29 ਸਤੰਬਰ ਮੰਗਲਵਾਰ ਨੂੰ NRI ਜੋਗਿੰਦਰ ਕੌਰ ਸੰਧੂ ਨੇ ਡੀਜੀਪੀ ਪੰਜਾਬ ਦੇ ਹੈਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ
29 ਸਤੰਬਰ ਮੰਗਲਵਾਰ ਨੂੰ NRI ਜੋਗਿੰਦਰ ਕੌਰ ਸੰਧੂ ਨੇ ਡੀਜੀਪੀ ਪੰਜਾਬ ਦੇ ਹੈਡ ਕੁਆਰਟਰ ਸਾਹਮਣੇ ਧਰਨਾ ਦੇਣ ਦਾ ਕੀਤਾ ਐਲਾਨ
ਮੈਨੂੰ 24 ਸਾਲ ਵਿਲਕਦਿਆਂ ਹੋਏ, ਪਰ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਇਨਸਾਫ : ਬੀਬੀ ਸੰਧੂ
NRI ਕਮਿਸ਼ਨ ਵੱਡੇ ਵੱਡੇ ਦਾਅਵੇ ਤੇ ਵਾਅਦਿਆਂ ਦਾ ਹੋਇਆ ਪੜਦਾਫਾਸ਼, ਉਹ ਸਿਰਫ ਐਲਾਨ ਤੇ ਖਿਆਲੀ ਪੁਲਾਓ : ਪ੍ਰਧਾਨ ਕੁੰਭੜਾ
ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਨਆਰਆਈ ਜੋਗਿੰਦਰ ਕੌਰ ਸੰਧੂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ
ਐਸ.ਏ.ਐਸ.ਨਗਰ 26 ਸਤੰਬਰ ( ਰਣਜੀਤ ਧਾਲੀਵਾਲ ) : ਕਿਸੇ ਨੂੰ ਇਨਸਾਫ ਲੈਣ ਲਈ 24-24 ਸਾਲਾਂ ਦੀ ਤਪੱਸਿਆ ਕਰਨੀ ਪਵੇ ਤੇ ਉਸ ਤੋਂ ਬਾਅਦ ਵੀ ਉਸ ਨੂੰ ਕੋਈ ਨਤੀਜਾ ਨਾ ਨਿਕਲੇ, ਅਜਿਹੇ 80 ਸਾਲਾਂ ਬਜ਼ੁਰਗ ਮਹਿਲਾ ਦੀ ਕੀ ਹਾਲਾਤ ਹੋਏਗੀ, ਕੀ ਉਹ ਇਸ ਕਾਨੂੰਨ ਵਿਵਸਥਾ ਤੇ ਕਦੀ ਵਿਸ਼ਵਾਸ ਕਰੇਗੀ, ਕੀ ਉਹ ਕਿਸੇ ਸਰਕਾਰ ਤੇ ਕੋਈ ਉਮੀਦ ਰੱਖੇਗੀ, ਕੀ ਜੇ ਉਸ ਮਹਿਲਾ ਨੂੰ ਖੁਦ ਪੁਲਿਸ ਨੇ ਲੁੱਟਿਆ ਹੋਵੇ, ਮਾਰਨ ਦੀਆਂ ਕਈ ਵਾਰੀ ਕੋਸ਼ਿਸ਼ਾਂ ਕੀਤੀਆਂ ਹੋਣ, ਅਜਿਹੀ ਬਜ਼ੁਰਗ ਮਹਿਲਾ ਜਾਵੇ ਤਾਂ ਕਿੱਥੇ ਜਾਵੇ। ਇਹ ਉਪਰੋਕਤ ਬਿਆਨ ਐਨ ਆਰ ਆਈ 80 ਸਾਲਾ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਐਸੀ ਬੀਸੀ ਮੋਰਚੇ ਤੇ ਪ੍ਰੈਸ ਸਾਹਮਣੇ ਦਰਦ ਭਰੇ ਮਨ ਨਾਲ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਮੈਂ ਇਨਸਾਫ ਲੈਣ ਲਈ ਹਰ ਸਰਕਾਰੇ ਦੁਆਰੇ ਗਈ ਪੁਲਿਸ ਪ੍ਰਸ਼ਾਸਨ ਕੋਲ ਵੀ ਤਰਲੇ ਕੀਤੇ ਲਿਖ ਲਿਖ ਅਰਜੀਆਂ ਦਿਤੀਆਂ, ਦਿਨ ਰਾਤ ਖੱਜਲ ਖੁਆਰ ਹੋਈ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ, ਜਿਨਾਂ ਬਦਮਾਸ਼ਾਂ ਨੇ ਮੇਰੀ ਪ੍ਰਾਪਰਟੀ ਤੇ ਜਬਰਨ ਕਬਜ਼ਾ ਕੀਤਾ ਤੇ ਮੈਨੂੰ ਭਾਰੀ ਨੁਕਸਾਨ ਪਹੁੰਚਾਇਆ, ਉਹ ਸ਼ਰੇਆਮ ਆਜ਼ਾਦ ਘੁੰਮ ਰਹੇ ਹਨ। ਜਦਕਿ ਮੈਂ ਪਰੇਸ਼ਾਨੀ ਦੇ ਨਾਲ ਜੀਵਨ ਬਸਰ ਕਰ ਰਹੀ ਹਾਂ। ਮੈਂ ਪੰਜਾਬ ਦੇ ਸਮੂਹ ਐਨਆਰਆਈ ਭਰਾਵਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਇੱਥੇ ਨਾ ਆਇਓ, ਇਥੇ ਐਨ ਆਰ ਆਈਆਂ ਨੂੰ ਭਰਮਾ ਫੁਸਲਾ ਕੇ ਸਰਕਾਰਾਂ ਵੀ ਲੁੱਟਦੀਆਂ ਹਨ ਤੇ ਪੁਲਿਸ ਵੀ ਲੁੱਟਦੀ ਹੈ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ। ਉਹਨਾਂ ਕਿਹਾ ਕਿ ਹੁਣ 29 ਸਤੰਬਰ 2026 ਦਿਨ ਮੰਗਲਵਾਰ ਨੂੰ ਮੈਂ ਡੀਜੀਪੀ ਪੰਜਾਬ ਦੇ ਹੈਡ ਕੁਆਰਟਰ ਤੇ ਅਣਮਿਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਾਂਗੀ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਐਨਆਰਆਈ ਬੀਬੀ ਜੋ 80 ਸਾਲ ਦੀ ਉਮਰ ਦੇ ਵਿੱਚ ਵੀ ਇਨਸਾਫ ਲਈ ਦਰ ਦਰ ਧੱਕੇ ਖਾ ਰਹੀ ਹੈ ਤੇ ਕਿਸੇ ਵੀ ਉੱਚ ਅਧਿਕਾਰੀ ਜਾਂ ਸਰਕਾਰੀ ਮੰਤਰੀ ਸੰਤਰੀ ਨੇ ਇਸ ਬਜ਼ੁਰਗ ਬੀਬੀ ਦੀ ਫਰਿਆਦ ਨਹੀਂ ਸੁਣੀ ਤੇ ਇਸ ਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਜਿਸ ਸਰਕਾਰ ਨੂੰ ਐਨ ਆਰ ਆਈਆਂ ਨੇ ਵਿੱਤੀ ਸਹਾਇਤਾ ਕਰਕੇ ਅਤੇ ਖੁਦ ਆ ਆ ਕੇ ਕੰਪੇਨਾਂ ਕਰ ਕਰਕੇ ਜਤਾਇਆ। ਅੱਜ ਉਸੇ ਸਰਕਾਰ ਵਿੱਚ ਐਨ ਆਰ ਆਈਆਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਉਹਨਾਂ ਕਿਹਾ ਕਿ ਬੀਬੀ ਜੋਗਿੰਦਰ ਕੌਰ ਵੱਲੋਂ ਲਏ ਹਰ ਫੈਸਲੇ ਤੇ ਐਸ ਸੀ ਬੀਸੀ ਮੋਰਚਾ ਸਮਰਥਨ ਦੇਣ ਦਾ ਐਲਾਨ ਕਰਦਾ ਹੈ ਤੇ ਬੀਬੀ ਨਾਲ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਇਸ ਮੌਕੇ ਬਾਪੂ ਲਾਭ ਸਿੰਘ (ਕੌਮੀ ਇਨਸਾਫ਼ ਮੋਰਚਾ), ਕਰਮ ਸਿੰਘ ਕੁਰੜੀ, ਕ੍ਰਿਸ਼ਨ ਸਿੰਘ ਸੰਗਰੂਰ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਗੁਰਸ਼ਰਨ ਸਿੰਘ, ਮਨਦੀਪ ਕੁਮਾਰ ਲੱਕੀ, ਗੁਰਵਿੰਦਰ ਸਿੰਘ, ਬੱਬਲ ਚੌਪੜਾ, ਪਰਮਜੀਤ ਕੌਰ, ਕਰਮਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਹੋਏ।

Comments
Post a Comment