Skip to main content

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)!

Sukhbir Singh Badal’s fiercest attack on Bhagwant Mann; exposes AAP Da G-PAY (Gurpreet PAY)! The country may follow G-Pay, but in Punjab, AAP’s Gurpreet-Pay is the favoured app for securing clean-chits for heinous crimes : Sukhbir Badal Aam Aadmi Party is anti-Dalit. Why no action against miscreants who desecrated Baba Saheb’s statue in Hoshiarpur, the second such act in this month : SAD President Nihal Singh Wala/Chandigarh 16 September ( Ranjeet Singh Dhaliwal ) : Shiromani Akali Dal (SAD) president Sukhbir Singh Badal today said the county may follow G Pay, but in Punjab the Aam Aadmi Party’s ‘Gurpreet - Pay’ was the favourite app for securing clean chits in any case of crime, even as heinous as rape. The SAD president who addressed a massive rally here as part of the party’s ‘Punjab Bachao’ campaign at the Badhni grain market here said, ‘posters of this new kind of ‘G-Pay’ can be seen everywhere. It seems the chief minister’s residence has become a haven of criminals who are being ...

ਖੁਦ ਨਸ਼ੇ ਕਰਨ ਵਾਲੇ ਮੁੱਖ ਮੰਤਰੀ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਉਮੀਦ ਰੱਖਣਾ ਮੂਰਖਤਾਈ : ਬਲਵਿੰਦਰ ਕੁੰਭੜਾ

ਖੁਦ ਨਸ਼ੇ ਕਰਨ ਵਾਲੇ ਮੁੱਖ ਮੰਤਰੀ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਉਮੀਦ ਰੱਖਣਾ ਮੂਰਖਤਾਈ : ਬਲਵਿੰਦਰ ਕੁੰਭੜਾ

ਉਨ੍ਹਾਂ ਕਿਹਾ ਜੇ ਗੁਲਜਾਰ ਸਿੰਘ ਦੀ ਮੌਤ ਦੇ ਜਿੰਮੇਵਾਰ ਮੰਤਰੀ ਤੇ ਨਾ ਹੋਈ ਕਾਰਵਾਈ ਤਾਂ ਸੂਬਾਪਧਰੀ ਸ਼ੁਰੂ ਕਰਾਂਗੇ ਸੰਘਰਸ਼

ਉਨ੍ਹਾਂ ਦੋਸ਼ ਲਗਾਇਆ, ਪੰਜਾਬ ਦੇ ਐਸ ਸੀ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਤੇ ਮਹਿਲਾ ਕਮਿਸ਼ਨ ਸੁੱਤੇ ਕੁੰਭਕਰਨੀ ਨੀਂਦ

ਐਸ.ਏ.ਐਸ.ਨਗਰ 11 ਸਤੰਬਰ ( ਰਣਜੀਤ ਧਾਲੀਵਾਲ ) : ਪਿਛਲੇ ਦਿਨੀ ਪੰਜਾਬ ਦੇ ਪਿੰਡ ਤੂਰ ਬੰਜਾਰਾ ਵਿੱਚ ਗੁਲਜਾਰ ਸਿੰਘ ਨਾਮਕ ਦਲਿਤ ਸਮਾਜ ਨਾਲ ਸੰਬੰਧਿਤ ਵਿਅਕਤੀ ਦੀ ਨਸ਼ੇ ਦੇ ਵਿਰੁੱਧ ਬੋਲਣ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਮੌਜੂਦਾ ਮੰਤਰੀ ਪੰਜਾਬ ਨੂੰ ਬਚਾਉਣ ਲਈ ਉਸ ਤੇ ਦਬਾਅ ਪਾਉਣ ਕਾਰਨ ਕੀਤੀ ਗਈ ਆਤਮ ਹੱਤਿਆ ਤੇ ਸਮੂਹ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਲਾਮਬੰਦ ਹੋਕੇ ਪੀੜਿਤ ਪਰਿਵਾਰ ਦੇ ਹੱਕ ਵਿੱਚ ਉਤਰਾਈਆਂ ਹਨ। ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਤੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਐਸ ਸੀ ਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਉਸ ਮੁੱਖ ਮੰਤਰੀ ਤੋਂ ਪੰਜਾਬ ਵਿੱਚ ਨਸ਼ਾ ਮੁਕਤੀ ਦੀ ਆਸ ਉਮੀਦ ਰੱਖਣਾ ਬੇਫਾਲਤੂ ਦੀ ਗੱਲ ਹੈ। ਜੇਕਰ ਕੋਈ ਵੀ ਇਸ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਨਸ਼ੇ ਨਾਲ ਸੰਬੰਧਿਤ ਸਵਾਲ ਕਰਦਾ ਹੈ ਤਾਂ ਜਾਂ ਤਾਂ ਉਸ ਦੀ ਬੁਰੀ ਤਰਹਾਂ ਮਾਰ ਕੁਟਾਈ ਕੀਤੀ ਜਾਂਦੀ ਹੈ ਜਾਂ ਉਸ ਨੂੰ ਇਨਾ ਤੰਗ ਪਰੇਸ਼ਾਨ ਕਰ ਦਿੱਤਾ ਜਾਂਦਾ ਹੈ ਕਿ ਉਹ ਸੁਸਾਈਡ ਕਰਨ ਲਈ ਮਜਬੂਰ ਹੋ ਜਾਂਦਾ ਹੈ ਤੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। 

ਸ਼ੇਰੋ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਨੇ ਵੀ ਮੁੱਖ ਮੰਤਰੀ ਦੀ ਸੰਗਤ ਮਿਲਣੀ ਵਿਚ ਕਾਲਾ ਕੱਪੜਾ ਦਿਖਾਇਆ ਸੀ ਤੇ ਉਸ ਨੂੰ ਪੁਲਿਸ ਨੇ ਕੁੱਟ ਕੁੱਟ ਕੇ ਮਰਨ ਦੀ ਕੰਗਾਰ ਤੇ ਕਰ ਦਿੱਤਾ ਤੇ ਅੱਜ ਉਹ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮੋਹਣਜੀਤ ਵਾਲਾ ਮਾਮਲਾ ਹਾਲੇ ਠੰਡਾ ਵੀ ਨਹੀਂ ਸੀ ਹੋਇਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੰਗਤ ਦਰਸ਼ਨ ਵਿੱਚ ਗੁਲਜਾਰ ਸਿੰਘ ਨਾਮਕ ਤੂਰ ਬੰਜਾਰਾ ਦੇ ਵਿਅਕਤੀ ਨੇ ਨਸ਼ੇ ਸਬੰਧੀ ਸਵਾਲ ਪੁੱਛਿਆ ਤੇ ਆਪਣੇ ਪਰਿਵਾਰਕ ਸਮੱਸਿਆ ਦੱਸਦਿਆਂ ਕਿਹਾ ਕਿ ਮੇਰਾ ਬੇਟਾ ਵੀ ਨਸ਼ੇ ਦਾ ਆਦੀ ਹੈ। ਪਰ ਪੁਲਿਸ ਅਤੇ ਸਰਕਾਰ ਤੇ ਸਮਰਥਕਾਂ ਨੇ ਉਸ ਨੂੰ ਇਨਾ ਜਲੀਲ ਕੀਤਾ ਤੇ ਉਸ ਤੇ ਇਨਾ ਦਬਾਅ ਬਣਾਇਆ ਕਿ ਡਰਦੇ ਮਾਰੇ ਉਸ ਨੇ ਸਲਫਾਸ ਪੀ ਕੇ ਆਤਮ ਹੱਤਿਆ ਕਰਨਾ ਹੀ ਠੀਕ ਸਮਝਿਆ ਤੇ ਇਸ ਬਾਰੇ ਉਸ ਨੇ ਇੱਕ ਵੀਡੀਓ ਵਿੱਚ ਜਿੰਮੇਵਾਰ ਵਿਅਕਤੀਆਂ ਦੇ ਨਾਮ ਵੀ ਲਏ। ਪਰ ਪੰਜਾਬ ਸਰਕਾਰ ਆਪਣੇ ਮੰਤਰੀ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਬੜੇ ਸ਼ਰਮ ਦੀ ਗੱਲ ਹੈ ਕਿ ਉਸ ਦਾ ਸੰਸਕਾਰ ਉਸ ਦੇ ਪਰਿਵਾਰ ਤੋਂ ਬਿਨਾਂ ਪੁਲਿਸ ਦੀ ਵਿਸ਼ਾਲ ਗਿਣਤੀ ਵਿੱਚ ਮੌਜੂਦਗੀ ਦੇ ਜਬਰਨ ਕਰ ਦਿੱਤਾ। 

ਪੰਜਾਬ ਦੇ ਐਸਸੀ ਕਮਿਸ਼ਨ, ਹਿਊਮਨ ਰਾਈਟਸ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਆਦਿ ਕਿਸੇ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਜਦਕਿ ਕੌਮੀ ਐਸ ਸੀ ਕਮਿਸ਼ਨ ਉਸ ਪਰਿਵਾਰ ਨੂੰ ਖੁਦ ਆ ਕੇ ਮਿਲੇ ਅਤੇ ਇਨਸਾਫ ਦਾ ਭਰੋਸਾ ਦਿੱਤਾ। ਪ੍ਰਧਾਨ ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਐਸ ਸੀ ਸਮਾਜ ਦੇ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਜਲਦ ਇਨਸਾਫ ਨਾ ਮਿਲਿਆ ਤੇ ਮੰਤਰੀ ਤੇ ਕਾਰਵਾਈ ਨਾ ਹੋਈ ਤਾਂ ਐਸ ਸੀ ਬੀਸੀ ਮੋਰਚਾ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰੀ ਵੱਡਾ ਸੰਘਰਸ਼ ਸ਼ੁਰੂ ਕਰੇਗਾ। ਉਹਨਾਂ ਨੇ ਪੰਜਾਬ ਦੇ ਸਮੂਹ ਬੁੱਧੀਜੀਵੀਆਂ, ਰਾਜਸੀ ਆਗੂਆਂ ਅਤੇ ਨਾਮਵਰ ਸ਼ਖਸ਼ੀਅਤਾਂ ਨੂੰ ਵੀ ਅਪੀਲ ਕੀਤੀ ਕਿ ਆਓ ਇਕੱਠੇ ਹੋ ਕੇ ਇਸ ਨਸ਼ੇ ਦੀ ਦਲਦਲ ਵਿੱਚੋਂ ਪੰਜਾਬ ਨੂੰ ਖੁਦ ਕੱਢੀਏ ਕਿਉਂਕਿ ਇਸ ਨਾਲਾਇਕ ਸਰਕਾਰ ਤੋਂ ਕੋਈ ਆਸ ਉਮੀਦ ਰੱਖਣਾ ਇੱਕ ਵੱਡੀ ਬੇਵਕੂਫੀ ਹੈ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ