Skip to main content

RWA Sector 18 held a meeting with police officials regarding security in Sector 18

RWA Sector 18 held a meeting with police officials regarding security in Sector 18 Chandigarh 19 September ( Ranjeet Singh Dhaliwal ) : An important meeting was held at the Sector 18 Community Center on Saturday, September 19th, to discuss the security situation in the area and the concerns of residents. DSP-East P Abhinandan and Sector 19 Police Station in-charge Sarita Roy were special guests at the meeting. Organized under the auspices of RWA Sector 18 official Harman Mehta, the event was attended by Dr. Rajneesh Sharma, President of RWA Sector 18 A and B, and officials Sandhya Dharam, Sandhya Dham, and Harmel Singh, President of RWA Sector 18 D, and Harinder Bhatti, along with area councilors Anoop Gupta and Sumita Kohli, among others. The purpose of the meeting was to convey the residents' security concerns, fears, and feelings of insecurity to the police officials and to discuss potential security threats in the sector. Necessary steps to further strengthen security in the ar...

10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ, ਮਾਂ-ਬਾਪ ਵੱਲੋਂ ਮੈਡੀਕਲ ਮਾਫੀਆ ‘ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼

10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ, ਮਾਂ-ਬਾਪ ਵੱਲੋਂ ਮੈਡੀਕਲ ਮਾਫੀਆ ‘ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼

ਪੰਜਾਬ ਸਰਕਾਰ ਅੱਗੇ ਜਾਂਚ ਕਰਨ ਦੀ ਲਾਈ ਗੁਹਾਰ

ਐਸ.ਏ.ਐਸ. ਨਗਰ 31 ਜੁਲਾਈ ( ਰਣਜੀਤ ਧਾਲੀਵਾਲ ) : ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਨੂੰ ਸਾਡੇ ਸਮਾਜ ਵਿਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਕੁਝ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀਭੁਗਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਇਸ ਧੰਦੇ ਨੂੰ ਸ਼ਰਮਸ਼ਾਰ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਐਸ.ਏ.ਐਸ. ਨਗਰ (ਮੋਹਾਲੀ) ਦੇ ਇਕ ਨਾਮੀ ਹਸਪਤਾਲ ਵਿਚ ਜਨਮ ਤੋਂ 10 ਦਿਨਾਂ ਬਾਅਦ ਇਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜ੍ਹਤ ਇੰਦਰਪ੍ਰੀਤ ਸਿੰਘ, ਵਾਸੀ ਪਿੰਡ ਭੁੱਚੀ, ਡਾਕਖਾਨਾ ਧੁੰਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਸਦਾ ਪਰਿਵਾਰ ਇਕ ਗਰੀਬ ਪਰਿਵਾਰ ਹੈ ਅਤੇ ਉਹ ਜ਼ਮੀਨ ਠੇਕੇ ਉਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹਨਾਂ ਦੱਸਿਆ ਕਿ ਮੇਰੀ ਪਤਨੀ ਸੰਦੀਪ ਕੌਰ ਨੇ ਬੀਤੀ 22 ਜੂਨ, 2025 ਨੂੰ ਸ਼ੈਲੀ ਹਸਪਤਾਲ, ਸਰਹਿੰਦ ਵਿਖੇ ਆਪਰੇਸ਼ਨ ਰਾਹੀਂ ਇਕ ਲੜਕੇ ਨੂੰ ਜਨਮ ਦਿੱਤਾ। ਇਸ ਦੌਰਾਨ ਡਿਲਿਵਰੀ ਉਪਰੰਤ ਦੋਵੇਂ ਜੱਚਾ-ਬੱਚਾ ਦੀ ਤੰਦਰੁਸਤੀ ਦੀ ਪੁਸ਼ਟੀ ਡਾ. ਜੀ.ਕੇ. ਸ਼ੈਲੀ, ਡਾ. ਸੀਮਾ ਸ਼ੈਲੀ ਤੇ ਡਾ. ਜੇ.ਡੀ. ਸ਼ੈਲੀ ਨੇ ਕੀਤੀ। ਉਹਨਾਂ ਕਿਹਾ ਕਿ ਕਰੀਬ ਇਕ ਘੰਟੇ ਬਾਅਦ ਹੀ ਉਪਰੋਕਤ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਸਿਹਤ ਵਿਗੜਨ ਦਾ ਹਵਾਲਾ ਦਿੰਦੇ ਹੋਏ ਬੱਚੇ ਨੂੰ ਤੁਰੰਤ ਮੈਕਸ ਹਸਪਤਾਲ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਰੈਫਰ ਕਰਨ ਦੀ ਗੱਲ ਆਖੀ। ਜਿਸ ਕਾਰਨ ਪਰਿਵਾਰ ਨੂੰ ਉਹਨਾਂ ਦੇ ਬੇਰੁਖ਼ੇ ਰਵੱਈਏ ਉਤੇ ਸ਼ੱਕ ਪੈਦਾ ਹੋਈ ਅਤੇ ਅਸੀਂ ਡਾਕਟਰਾਂ ਨੂੰ ਗੌਰਮਿੰਟ ਹਸਪਤਾਲ ਸੈਕਟਰ 32 ਜਾਂ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰਨ ਦੀ ਮੰਗ ਕੀਤੀ। ਉਹਨਾਂ ਸਾਡੀ ਗੱਲ ਨਾ ਮੰਨਦਿਆਂ ਧੱਕੇ ਨਾਲ, ਇਕੱਲੇ ਬੱਚੇ ਨੂੰ ਐਂਬੂਲੈਂਸ ਰਾਹੀਂ ਐਸ.ਏ.ਐਸ. ਨਗਰ (ਮੋਹਾਲੀ) ਸਥਿਤ ਮੈਕਸ ਹਸਪਤਾਲ ਵਿਖੇ ਡਾ. ਮਨੂੰ ਸ਼ਰਮਾ ਕੋਲ ਭੇਜ ਦਿੱਤਾ, ਜਦਕਿ ਬੱਚੇ ਦੇ ਮਾਂ-ਬਾਪ ਨੂੰ ਵੀ ਐਂਬੂਲੈਂਸ ਵਿਚ ਬੈਠਣ ਨਾ ਦਿੱਤਾ। ਉਹਨਾਂ ਅੱਗੇ ਦੱਸਿਆ ਕਿ ਬੱਚੇ ਦੀ ਹਾਲਤ ਚਿੰਤਾਜਨਕ ਦੱਸ ਕੇ ਸਾਡੇ ਕੋਲੋਂ ਹਜ਼ਾਰਾਂ ਰੁਪਏ ਜਮ੍ਹਾਂ ਕਰਵਾਉਂਦੇ ਰਹੇ ਅਤੇ ਡਾਕਟਰਾਂ ਮੁਤਾਬਕ 1 ਜੁਲਾਈ, 2025 ਤੱਕ ਬੱਚੇ ਦੀ ਸਿਹਤ ਤੰਦਰੁਸਤ ਦੱਸੀ ਗਈ। ਉਹਨਾਂ ਕਿਹਾ ਕਿ ਮੈਕਸ ਡਾਕਟਰਾਂ ਵੱਲੋਂ ਸਾਨੂੰ ਬੱਚੇ ਨਾਲ ਮਿਲਣ ਤੱਕ ਵੀ ਨਾ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ, ਤੁਹਾਨੂੰ ਹਸਪਤਾਲ ਵਿਚ ਵੀ ਆਉਣ ਦੀ ਲੋੜ ਨਹੀਂ ਹੈ। ਮੈਕਸ ਦੇ ਡਾਕਟਰਾਂ ਵੱਲੋਂ ਬੱਚੇ ਦੀ ਸਿਹਤਯਾਬ ਦੱਸਦੇ ਹੋਏ ਇਕ-ਦੋ ਦਿਨ ਵਿਚ ਛੁੱਟੀ ਦੇਣ ਦੀ ਗੱਲ ਵੀ ਆਖੀ ਗਈ। ਪਰੰਤੂ 1 ਜੁਲਾਈ 2025 ਨੂੰ ਮੈਕਸ ਹਪਸਤਾਲ ਤੋਂ ਫੋਨ ਆਇਆ ਕਿ ਤੁਹਾਡਾ ਪੈਂਡਿੰਗ ਬਿੱਲ ਪਿਆ ਤੁਰੰਤ ਕਲੀਅਰ ਕਰੋ ਕਿਉਂਕਿ ਬੱਚੇ ਨੂੰ ਦਵਾਈ ਮਹਿੰਗੀ ਚੜ੍ਹਾਈ ਜਾ ਰਹੀ ਹੈ, ਕਿਉਂਕਿ ਬੱਚੇ ਵੈਂਟੀਲੇਟਰ ਉਤੇ ਰੱਖਿਆ ਗਿਆ ਸੀ। ਪ੍ਰੰਤੂ ਸਾਡੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਉਦੋਂ ਟੁੱਟ ਗਿਆ ਜਦੋਂ ਡਾਕਟਰਾਂ ਨੇ 2 ਜੁਲਾਈ 2025 ਨੂੰ ਸਵੇਰੇ 4 ਵਜੇ ਹੀ ਸਾਡੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਾਨੂੰ ਤੁਰੰਤ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਪੀੜ੍ਹਤ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਸਾਡਾ ਬੱਚਾ ਪਹਿਲਾਂ ਹੀ ਮਰ ਚੁੱਕਾ ਸੀ, ਪਰ ਹਸਪਤਾਲ ਕਥਿਤ ਤੌਰ ਉਤੇ ਮੋਟੇ ਪੈਸੇ ਬਟੋਰਨ ਲਈ ਟਾਲ-ਮਟੋਲ ਕਰਦਾ ਰਿਹਾ। ਇੰਦਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਉਹਨਾਂ ਸ਼ੈਲੀ ਹਸਪਤਾਲ ਦੇ ਮਾਲਕ ਡਾ. ਜੀ.ਕੇ. ਸ਼ੈਲੀ ਨੂੰ ਬੱਚੇ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਮੈਂ ਇਸ ਵਿਚ ਕੀ ਕਰ ਸਕਦੀ ਹਾਂ, ਮੈਂ ਕੋਈ ਰੱਬ ਥੋੜ੍ਹੀ ਆਂ, ਮੇਰਾ ਤਾਂ ਆਪ 30 ਸਾਲਾਂ ਦਾ ਪੁੱਤਰ ਮਰ ਗਿਆ। ਡਾ. ਸ਼ੈਲੀ ਦੇ ਇਸ ਜਵਾਬ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਪਰਿਵਾਰ ਸਦਮੇ ਵਿਚ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਬਲਬੀਰ ਸਿੰਘ, ਡੀਜੀਪੀ ਪੰਜਾਬ ਸਮੇਤ ਐਸਐਸਪੀ ਅਤੇ ਸਿਵਲ ਸਰਜਨ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸ਼ੈਲੀ ਹਸਪਤਾਲ ਅਤੇ ਮੈਕਸ ਹਸਪਤਾਲ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਉਹਨਾਂ ਕਿਹਾ ਕਿ ਅਜਿਹੇ ਨਿੱਜੀ ਹਸਪਤਾਲ ਆਪਣੇ ਚੰਦ ਪੈਸਿਆਂ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਜਿਨ੍ਹਾਂ ਉਤੇ ਤੁਰੰਤ ਨੱਥ ਪਾਈ ਜਾਵੇ।  

ਕੀ ਕਹਿਣਾ ਹੈ ਸ਼ੈਲੀ ਹਸਪਤਾਲ ਦੀ ਡਾ. ਜੀ.ਕੇ. ਸ਼ੈਲੀ ਦਾ:

ਜਦੋਂ ਇਸ ਮਾਮਲੇ ਸਬੰਧੀ ਸ਼ੈਲੀ ਹਸਪਤਾਲ ਦੀ ਡਾ. ਜੀ.ਕੇ. ਸ਼ੈਲੀ (ਮੋਬਾ: 98143-20214) ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਡਾਕਟਰੀ ਦਾ 51 ਸਾਲਾਂ ਦਾ ਤਜ਼ਰਬਾ ਹੈ ਅਤੇ ਮੈਂ ਕਿਸੇ ਤੋਂ ਕਮਿਸ਼ਨ ਲੈ ਕੇ ਕੰਮ ਨਹੀਂ ਕਰਦੀ। ਉਹਨਾਂ ਸਾਫ ਕਿਹਾ ਕਿ ਜਨਮ ਸਮੇਂ ਬੱਚਾ ਤੰਦਰੁਸਤ ਸੀ ਪਰ ਬਾਅਦ ਵਿਚ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਮਾਂ-ਬਾਪ ਵੱਲੋਂ ਬੱਚੇ ਮੈਕਸ ਹਸਪਤਾਲ ਮੋਹਾਲੀ ਭੇਜਿਆ ਗਿਆ। ਜਿਥੇ ਮਾਂ ਨੂੰ ਹਾਈਪਰਟੈਨਸ਼ਨ ਹੋਣ ਕਾਰਨ ਬੱਚਾ ਵੀ ਜਨਮ ਤੋਂ ਬਾਅਦ ਹਾਈਪਰਟੈਨਸ਼ਨ ਵਿਚ ਸੀ। ਜਿਸ ਕਾਰਨ ਉਸਦੇ ਫੇਫੜਿਆਂ ਵਿਚੋਂ ਬਲੀਡਿੰਗ ਹੋਣ ਲੱਗੀ ਅਤੇ ਬੱਚੇ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ, ਜਿਸ ਤੋਂ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ।

ਜਦੋਂ ਇਸ ਮਾਮਲੇ ਸਬੰਧੀ ਮੈਕਸ ਹਸਪਤਾਲ ਦੇ ਡਾ. ਮਨੂੰ ਸ਼ਰਮਾ ਨਾਲ (ਮੋਬਾ; 98152-30209) ਉਤੇ ਵਾਰ-ਵਾਰ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਨਹੀਂ ਚੁੱਕਿਆ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਚੰਡੀਗੜ੍ਹ ਮੋਰਚਾ ਚੌਥਾ ਦਿਨ ਭਾਰੀ ਮੀਂਹ ਵਿੱਚ ਵੀ ਡਟੇ ਰਹੇ ਕਿਸਾਨ

Punjab Education Department Women Officials and Employees Celebrate Teej Festival with Great Enthusiasm in Mohali

ਸ਼ੈਲਬੀ ਹਸਪਤਾਲ ਮੋਹਾਲੀ ਨੇ 24×7 ਕਾਰਡੀਅਕ ਹੈਲਪਲਾਈਨ ਲਾਂਚ ਕੀਤੀ