦਰ ਸਿੰਘ ਬਾਠ, ਜ਼ਸਵਿੰਦਰ ਪੰਜਾਬੀ, ਰਾਜਪਾਲ ਸਿੰਘ, ਸੁਸ਼ੀਲ ਕੁਮਾਰ, ਮੋਨਿਕਾ ਮਸੀਹ, ਮਨਜੀਤ ਸਿੰਘ ਚਾਹਲ, ਜ਼ਸਵਿੰਦਰ ਸੌਜਾ, ਕਮਰਜੀਤ ਸਿੰਘ , ਬੂਟਾ ਰਾਮ, ਕੁਲਜੀਤ ਸਿੰਘ, ਕਰਮਜੀਤ ਕੌਰ ਓਲਖ ਸੁਮਨ ਜੇਈ ਜਗਦੀਪ, ਧਨੇਰਾ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

Comments
Post a Comment