Skip to main content

Jagat Punjabi Sabha Canada to Honour Veteran Kabaddi Players : Ajaib Singh Chattha

Jagat Punjabi Sabha Canada to Honour Veteran Kabaddi Players : Ajaib Singh Chattha Kabaddi Players' Fair to be held in Jalandhar on 6th and 7th February 2027 : Dr. Amrik Singh Toronto, Canada/India 1 September ( Hardev Chauhan/Ranjeet Singh Dhaliwal ) : Jagat Punjabi Sabha Canada is organizing a grand felicitation ceremony in Jalandhar on February 6th and 7th, 2027 to honour players, coaches and promoters who played Kabaddi from 1950 to 2000. Ajaib Singh Chattha, Chairman, Jagat Punjabi Sabha, Canada, informed that in this historic event, more than 200 former Kabaddi players will be brought together on one stage and honoured. Punjab-style Kabaddi has produced many great and powerful players. Among them, the names of Ajit Singh Malri, Tokhi Atom, Gurdial Singh Dhillon, Kartar Singh Pannu, Preeta, Ghugga Sankaria, Kirpal Sadh, Dev Atta and Tokhi Tiger are especially noteworthy. These players made Kabaddi popular in India and abroad with their strength, agility and excellent game. Fam...

ਫੀਲਡ ਕਾਮੇਂ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਦੇ ਖਿਲਾਫ 2 ਦਿਨਾਂ ਭੁੱਖ ਹੜਤਾਲ ਕਰਕੇ 24 ਸਤੰਬਰ ਨੂੰ ਚੰਡੀਗੜ੍ਹ ਵਿਖੇ ਕਰਨਗੇ ਰੋਸ ਪ੍ਰਦਰਸ਼ਨ

ਫੀਲਡ ਕਾਮੇਂ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਦੇ ਖਿਲਾਫ 2 ਦਿਨਾਂ ਭੁੱਖ ਹੜਤਾਲ ਕਰਕੇ 24 ਸਤੰਬਰ ਨੂੰ ਚੰਡੀਗੜ੍ਹ ਵਿਖੇ ਕਰਨਗੇ ਰੋਸ ਪ੍ਰਦਰਸ਼ਨ   

ਮੁੱਖ ਕਾਰਜਕਾਰੀ ਅਫਸਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਦੇ ਕੇ ਨਹੀਂ ਪੁੱਜੇ ਮੌਕੇ ਤੇ ਇੰਜਨੀਅਰ ਇਨ ਚੀਫ ਨਾਲ ਹੋਈ ਗੱਲਬਾਤ ਅਨੁਸਾਰ ਮੰਗਾਂ ਉੱਪਰ ਕੋਈ ਕਾਰਵਾਈ ਨਾਂ ਕਰਨ ਤੇ ਜਥੇਬੰਦੀ ਵੱਲੋਂ ਵਾਕਆਊਟ ਕਰਕੇ ਕੀਤੀ ਨਾਅਰੇਬਾਜੀ

ਚੰਡੀਗੜ੍ਹ 1 ਸਤੰਬਰ ( ਰਣਜੀਤ ਧਾਲੀਵਾਲ ) : ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ 18 ਅਗਸਤ ਦੇ ਸੀਵਰੇਜ ਬੋਰਡ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਦੇ ਸੰਬੰਧ ਵਿੱਚ ਅੱਜ ਇੱਕ ਸਤੰਬਰ ਨੂੰ ਜਥੇਬੰਦੀ ਨੂੰ ਮੁੱਖ ਕਾਰਜਕਾਰੀ ਅਫਸਰ ਵੱਲੋਂ ਮਿਊਸੀਪਲ ਭਵਨ ਸੈਕਟਰ 35 ਏ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਐਨ ਮੌਕੇ ਮੀਟਿੰਗ ਦਾ ਸਥਾਨ ਬਦਲ ਕੇ ਸੈਕਟਰ 27 ਏ ਸੀਵਰੇਜ ਬੋਰਡ ਦਫਤਰ ਚੰਡੀਗੜ੍ਹ ਵਿਖੇ ਕਰ ਦਿੱਤਾ ਗਿਆ। ਮੀਟਿੰਗ ਦੇ ਸ਼ੁਰੂ ਵਿਚ ਇੰਜੀਨੀਅਰ ਇਨ ਚੀਫ ਵੱਲੋਂ ਦੱਸਿਆ ਗਿਆ ਕਿ ਮੁੱਖ ਕਾਰਜਕਾਰੀ ਅਫਸਰ ਕੁਝ ਸਮਾਂ ਲੇਟ ਹੋ ਸਕਦੇ ਹਨ ਪਰ ਡੇਢ ਦੋ ਘੰਟੇ ਉਡੀਕਣ ਦੇ ਬਾਵਜੂਦ ਵੀ ਮੁੱਖ ਕਾਰਜਕਾਰੀ ਅਫਸਰ ਮੀਟਿੰਗ ਕਰਨ ਲਈ ਨਹੀਂ ਆਏ ਪਰ ਉਹ ਸੈਕਟਰ 35 ਏ ਵਿਖੇ ਹੀ ਆਪਣੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਰਹੇ ਫਿਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੰਜੀਨੀਅਰ ਇਨ ਚੀਫ ਵੱਲੋਂ ਮੀਟਿੰਗ ਦੌਰਾਨ ਕੋਈ ਠੋਸ ਜਵਾਬ ਨਾਂ ਦੇਣ ਤੇ ਜਥੇਬੰਦੀ ਨੇ ਮੀਟਿੰਗ ਦਾ ਵਾਕਆਊਟ ਕੀਤਾ ਅਤੇ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। 

ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ,ਲਖਵਿੰਦਰ ਸਿੰਘ ਖਾਨਪੁਰ ਸੁਖਚੈਨ ਸਿੰਘ ਬਠਿੰਡਾ, ਕਿਸ਼ੋਰ ਚੰਦ ਗਾਜ, ਪੁਸ਼ਪਿੰਦਰ ਪਿੰਕੀ,ਤਾਰ ਸਿੰਘ ਬਰਨਾਲਾ ਅਮਰ ਸਿੰਘ ਮਾਨਸਾ, ਰਿਸ਼ੀ ਕੁਮਾਰ, ਰਣਜੀਤ ਸਿੰਘ ਰੋਪੜ, ਮੇਘ ਰਾਜ ਲੁਧਿਆਣਾ,ਆਗੂਆਂ ਨੇ ਕਿਹਾ ਕਿ ਮੁੱਖ ਕਾਰਜਕਾਰੀ ਅਫਸਰ ਅਤੇ ਮੁੱਖ ਦਫਤਰ ਦੇ ਇਸ ਵਤੀਰੇ ਦੇ ਖਿਲਾਫ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਅਗਲੀ ਕੜੀ ਵਜੋਂ 22 ਅਤੇ 23 ਸਤੰਬਰ ਨੂੰ ਮੁੱਖ ਦਫਤਰ ਅੱਗੇ ਭੁੱਖ ਹੜਤਾਲ ਕੀਤੀ ਜਾਏਗੀ ਅਤੇ 24 ਸਤੰਬਰ 2026 ਨੂੰ ਮੁੱਖ ਦਫਤਰ ਸੀਵਰੇਜ ਬੋਰਡ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2004 ਤੋਂ ਪਹਿਲਾਂ ਭਰਤੀ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ ਸਬੰਧੀ 30-07-2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ ਸਬੰਧੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਅਤੇ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਹਰ ਤਰ੍ਹਾਂ ਦੇ ਕੱਚੇ, ਕੰਟਰੈਕਟ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ ਮੰਡੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਅੱਠ-ਅੱਠ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਦੋ ਦੋ ਸਾਲ ਤੋਂ ਕੱਚੇ ਕੰਟਰੈਕਟ ਕਾਮਿਆਂ ਦਾ ਪੀ ਐਫ ਅਤੇ ਰੈਗੂਲਰ ਕਰਮਚਾਰੀਆਂ ਦਾ ਜੀਪੀਐਫ ਵੀ ਜਮਾਂ ਨਹੀਂ ਕਰਵਾਇਆ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋ ਰਿਹਾ, ਰਿਟਾਇਰ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ ਬਕਾਏ ਲੰਮੇ ਸਮੇਂ ਤੋਂ ਪੈਡਿੰਗ ਪਏ ਹਨ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਜਾ ਰਹੇ ਮੁੱਖ ਦਫਤਰ ਫੰਡ ਰਿਲੀਜ ਨਹੀਂ ਕਰ ਰਿਹਾ। ਰਜਿੰਦਰ ਸਿੰਘ,ਮਨਪ੍ਰੀਤ ਸਿੰਘ ਜਲੰਧਰ, ਈਸ਼ਰ ਸਿੰਘ ਚੀਮਾ, ਹਰਪ੍ਰੀਤ ਸਿੰਘ ਦੁੱਗਲ ,ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਲੁਧਿਆਣਾ,ਰੋਹੀ ਰਾਮ,ਆਗੂਆਂ ਨੇ ਕਿਹਾ ਕਿ ਵਾਰ ਵਾਰ ਮੀਟਿੰਗਾਂ ਰੱਦ ਕਰਨ ਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਦੇ ਮੁੱਖ ਕਾਰਜਕਾਰੀ ਅਫਸਰ ਦੇ ਖਿਲਾਫ ਮਿਤੀ 22 ਸਤੰਬਰ ਅਤੇ 23 ਸਤੰਬਰ ਨੂੰ ਮੁੱਖ ਦਫਤਰ ਚੰਡੀਗੜ੍ਹ ਅੱਗੇ 2 ਦਿਨਾਂ ਭੁੱਖ ਹੜਤਾਲ ਕਰਕੇ 24 ਸਤੰਬਰ ਨੂੰ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਚੰਡੀਗੜ੍ਹ ਦੇ ਖਿਲਾਫ਼ ਸੈਕਟਰ 27 ਏ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

Punjab Education Department Women Officials and Employees Celebrate Teej Festival with Great Enthusiasm in Mohali