ਪੰਜਾਬ ਨੂੰ ਹਨੇਰੇ ’ਚ ਧੱਕਣ ਵਾਲੇ ਬਿਜਲੀ ਦੇ ਕਈ-ਕਈ ਘੰਟਿਆਂ ਦੇ ਕੱਟ ਬਰਦਾਸ਼ਤ ਨਹੀਂ : ਲੱਖੋਵਾਲ
ਚੰਡੀਗੜ੍ਹ 10 ਅਗਸਤ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਦੇ ਮਾੜੇ ਹਾਲਾਤਾਂ ਨੇ ਸਰਕਾਰ ਦੇ ਬਿਜਲੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਕਈ-ਕਈ ਘੰਟਿਆਂ ਦੇ ਬਿਜਲੀ ਕੱਟਾਂ ਕਾਰਨ ਆਮ ਲੋਕ, ਕਿਸਾਨ ਅਤੇ ਛੋਟੇ ਵਪਾਰੀ ਪ੍ਰੇਸ਼ਾਨ ਹਨ ਜਦੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਲੋੜ ਹੈ, ਉਸ ਸਮੇਂ ਅਣਐਲਾਨੇ ਕੱਟ ਲਗਾਉਣਾ ਸਰਕਾਰ ਦੀ ਗੰਭੀਰ ਨਾਕਾਮੀ ਹੈ ਇਸ ਸਮੇਂ ਝੋਨੇ ਦੀ ਫਸਲ ਨੂੰ ਪਾਣੀ ਦੀ ਬਹੁਤ ਜਿਆਦਾ ਲੋੜ ਹੈ ਪਰ ਕਈ ਕਈ ਘੰਟਿਆਂ ਦੇ ਬਿਜਲੀ ਦੇ ਕੱਟ ਲੱਗਣ ਕਾਰਨ ਕਿਸਾਨ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਤੋਂ ਅਸਮਰੱਥ ਹਨ ਕਿਸਾਨਾਂ ਨੂੰ ਕੇਵਲ ਤਿੰਨ ਚਾਰ ਘੰਟੇ ਹੀ ਬਿਜਲੀ ਦੀ ਸਪਲਾਈ ਮਿਲਦੀ ਹੈ ਉਹ ਵੀ ਟੁੱਟਵੀਂ, ਬਿਜਲੀ ਦੀ ਮਾੜੀ ਸਪਲਾਈ ਕਾਰਨ ਕਿਸਾਨਾਂ ਨੇ ਝੋਨੇ ਦੇ ਝਾੜ ਦੇ ਘਟਣ ਦਾ ਖਾਦਸ਼ਾ ਪ੍ਰਗਟ ਕੀਤਾ ਹੈ।
ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਣਾ ਤੈਅ ਹੈ ਅਣ ਐਲਾਨੇ ਬਿਜਲੀ ਦੇ ਕੱਟਾਂ ਕਾਰਨ ਕਿਸਾਨ ਹੀ ਨਹੀਂ ਪਿੰਡਾਂ ਸ਼ਹਿਰਾਂ ਵਪਾਰੀਆਂ ਸਾਰਾ ਤਬਕਾ ਹੀ ਮਾੜੀ ਸਪਲਾਈ ਕਾਰਨ ਬੇਹਾਲ ਹੋਇਆ ਪਿਆ ਹੈ ਸਰਕਾਰ ਨਿਤ ਨਵੇਂ ਨਵੇਂ ਦਾਅਵੇ ਕਰਦੀ ਹੈ ਪਰ ਜਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ l ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਤੁਰੰਤ ਅਣਐਲਾਨੇ ਕੱਟ ਬੰਦ ਕਰਨ, ਪਿੰਡਾਂ ਅਤੇ ਸ਼ਹਿਰਾਂ ਵਿੱਚ ਨਿਰਵਿਘਨ ਸਪਲਾਈ ਯਕੀਨੀ ਬਣਾਉਣ, ਖੇਤੀਬਾੜੀ ਲਈ ਨਿਰਧਾਰਤ ਬਿਜਲੀ ਸਮੇਂ ਸਿਰ ਦੇਣ ਅਤੇ ਬਿਜਲੀ ਪ੍ਰਬੰਧਾਂ ਵਿੱਚ ਲਾਪਰਵਾਹੀ ਲਈ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਲੱਖੋਵਾਲ ਨੇ ਸਪਸ਼ਟ ਕੀਤਾ ਕਿ ਸਿਰਫ਼ ਬਿਆਨਾਂ ਨਾਲ ਨਹੀਂ, ਬਿਜਲੀ ਸਪਲਾਈ ਜ਼ਮੀਨੀ ਪੱਧਰ ’ਤੇ ਠੀਕ ਕਰਕੇ ਸਰਕਾਰ ਆਪਣੀ ਕਾਰਗੁਜ਼ਾਰੀ ਸਾਬਤ ਕਰੇ, ਨਹੀਂ ਤਾਂ ਕਿਸਾਨ ਜਥੇਬੰਦੀ ਸੰਘਰਸ਼ ਦਾ ਰਾਹ ਅਖ਼ਤਿਆਰ ਕਰੇਗੀ।

Comments
Post a Comment