Skip to main content

On directions of his Delhi boss Arvind Kejriwal, Bhagwant Mann and the DGP are carrying out the “systematic targeting” of Punjab’s youth : Bikram Singh Majithia

On directions of his Delhi boss Arvind Kejriwal, Bhagwant Mann and the DGP are carrying out the “systematic targeting” of Punjab’s youth : Bikram Singh Majithia Asked the government to explain where the Malwa Canal is despite crores spent on advertisements claiming its construction Said the promised Rs 10 lakh health insurance scheme for Punjabi families exists only in advertisements Raised the issue of non payment of DA to Punjab government employees Extended support to farmers protesting for their rights Development work will accelerate in the constituency once an Akali Dal government is formed: Sikander Singh Maluka Chandigarh 28 February ( Ranjeet Singh Dhaliwal ) : Senior Shiromani Akali Dal leader and former minister Bikram Singh Majithia, while addressing a rally at Rampura Phul in Bathinda, alleged that Chief Minister Bhagwant Mann and the acting DGP were functioning at the behest of their Delhi leadership led by Arvind Kejriwal and were responsible for what he termed as the sy...

ਮੋਹਾਲੀ ਵਿੱਚ ‘ਕਰੀ ਐਂਡ ਹਾਪਸ ਬ੍ਰੂਅਰੀ ਕੰਪਨੀ’ ਦਾ ਸ਼ੁਭਾਰੰਭ, ਵਿਸ਼ਵ-ਪੱਧਰੀ ਗੁਣਵੱਤਾ ਅਤੇ ਭਾਰਤੀ ਮੇਹਮਾਨਨਵਾਜ਼ੀ ਦਾ ਸੁੰਦਰ ਮਿਲਾਪ

ਮੋਹਾਲੀ ਵਿੱਚ ‘ਕਰੀ ਐਂਡ ਹਾਪਸ ਬ੍ਰੂਅਰੀ ਕੰਪਨੀ’ ਦਾ ਸ਼ੁਭਾਰੰਭ, ਵਿਸ਼ਵ-ਪੱਧਰੀ ਗੁਣਵੱਤਾ ਅਤੇ ਭਾਰਤੀ ਮੇਹਮਾਨਨਵਾਜ਼ੀ ਦਾ ਸੁੰਦਰ ਮਿਲਾਪ

ਐਸ.ਏ.ਐਸ.ਨਗਰ 28 ਫ਼ਰਵਰੀ ( ਰਣਜੀਤ ਧਾਲੀਵਾਲ ) : ਚੰਡੀ ਹੋਸਪੀਟੈਲਿਟੀ ਵੱਲੋਂ ਮੋਹਾਲੀ ਦੇ ਏਅਰੋਸਿਟੀ ਇਲਾਕੇ ਵਿੱਚ ਆਪਣੇ ਪਹਿਲੇ ਰੈਸਟੋਰੈਂਟ ਕਰੀ ਐਂਡ ਹੋਪਸ ਬਰੇਵੇਰੀ-ਕੋ  ਦਾ ਭਵਿਆ ਉਦਘਾਟਨ ਕੀਤਾ ਗਿਆ ਹੈ। ਇਹ ਰੈਸਟੋਰੈਂਟ ਹੁਣ ਆਮ ਲੋਕਾਂ ਲਈ ਖੁੱਲ੍ਹ ਚੁੱਕਾ ਹੈ ਅਤੇ ਸ਼ਹਿਰ ਦੀ ਲਾਈਫਸਟਾਈਲ ਵਿੱਚ ਇਕ ਨਵਾਂ ਵਿਕਲਪ ਜੋੜ ਰਿਹਾ ਹੈ। ਇਹ ਸ਼ੁਰੂਆਤ ਚੰਡੀ ਪਰਿਵਾਰ ਦੀ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਦੀ ਪ੍ਰੇਰਣਾਦਾਇਕ ਕਹਾਣੀ ਨੂੰ ਵੀ ਦਰਸਾਉਂਦੀ ਹੈ।

ਤਿੰਨ ਭਰਾਵਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਪਰਿਵਾਰ ਨੇ ਪਿਛਲੇ 20 ਸਾਲਾਂ ਵਿੱਚ ਕੈਲੀਫੋਰਨੀਆ ਵਿੱਚ ਕਈ ਕਾਮਯਾਬ ਕਵਿਕ ਸਰਵਿਸ ਰੈਸਟੋਰੈਂਟ ਚਲਾਏ ਅਤੇ ਰੈਸਟੋਰੈਂਟ ਤੇ ਰਿਅਲ ਐਸਟੇਟ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਈ। ਹੁਣ ਉਹ ਆਪਣਾ ਉਹੀ ਤਜਰਬਾ ਅਤੇ ਗੁਣਵੱਤਾ ਭਾਰਤ ਲੈ ਕੇ ਆਏ ਹਨ। ਜਲਦ ਹੀ ਉਹਨਾਂ ਦਾ ਨਵਾਂ ਪ੍ਰੋਜੈਕਟ ਕਰੀ ਲੇਨ ਕਿਚਨ ਵੀ ਸ਼ੁਰੂ ਹੋਣ ਜਾ ਰਿਹਾ ਹੈ, ਜੋ ਦੇਸ਼ ਵਿੱਚ ਭਾਰਤੀ ਖਾਣੇ ਦਾ ਪਹਿਲਾ ਡਰਾਈਵ-ਥਰੂ ਮਾਡਲ ਪੇਸ਼ ਕਰੇਗਾ।

ਸੀਈਓ ਸੋਨੂ ਚੰਡੀ ਨੇ ਕਿਹਾ ਕਿ ਭਾਰਤ ਵਿੱਚ ਇਹ ਰੈਸਟੋਰੈਂਟ ਖੋਲ੍ਹਣਾ ਉਹਨਾਂ ਦੇ ਪਰਿਵਾਰ ਦਾ ਸੁਪਨਾ ਸੀ। ਉਹਨਾਂ ਨੇ ਦੱਸਿਆ ਕਿ ਕੈਲੀਫੋਰਨੀਆ ਵਿੱਚ ਹਾਸਲ ਕੀਤਾ ਤਜਰਬਾ ਭਾਰਤੀ ਸਵਾਦ ਅਤੇ ਮੇਹਮਾਨਨਵਾਜ਼ੀ ਨਾਲ ਜੋੜਿਆ ਗਿਆ ਹੈ। ਉਹਨਾਂ ਦਾ ਮਕਸਦ ਸਿਰਫ ਖਾਣਾ ਅਤੇ ਕ੍ਰਾਫਟ ਬੀਅਰ ਪਰੋਸਣਾ ਨਹੀਂ, ਸਗੋਂ ਗਾਹਕਾਂ ਨੂੰ ਇਕ ਖਾਸ ਤਜਰਬਾ ਦੇਣਾ ਹੈ। ਵਾਈਸ ਪ੍ਰੈਜ਼ੀਡੈਂਟ ਸਨੀ ਚੰਡੀ, ਜੋ ਤਿੰਨ ਸਾਲ ਪਹਿਲਾਂ ਭਾਰਤ ਵਾਪਸ ਆਏ, ਨੇ ਕਿਹਾ ਕਿ ਇਹ ਉਹਨਾਂ ਲਈ ਮਾਣ ਦਾ ਪਲ ਹੈ। ਰੈਸਟੋਰੈਂਟ ਦੀ ਸਜਾਵਟ ਤੋਂ ਲੈ ਕੇ ਮੈਨੂ ਤੱਕ ਹਰ ਚੀਜ਼ ਵਿੱਚ ਪਰੰਪਰਾ ਅਤੇ ਆਧੁਨਿਕ ਸੋਚ ਦੀ ਝਲਕ ਦਿਖਾਈ ਦਿੰਦੀ ਹੈ। ਗਾਹਕਾਂ ਨੂੰ ਵਿਲੱਖਣ ਵਿਅੰਜਨ ਅਤੇ ਹੱਥ ਨਾਲ ਤਿਆਰ ਕੀਤੇ ਪੇਯ ਪਸੰਦ ਆ ਰਹੇ ਹਨ। ਮੁੱਖ ਸੰਚਾਲਨ ਅਧਿਕਾਰੀ ਜੋਤੀ ਚੰਡੀ ਨੇ ਦੱਸਿਆ ਕਿ ‘ਕਰੀਲੇਨ ਕਿਚਨ’ ਰਾਹੀਂ ਭਾਰਤੀ ਖਾਣੇ ਨੂੰ ਤੇਜ਼ ਅਤੇ ਆਸਾਨ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇਗਾ, ਬਿਨਾਂ ਸਵਾਦ ਅਤੇ ਗੁਣਵੱਤਾ ਨਾਲ ਸਮਝੌਤਾ ਕੀਤੇ।

ਕਰੀ ਐਂਡ ਹਾਪਸ ਬ੍ਰੂਅਰੀ ਕੰਪਨੀ ਵਿੱਚ ਭਾਰਤੀ ਵਿਅੰਜਨਾਂ ਨੂੰ ਆਧੁਨਿਕ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇੱਥੇ ਖ਼ਾਸ ਕਿਸਮ ਦੀ ਕ੍ਰਾਫਟ ਬੀਅਰ, ਸਿਗਨੇਚਰ ਡ੍ਰਿੰਕਸ ਅਤੇ ਸੁਆਦੀ ਖਾਣੇ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਆਰਾਮਦਾਇਕ ਮਾਹੌਲ ਅਤੇ ਵਧੀਆ ਸੇਵਾ ਇਸ ਨੂੰ ਪਰਿਵਾਰਾਂ ਅਤੇ ਨੌਜਵਾਨਾਂ ਲਈ ਖ਼ਾਸ ਬਣਾਉਂਦੀ ਹੈ। ਇਹ ਸ਼ੁਰੂਆਤ ਸਿਰਫ ਇਕ ਨਵੇਂ ਰੈਸਟੋਰੈਂਟ ਦੀ ਨਹੀਂ, ਸਗੋਂ ਮੋਹਾਲੀ ਦੀ ਬਦਲਦੀ ਲਾਈਫਸਟਾਈਲ ਦਾ ਹਿੱਸਾ ਵੀ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ