Skip to main content

Why such a long deadline? Warring asks Shah on finishing drugs

Why such a long deadline? Warring asks Shah on finishing drugs Says, it is like post-dated cheque from a crashing bank Chandigarh 30 September ( Ranjeet Singh Dhaliwal ) : Punjab Congress president Amarinder Singh Raja Warring today asked the union Home Minister Amit Shah as to why has he set such a long deadline, till December, 2029, for finishing the problem of drugs in Punjab. “Leave aside Punjab, who knows whether the BJP will be in power at the centre by then, as in all likelihood it will not?”, Warring asked while remarking, "it is like a long post-dated cheque of a crashing bank". He asked why did the BJP government at the centre woke up to the problem of drugs only on the eve of elections. The PCC president asked Shah as to why did it take his government such a long time to feel the severity and intensity of the drug problem in Punjab. “Why just on the eve of elections?” he asked, adding that the Congress has been raising the issue for the last so many years. Warring ...

ਤਨਖਾਹਾਂ ਨਾ ਮਿਲਣ ਤੇ ਭੜਕੇ ਜੰਗਲਾਤ ਕਾਮੇ, ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪਁਤਰ

ਤਨਖਾਹਾਂ ਨਾ ਮਿਲਣ ਤੇ ਭੜਕੇ ਜੰਗਲਾਤ ਕਾਮੇ, ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪਁਤਰ

17 ਅਗਸਤ ਨੂੰ ਵਿੱਤ ਮੰਤਰੀ ਹਲਕੇ ਦਿੜਬਾ ਚ ਕਰਨਗੇ ਪ੍ਰਦਰਸ਼ਨ : ਸੌਜਾ

ਪਟਿਆਲਾ/ਚੰਡੀਗੜ੍ਹ 30 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (1406/22ਬੀ) ਚੰਡੀਗੜ੍ਹ ਨਾਲ ਸੰਬੰਧਤ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਸਿਰਮੌਰ ਅਤੇ ਸੰਘਸੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤੇ 27 ਜੁਲਾਈ ਤੋ 30 ਜੁਲਾਈ ਤੱਕ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ਼ ਯੂਨੀਅਨ ਵੱਲੋ ਵਣ ਮੰਡਲ ਪਟਿਆਲਾ ਜੰਗਲੀ ਜੀਵ ਮੰਡਲ ਪਟਿਆਲਾ ਦੇ ਦਫਤਰ ਅੱਗੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਸੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਤੇ ਜੋਗਾ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ । ਅੱਜ ਸਵੇਰ ਤੋਂ ਹੀ ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਨਾਹਰੇ ਮਾਰਦੇ ਹੋਏ ਇਸ ਧਰਨੇ ਵਿੱਚ ਪੁੱਜੇ। 

ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਖਾਨਪੁਰ, ਜਸਵੀਰ ਸਿੰਘ ਖੋਖਰ,ਧਰਮਪਾਲ ਸਿੰਘ ਲੌਟ ਤੇ ਰਾਜਪਾਲ ਸਿੰਘ ਲਸੋਈ ਨੇ ਆਖਿਆ ਕਿ ਪੰਜਾਬ ਸਰਕਾਰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਿਚ 30/30 ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੱਕਿਆ ਨਹੀ ਕੀਤਾ ਜਾ ਰਿਹਾ ਸਿਰਫ ਇਕ ਪਲੇਸਮੈਂਟ ਪੋਲਸੀ ਬਣਾ ਕੇ 58 ਸਾਲ ਵਿਭਾਗ ਵਿਚ 15 ਹਜਾਰ ਤਨਖਾਹ ਤੇ ਕੰਮ ਦੇਣਾ ਜੰਗਲਾਤ ਕਾਮਿਆਂ ਨਾਲ ਕੋਝਾ ਮਜਾਕ ਕੀਤਾ, ਵਿਭਾਗ ਵਿਚ ਡੇਲੀਵੇਜ ਕਾਮਿਆ ਨੂੰ ਪਿਛਲੇ ਪੰਜ ਮਹੀਨੀਆ ਤੋ ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆ ਦੇ ਪਰਿਵਾਰ ਪ੍ਰੇਸ਼ਾਨ ਹਨ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਸਾਡੇ 4 ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ,ਜੰਗਲਾਤ ਕਾਮਿਆ ਨੇ ਵਣ ਮੰਡਲ ਅਫਸਰ ਪਟਿਆਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮਾਨਯੋਗ ਆਈ ਐਫ ਐੱਸ ਵਣ ਪਾਲ ਸਾਊਥ ਸਰਕਲ ਪਟਿਆਲਾ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪਟਿਆਲਾ ਤੇ ਵਣ ਮੰਡਲ ਅਫਸਰ ਜੰਗਲੀ ਜੀਵ ਪਟਿਆਲਾ ਅਤੇ ਵਣ ਮੰਡਲ ਅਫਸਰ ਪਟਿਆਲਾ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਉਨਾ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਦੇ ਕਾਮਿਆਂ ਨੂੰ ਤਨਖਾਹਾਂ ਨਾ ਦਿੱਤੀਆ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਪੜ੍ਹ ਕਾਮਿਆ ਤੇ ਲਗਾਤਾਰ 10ਸਾਲ ਦੀ ਸਰਵਿਸ ਖਤਮ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ,ਪੰਜ ਮਹੀਨੀਆ ਤੋੰ ਰਹਿੰਦਿਆ ਤਨਖਾਹਾਂ ਨਾ ਦਿੱਤੀਆ, ਸਾਲ 2026ਤੱਕ ਸੀਨੀਅਰਤਾ ਸੂਚੀ ਨਾ ਬਣਾਈ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ ਆਉਣ ਵਾਲੀ 10ਅਗਸਤ ਵਣ ਭਵਨ ਦਫ਼ਤਰ ਮੌਹਾਲੀ ਵਿਖੇ ਰੋਸ ਧਰਨਾ-ਪ੍ਰਦਰਸ਼ਨ ਕਰਕੇ ਪੰਜਾਬ ਦੇ ਖਿਲਾਫ 17 ਅਗਸਤ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ਵਿੱਚ ਸੂਬਾ ਪੱਧਰੀ ਇਕ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ।

ਇਹ ਜੰਗਲਾਤ ਕਾਮਿਆ ਦਾ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਜੰਗਲਾਤ ਕਾਮਿਆ ਦੀਆ ਮੰਗਾਂ ਦਾ ਹੱਲ ਨੀ ਹੁੰਦਾ। ਇਸ ਧਰਨੇ ਵਿੱਚ ਹੋਰਨਾ ਤੋ ਇਲਾਵਾ ਨਰੇਸ਼ ਕੁਮਾਰ ਬੋਸਰ, ਭਿੰਦਰ ਘੱਗਾ, ਗੁਰਮੇਲ ਬੰਮਣਾ, ਅਮਰਜੀਤ ਸਿੰਘ ਲਾਛੜੂ ਕਲਾ, ਜਸਵੰਤ ਸਿੰਘ, ਰਣਵੀਰ ਮੁਲੇਪੁਰ, ਗੁਰਦੇਵ ਕੌਰ, ਗੁਰਮੇਲ ਸਿੰਘ ਬਿਸ਼ਨਪੁਰਾ, ਸਮਸੇਰ ਅਸਮਾਨਪੁਰ, ਇੰਦਰਜੀਤ ਕੌਰ ਚੁਪਕੀ, ਜਸਵੀਰ ਕੌਰ, ਕੁਲਦੀਪ ਸਿੰਘ, ਹਾਕਮ ਖਾਨ, ਸਦੀਕ ਖਾਨ, ਜਗਪਾਲ ਸਿੰਘ, ਬੁੱਧ ਸਿੰਘ, ਜਗਤਾਰ ਸੁਧੇਵਾਲ, ਸਤਨਾਮ ਸਿੰਘ ਸੌਜਾ, ਸਬਦਿਲ ਸਿੰਘ ਕੂਕੀ, ਕਰਨੈਲ ਕਾਠਮਠੀ, ਗੁਰਜੀਤ ਸਿੰਘ ਪਟਿਆਲਾ, ਸਿੰਗਾਰਾ ਸਿੰਘ ਕਾਠਮੱਠੀ, ਜਸਵੀਰ ਕੌਰ, ਕੁਲਦੀਪ ਕੌਰ ਪਰਮਜੀਤ ਕੌਰ ਮਾਂਗੇਵਾਲ,ਪਾਲੀ ਦੇਵੀ ਅਤੇ ਮਨਜੀਤ ਕੌਰ ਸਮਾਣਾ ਆਦਿ ਸਾਮਿਲ ਸਨ। 

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

GIEAIA seeks merger of four public sector general insurers

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ