ਐਨਆਰਆਈ ਜੋਗਿੰਦਰ ਕੌਰ ਸੰਧੂ ਦੇ ਡੀਜੀਪੀ ਹੈਡ ਕੁਆਰਟਰ ਦੇ ਅੱਗੇ ਧਰਨਾ ਲਗਾਉਣ ਤੋਂ ਬਾਦ ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
ਐਨਆਰਆਈ ਜੋਗਿੰਦਰ ਕੌਰ ਸੰਧੂ ਦੇ ਡੀਜੀਪੀ ਹੈਡ ਕੁਆਰਟਰ ਦੇ ਅੱਗੇ ਧਰਨਾ ਲਗਾਉਣ ਤੋਂ ਬਾਦ ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
ਬੀਬੀ ਸੰਧੂ ਦੀ ਪੁਲਿਸ ਅਧਿਕਾਰੀਆਂ ਨੇ ਤੁਰੰਤ ਡੀਜੀਪੀ ਅਮਰਜੀਤ ਸਿੰਘ ਰਾਏ ਨਾਲ ਕਰਵਾਈ ਮੀਟਿੰਗ
ਡੀਜੀਪੀ ਸਰਦਾਰ ਰਾਏ ਨੇ 15 ਦਿਨਾਂ ਦੇ ਅੰਦਰ ਕਾਰਵਾਈ ਕਰਨ ਦਾ ਬੀਬੀ ਸੰਧੂ ਨੂੰ ਦਿੱਤਾ ਭਰੋਸਾ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਬੀ ਸੰਧੂ ਨੇ ਡੀਜੀਪੀ ਰਾਏ ਤੇ ਭਰੋਸਾ ਜਤਾਇਆ ਤੇ ਇਨਸਾਫ ਮਿਲਣ ਦੀ ਪ੍ਰਗਟਾਈ ਆਸ
ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਮਿਤੀ 26 ਸਤੰਬਰ ਨੂੰ ਐਨਆਰਆਈ ਬਜ਼ੁਰਗ ਮਹਿਲਾ ਜੋਗਿੰਦਰ ਕੌਰ ਸੰਧੂ ਨੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਆਗੂਆਂ ਸਮੇਤ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਸੀ ਕਿ 29 ਸਤੰਬਰ ਦਿਨ ਮੰਗਲਵਾਰ ਨੂੰ ਉਹ ਡੀਜੀਪੀ ਪੰਜਾਬ ਦੇ ਚੰਡੀਗੜ੍ਹ ਦੇ ਸੈਕਟਰ 9 'ਚ ਸਥਿਤ ਹੈਡ ਕੁਆਰਟਰ ਦੇ ਅੱਗੇ ਅਣਮਿਥੇ ਸਮੇਂ ਲਈ ਧਰਨਾ ਦੇਣਗੇ ਤੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਉਹ ਉਥੇ ਭੁੱਖ ਹੜਤਾਲ ਤੇ ਬੈਠਣਗੇ।
ਅੱਜ 29 ਸਤੰਬਰ ਨੂੰ ਜਦੋਂ ਬੀਬੀ ਸੰਧੂ ਨੇ ਡੀਜੀਪੀ ਹੈਡਕੁਆਰਟਰ ਅੱਗੇ ਧਰਨਾ ਲਗਾਇਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਐਸਐਚਓ ਸਾਹਿਬ ਆਪਣੀ ਟੀਮ ਸਮੇਤ ਬੀਬੀ ਸੰਧੂ ਕੋਲ ਪਹੁੰਚੇ ਤੇ ਉਹਨਾਂ ਨਾਲ ਹੋਈ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਤੁਰੰਤ ਉਹਨਾਂ ਦੀ ਮੀਟਿੰਗ ਹੈਡ ਕੁਆਰਟਰ ਵਿੱਚ ਕਰਵਾਉਣ ਲਈ ਉਹਨਾਂ ਨੂੰ ਨਾਲ ਲੈ ਗਏ। ਹੈਡਕੁਆਰਟਰ ਦੇ ਅੰਦਰ ਜਾਕੇ ਬੀਬੀ ਸੰਧੂ ਦੀ ਮੀਟਿੰਗ ਡੀਜੀਪੀ ਅਮਰਜੀਤ ਸਿੰਘ ਰਾਏ ਨਾਲ ਕਰਵਾਈ ਗਈ। ਡੀਜੀਪੀ ਰਾਏ ਸਾਹਿਬ ਨੇ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਬੀਬੀ ਸੰਧੂ ਨੂੰ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਮੰਗ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਨਆਰਆਈ ਬੀਬੀ ਜੋਗਿੰਦਰ ਕੌਰ ਸੰਧੂ ਨੇ ਕਿਹਾ ਕਿ ਮੈਨੂੰ 24 ਸਾਲ ਹੋ ਗਏ ਹਨ ਇਨਸਾਫ ਦੇ ਲਈ ਦਰ ਦਰ ਦੀਆਂ ਠੋਕਰਾਂ ਖਾਂਦਿਆਂ ਨੂੰ, ਪਰ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ। ਮੈਂ ਲਿਖਤੀ ਦਰਖਾਸਤਾਂ ਦੇ ਦੇ ਕੇ ਥੱਕ ਗਈ ਹਾਂ, ਪਰ ਮੈਨੂੰ ਸਿਰਫ ਤੇ ਸਿਰਫ ਟਾਲਾ ਲਗਾਇਆ ਗਿਆ। ਮੈਂ ਬੜੀ ਪਰੇਸ਼ਾਨ ਦਾ ਜੀਵਨ ਬਤੀਤ ਕਰ ਰਹੀ ਹਾਂ। ਜਦਕਿ ਦੋਸ਼ੀ ਸ਼ਰੇਆਮ ਆਜ਼ਾਦ ਘੁੰਮ ਰਹੇ ਹਨ। ਪਰ ਅੱਜ ਮੇਰੀ ਡੀਜੀਪੀ ਰਾਏ ਸਾਹਿਬ ਨਾਲ ਜੋ ਮੀਟਿੰਗ ਹੋਈ ਹੈ, ਉਸ ਵਿੱਚ ਉਹਨਾਂ ਨੇ ਮੇਰੀ ਗੱਲ ਨੂੰ ਬੜੇ ਚੰਗੇ ਢੰਗ ਨਾਲ ਸੁਣਿਆ ਅਤੇ ਮੈਨੂੰ ਇਹ ਵਿਸ਼ਵਾਸ ਦਵਾਇਆ ਕਿ 15 ਦਿਨਾਂ ਦੇ ਅੰਦਰ ਅੰਦਰ ਦੋਸ਼ੀ ਵਿਅਕਤੀਆਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਹੀਂ ਦੇਖਿਆ ਜਾਵੇਗਾ ਕਿ ਉਹ ਦੋਸ਼ੀ ਕਿਸ ਪੋਜੀਸ਼ਨ ਵਾਲੇ ਹਨ ਜਾਂ ਕਿਸ ਪੋਸਟ ਤੇ ਤਾਇਨਾਤ ਹਨ।
ਬੀਬੀ ਸੰਧੂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਰਾਏ ਸਾਹਿਬ ਉੱਤੇ ਪੂਰਨ ਵਿਸ਼ਵਾਸ ਹੈ ਕਿਉਂਕਿ ਰਾਏ ਸਾਹਿਬ ਨੇ ਪਹਿਲਾਂ ਵੀ ਮੇਰੀ ਕਈ ਵਾਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਬੇਬਸ ਹੋਣ ਕਾਰਨ ਉਹ ਮਦਦ ਨਹੀਂ ਕਰ ਸਕੇ ਤੇ ਉਹਨਾਂ ਦੀ ਇਮਾਨਦਾਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ। ਮੈਂ ਆਸ ਕਰਦੀ ਹਾਂ ਕਿ ਉਹਨਾਂ ਵੱਲੋ 15 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

Comments
Post a Comment