Warring seeks Shah’s intervention over Punjab first-time voters turned away during SIR Writes to HM to certify citizenship of first-time voters Chandigarh 29 September ( Ranjeet Singh Dhaliwal ) : Punjab Congress president and Ludhiana MP Amarinder Singh Raja Warring on Tuesday wrote to Union Home Minister Amit Shah raising the issue of first-time voters from Punjab who were turned away while seeking enrolment during the ongoing Special Intensive Revision (SIR) of electoral rolls. Warring said the young men and women from various Assembly constituencies across Punjab, who had turned 18 and sought registration as voters through Form 6, were instead asked to establish the electoral-roll status of their parents or grandparents during the last intensive revision held more than two decades ago. In his letter, Warring urged Shah to intervene in his capacity as Union Home Minister and the authority responsible for matters under the Citizenship Act, 1955. He also requested that the Ministry of...
ਆਪ ਸਰਕਾਰ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹੋਰ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨ ਲਈ ਪੱਬਾਂ ਭਾਰ : ਅਕਾਲੀ ਦਲ
ਆਪ ਸਰਕਾਰ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹੋਰ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨ ਲਈ ਪੱਬਾਂ ਭਾਰ : ਅਕਾਲੀ ਦਲ
ਅਰਸ਼ਦੀਪ ਕਲੇਰ ਨੇ ਪੁੱਛਿਆ ਕਿ ਆਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਹਿੰਸਾ, ਗਾਇਤਰੀ ਬਿਸ਼ਨੋਈ, ਗੁਰਪ੍ਰੀਤ ਕੌਰ ਮਾਨ, ਕਟਾਰੂਚੱਕ ਤੇ ਬਲਕਾਰ ਸਿੰਘ ਦੇ ਵਿਵਾਦਾਂ ਬਾਰੇ ਚੁੱਪ ਕਿਉਂ ?
ਚੰਡੀਗੜ੍ਹ 29 ਸਤੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਸੂਬੇ ਦੇ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਯਤਨਸ਼ੀਲਹੈ ਤੇ ਉਸਨੇ ਸਵਾਲ ਕੀਤਾ ਕਿ ਪਾਰਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਵਿਚ ਵਾਪਰੀ ਹਿੰਸਾ, ਗਾਇਤਰੀ ਬਿਸ਼ਨੋਈ ਵਿਵਾਦ, ਗੁਰਪ੍ਰੀਤ ਕੌਰ ਮਾਨ ਵੱਲੋਂ ਕਥਿਤ ਤੌਰ ’ਤੇ ਲਈ 5 ਕਰੋੜ ਰੁਪਏ ਦੀ ਰਿਸ਼ਵਤ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਲਕਾਰ ਸਿੰਘ ਦੀਆਂ ਅਸ਼ਲੀਲ ਵੀਡੀਓਜ਼ ਸਬੰਧੀ ਚੁੱਪ ਕਿਉਂ ਵੱਟੀ ਹੋਈ ਹੈ ?
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਕਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਅਸਫਲਤਾਵਾਂ ਬਾਰੇ ਗੱਲ ਕਰਨ ਦੀ ਥਾਂ ਇਸਦੇ ਬੁਲਾਰੇ ਅਜਿਹੇ ਮੁੱਦੇ ਘੜਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂਕਿਹਾ ਕਿ ਆਪ ਨੇ ਅੱਧਾ ਦਰਜਨ ਤੋਂ ਵੱਧ ਪ੍ਰੈਸ ਕਾਨਫਰੰਸਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਲੈ ਕੇ ਕਰ ਦਿੱਤੀਆਂ ਹਨ ਪਰ ਸਰਕਾਰ ਇਸ ਗੱਲ ’ਤੇ ਚੁੱਪ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅਗਜ਼ਨੀ ਤੇ ਹਿੰਸਾ ਦੀਆਂ ਘਟਨਾਵਾਂ ਵਿਆਪਕ ਪੱਧਰ ’ਤੇ ਕਿਵੇਂ ਵਾਪਰੀਆਂ। ਉਹਨਾਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਇਹ ਵੀ ਜਵਾਬ ਨਹੀਂ ਦਿੱਤਾ ਕਿ ਹਾਲਾਤ ਬੇਕਾਬੂ ਕਿਵੇਂ ਹੋਏ ਜਿਹਨਾਂ ਦਾ ਮਕਸਦ ਸਿਰਫ ਐਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੂੰ ਸਜ਼ਾ ਦੇਣਾ ਸੀ ਜਿਹਨਾਂ ਨੇ ਹਾਲ ਹੀ ਵਿਚ ਆਪਣੀ ਵਫਾਦਾਰੀ ਆਪ ਤੋਂ ਬਦਲ ਕੇ ਭਾਜਪਾ ਵੱਲ ਕਰ ਲਈ ਸੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਸੀ ਕਿ ਉਹ ਉਹਨਾਂ ਦਾ ਦਿੱਲੀ ਵਿਚਲਾ ਸਰਕਾਰੀ ਬੰਗਲਾ ਖਾਲੀ ਕਰਨ। ਐਡਵੋਕੇਟ ਕਲੇਰ ਨੇ ਆਖਿਆ ਕਿ ਇਸ ਤੋਂ ਇਲਾਵਾ ਰਾਜਸਥਾਨ ਦੀ ਵਸਨੀਕ ਗਾਇਤਰੀ ਬਿਸ਼ਨੋਈ ਜੋ ਕਿ ਬਗੈਰ ਪ੍ਰਵਾਨਗੀ ਦੇ ਚੰਡੀਗੜ੍ਹ ਵਿਚ ਪੰਜਾਬ ਦੇ ਮੰਤਰੀਆਂ ਲਈ ਬਣੇ ਸਰਕਾਰੀ ਬੰਗਲੇ ਵਿਚ ਰਹਿੰਦੀ ਪਾਈ ਗਈ ਜਿਸਦੀ ਵਾਡੀਓ ਵਾਇਰਲ ਹੋਈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ ਕਿ ਕੈਬਨਿਟ ਮੰਤਰੀਆਂ ਲਈ ਬਣੀਆਂ ਕੋਠੀਆਂ ਦਿੱਲੀ ਆਧਾਰਿਤ ਆਗੂਆਂ ਲਈ ਕੰਮ ਕਰਦੇ ਪ੍ਰਾਈਵੇਟ ਵਿਅਕਤੀਆਂ ਨੂੰ ਕਿਵੇਂ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਡਾ. ਗੁਰਪ੍ਰੀਤ ਕੌਰ ਮਾਨ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਹਨ, ਦੇ ਖਿਲਾਫ ਜ਼ਬਰ ਜਨਾਹ ਦੇ ਇਕ ਮੁਲਜ਼ਮ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਦਾ ਵੀ ਜਵਾਬ ਨਹੀਂ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਭੱਖਦੇ ਮਸਲਿਆਂ ਦਾ ਆਪ ਸਰਕਾ ਜਵਾਬ ਨਹੀਂ ਦੇ ਰਹੀ, ਉਹਨਾਂ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਬਲਕਾਰ ਸਿੰਘ ਦੀਆਂ ਵਾਇਰਲ ਵੀਡੀਓ ਵੀ ਸ਼ਾਮਲ ਹਨ ਜਿਹਨਾਂ ਨੂੰ ਜ਼ਬਰੀ ਜਿਣਸੀ ਸੋਸ਼ਣ ਕਰਦਿਆਂ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਜਾਏ ਅਸਲ ਮੁੱਦਿਆਂ ਦਾ ਜਵਾਬ ਦੇਣ ਦੇ ਆਪ ਦੇ ਬੁਲਾਰੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ’ਤੇ ਹਮਲੇ ਕਰਨ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਉਹਨਾਂ ਖਿਲਾਫ ਜਿਣਸੀ ਸੋਸ਼ਣ ਦੇ ਦੋਸ਼ ਲੱਗਣ ਦੇ ਨਾਲ-ਨਾਲ ਆਪਣੀ ਸਰਕਾਰੀ ਕੋਠੀ ਦੀ ਦੁਰਵਰਤੋਂ ਕਰਨ ਦੇ ਵੀ ਦੋਸ਼ ਲੱਗੇ ਹਨ।

Comments
Post a Comment