Skip to main content

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)!

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)! The country may follow G-Pay, but in Punjab, AAP’s Gurpreet-Pay is the favoured app for securing clean-chits for heinous crimes : Sukhbir Badal Aam Aadmi Party is anti-Dalit. Why no action against miscreants who desecrated Baba Saheb’s statue in Hoshiarpur, the second such act in this month : SAD President Nihal Singh Wala/Chandigarh 16 September ( Ranjeet Singh Dhaliwal ) : Shiromani Akali Dal (SAD) president Sukhbir Singh Badal today said the county may follow G Pay, but in Punjab the Aam Aadmi Party’s ‘Gurpreet - Pay’ was the favourite app for securing clean chits in any case of crime, even as heinous as rape. The SAD president who addressed a massive rally here as part of the party’s ‘Punjab Bachao’ campaign at the Badhni grain market here said, ‘posters of this new kind of ‘G-Pay’ can be seen everywhere. It seems the chief minister’s residence has become a haven of criminals who are being ...

ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮੇਰਾ ਅਨੁਮਾਨ ਲਗਭਗ ਠੀਕ ਰਿਹਾ : ਰਮਨ

ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮੇਰਾ ਅਨੁਮਾਨ ਲਗਭਗ ਠੀਕ ਰਿਹਾ : ਰਮਨ 

ਚੰਡੀਗੜ੍ਹ 4 ਅਗਸਤ ( ਪੀ ਡੀ ਐਲ ) : ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮੇਰਾ ਅਨੁਮਾਨ ਲਗਭਗ ਠੀਕ ਰਿਹਾ ਸੀ ਹੁਣ ਦੇਸ਼ ਦੇ ਤਾਜ਼ਾ ਹਾਲਾਤਾਂ ਤੋ ਬਾਅਦ ਇੱਕ ਗੱਲ ਸਾਫ ਹੈ ਕਿ ਬੀਜੇਪੀ ਕੇਂਦਰ ਵਿੱਚੋ ਲਗਭਗ ਜਾ ਰਹੀ ਹੈ। ਅਗਾਮੀ ਲੋਕ ਸਭਾ ਚੋਣਾਂ ਅਤੇ ਇਸ ਦੌਰਾਨ ਹੋਣ ਵਾਲੀਆਂ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੂੰ ਦੇਸ਼ ਦੇ ਲੋਕ ਸਿਆਸੀ ਧਰਾਤਲ ਦਿਖਾਉਣ ਲਈ ਕਾਹਲ਼ੇ ਹਨ। ਜ਼ਿੰਮੇਵਾਰੀ ਦੇ ਨਾਮ ਉਪਰ ਕੋਈ ਜਵਾਬਦੇਹੀ ਨਹੀਂ ਹੈ। ਧਰਮ ਅਤੇ ਹਿੰਦੂ ਮੁਸਲਿਮ ਦੀ ਫਿਰਕਾਪ੍ਰਸਤੀ ਦੀ ਰਾਜਨੀਤੀ ਦੇਸ਼ ਵਾਸੀਆਂ ਦੀ ਲੋੜ ਪੂਰੀ ਨਹੀਂ ਕਰ ਸਕਦੀ। ਅਡਾਨੀ, ਅੰਬਾਨੀ ਤੋ ਬਿਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਛ ਦਿਖਿਆ ਨਹੀ। ਕੋਵਿਡ ਅਤੇ ਨੋਟ ਬੰਦੀ ਕਾਰਨ ਟੁੱਟ ਚੁੱਕੀ ਅਰਥ ਵਿਵਸਥਾ ਨੇ ਦੇਸ਼ ਵਾਸੀਆਂ ਨੂੰ ਗਹਿਰੇ ਸਦਮੇ ਦਿੱਤੇ ਹਨ।

ਦਰਅਸਲ ਇਹ ਆਂਕਲਨ ਨੌਜਵਾਨ ਵਰਗ ਦਾ ਤਾਜ਼ਾ ਸਿਆਸੀ ਸੁਭਾਅ ਦੇ ਅਨੁਕੂਲ ਹੈ। ਅੱਜ ਜਦੋਂ ਨੈਸ਼ਨਲ ਮੀਡੀਆ ਜਿਸ ਵਿਚ ਬਹੁਤੇ ਗੋਦੀ ਮੀਡੀਆ ਦਾ ਹਿੱਸਾ ਹਨ, ਤਾਂ ਉਹ ਵੀ ਯੰਤਰ ਮੰਤਰ ਤੇ ਧਰਨੇ ਦੌਰਾਨ ਚਾਹੁੰਦੇ ਹੋਏ ਵੀ ਬੀਜੇਪੀ ਦੀ ਕੇਂਦਰ ਵਾਲੀ ਸਰਕਾਰ ਲਈ ਬਿਰਤਾਂਤ ਨਹੀਂ ਸਿਰਜ ਸਕੇ। ਛੋਟੇ ਛੋਟੇ ਯੂਟਿਊਬਰ ਨੇ ਮੇਨ ਸਟਰੀਮ ਮੀਡੀਆ ਦੀ ਫੂਕ ਕੱਢ ਕੇ ਰੱਖ ਦਿੱਤੀ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੁਦ ਕੈਮਰੇ ਸਾਹਮਣੇ ਆ ਕੇ ਵਿਦਿਆਰਥੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਅੱਗੇ ਪਾਉਣਾ ਪਿਆ। ਹਰ ਮੁੱਦੇ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜਨ ਵਿਚ ਮਸ਼ਹੂਰ ਬੀਜੇਪੀ ਏਥੇ ਨਾ ਪੰਡਿਤ ਨਹਿਰੂ ਨੂੰ ਜ਼ਿੰਮੇਵਾਰ ਦੱਸ ਸਕੀ ਨਾ ਹੀ ਕਾਂਗਰਸ ਨੂੰ। ਹਾਂ ਅਸਤੀਫ਼ਾ ਦੇਣ ਵੇਲੇ ਧਰਮਿੰਦਰ ਪ੍ਰਧਾਨ ਨੇ ਦੇਸ਼ ਵਾਸੀਆਂ ਤੋਂ ਮੁਆਫੀਆਂ ਮੰਗਣ ਦੀ ਬਜਾਏ ਇਸ ਨੂੰ ਦੇਸ਼ ਦੇ ਹਿੱਤ ਲਈ ਆਪਣੇ ਅਸਤੀਫ਼ੇ ਨੂੰ ਕੁਰਬਾਨੀ ਦੇ ਰੂਪ ਵਜੋ ਜਰੂਰ ਪੇਸ਼ ਕਰਨ ਦੀ ਕੋਸ਼ਿਸ ਕੀਤੀ ਪਰ ਦੇਸ਼ ਦੇ ਨੌਜਵਾਨ ਨੇ ਇਸ ਨੂੰ ਬੁਰੇ ਤਰੀਕੇ ਨਾਲ ਝੁਠਲਾ ਦਿੱਤਾ।

ਦੇਸ਼ ਨਵੇਂ ਦੌਰ ਵਿੱਚ ਗੁਜਰ ਰਿਹਾ ਹੈ। ਏਥੇ ਸਥਾਪਿਤ ਲੀਡਰਸ਼ਿਪ ਲਈ ਰਸਤਾ ਔਖਾ ਹੈ। ਦੇਸ਼ ਦੀ ਰਾਜਨੀਤੀ ਨਵੇਂ ਤਜੁਰਬੇ ਵੱਲ ਵਧ ਰਹੀ ਹੈ। ਮਾਨਸੂਨ ਸੈਸ਼ਨ ਵਿੱਚ ਰਾਖੀ ਬਿੜਲਾ ਨੇ ਐਸੇ ਤਰਜ ਉੱਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਵੱਖੀਆਂ ਉਧੇੜ ਕੇ ਰੱਖ ਦਿੱਤੀਆਂ। ਹੁਣ ਰਾਮ ਮੰਦਿਰ ਅਤੇ ਰਾਮ ਨਾਮ ਬੀਜੇਪੀ ਦੀ ਸਿਆਸਤ ਵਿੱਚੋਂ ਮਨਫੀ ਨਜਰ ਆਉਣ ਲੱਗਾ ਹੈ। ਕਿਸੇ ਸਮੇਂ ਮੰਦਰ ਦੇ ਦਾਨ ਦੀ ਲੁੱਟ ਅਫ਼ਗ਼ਾਨ ਦੇ ਲੁਟੇਰੇ ਮਹੁੰਮਦ ਗ਼ਜ਼ਨੀ ਕਰਦੇ ਰਹੇ ਅੱਜ ਲੁੱਟ ਲਈ ਸਭ ਨੂੰ ਪਤਾ ਕੌਣ ਜ਼ਿੰਮੇਵਾਰ ਹੈ ਤੇ ਕਿਸ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਅੱਤ ਦੀ ਮਹਿੰਗਾਈ ਅਤੇ ਰੁਜ਼ਗਾਰ ਦੇ ਘੱਟ ਰਹੇ ਮੌਕੇ ਵਧ ਰਹੀ ਆਬਾਦੀ ਅਤੇ ਛੋਟੇ ਤੋ ਵੱਡੇ ਸ਼ਹਿਰਾਂ ਦੀ ਤਰਸਯੋਗ ਹਾਲਤ ਨਵੇਂ ਸਵਾਲ ਲੈਕੇ ਆ ਰਹੀ ਹੈ। ਆਮ ਲੋਕਾਂ ਲਈ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯੋਜਨਾਵਾਂ ਦੀ ਘਾਟ ਅਤੇ ਕੁਪੋਸ਼ਣ ਦੀ ਸ਼ਿਕਾਰ ਮਾਂ ਦੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚਾ ਦੇਸ਼ ਦੀ ਤਸਵੀਰ ਨੂੰ ਜਨਤਕ ਕਰ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਚਾਹ ਵੇਚਣ ਵਾਲੀਆਂ ਗੱਲਾਂ ਅੱਛੇ ਦਿਨ ਆਏਗੇ ਨੂੰ ਬੁਰੇ ਦਿਨ ਦਿਖਾਉਣ ਲਈ ਮਜਬੂਰ ਕਰਨ ਵਾਲੇ ਹਨ। ਦੇਸ਼ ਦਾ ਨਵਾਂ ਦੌਰ, ਦੇਸ਼ ਦੀ ਰਾਜਨੀਤੀ ਦੇ ਨਵੇਂ ਮੁੱਦੇ, ਜ਼ੇਨ ਜ਼ਡ ਦੀ ਦੇਸ਼ ਦੀ ਸਿਆਸਤ ਵਿੱਚ ਐਂਟਰੀ ਅਤੇ ਧਰਮ ਅਧਾਰਿਤ ਰਾਜਨੀਤੀ ਆਪਣੇ ਖਾਤਮੇ ਦੇ ਆਖਰੀ ਪੜਾਅ ਵਿੱਚ ਹੈ।

Comments

Post a Comment

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ