ਡੇਰਾ ਬੱਸੀ 17 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਪਹਿਲੇ ਪੜਾਅ ਅੰਦਰ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਤੋਂ ਬਾਅਦ ਹੁਣ ਵੱਖ ਵੱਖ ਵਿਧਾਇਕਾਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮੁਹਾਲੀ ਜ਼ਿਲ੍ਹੇ ਅੰਦਰ ਵਿਧਾਨ ਸਭਾ ਹਲਕਾ ਡੇਰਾ ਬੱਸੀ ਦੇ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ।
ਅੱਜ ਰਾਮ ਤਲਾਈ ਡੇਰਾ ਬੱਸੀ ਵਿੱਚ ਸੂਬਾ ਕਨਵੀਨਰ ਸੁੱਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਮਿੱਤੀ 21/9/2026 ਦਿਨ ਸੋਮਵਾਰ ਨੂੰ 1.30 ਵਜੇ ਬੱਸ ਸਟੈਂਡ ਡੇਰਾ ਬੱਸੀ ਵਿਖੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਪੈਨਸ਼ਨਰ ਇੱਕਠੇ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਵਿਧਾਇਕ ਦੀ ਰਿਹਾਇਸ਼ ਵੱਲ ਕੂਚ ਕਰਨਗੇ ਅਤੇ ਉਥੇ ਪਹੁੰਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਆਗੂਆਂ ਵਲੋਂ ਵੱਧ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਿਧਾਇਕ ਦੀ ਰਿਹਾਇਸ਼ ਦੇ ਘਿਰਾਓ ਵਿੱਚ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਗੁਰਬਿੰਦਰ ਸਿੰਘ,ਮਹਿੰਦਰ ਸਿੰਘ ਸੈਣੀ,ਸਵਰਨ ਸਿੰਘ ਮਾਵੀ,ਭਜਨ ਸਿੰਘ ਹੈਬਤਪੁਰ, ਸ਼ਿੰਦਰ ਸਿੰਘ, ਮੁੱਖਤਿਆਰ ਸਿੰਘ ਛੱਤ, ਨਿਰਮਲ ਸਿੰਘ ਹੈਬਤਪੁਰ,ਮੋਹਨ ਸਿੰਘ ਛੱਤ, ਦਿਲਬਾਗ ਸਿੰਘ, ਸੁਰਿੰਦਰ ਕੁਮਾਰ ਸ਼ਰਮਾ ਫੈਡਰੇਸ਼ਨ ਬਿਜਲੀ ਬੋਰਡ, ਪ੍ਰਵੀਨ ਕੁਮਾਰ, ਸ਼ੀਲਾ ਦੇਵੀ,ਮੰਗਤ ਰਾਮ, ਤਰਲੋਚਨ ਸਿੰਘ,ਰਜਿੰਦਰ ਸਿੰਘ,ਨਿਰਮੈਲ ਸਿੰਘ, ਅਮਰਜੀਤ ਸਿੰਘ,ਹਰਦੀਪ ਸਿੰਘ ਕੰਬੋਜ ਅਤੇ ਹੋਰ ਸਾਥੀ ਹਾਜ਼ਰ ਸਨ।

Comments
Post a Comment