Sukhbir Badal: Door-to-Door ‘Chittar’ (sandals) Await AAP Leaders Across Punjab SAD President Cautions Govt Employees: Kejriwal & Mann are both thugs, don’t believe them till you get your entire DA Announces creation of a New Jalalabad, medical and veterinary college & an end to road tax on ‘gareeb da gadda’ (motorcycle) once SAD forms the govt Jalalabad/Chandigarh 18 September ( Ranjeet Singh Dhaliwal ) : Shiromani Akali Dal (SAD) president Sukhbir Singh Badal today hit out at the Aam Aadmi Party who announced their door-to-door campaign earlier today. Speaking at the ‘Punjab Bachao’ rally in Jalalabad, Sukhbir Badal said, “Door-to-door Chittar (sandals) await all the leaders of AAP. Let them start going to villages and see what happens to them when the police is not there to protect them! People of Punjab who are demanding accountability on drugs and the total collapse of law and order will show them stars!’ He further appealed to Punjabis to unite to rid Punjab of...
ਸੈਕਟਰ-32 ਚੌਕ ਦੀ ਸਲਿੱਪ ਰੋਡ ਦੀ ਬਦਹਾਲ ਹਾਲਤ, ਲੋਕਾਂ ਨੂੰ ਭਾਰੀ ਪਰੇਸ਼ਾਨੀ
ਚੰਡੀਗੜ੍ਹ 16 ਸਤੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਮਰ ਬੇਨਤੀ ਹੈ ਕਿ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਸੈਕਟਰ-32 ਚੌਕ ਤੋਂ GMCH ਸੈਕਟਰ-32 ਹਸਪਤਾਲ ਵੱਲ ਜਾਣ ਵਾਲੀ ਸਲਿੱਪ ਰੋਡ ਦੀ ਬਦਹਾਲ ਹਾਲਤ ਦਾ ਤੁਰੰਤ ਨੋਟਿਸ ਲਿਆ ਜਾਵੇ। ਲਗਭਗ 7–8 ਮਹੀਨੇ ਪਹਿਲਾਂ ਇਸ ਸੜਕ ’ਤੇ ਪਾਈਪਲਾਈਨ ਦਾ ਕੰਮ ਕੀਤਾ ਗਿਆ ਸੀ। ਕੰਮ ਤੋਂ ਬਾਅਦ ਸੜਕ ਨੂੰ ਪੂਰਿਆ ਤਾਂ ਗਿਆ, ਪਰ ਅਜੇ ਤੱਕ ਇਸ ਦੀ ਢੰਗ ਨਾਲ ਮੁਰੰਮਤ ਅਤੇ ਰੀ-ਸਟੋਰੇਸ਼ਨ ਨਹੀਂ ਕੀਤੀ ਗਈ। ਮੀਂਹ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਖਰਾਬ ਹੋ ਗਏ ਸਨ। ਪਹਿਲਾਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸੜਕ ’ਤੇ ਬਜਰੀ ਤਾਂ ਪਾ ਦਿੱਤੀ ਗਈ, ਪਰ ਉਸ ਨੂੰ ਰੋਡ ਰੋਲਰ ਨਾਲ ਠੀਕ ਤਰੀਕੇ ਨਾਲ ਸਮਤਲ ਅਤੇ ਮਜ਼ਬੂਤ ਨਹੀਂ ਕੀਤਾ ਗਿਆ।
ਇਸ ਕਾਰਨ ਸੜਕ ’ਤੇ ਪਏ ਵੱਡੇ ਪੱਥਰਾਂ ਅਤੇ ਉਬੜ-ਖਾਬੜ ਸਤ੍ਹਾ ਕਾਰਨ ਰੋਜ਼ਾਨਾ ਸਾਈਕਲਾਂ, ਮੋਟਰਸਾਈਕਲਾਂ ਅਤੇ ਕਾਰਾਂ ਦੇ ਟਾਇਰ ਪੰਕਚਰ ਹੋ ਰਹੇ ਹਨ ਅਤੇ ਕਈ ਵਾਰ ਟਾਇਰ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸੇ ਰਸਤੇ ਤੋਂ ਹਸਪਤਾਲ ਵੱਲ ਜਾਣ ਵਾਲੀਆਂ ਐਂਬੂਲੈਂਸਾਂ ਵੀ ਲੰਘਦੀਆਂ ਹਨ, ਜਿਸ ਕਰਕੇ ਇਹ ਮਾਮਲਾ ਲੋਕਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਮੈਡੀਕਲ ਸਹੂਲਤ ਨਾਲ ਵੀ ਜੁੜਿਆ ਹੋਇਆ ਹੈ। “ਸੜਕ ਲੋਕਾਂ ਦੀ ਸਹੂਲਤ ਲਈ ਹੁੰਦੀ ਹੈ, ਰੋਜ਼ ਦੀ ਪਰੇਸ਼ਾਨੀ ਅਤੇ ਨੁਕਸਾਨ ਲਈ ਨਹੀਂ।”
ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਨਿਮਰ ਬੇਨਤੀ ਹੈ ਕਿ ਮੌਕੇ ਦਾ ਤੁਰੰਤ ਨਿਰੀਖਣ ਕਰਵਾ ਕੇ ਸੜਕ ਦੀ ਢੰਗ ਨਾਲ ਅਤੇ ਪੱਕੇ ਤੌਰ ’ਤੇ ਮੁਰੰਮਤ ਕਰਵਾਈ ਜਾਵੇ। ਸਾਨੂੰ ਪੂਰੀ ਉਮੀਦ ਹੈ ਕਿ ਪ੍ਰਸ਼ਾਸਨ ਜਨਤਾ ਦੀ ਇਸ ਜਾਇਜ਼ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਪੱਧਰ ’ਤੇ ਹੀ ਜਲਦ ਹੱਲ ਕਰੇਗਾ। ਜੇਕਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਜਨਹਿੱਤ ਵਿੱਚ ਮਜਬੂਰੀਵਸ਼ PMO/CPGRAMS ਪਬਲਿਕ ਗ੍ਰੀਵੈਂਸ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣੀ ਪੈ ਸਕਦੀ ਹੈ। ਸਾਡੀ ਪਹਿਲੀ ਤਰਜੀਹ ਇਹੀ ਹੈ ਕਿ ਲੋਕਾਂ ਦੀ ਇਸ ਜਾਇਜ਼ ਸਮੱਸਿਆ ਦਾ ਹੱਲ ਸਥਾਨਕ ਪੱਧਰ ’ਤੇ ਹੀ ਜਲਦ ਅਤੇ ਸਨਮਾਨਪੂਰਵਕ ਹੋਵੇ।

Comments
Post a Comment