ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਜੀਆਈ ਆਈ ਇੰਸਟੀਚਿਊਟ ਨੇ ਕੈਂਸਰ ਅਤੇ ਅੱਖਾਂ ਦੀਆਂ ਬਿਮਾਰੀਆਂ 'ਤੇ ਸਾਂਝੀ ਖੋਜ ਲਈ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ
ਮੀ ਭਾਭਾ ਕੈਂਸਰ ਹਸਪਤਾਲ ਅਤੇ ਜੀਆਈ ਆਈ ਇੰਸਟੀਚਿਊਟ ਨੇ ਕੈਂਸਰ ਅਤੇ ਅੱਖਾਂ ਦੀਆਂ ਬਿਮਾਰੀਆਂ 'ਤੇ ਸਾਂਝੀ ਖੋਜ ਲਈ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ
ਆਈ ਮੇਲਿਗਰੇੰਸੀ, ਕਲੀਨਿਕਲ ਰਿਸਰਚ, ਜੈਨੇਟਿਕਸ, ਆਇਕੁਲਰ ਓਨਕੋਲੋਜੀ, ਅਤੇ ਐਡਵਾਂਸ ਡਾਇਗਨੌਸਟਿਕਸ ਵਿੱਚ ਨਾਲ ਕਰਨਗੇ ਕੰਮ, ਉੱਤਰੀ ਭਾਰਤ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਹੋਵੇਗਾ ਲਾਭ
ਨਿਊ ਚੰਡੀਗੜ੍ਹ/ਮੋਹਾਲੀ 4 ਅਗਸਤ ( ਰਣਜੀਤ ਧਾਲੀਵਾਲ ) : ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ (HBCH&RC) ਅਤੇ ਗਰੇਵਾਲ ਆਈ ਇੰਸਟੀਚਿਊਟ (GEI), ਨਿਊ ਚੰਡੀਗੜ੍ਹ ਵਿਚਕਾਰ ਕਲੀਨਿਕਲ ਰਿਸਰਚ ਅਤੇ ਏਕੀਕ੍ਰਿਤ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ। ਹੋਮੀ ਭਾਭਾ ਕੈਂਸਰ ਹਸਪਤਾਲ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਇੱਕ ਇਕਾਈ ਹੈ। ਇਸ ਸਮਝੌਤੇ 'ਤੇ ਡਾ. (ਪ੍ਰੋ.) ਅਸ਼ੀਸ਼ ਗੁਲੀਆ, ਡਾਇਰੈਕਟਰ, ਐਚਬੀਸੀਐਚ ਐਂਡ ਆਰਸੀ, ਪੰਜਾਬ, ਅਤੇ ਡਾ. ਐਸਪੀਐਸ ਗਰੇਵਾਲ, ਚੇਅਰਮੈਨ, ਗਰੇਵਾਲ ਆਈ ਇੰਸਟੀਚਿਊਟ ਨੇ ਦਸਤਖਤ ਕੀਤੇ। ਇਸ ਮੌਕੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਡਾਕਟਰ ਅਤੇ ਅਧਿਕਾਰੀ ਮੌਜੂਦ ਸਨ।
Comments
Post a Comment