ਪਿੰਡ ਕੁੰਭੜਾ ਵਿੱਚ ਬਿਜਲੀ ਦੇ ਵਾਧੂ ਬਿਲਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਤੋਂ ਸਤਾਏ ਲੋਕਾਂ ਨੇ ( ਪੰਜਾਬ ਦਾ ਇੱਕੋ ਨਾਅਰਾ ਨਹੀਂ ਚਾਹੀਦਾ ਭਗਵੰਤ ਮਾਨ ਦੁਬਾਰਾ) ਹੇਠ ਸਰਕਾਰ ਦੀ ਕੱਢੀ ਫੂਕ : ਕੁੰਭੜਾ
ਪਾਵਰਕੌਮ ਮੰਤਰੀ ਦੇ ਪੁਤਲੇ ਫੂਕਣ ਤੋਂ ਪਹਿਲਾਂ ਹੀ ਐਸ ਡੀ ਓ ਵੱਲੋਂ ਸੰਭਾਲਿਆ ਮੌਕਾ
ਐਸ.ਏ.ਐਸ.ਨਗਰ 15 ਸਤੰਬਰ ( ਰਣਜੀਤ ਧਾਲੀਵਾਲ ) : ਪਿੰਡ ਕੁੰਭੜਾ ਵਿੱਚ ਬਿਜਲੀ ਦੇ ਵਾਧੂ ਆਏ ਬਿਲਾਂ ਦੇ ਸਤਾਏ ਲੋਕ ਹੋਏ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪਾਵਰਕੌਮ ਦੇ ਮੰਤਰੀ ਸੋਂਧ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਨੂੰ ਲੈ ਕੇ ਥਾਣਾ ਫੇਜ਼ ਅੱਠ ਦੇ ਐਸ ਐਚ ਓ ਭਾਰੀ ਫੋਰਸ ਲੈ ਕੇ ਮੌਕੇ ਤੇ ਪਹੁੰਚੇ। ਲੋਕਾਂ ਨੇ ਹਜੇ ਬਿਜਲੀ ਮੰਤਰੀ ਦਾ ਪੁਤਲਾ ਫੂਕਣ ਦੀ ਤਿਆਰੀ ਹੀ ਕੀਤੀ ਸੀ ਪਰ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਖੜ ਗਿਆ ਜਦੋਂ ਪੁਤਲਾ ਫੂਕਣ ਦੀ ਨੌਬਤ ਤੋਂ ਪਹਿਲਾਂ ਹੀ ਭਾਰੀ ਫੋਰਸ ਨਾਲ ਥਾਣਾ ਫੇਜ਼ ਅੱਠ ਦੇ ਐਸ ਐਚ ਓ ਆ ਕੇ ਤੁਰੰਤ ਮੌਕੇ ਤੋਂ ਅੱਧੇ ਘੰਟੇ ਵਿੱਚ ਹੀ ਐਸ ਡੀ ਓ ਬਿਜਲੀ ਬੋਰਡ ਨਾਲ ਮੌਕੇ ਤੇ ਬੁਲਾ ਕੇ ਗੱਲਬਾਤ ਕੀਤੀ।
ਪਿੰਡ ਵਾਸੀਆਂ ਦੇ ਰੋਹ ਨੂੰ ਦੇਖਦੇ ਹੋਏ ਐਸ ਡੀ ਓ ਪਾਵਰਕੌਮ ਵੱਲੋਂ ਮੰਗਾਂ ਨੂੰ ਸਵੀਕਾਰ ਕੀਤਾ ਗਿਆ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਦੱਸਿਆ ਕਿ ਮੈਂਨੂੰ ਮੋਹਾਲੀ ਡਿਊਟੀ ਤੇ ਆਇਆ ਥੋੜੇ ਸਮਾਂ ਹੋਇਆ ਜਿਸ ਕਰਕੇ ਮੈਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ। ਕੁੰਭੜਾ ਨੇ ਕਿਹਾ ਅਸੀਂ ਪ੍ਰਸ਼ਾਸਨ ਨੂੰ ਪ੍ਰੈਸ ਰਾਹੀਂ ਅਲਟੀਮੇਟਮ ਦੇ ਕੇ ਥੱਕ ਚੁੱਕੇ ਹਾਂ ਜਦੋਂ ਕਿਸੇ ਪਾਸੇ ਕੋਈ ਨਾ ਗੱਲ ਸੁਣੀ ਤਾਂ ਅੱਜ ਜਦੋਂ ਮੰਤਰੀ ਦਾ ਪੁਤਲਾ ਫੁਕਣਾ ਸੀ ਤਾਂ ਸਰਕਾਰ ਦੇ ਬਾਬੂਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਪੁਤਲਾ ਫੂਕਣ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਭਾਰੀ ਫੋਰਸ ਨਾਲ ਪਿੰਡ ਕੁੰਬੜੇ ਵਿੱਚ ਤੈਨਾਤ ਹੋ ਗਿਆ ਇਸ ਮੌਕੇ ਇਕੱਲੇ ਇਕੱਲੇ ਪੀੜਤ ਪਰਿਵਾਰ ਨੇ ਐਸਡੀਓ ਦੇ ਸਾਹਮਣੇ ਪ੍ਰੈਸ ਦੀ ਹਾਜ਼ਰੀ ਵਿੱਚ ਆਪਣੇ ਦੋ ਦੋ ਤਿੰਨ ਲੱਖ ਰੁਪਏ ਬਿਜਲੀ ਦੇ ਬਿੱਲ ਦਿਖਾਏ ਗਏ ਤੇ ਐਕਸ਼ਨ ਪਵਰ ਕਾਰਪੋਰੇਸ਼ਨ ਐਸਏਐਸ ਨਗਰ ਮੋਹਾਲੀ ਦੇ ਨਾਂ ਤੇ ਇੱਕ ਦਰਖਾਸਤ ਲਿਖਤੀ ਦਿੱਤੀ ਗਈ ਜਿਸ ਵਿੱਚ ਉਦਾਹਰਣ ਵਜੋਂ ਕਈ ਗੁਣਾ ਜਿਆਦਾ ਆਏ ਬਿਜਲੀ ਦੇ ਬਿਲ ਤੇ ਬਿਨ੍ਹਾਂ ਰੀਡਿੰਗ ਤੋਂ ਜਿਨਾਂ ਨੂੰ ਐਵਰੇਜ ਦੇ ਹਿਸਾਬ ਨਾਲ ਆਏ ਸਾਰੇ ਬਿਲ ਨੱਥੀ ਕਰਕੇ ਦਿੱਤੇ ਗਏ।
ਇਸ ਮੌਕੇ ਨਰੇਗਾ ਯੂਨੀਅਨ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਕਿਹਾ ਪੂਰੇ ਪੰਜਾਬ ਵਿੱਚ ਵਿੱਚ ਹੀ ਸਰਕਾਰ ਵੱਲੋਂ ਮਨਮਰਜ਼ੀ ਦੇ ਬਿੱਲ ਥੋਪੇ ਜਾ ਰਹੇ ਹਨ ਜਿਸਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੂਗਤਣਾ ਪਵੇਗਾ ਅੱਜ ਵੀ ਜਦੋਂ ਮੌਕੇ ਤੇ ਮੋਜੂਦ ਲੋਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੇ ਸੜਕ ਜਾਮ ਕਰਨ ਲੱਗੇ ਸੀ ਤਾਂ ਐਨ ਮੌਕੇ ਤੇ ਅ ਕੇ ਪਾਵਰਕੌਮ ਦੇ ਐਸਡੀਓ ਸਾਹਿਬ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਕੁੰਭੜਾ ਨੇ ਪੰਜਾਬ ਸਰਕਾਰ ਤੇ ਪਾਵਰਕੌਮ ਨੂੰ ਅਪੀਲ ਤੇ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਦਸ ਦਿਨ ਦੇ ਵਿੱਚ ਲੋਕਾਂ ਦੇ ਬਿਜਲੀ ਦੇ ਬਿਲਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ 10 ਦਿਨ ਤੋਂ ਬਾਅਦ ਇਸੇ ਥਾਂ ਤੇ ਪਾਵਰ ਕਾਰਪੋਰੇਸ਼ਨ ਮੰਤਰੀ ਦਾ ਦੁਬਾਰਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹਾਜ਼ਰ ਅਹੁਦੇਦਾਰ ਸਾਹਿਬਾਨ ਮਾਸਟਰ ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਅਜੈਬ ਸਿੰਘ ਬਠੋਈ ਨਰੇਗਾ ਫਰੰਟ ਪੰਜਾਬ, ਲਖਵੀਰ ਸਿੰਘ ਬੌਬੀ, ਬਾਪੂ ਲਾਭ ਸਿੰਘ, ਕਰਮ ਸਿੰਘ ਕੁਰੜੀ, ਗੁਰਵਿੰਦਰ ਸਿੰਘ, ਰਾਜੂ, ਪਰਮਜੀਤ ਕੌਰ, ਕਰਮਜੀਤ ਕੌਰ, ਸੋਨੀਆ ਰਾਣੀ, ਲਛਮੀ,ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਨੈਬ ਸਿੰਘ ਲੀਲਾ ਕੌਰ, ਬਲਜਿੰਦਰ ਸਿੰਘ ਪਿਆਰੇ ਲਾਲ, ਬਚਨ ਸਿੰਘ ਗੁਰਿੰਦਰ ਸਿੰਘ, ਸੁਰਿੰਦਰ ਸਿੰਘ ਹਰਬੰਸ ਸਿੰਘ, ਦਲਜੀਤ ਕੌਰ, ਮਨਦੀਪ ਸਿੰਘ ,ਹਰਦੀਪ ਸਿੰਘ, ਮੋਹਣ ਸਿੰਘ, ਅਤੇ ਗੁਰਨਾਮ ਸਿੰਘ ਹਾਜ਼ਰ ਸਨ।

Comments
Post a Comment