GMCH ਐਂਪਲਾਈਜ਼ ਐਂਡ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ-32 ਵੱਲੋਂ GMCH ਜੁਆਇੰਟ ਡਾਇਰੈਕਟਰ (ਪ੍ਰਸ਼ਾਸਨ) ਡਾ. ਅਤੁਲ ਢਕਣੇ (DANICS) ਦਾ ਧੰਨਵਾਦ
GMCH ਐਂਪਲਾਈਜ਼ ਐਂਡ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ-32 ਵੱਲੋਂ GMCH ਜੁਆਇੰਟ ਡਾਇਰੈਕਟਰ (ਪ੍ਰਸ਼ਾਸਨ) ਡਾ. ਅਤੁਲ ਢਕਣੇ (DANICS) ਦਾ ਧੰਨਵਾਦ
ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : GMCH-32 ਦੇ ਠੇਕਾ ਮੁਲਾਜ਼ਮਾਂ ਦੀ ਸਾਂਝੀ ਸੰਸਥਾ GMCH ਐਂਪਲਾਈਜ਼ ਐਂਡ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ-32 ਨੇ ਮੁਲਾਜ਼ਮ ਹਿੱਤਾਂ ਵਾਲਾ ਨਵਾਂ ਟੈਂਡਰ ਤਿਆਰ ਕਰਨ ਲਈ ਮਾਨਯੋਗ ਜੁਆਇੰਟ ਡਾਇਰੈਕਟਰ (ਪ੍ਰਸ਼ਾਸਨ) ਡਾ. ਅਤੁਲ ਢਕਣੇ (DANICS) ਜੀ ਦਾ ਦਿਲੋਂ ਧੰਨਵਾਦ ਕੀਤਾ। ਕਮੇਟੀ ਦਾ ਇੱਕ ਵਫ਼ਦ ਅੱਜ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਡਾ. ਅਤੁਲ ਢਕਣੇ ਜੀ ਨੂੰ ਮਿਲਿਆ ਅਤੇ GeM ਟੈਂਡਰ ਦੀ ATC ਵਿੱਚ ਮੁਲਾਜ਼ਮ ਹਿੱਤ ਵਿੱਚ ਕੀਤੇ ਗਏ ਇਤਿਹਾਸਕ ਪ੍ਰਬੰਧਾਂ ਲਈ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਡਾ. ਢਕਣੇ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਨਵਾਂ ਟੈਂਡਰ ਅੱਜ ਤੱਕ ਦਾ ਸਭ ਤੋਂ ਵੱਧ ਮੁਲਾਜ਼ਮ ਹਿੱਤੈਸ਼ੀ ਟੈਂਡਰ ਹੈ। ਇਸ ਵਿੱਚ ਪਿਛਲੇ ਕਈ ਸਾਲਾਂ ਤੋਂ ਠੇਕੇਦਾਰਾਂ ਅਤੇ ਕੰਪਨੀਆਂ ਦੇ ਫੀਲਡ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਪ੍ਰਬੰਧ ਕੀਤੇ ਗਏ ਹਨ। ਨਵੇਂ ਟੈਂਡਰ ਦੇ ਮੁੱਖ ਪ੍ਰਬੰਧ:
1. 70:30 ਸੁਪਰਵਾਈਜ਼ਰ ਅਨੁਪਾਤ
2. ਨੌਕਰੀ ਦੀ ਸੁਰੱਖਿਆ – ਬਿਨਾਂ ਮਨਜ਼ੂਰੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ’ਤੇ ₹2 ਲੱਖ ਜੁਰਮਾਨਾ ਅਤੇ ਠੇਕਾ ਖਤਮ ਕਰਨ ਦੀ ਵਿਵਸਥਾ।
3. ਭਰਤੀ ਵਿੱਚ ਭ੍ਰਿਸ਼ਟਾਚਾਰ ਹੋਣ ’ਤੇ ਠੇਕਾ ਸਮਾਪਤ।
4. ਤਨਖਾਹ ਹਰ ਮਹੀਨੇ 7 ਤਾਰੀਖ ਤੱਕ ਯਕੀਨੀ।
5. ਵਰਦੀ ਅਤੇ ID ਕਾਰਡ ਠੇਕੇਦਾਰ ਵੱਲੋਂ ਮੁਹੱਈਆ ਕਰਵਾਏ ਜਾਣਗੇ।
6. EPF/ESI ਵਿੱਚ ਹੋਣ ਵਾਲੀ ਹੇਰਾਫੇਰੀ ’ਤੇ ਰੋਕ।
7. Nodal Officer ਦੀ ਨਿਯੁਕਤੀ।
8. ਰੋਸਟਰ ਪ੍ਰਣਾਲੀ ਲਾਗੂ।
9. ਮਹਿਲਾ ਮੁਲਾਜ਼ਮਾਂ ਦੀ ਨੌਕਰੀ ਸੁਰੱਖਿਅਤ – ਕੁੱਲ 361 ਮੁਲਾਜ਼ਮ।
10. ਤਜਰਬਾ ਸਰਟੀਫਿਕੇਟ ਲਾਜ਼ਮੀ।
11. ₹80 ਲੱਖ EMD ਅਤੇ ₹16 ਕਰੋੜ ਦਾ ਟਰਨਓਵਰ ਲਾਜ਼ਮੀ।
ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਡਾ. ਅਤੁਲ ਢਕਣੇ ਜੀ ਦੇ ਇਨ੍ਹਾਂ ਫੈਸਲਿਆਂ ਨਾਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਲਗਭਗ 1700 ਤੋਂ ਵੱਧ ਆਊਟਸੋਰਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਰਵਿੰਦਰ ਯਾਦਵ, ਮੁਕੇਸ਼ ਮੌਰਿਆ, ਨਰਿੰਦਰ ਕੁਮਾਰ, ਗੋਪਾਲ, ਕਿਰਨ ਮਸੀਹ ਸਮੇਤ JAC ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Comments
Post a Comment