Skip to main content

Warring seeks MSP guarantee as promised to farmers

Warring seeks MSP guarantee as promised to farmers Demands Rs 50-70 cr annual research grant for PAU Seeks debt relief for farmers on pattern of industry loan waiver Reveals, Punjab didn’t get a penny of Rs 1600 cr flood relief Demands withdrawal of the law on stubble burning Chandigarh/New Delhi 18 March ( Ranjeet Singh Dhaliwal ) : Punjab Congress president and Ludhiana MP Amarinder Singh Raja Warring today demanded that the government of India should bring the law to provide MSP guarantee to the farmers as had been promised to them when they withdrew their 15 month long strike against three farm laws. He also demanded Rs 50 crore to Rs 70 crores annual research grant for the Punjab Agricultural University, Ludhiana to improve the research facilities for better agriculture. The Ludhiana MP made a strong case for providing debt relief to the small and marginal farmers through one time settlement by waiving off their interests. He asked, if the government can waive off loans worth Rs 1...

ਪੰਜਾਬ ਸਰਕਾਰ ਗਰੀਬ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੇਣ ਸੰਬੰਧੀ ਹਾਈਕੋਰਟ ਦੇ ਆਦੇਸ਼ ਲਾਗੂ ਕਰਨ ਵਿੱਚ ਅਸਫਲ ਰਹੀ : ਓੰਕਾਰ ਨਾਥ

ਪੰਜਾਬ ਸਰਕਾਰ ਗਰੀਬ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੇਣ ਸੰਬੰਧੀ ਹਾਈਕੋਰਟ ਦੇ ਆਦੇਸ਼ ਲਾਗੂ ਕਰਨ ਵਿੱਚ ਅਸਫਲ ਰਹੀ : ਓੰਕਾਰ ਨਾਥ

ਕਾਨੂੰਨ ਲਾਗੂ ਨਾ ਹੋਣ ਕਾਰਨ ਹੁਣ ਤੱਕ 10 ਲੱਖ ਤੋਂ ਵੱਧ ਬੱਚੇ ਸਿੱਖਿਆ ਤੋਂ ਵੰਜੇ ਰਹਿ ਗਏ : ਜਗਮੋਹਨ ਸਿੰਘ ਰਾਜੂ

ਚੰਡੀਗੜ੍ਹ 31 ਜੁਲਾਈ ( ਰਣਜੀਤ ਧਾਲੀਵਾਲ ) : ਆਰ.ਟੀ.ਈ ਐਕਟ 2009 ਦੇ ਤਹਿਤ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਸਾਰੀਆਂ ਰਾਜ ਸਰਕਾਰਾਂ ਕਾਨੂੰਨੀ ਤੌਰ 'ਤੇ ਬਾਝੀ ਹੋਈਆਂ ਹਨ, ਪਰ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਹ ਗੱਲ ਆਰ.ਟੀ.ਈ ਐਕਟ 2009 ਐਕਸ਼ਨ ਕਮੇਟੀ, ਪੰਜਾਬ ਦੇ ਸੰਯੋਜਕ ਓੰਕਾਰ ਨਾਥ (ਸੇਵਾ ਮੁਕਤ ਆਈ.ਏ.ਏ.ਐਸ) ਅਤੇ ਕੇ.ਐਸ. ਰਾਜੂ ਲੀਗਲ ਟਰੱਸਟ, ਚੰਡੀਗੜ੍ਹ ਦੇ ਚੇਅਰਮੈਨ ਜਗਮੋਹਨ ਸਿੰਘ ਰਾਜੂ (ਸੇਵਾ ਮੁਕਤ ਆਈ.ਏ.ਐਸ) ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 19 ਫਰਵਰੀ 2025 ਨੂੰ ਆਦੇਸ਼ ਜਾਰੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਅਜੇ ਤੱਕ ਇਹਨਾਂ ਆਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਸਮਰਥ ਰਹੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿੱਜੀ ਸਕੂਲਾਂ ਵਿੱਚ ਆਰ.ਟੀ.ਈ ਐਕਟ ਦੀ ਧਾਰਾ 12(1)(ਸੀ) ਦੇ ਤਹਿਤ ਗਰੀਬ ਬੱਚਿਆਂ ਨੂੰ ਦਾਖ਼ਲਾ ਦੇਣ ਲਈ ਕਿਹਾ ਸੀ। ਓੰਕਾਰ ਨਾਥ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਤੱਕ 5 ਮਹੀਨੇ ਤੋਂ ਵੱਧ ਹੋ ਗਏ ਹਨ, ਪਰ ਨਿੱਜੀ ਸਕੂਲ ਅਤੇ ਸਿੱਖਿਆ ਵਿਭਾਗ ਅਜੇ ਤੱਕ ਇਸਦੇ ਅਮਲ ਵਿੱਚ ਅਸਫਲ ਹਨ। ਇਸ ਕਾਰਨ ਹਜ਼ਾਰਾਂ ਬੱਚੇ ਆਪਣੇ ਸੰਵਿਧਾਨਕ ਹੱਕ ਤੋਂ ਵੱਜਣ ਹੋ ਰਹੇ ਹਨ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਆਰ.ਟੀ.ਈ ਐਕਟ 2010 ਤੋਂ ਲਾਗੂ ਹੋਇਆ, ਪਰ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਧਾਰਾ 12(1)(ਸੀ) ਤਹਿਤ 25% ਬੱਚਿਆਂ ਨੂੰ ਮੁਫ਼ਤ ਦਾਖ਼ਲਾ ਦੇਣ ਦੀ ਡਿਊਟੀ ਨਿਭਾਈ ਨਹੀਂ। ਇਸ ਕਾਰਨ 10 ਲੱਖ ਤੋਂ ਵੱਧ ਬੱਚੇ ਸਿੱਖਿਆ ਤੋਂ ਵੱਞੇ ਰਹਿ ਗਏ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦੇ PIL ਨੰ. 185/2024 ਅਤੇ 14/2024 ਅਤੇ ਸਰਕਾਰੀ ਆਦੇਸ਼ ਮਾਰਚ 2025 ਦੇ ਬਾਵਜੂਦ ਅਮਲ ਨਹੀਂ ਹੋਇਆ। ਸਿੱਖਿਆ ਵਿਭਾਗ ਵੱਲੋਂ ਯੋਗਤਾ, ਦਸਤਾਵੇਜ਼ੀ ਕਾਰਵਾਈ, ਰੀਅੰਬਰਸਮੈਂਟ ਪ੍ਰਕਿਰਿਆ ਅਤੇ ਕਲਾਸ-ਵਾਈਜ਼ ਐਡਮਿਸ਼ਨ ਲਈ SOPs ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ 26 ਅਪ੍ਰੈਲ 2025 ਤੱਕ ਵੀ ਇਹ ਨਹੀਂ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ) ਅਤੇ ਪ੍ਰਾਇਮਰੀ ਸਿੱਖਿਆ ਡਾਇਰੈਕਟਰ ਸਿਰਫ਼ ਅਰਜ਼ੀਆਂ ਅੱਗੇ ਭੇਜਦੇ ਹਨ, ਪਰ ਖੁਦ ਕੋਈ ਕਾਰਵਾਈ ਨਹੀਂ ਕਰਦੇ। ਓੰਕਾਰ ਨਾਥ ਅਤੇ ਜਗਮੋਹਨ ਸਿੰਘ ਰਾਜੂ ਨੇ ਦੋਸ਼ ਲਗਾਇਆ ਕਿ ਨਿੱਜੀ ਸਕੂਲ ਮਰਜ਼ੀ ਕਰਦੇ ਹੋਏ ਅਤੇ ਵਿੱਤੀ ਬੋਝ ਦਾ ਹਵਾਲਾ ਦੇ ਕੇ ਗਰੀਬ ਬੱਚਿਆਂ ਦੇ ਅਰਜ਼ੀਆਂ ਰੱਦ ਕਰ ਰਹੇ ਹਨ, ਜੋ ਕਿ ਆਰ.ਟੀ.ਈ ਕਾਨੂੰਨ ਅਤੇ ਕੋਰਟ ਦੇ ਆਦੇਸ਼ਾਂ ਦੇ ਉਲੰਘਣ ਦੇ ਬਰਾਬਰ ਹੈ। ਇਹ ਨਾਂ ਕੇਵਲ ਸੰਵਿਧਾਨ ਦੇ ਆਰਟਿਕਲ 21-ਏ ਦੀ ਉਲੰਘਣਾ ਹੈ, ਬਲਕਿ ਕੋਰਟ ਦੀ ਅਵਮਾਨਨਾ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਅਗਲੇ 7 ਦਿਨਾਂ ਵਿੱਚ SOPs ਅਤੇ ਨਿਰਦੇਸ਼ ਜਾਰੀ ਕਰੇ, DEO ਅਤੇ DC ਪੱਧਰ 'ਤੇ EWS ਅਤੇ DG ਕੈਟਾਗਰੀ ਦੇ ਬੱਚਿਆਂ ਦੇ ਦਾਖ਼ਲੇ ਨੂੰ ਲਾਗੂ ਕਰਵਾਇਆ ਜਾਵੇ, ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ 'ਤੇ ਕਾਰਵਾਈ ਹੋਵੇ, ਮਾਨਤਾ ਰੱਦ ਹੋਵੇ ਅਤੇ ਸਰਕਾਰ ਤੁਰੰਤ ਨੀਤੀ ਬਣਾਉਣ ਲਈ ਯਾਚਿਕਾਕਾਰ, ਸਿਵਲ ਸੋਸਾਇਟੀ ਅਤੇ ਮਾਪਿਆਂ ਨਾਲ ਮੀਟਿੰਗ ਕਰੇ। D.E.O ਅਤੇ D.P.I ਨੂੰ ਵਧੇਰੇ ਅਧਿਕਾਰ ਦਿੱਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਅਖੀਰਲੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ RTE ਐਕਟ 2009 ਐਕਸ਼ਨ ਕਮੇਟੀ ਅਤੇ ਕੇ.ਐਸ. ਰਾਜੂ ਲੀਗਲ ਟਰੱਸਟ ਹਾਈਕੋਰਟ ਵਿੱਚ ਅਵਮਾਨਨਾ ਯਾਚਿਕਾ ਦੇਣਗੇ, ਰਾਸ਼ਟਰੀ ਬਾਲ ਹੱਕ ਸੁਰੱਖਿਆ ਆਯੋਗ, ਅਤੇ ਮਨੁੱਖੀ ਅਧਿਕਾਰ ਆਯੋਗ ਨੂੰ ਸ਼ਿਕਾਇਤ ਕਰਨਗੇ ਅਤੇ ਸੂਬਾ ਪੱਧਰੀ ਜਨਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਆਖਿਰ ਵਿੱਚ ਕਿਹਾ ਕਿ ਇਹ ਸਿਰਫ਼ ਕਾਨੂੰਨ ਦੀ ਗੱਲ ਨਹੀਂ, ਸਗੋਂ ਹਜ਼ਾਰਾਂ ਬੱਚਿਆਂ ਦੇ ਜੀਵਨ ਅਤੇ ਭਵਿੱਖ ਦੀ ਗੱਲ ਹੈ। ਪੰਜਾਬ ਸਰਕਾਰ ਆਪਣੇ ਸੰਵਿਧਾਨਕ, ਨੈਤਿਕ ਅਤੇ ਨਿਆਂਕਰਤਵਿਆਂ ਤੋਂ ਪਿੱਠ ਮੋੜ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਹਰ ਇੱਕ ਪਾਤਰ ਬੱਚਾ ਆਪਣਾ ਸਿੱਖਿਆ ਹੱਕ ਪ੍ਰਾਪਤ ਨਹੀਂ ਕਰ ਲੈਂਦਾ, ਉਹ ਰੁੱਕਣਗੇ ਨਹੀਂ। ਇਸ ਮੌਕੇ ਉਤੇ ਹਾਜ਼ਰ ਸੀ: ਤਿਲਕ ਰਾਜ ਸਰੰਗਲ (ਸਾਬਕਾ ਪ੍ਰਧਾਨ ਸਕੱਤਰ, ਪੰਜਾਬ), ਫਤਿਹਜੰਗ ਸਿੰਘ (ਸੰਯੁਕਤ ਨਿਰਦੇਸ਼ਕ, ਖੇਤੀਬਾੜੀ, ਪੰਜਾਬ), ਪ੍ਰਾਚਾਰਕ ਸਰਬਜੀਤ ਸਿੰਘ, ਕਿਰਪਾਲ ਸਿੰਘ (ਲਿਖਤ ਅਧਿਕਾਰੀ), ਦੇਸ਼ ਰਾਜ ਪਾਲ (ਮਹਾਪ੍ਰਬੰਧਕ), ਓ.ਪੀ. ਚੂੜਾ (ਸੁਪਰਡੈਂਟ ਇੰਜੀਨੀਅਰ), ਭੁਪਿੰਦਰ ਸਿੰਘ (ਵਿਆਖਿਆਤਾ), ਰਾਮ ਤੀਰਥ (AG, ਆਡੀਟ), ਅਤੇ ਬਿਕਰਮ ਸਿੰਘ ਵਿਕੀ (ਸਿਹਤ ਵਿਭਾਗ, ਚੰਡੀਗੜ੍ਹ)।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Chandigarh Students excelled at India Skills Competition held at Agra