'ਨਿਕ ਬੇਕਰਜ਼' ਨੇ ਨੇਪਾਲ ਹੜ੍ਹ ਪੀੜਤਾਂ ਦੀ ਮੱਦਦ ਲਈ ਦਿੱਤੇ 5 ਲੱਖ ਰੁਪਏ
ਮੋਹਾਲੀ/ਚੰਡੀਗੜ੍ਹ 14 ਸਤੰਬਰ ( ਰਣਜੀਤ ਧਾਲੀਵਾਲ ) : ਨੇਪਾਲ ਵਿੱਚ ਸੰਕਟ ਅਤੇ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਕਾਰਜਾਂ ਨੂੰ ਸਹਿਯੋਗ ਦਿੰਦਿਆਂ ਨਿਕ ਬੇਕਰਜ਼ ਨੇ ਨੇਪਾਲ ਰਾਹਤ ਫੰਡ ਵਿੱਚ 5 ਲੱਖ ਰੁਪਏ ਦਾ ਯੋਗਦਾਨ ਦਿੱਤਾ। ਇਸ ਰਕਮ ਦਾ ਚੈੱਕ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਬੀਤੇ ਦਿਨ ਮੁਲਾਕਾਤ ਦੌਰਾਨ ਸੌਂਪਿਆ ਗਿਆ।
ਇਸ ਮੌਕੇ ਨਿਕ ਬੇਕਰਜ਼ ਦੇ ਐਮਡੀ ਵਿਨੋਦ ਮਿੱਤਲ ਅਤੇ ਸੀਈਓ ਤੇ ਸੰਸਥਾਪਕ ਨਿਖਿਲ ਮਿੱਤਲ ਨੇ ਸੰਸਥਾ ਦੀ ਨੁਮਾਇੰਦਗੀ ਕੀਤੀ। ਵਿਨੋਦ ਮਿੱਤਲ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਹਰ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਨੇਪਾਲ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਇਕਜੁੱਟਤਾ ਅਤੇ ਸਹਿਯੋਗ ਪ੍ਰਗਟਾਉਣ ਦੀ ਨਿਮਾਣੀ ਕੋਸ਼ਿਸ਼ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਯੋਗਦਾਨ ਜਾਰੀ ਰਾਹਤ ਕਾਰਜਾਂ ਵਿੱਚ ਸਾਰਥਕ ਸਹਿਯੋਗ ਦੇਵੇਗਾ। ਇਹ ਪਹਿਲਕਦਮੀ ਨਿਕ ਬੇਕਰਜ਼ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Comments
Post a Comment