Skip to main content

Chitta, Crime, Corruption & Cash-for-Rangdari: Punjab’s 4C Crisis Is Bhagwant Mann Government’s Real Flagship

(Chitta, Crime, Corruption, Conflict & Cash-for-Rangdari) Chitta, Crime, Corruption & Cash-for-Rangdari: Punjab’s 4C Crisis Is Bhagwant Mann Government’s Real Flagship Tarun Chugh launches sharp attack on Bhagwant Mann Government during Nasha Mukt Punjab Abhiyan Chugh questions government over Sangrur incident involving youth who raised voice against drugs Bathinda/Chandigarh 21 September ( Ranjeet Singh Dhaliwal ) : BJP National Office In-Charge and MP Tarun Chugh, while participating in the BJP’s ongoing ‘Nasha Mukt Punjab Abhiyan’ in the presence of Union Agriculture and Farmers Welfare Minister Shivraj Singh Chouhan, launched a sharp attack on the Bhagwant Mann government over the growing concerns surrounding drugs, crime, corruption and extortion in Punjab. He said that while the government continues to publicise its flagship schemes, the real issues confronting Punjab today are Chitta, Crime, Corruption and Cash-for-Rangdari. Tarun Chugh said complaints about Chitta being...

ਗੁਲਜ਼ਾਰ ਸਿੰਘ ਦਾ ਜਬਰੀ ਸੰਸਕਾਰ ਕਰਵਾਉਣ ’ਤੇ ਵੜਿੰਗ ਵੱਲੋਂ ‘ਆਪ’ ਸਰਕਾਰ ਦੀ ਸਖ਼ਤ ਨਿੰਦਾ

ਗੁਲਜ਼ਾਰ ਸਿੰਘ ਦਾ ਜਬਰੀ ਸੰਸਕਾਰ ਕਰਵਾਉਣ ’ਤੇ ਵੜਿੰਗ ਵੱਲੋਂ ‘ਆਪ’ ਸਰਕਾਰ ਦੀ ਸਖ਼ਤ ਨਿੰਦਾ

ਕਿਹਾ-ਇਹ ‘ਜ਼ਖ਼ਮਾਂ ’ਤੇ ਲੂਣ ਛਿੜਕਣ’ ਦੇ ਬਰਾਬਰ; ਸਰਕਾਰ ਦੀ ਅਪਰਾਧਿਕ ਬੇਰੁਖ਼ੀ ਅਤੇ ਹੰਕਾਰੀ ਅਸੰਵੇਦਨਸ਼ੀਲਤਾ

ਮੰਤਰੀ ਨੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ, ਮੁੱਖ ਮੰਤਰੀ ਨੇ ਪਰਿਵਾਰ ਨੂੰ ਕੀਤਾ ਜ਼ਲੀਲ : ਵੜਿੰਗ

ਚੰਡੀਗੜ੍ਹ 10 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਲਜ਼ਾਰ ਸਿੰਘ ਦੀ ਲਾਸ਼ ਦਾ ਜਬਰੀ ਸੰਸਕਾਰ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗੁਲਜ਼ਾਰ ਸਿੰਘ ਨੂੰ ਕਥਿਤ ਤੌਰ ’ਤੇ ਬੇਇੱਜ਼ਤ ਕੀਤੇ ਜਾਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਹੁਣ ਸਰਕਾਰ ਵੱਲੋਂ ਉਸ ਦਾ ਸਸਕਾਰ ਜਬਰੀ ਕਰਵਾਉਣਾ “ਅਪਰਾਧਿਕ ਬੇਰੁਖ਼ੀ” ਅਤੇ “ਹੰਕਾਰੀ ਅਸੰਵੇਦਨਸ਼ੀਲਤਾ” ਨੂੰ ਦਰਸਾਉਂਦਾ ਹੈ। ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੋਗ ਵਿੱਚ ਡੁੱਬੇ ਗੁਲਜ਼ਾਰ ਸਿੰਘ ਦੇ ਪਰਿਵਾਰ ਦੀਆਂ ਇੱਛਾਵਾਂ ਦੇ ਉਲਟ ਉਸ ਦਾ ਅੰਤਿਮ ਸੰਸਕਾਰ ਕਰਵਾ ਕੇ ਪਰਿਵਾਰ ਨੂੰ ਹੋਰ ਜ਼ਲੀਲ ਕੀਤਾ ਹੈ।

ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਵੜਿੰਗ ਨੇ ਕਿਹਾ, “ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ, ਅਪਰਾਧਿਕ ਬੇਰੁਖ਼ੀ ਅਤੇ ਹੰਕਾਰੀ ਅਸੰਵੇਦਨਸ਼ੀਲਤਾ।” ਪੰਜਾਬ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਹਾਲਾਤ ਪੈਦਾ ਕਰਨ ਲਈ ਹਰਪਾਲ ਸਿੰਘ ਚੀਮਾ ਜ਼ਿੰਮੇਵਾਰ ਸਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਗੁਲਜ਼ਾਰ ਸਿੰਘ ਦੀ ਲਾਸ਼ ਦਾ ਜਬਰੀ ਸੰਸਕਾਰ ਕਰਵਾਉਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਹੋਰ ਅਪਮਾਨਿਤ ਕਰਨ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ। ਵੜਿੰਗ ਨੇ ਕਿਹਾ, “ਪਹਿਲਾਂ ‘ਆਪ’ ਦੇ ਮੰਤਰੀ ਹਰਪਾਲ ਚੀਮਾ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਬਣੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਦੀਆਂ ਇੱਛਾਵਾਂ ਦੇ ਖ਼ਿਲਾਫ਼ ਗੁਲਜ਼ਾਰ ਸਿੰਘ ਦਾ ਜਬਰੀ ਸਸਕਾਰ ਕਰਵਾ ਕੇ ਪਰਿਵਾਰ ਨੂੰ ਜ਼ਲੀਲ ਕਰਨ ਲਈ ਜ਼ਿੰਮੇਵਾਰ ਹਨ।”

ਉਨ੍ਹਾਂ ਕਿਹਾ ਕਿ ਇਹ ਘਟਨਾ “ਇੱਕ ਦਲਿਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ” ਦੇ ਬਰਾਬਰ ਹੈ ਅਤੇ ਚੇਤਾਵਨੀ ਦਿੱਤੀ ਕਿ ਇਸ ਘਟਨਾ ਦੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਲੰਮੇ ਸਮੇਂ ਤੱਕ ਰਾਜਨੀਤਿਕ ਅਤੇ ਸਮਾਜਿਕ ਪ੍ਰਭਾਵ ਰਹਿਣਗੇ। ਵੜਿੰਗ ਨੇ ਕਿਹਾ, “ਪੰਜਾਬੀ ਅਤੇ ਦਲਿਤ ਭਾਈਚਾਰਾ ਇਸ ਨੂੰ ਕਦੇ ਨਹੀਂ ਭੁੱਲੇਗਾ ਅਤੇ ਨਾ ਹੀ ਕਦੇ ਮੁਆਫ਼ ਕਰੇਗਾ।”  ਵੜਿੰਗ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ, ਉਹ ਸੂਬਾ ਪ੍ਰਸ਼ਾਸਨ ਦੀ ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਦੀ ਗੰਭੀਰ ਅਸਫਲਤਾ ਨੂੰ ਦਰਸਾਉਂਦਾ ਹੈ।

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਚੰਡੀਗੜ੍ਹ ਮੋਰਚਾ ਚੌਥਾ ਦਿਨ ਭਾਰੀ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ