Skip to main content

Punjab Congress SC Department’s Agitation Enters Day 4

Punjab Congress SC Department’s Agitation Enters Day 4 Massive Demonstration at Congress Bhawan Against Vindictive FIR on Rahul Gandhi Slams BJP's Regressive Politics Chandigarh 4 September ( Ranjeet Singh Dhaliwal ) : The protest organized by the Scheduled Caste Department of the Punjab Pradesh Congress Committee against the vindictive FIR registered against Leader of Opposition Shri Rahul Gandhi entered its fourth consecutive day today, witnessing an overwhelming turnout of party workers and office-bearers at Punjab Congress Bhawan. The demonstration saw vigorous slogan-shouting and heavy mobilization, with leaders and workers reiterating their uncompromising stance against the politics of harassment and vendetta. The leaders made it categorically clear that the ongoing sit-in protest will not be lifted under any circumstances until the false case against Rahul Gandhi is unconditionally revoked and exemplary action is taken against those responsible for humiliating the Dalit comm...

ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਭਾਜਪਾ ਅੱਗੇ ਗੋਡੇ ਟੇਕੇ : ਬਲਬੀਰ ਸਿੱਧੂ

ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਭਾਜਪਾ ਅੱਗੇ ਗੋਡੇ ਟੇਕੇ : ਬਲਬੀਰ ਸਿੱਧੂ

ਕਿਹਾ, ਸੁਖਬੀਰ ਬਾਦਲ ਨੇ ਸਿਰੇ ਦੀ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦਾ ਮੁਜ਼ਾਹਰਾ ਕੀਤਾ

‘ਭਾਜਪਾ ਨੇ ਅਕਾਲੀਆਂ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਵਿਰੋਧਤਾ ਛੱਡਣ ਦੀ ਸ਼ਰਤ ਲਾਈ’

ਐਸ.ਏ.ਐਸ.ਨਗਰ 3 ਸਤੰਬਰ ( ਰਣਜੀਤ ਧਾਲੀਵਾਲ ) : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਦੇ ਸੰਭਾਵੀ ਗਠਜੋੜ ਦੀਆਂ ਚਰਚਾਵਾਂ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਪਾਰਟੀ ਦੇ ਪੈਰ ਪੰਜਾਬ ਵਿਚ ਨਹੀਂ ਲੱਗਣੇ ਭਾਵੇਂ ਉਹ ਇਕੱਠੀਆਂ ਵੀ ਕਿਉਂ ਨਾ ਹੋ ਜਾਣ ਕਿਉਂਕਿ ਸੂਬੇ ਦੇ ਲੋਕ ਇਹਨਾਂ ਦੋਹਾਂ ਪਾਰਟੀਆਂ ਨੂੰ ਇਕ ਤੋਂ ਵੱਧ ਵਾਰੀ ਨਕਾਰ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਮੋਰਚੇ ਦੇ 750 ਤੋਂ ਵੱਧ ਸ਼ਹੀਦ ਕਿਸਾਨਾਂ ਦੀਆਂ ਲਾਸ਼ਾਂ ਟੱਪ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਕੇ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦੀਆਂ ਸਾਰੇ ਹੱਦ-ਬੰਨ੍ਹੇ ਤੋੜ ਦਿੱਤੇ ਹਨ। ਉਹਨਾਂ ਕਿਹਾ ਕਿ ਕਿਸੇ ਵੇਲੇ ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਰਨ ਵਾਲੇ ਅਕਾਲੀ ਦਲ ਦੇ ਮੌਜੂਦਾ ਆਗੂ ਰਾਜਾਂ ਦੇ ਸਾਰੇ ਅਧਿਕਾਰਾਂ ਉੱਤੇ ਛਾਪਾ ਮਾਰਨ ਵਾਲੀ ਭਾਜਪਾ ਲਈ ਗਠਜੋੜ ਕਰਨ ਲਈ ਲੇਲੜ੍ਹੀਆਂ ਕੱਢ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਬੇਅਸੂਲਾ ਰਾਜਸੀ ਗਠਜੋੜ ਕਰ ਕੇ ਅਕਾਲੀ ਦਲ ਖੇਤਰੀ ਭਾਵਨਾਵਾਂ, ਇਛਾਵਾਂ ਤੇ ਸੱਧਰਾਂ ਦਾ ਗਲਾ ਘੁੱਟਣ ਦੇ ਰਾਹ ਪੈ ਗਿਆ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਿਆਸੀ ਹਲਕਿਆਂ ਵਿਚ ਇਹ ਚਰਚਾ ਜ਼ੋਰ ਨਾਲ ਚੱਲ ਰਹੀ ਹੈ ਕਿ ਭਾਜਪਾ ਨੇ ਅਕਾਲੀਆਂ ਅੱਗੇ ਮਨਸੂਖ਼ ਕੀਤੇ ਗਏ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੀ ਮੁਖ਼ਾਲਫਤ ਛੱਡਣ ਦੀ ਸ਼ਰਤ ਰੱਖੀ ਹੈ ਕਿ ਜਿਨ੍ਹਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੂੰ ਲੰਬਾ ਤੇ ਲਹੂਵੀਟਵਾਂ ਸੰਘਰਸ਼ ਲੜਣਾ ਪਿਆ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਪਿਛਲਾ ਤਜ਼ਰਬਾ ਇਹ ਦਸਦਾ ਹੈ ਕਿ ਅਕਾਲੀਆਂ ਵਲੋਂ ਭਾਜਪਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕਣ ਕਾਰਨ ਪੰਜਾਬ ਜਾਂ ਸਿੱਖਾਂ ਦੀ ਇਕ ਵੀ ਮਸਲਾ ਹੱਲ ਤਾਂ ਕੀ ਹੋਣਾ ਸੀ, ਸਗੋਂ ਇਹ ਸਾਰੇ ਮਾਮਲੇ ਹੋਰ ਉਲਝਾ ਦਿੱਤੇ ਗਏ ਹਨ।

ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਅਜੇ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਕਾਡ ਭੁੱਲੇ ਹਨ ਅਤੇ ਉਹਨਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਲੰਬੇ ਚੱਲੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਉੱਤੇ ਹੋਏ ਜ਼ੁਲਮ ਅਤੇ ਉਹਨਾਂ ਦੀਆਂ ਹੋਈਆਂ ਸ਼ਹੀਦੀਆਂ ਹੀ ਭੁੱਲੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਅਕਾਲੀਆਂ ਅਤੇ ਭਾਜਪਾਈਆਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਪੰਜਾਬ ਵਿਚ ਸਰਕਾਰ ਬਣਾ ਲੈਣਗੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਦੀ ਹਾਲਤ ਦੋ ਸਿਫ਼ਰਾਂ ਜੁੜ ਕੇ ਵੀ ਇਕ ਸਿਫ਼ਰ ਰਹਿਣ ਵਾਲੀ ਬਣੀ ਹੋਈ ਹੈ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

Punjab Education Department Women Officials and Employees Celebrate Teej Festival with Great Enthusiasm in Mohali