ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਪੰਜਾਬ ਦੀ ਮੀਟਿੰਗ ਸਿਵਲ ਸਕੱਤਰ ਪੰਜਾਬ ਵਿਖੇ ਮੀਟਿੰਗ ਹੋਈ
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਪੰਜਾਬ ਦੀ ਮੀਟਿੰਗ ਸਿਵਲ ਸਕੱਤਰ ਪੰਜਾਬ ਵਿਖੇ ਮੀਟਿੰਗ ਹੋਈ
ਵਿਭਾਗ ਨਾਲ ਅਗਲੀ ਮੀਟਿੰਗ ਬੁੱਧਵਾਰ ਨੂੰ 30-9-2026 ਦੀ ਲਿਖਤੀ ਰੂਪ ਵਿੱਚ ਤਹਿ ਹੋਈ
ਚੰਡੀਗੜ੍ਹ 24 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਪੰਜਾਬ ਦੀ ਮੀਟਿੰਗ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ,ਟਰਾਂਸਪੋਰਟ ਸਕੱਤਰ ਪੰਜਾਬ ਜੀ ਦੇ ਨਾਲ ਸਿਵਲ ਸਕੱਤਰ ਪੰਜਾਬ ਵਿਖੇ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਮੰਗਾਂ ਉਪਰ ਵਿਚਾਰ ਚਰਚਾ ਹੋਈ ਅਤੇ ਨਾਲ ਹੀ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਛੁੱਟੀ ਤੇ ਹੋਣ ਕਾਰਨ ਅਗਲੀ ਮੀਟਿੰਗ ਦਾ ਸਮਾਂ ਤਹਿ ਕੀਤਾ ਗਿਆ। ਇਸ ਤੋਂ ਇਲਾਵਾ 2026 ਬਿੱਲ ਤੇ ਗਲਬਾਤ ਕੀਤੀ ਗਈ ਯੂਨੀਅਨ ਨੇ ਕਿਹਾ ਕਿ ਪੀ.ਆਰ.ਟੀ.ਸੀ ਦੇ ਵਿੱਚ 2021 ਤੋਂ ਰਿਕਾਰਡ ਚੱਕਿਆ ਜਾਂ ਰਿਹਾ ਹੈ ਇਸ ਤੇ ਉਹਨਾਂ ਕਲੀਅਰ ਕੀਤਾ ਕੀ ਜਦੋਂ ਤੋਂ ਵਰਕਰ ਦੀ ਜੁਆਇਨਿੰਗ ਹੈ ਸਭ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਜੇਕਰ ਕਿਸੇ ਵਰਕਰਾ ਦਾ ਰਿਕਾਰਡ ਦੇ ਸਾਲ ਘੱਟਦੇ ਹਨ ਤਾਂ ਪਿਛਲੇ ਸਾਲ ਦਾ ਰਿਕਾਰਡ ਚੈੱਕ ਕਰਕੇ ਉਸ ਨੂੰ ਪੂਰਾ ਕੀਤਾ ਜਾਵੇ। ਯੂਨੀਅਨ ਵਲੋਂ ਨਵੇਂ ਭਰਤੀ ਮੁਲਾਜਮਾ ਨੂੰ ਕੰਟਰੈਕਟ ਤੇ ਲੈਣ ਲਈ ਕਿਹਾ ਤਾ ਮੰਤਰੀ ਸਾਬ ਵੱਲੋ 3 ਸਾਲ ਵਾਲੀ ਪੋਲਸੀ ਲਾਗੂ ਕਰਨ ਜਾ ਕੰਟਰੈਕਟ ਭਰਤੀ ਪ੍ਰਕਿਰਿਆ ਅਪਨਾਉਣ ਦੀ ਸਹਿਮਤੀ ਦੇ ਅਦੇਸ਼ ਦਿੱਤੇ ਜਿਸ ਵਿੱਚ ਪਹਿਲਾ ਕੰਮ ਕਰਦੇ ਮੁਲਾਜ਼ਮਾਂ ਨੂੰ ਭਰਤੀ ਵਿੱਚ ਸ਼ੂਟ ਦੇਕੇ ਸ਼ਾਮਿਲ ਕਰਨ ਸਮੇਤ ਪਹਿਲ ਦੇ ਆਧਾਰ ਤੇ ਕੰਟਰੈਕਟ ਤੇ ਲੈਣ ਦਾ ਵਾਅਦਾ ਕੀਤਾ ਸੈਕਟਰੀ ਸਾਬ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਦੇ ਸੁਝਾਅ ਪ੍ਰਾਪਤ ਹੋਣ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲੈਣ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਸਬੰਧੀ 30 ਸਤੰਬਰ ਨੂੰ ਅਗਲੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਹੱਲ ਕੱਢਿਆ ਜਾਵੇਗਾ ਇਸ ਤੋਂ ਇਲਾਵਾ ਪਨਬਸ ਦੇ ਸਰਵਿਸ ਰੂਲਾ ਦੀ ਜ਼ੋ ਫਾਇਲ ਵਿੱਤ ਵਿਭਾਗ ਵਿੱਚ ਰੁੱਕੀ ਹੋਈ ਹੈ ਮੰਤਰੀ ਸਾਬ ਜੀ ਨੇ ਤੁਰੰਤ ਫੋਨ ਕਰਕੇ ਜਲਦੀ ਫਾਇਲ ਨੂੰ ਪਾਸ ਕਰਨ ਦੇ ਲਈ ਫੋਨ ਕਰਕੇ ਕਿਹਾ ਗਿਆ ਅਤੇ ਸੈਕਟਰੀ ਸਾਬ ਨੂੰ ਤਰੁੰਤ ਇਸ ਨੂੰ ਕਲੀਅਰ ਕਰਨ ਲਈ ਕਿਹਾ ਗਿਆ ਮੌਕੇ ਤੇ ADO ਪਨਬੱਸ ਨੂੰ ਬੁਲਾ ਕੇ ਵਿੱਤ ਵਿਭਾਗ ਵਿੱਚ ਭੇਜਿਆ ਗਿਆ ਜੱਥੇਬੰਦੀਆਂ ਦੇ ਆਗੂਆਂ ਨੂੰ ਨਾਲ ਲਿਜਾਕੇ ਕਲੀਅਰ ਕਰਨ ਨੂੰ ਕਿਹਾ ਗਿਆ ਅਤੇ ਸ਼ਘੱਰਸ਼ਾ ਦੋਰਾਨ ਮੁਲਾਜ਼ਮਾਂ ਤੇ ਪਾਏ ਨਜਾਇਜ ਪਰਚੇ ਰੱਦ ਕਰਨ ਦੇ ਮੰਤਰੀ ਸਾਬ ਵੱਲੋ ਗ੍ਰਹਿ ਵਿਭਾਗ ਨੂੰ ਦੇ ਅਦੇਸ਼ ਦਿੱਤੇ ਅਤੇ ਨਾਲ ਹੀ ਜਥੇਬੰਦੀ ਵੱਲੋ ਵਾਰ ਵਾਰ ਮੰਗ ਕੀਤੀ ਜਾ ਰਹੀ ਸੀ ਕਿ ਬੱਸਾ ਦੇ ਫਲੀਟ ਵਿੱਚ ਵਾਧਾ ਕੀਤਾ ਜਾਵੇ ਜਿਸ ਤੇ ਮੰਤਰੀ ਸਾਬ ਵੱਲੋ ਨਵੀਆਂ ਆ ਰਹੀਆਂ ਬੱਸਾ ਵਿੱਚ 25% ਹੋਰ ਵਾਧਾ ਕਰਨ ਤੇ ਸਹਿਮਤੀ ਜਤਾਈ ਗਈ ਅਤੇ ਨਾਲ ਹੀ ਪੀ.ਆਰ.ਟੀ.ਸੀ ਦੇ ਵਰਕਰਾਂ ਦੀ ਅੱਜ ਤੱਕ ਪੂਰੀ ਤਨਖਾਹ ਵਰਕਰਾ ਦੇ ਖਾਤਿਆ ਵਿੱਚ ਨਹੀ ਆਈ ਜਿਸ ਤੇ ਸੈਕਟਰੀ ਸਾਬ ਨੇ ਜਲਦੀ ਤਨਖਾਹ ਜਾਰੀ ਕਰਨ ਦੇ ਅਦੇਸ਼ ਦਿੱਤੇ ਪੀ.ਆਰ.ਟੀ.ਸੀ ਵਿੱਚ ਬਲੈਕ ਲਿਸਟ ,ਗੈਰ ਹਾਜ਼ਰ, ਅਪੀਲ ਰਿਜੈਕਟ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਲਈ ਮਨੇਜਿੰਗ ਡਾਇਰੈਕਟਰ ਨੂੰ ਤੁਰੰਤ ਹਦਾਇਤ ਕੀਤੀ ਗਈ ਹੈ ਜਲਦੀ ਹੀ ਉਹਨਾਂ ਵਰਕਰਾਂ ਨੂੰ ਬਹਾਲ ਕੀਤਾ ਜਾਵੇਗਾ*
ਇਸ ਤੋਂ ਇਲਾਵਾ ਠੇਕੇਦਾਰ ਵੱਲੋ ਈ ਪੀ ਐਫ,ਈ ਐਸ ਆਈ ਅਤੇ ਸਕਿਉਰਟੀਆ ਦੇ ਘੋਟਾਲੇ ਤੇ ਕਰਵਾਈ ਕਰਨ ਲਈ ਮੰਗ ਕੀਤੀ ਗਈ ਸਾਰੀਆਂ ਮੰਗਾਂ ਪ੍ਰਤੀ ਕਾਰਵਾਈ ਕਰਨ ਦੀ ਸਹਿਮਤੀ ਜਤਾਈ ਅਤੇ ਨਾਲ ਹੀ ਵਿੱਤ ਵਿਭਾਗ ਦੀ ਮੀਟਿੰਗ ਵਿੱਚ ਸ਼ਮਸ਼ੇਰ ਸਿੰਘ,ਰੇਸ਼ਮ ਸਿੰਘ ਗਿੱਲ ਸ਼ਾਮਿਲ ਹੋਏ ਉਸ ਵਿੱਚ ਵਿੱਤ ਵਿਭਾਗ ਨੇ ਸਾਰੀ ਗੱਲਬਾਤ ਸੁਣੀ ਅਤੇ ਕੱਲ ਨੂੰ ਫਾਈਲ ਫਾਈਨਲ ਕਰਕੇ ਸੋਮਵਾਰ ਨੂੰ ਵਿੱਤ ਵਿਭਾਗ ਤੋ ਕਲੀਅਰ ਕਰਕੇ ਟਰਾਸਪੋਰਟ ਵਿਭਾਗ ਕੋਲ ਭੇਜਣ ਦਾ ਕਲੀਅਰ ਕੀਤਾ ਗਿਆ ਇਸ ਲਈ ਸਾਰੇ ਸਾਥੀ ਨੂੰ ਅਪੀਲ ਹੈ ਕਿ ਅਗਲੀ ਮੀਟਿੰਗ ਵਿੱਚ ਫਾਈਨਲ ਫੈਸਲਾ ਹੋਵੇਗਾ ਉਸ ਸਮੇਂ ਤੱਕ ਡਿਪੂਆਂ ਵਿੱਚ ਪਹਿਰਾ ਦੇਣ ਅਤੇ ਸਹੀ ਰਿਕਾਰਡ ਤਿਆਰੀ ਕਰਕੇ ਭੇਜਣ ਲਈ ਸਹਿਯੋਗ ਕਰੋ। ਵਿਭਾਗ ਨਾਲ ਅਗਲੀ ਮੀਟਿੰਗ ਬੁੱਧਵਾਰ ਨੂੰ 30-9-2026 ਦੀ ਲਿਖਤੀ ਰੂਪ ਵਿੱਚ ਤਹਿ ਹੋਈ ਹੈ।

Comments
Post a Comment